News

ਕੋਟ ਈਸੇ ਖਾਂ,9 ਅਗਸਤ(ਖੇਤਪਾਲ ਸਿੰਘ): ਸਵ:ਮਹਿਲ ਸਿੰਘ ਭੁੱਲਰ ਦੀ ਯਾਦ ਵਿੱਚ ਭੁੱਲਰ ਪਰਿਵਾਰ ਵੱਲੋਂ ਅੱਜ “ ਅੰਤਿਮ ਯਾਤਰਾ ਵੈਨ“ ਕੋਟ ਈਸੇ ਖਾਂ ਨਿਵਾਸੀਆਂ ਨੂੰ ਦਾਨ ਕੀਤੀ ਗਈ । ਇਨਸਾਨੀਅਤ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਲਈ ਭੁੱਲਰ ਪਰਿਵਾਰ ਨੇ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ. ਸੁਖਜੀਤ ਸਿੰਘ ਕਾਕਾ ਲੋਹਗੜ ਨੂੰ ਗੱਡੀ ਦੀਆਂ ਚਾਬੀਆਂ ਸੌਂਪ ਕੇ ਲੋਕ ਸੇਵਾ ਨੂੰ ਸਮਰਪਿਤ ਕਰ ਦਿੱਤੀ । ਇਸ ਮੌਕੇ ਤੇ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਸ:ਕੁਲਬੀਰ ਸਿੰਘ ਲੌਗੀਵਿੰਡ,...
ਮੋਗਾ 9 ਅਗਸਤ:(ਜਸ਼ਨ)-‘ਸਵੱਛ ਸਰਵੇਖਣ-2019‘ ਤਹਿਤ ਸੈਕਰਡ ਹਾਰਟ ਸਕੂਲ ਮੋਗਾ ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਵਿਧਾਇਕ ਮੋਗਾ ਡਾ. ਹਰਜੋਤ ਕਮਲ, ਡਾ. ਪੂਰਨ ਸਿੰਘ ਪ੍ਰੋਜੈਕਟ ਡਾਇਰੈਕਟਰ ਪੀ.ਐਮ.ਆਈ.ਡੀ.ਸੀ. ਚੰਡੀਗੜ ਅਤੇ ਮੇਅਰ ਨਗਰ ਨਿਗਮ ਸ੍ਰੀ ਅਕਸ਼ਿਤ ਜੈਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ, ਜਦ ਕਿ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੀਤਾ ਦਰਸ਼ੀ ਬਤੌਰ ਮੁੱਖ ਮਹਿਮਾਨ ਪੁੱਜੇ। ਇਸ ਮੌਕੇ ਡਾ. ਪੂਰਨ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਕੱਪੜੇ ਅਤੇ ਜੂਟ ਤੋ...
ਮੋਗਾ,9 ਅਗਸਤ(ਜਸ਼ਨ)- ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ ਦੀ ਪ੍ਰਧਾਨਗੀ ਹੇਠ ਅਰੋਗਿਆ ਮਹਿਲਾ ਸਮਿਤੀ ਦੇ ਮੈਬਰਾਂ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਸੁਸੀਲ ਜੈਨ ਨੇ ਅਰੋਗਿਆ ਮਹਿਲਾ ਸਮਿਤੀ ਦੇ ਮੈਬਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਉਣ ਵਾਲੇ ਬਰਸਾਤੀ ਦਿਨਾਂ ਵਿੱਚ ਮੌਸਮੀ ਬਿਮਾਰੀਆਂ ਵੱਧਣ ਦਾ ਖਦਸ਼ਾ ਹੁੰਦਾ ਹੈ ਜਿਸ ਦੇ ਲਈ ਅਗਾਊ ਤੌਰ ਤੇ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾਣ ਅਤੇ ਆਪਣੇ ਖੇਤਰ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ...
ਮੋਗਾ, 8 ਜੁਲਾਈ (ਜਸ਼ਨ) : ਮੋਗਾ ਸ਼ਹਿਰ ਦੇ ਪੌਸ਼ ਇਲਾਕੇ ਦੀ ਵਸਨੀਕ 36 ਸਾਲਾ ਵਿਆਹੁਤਾ ਔਰਤ ਨੇ ਅੱਜ ਦੁਪਹਿਰ ਸਮੇਂ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਫ਼ਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਸਥਾਨਕ ਨਿੳੂਂ ਟਾੳੂਨ ਗਲੀ ਨੰਬਰ : 8 ’ਚ ਏਕਤਾ ਰਾਣੀ (36) ਪਤਨੀ ਦੀਪਕ ਕੁਮਾਰ ਦੀਪੂ ਪਿਛਲੇ ਲੰਮੇਂ ਸਮੇਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਉਸ ਦਾ ਇਲਾਜ ਸਥਾਨਕ ਹਸਪਤਾਲ ’ਚ ਚੱਲ ਰਿਹਾ ਸੀ। ਇਸ ਸਬੰਧੀ ‘ਸਾਡਾ ਮੋਗਾ ਡੌਟ ਕੌਮ ਨਿੳੂਜ਼ ਪੋਰਟਲ ਨੂੰ ਜਾਣਕਾਰੀ...
ਮੋਗਾ, 9 ਅਗਸਤ (ਜਸ਼ਨ): ਮੋਗਾ ਹਲਕੇ ਦੇ ਪਿੰਡ ਘੱਲ ਕਲਾਂ ਵਿਖੇ ਨਵੇਂ ਪੈਨਸ਼ਨ ਧਾਰਕਾਂ ਨੂੰ ਮਨਜ਼ੂਰੀ ਪੱਤਰ ਵੰਡਣ ਦੀ ਸ਼ੁਰੂਆਤ ਐਮ.ਐਲ.ਏ. ਮੋਗਾ ਡਾ: ਹਰਜੋਤ ਕਮਲ ਵਲੋਂ ਕੀਤੀ ਗਈ। ਇਸ ਮੌਕੇ ਤੇ ਡਾ: ਹਰਜੋਤ ਕਮਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਗਈਆਂ ਭਲਾਈ ਸਕੀਮਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਅਤੇ ਜੇਕਰ ਕੋਈ ਭਲਾਈ ਸਕੀਮਾਂ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਹ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਅਧੀਨ ਲੱਗ ਰਹੇ ਕੈਪਾਂ ਵਿੱਚ ਆਪਣੇ...
ਕੋਟ ਈਸੇ ਖਾਂ,9 ਅਗਸਤ(ਜਸ਼ਨ): ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹਾਈ ਦੇ ਨਾਲ-ਨਾਲ ਪੰਜਾਬੀ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਸਾਵਣ ਦਾ ਪਵਿੱਤਰ ਤਿਉਹਾਰ ਤੀਆਂ ਧੁੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਪਹਿਲੀ ਤੋਂ ਲੈ ਕੇ ਪੰਜਵੀਂ ਕਲਾਸ ਦੇ ਲੜਕੇ-ਲੜਕੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਬਹੁਤ ਹੀ ਸੁੰਦਰ ਲੱਗ ਰਹੇ ਸਨ। ਇਸ ਦੌਰਾਨ ਲੜਕੇ ਅਤੇ ਲੜਕੀਆਂ ਨੇ ਲੋਕ ਗੀਤ,ਗਿੱਧਾ ਅਤੇ ਭੰਗੜਾ ਪੇਸ਼ ਕੀਤਾ। ਇਸ ਮੌਕੇ ਵਿਦਿਆਰਥਣਾਂ ਦੇ ਮਹਿੰਦੀ...
ਬਾਘਾਪੁਰਾਣਾ,9 ਅਗਸਤ(ਜਸ਼ਨ):ਪੰਜਾਬ ਡੇਆਰੀ ਵਿਕਾਸ ਵਿਭਾਗ ਦਫਤਰ ਮੋਗਾ ਦੇ ਗਿੱਲ ਮੈਟ ਵਿਖੇ ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ ਦੀ ਯੋਗ ਅਗਵਈ ਹੇਠ ਵਿਭਾਗ ਦੇ ਡੇਅਰੀ ਵਿਕਾਸ ਇੰਸਪੈਕਟਰ ਨਵਦੀਪ ਸ਼ਰਮਾ ਲੰਗੇਆਣਾ ਦੇ ਵਿਦੇਸ਼ ਜਾਣ ਦੀ ਖੁਸ਼ੀ ‘ਚ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਵੈਰ ਸਿੰਘ ਡਾਇਰੈਕਟਰ ਨੇ ਦੱਸਿਆ ਕਿ ਨਵਦੀਪ ਸ਼ਰਮਾ ਦਫਤਰ ਵਿੱਚ ਬਤੌਰ ਡੇਅਰੀ ਇੰਸਪੈਕਟਰ ਵੱਲੋਂ ਪਿਛਲੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ...
ਲੁਧਿਆਣਾ,9 ਅਗਸਤ (ਜਗਰੂਪ ਸਿੰਘ ਜਰਖੜ ) : ਪੰਜਾਬ ਦੇ ਨੌਜਵਾਨ ਪੁਰਾਣੇ ਸਮਿਆਂ ਤੋ ਹੀ ਆਪਣੀ ਕੁੰਢੀ ਮੁੱਛ ਤੇ ਦਿਲਦਾਰ ਸੁਭਾਅ ਲਈ ਮਸ਼ਹੂਰ ਹਨ , ਇਸੇ ਤਰਜ ਤੇ ਹੀ ਗੱਲ ਕਰਦੇ ਹਾਂ ਅੱਜੋਕੇ ਸਮੇਂ ਦੇ ਮਸ਼ਹੂਰ ਮਾਡਲ ਅਤੇ ਭੰਗੜੇ ਵਿੱਚ ਨਾਮਨਾ ਖੱਟਣ ਵਾਲੇ ਅਦਾਕਾਰ ਸੁਪਨੀਤ ਸਿੰਘ ਦੀ , ਜਿਸਨੇ ਕਾਲਜ ਦੇ ਸਮੇਂ ਤੋਂ ਹੀ ਕਾਲਜ ਦੀ ਭੰਗੜਾ ਟੀਮ ਦੀ ਅਗਵਾਈ ਕੀਤੀ , ਪਿਤਾ ਕਮਲਜੀਤ ਸਿੰਘ ਤੇ ਮਾਤਾ ਰਜਿੰਦਰ ਕੌਰ ਦਾ ਲਾਡਲਾ ਸਪੂਤ ਬੀ ਏ ਦੇ ਨਾਲ ਐਸ.ਸੀ ਡੀ ਕਾਲਜ ਲੁਧਿਆਣਾ ਤੋਂ ਤਿੰਨ...
ਜੈਤੋ,8 ਅਗਸਤ(ਮਨਜੀਤ ਸਿੰਘ ਢੱਲਾ)-ਅੱਜ ਸਥਾਨਕ ਗੁਰਦੁਆਰਾ ਗੰਗਸਰ ਸਾਹਿਬ ਨਜ਼ਦੀਕ ਛੱਪੜ ਦੇ ਨਵੀਨੀਕਰਨ ਦੀ ਮੁਹਿੰਮ ਵਿੱਢੀ ਗਈ । ਇਸ ਮੁਹਿੰਮ ਦਾ ਅਗਾਜ਼ ਸਮਾਜ ਸੇਵੀ ਸੰਸਥਾ ਗੰਗਸਰ ਵੈਲਫੇਅਰ ਕਮਿਉਨਟੀ ਸੁਸਾਇਟੀ (ਰਜਿ:) ਜੈਤੋ ਨੇ ਕੀਤਾ। ਸੰਸਥਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੱਪੜ ਦੇ ਕੰਢੇ ਬੂਟੇ ਲਾਉਣੇ, ਬੈਠਣ ਲਈ ਬੈਂਚ ਲਾਉਣੇ, ਛਾਂ ਲਈ ਛੱਤਰੀ ਬਣਾਉਣਾ ਅਤੇ ਪਾਣੀ ਸਾਫ ਕਰਕੇ ਕਿਸ਼ਤੀਆਂ ਚਲਾਉਣ ਤੋਂ ਇਲਾਵਾ ਲਾਇਬ੍ਰੇਰੀ ਦੀ ਉਸਾਰੀ...
ਮੋਗਾ,8 ਅਗਸਤ (ਜਸ਼ਨ)-ਮੈਕਰੋ ਗਲੋਬਲ ਮੋਗਾ ਆਈਲਜ਼ ਅਤੇ ਵੀਜ਼ਾ ਸਬੰਧੀ ਸੇਵਾਵਾਂ ਸਦਕਾ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕਾ ਹੈ। ਜਸਪ੍ਰੀਤ ਕੌਰ, ਮਾਨਿਕ ਸਿੰਗਲਾ ਅਤੇ ਪ੍ਰਭਜੋਤ ਸਿੰਘ ਸੰਧੂ ਨੇ 7.0 ਬੈਂਡ ਪ੍ਰਾਪਤ ਕਰਕੇ ਸੰਸਥਾ ਦੇ ਨਾਲ ਨਾਲ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸੰਸਥਾਂ ਦੇ ਵਿਦਿਆਰਥੀ ਵਧੀਆ ਬੈਂਡ ਪ੍ਰਾਪਤ ਕਰਕੇ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣ ਰਹੇ ਹਨ । ਆਈਲਜ਼ ਦੇ ਖੇਤਰ ਵਿਚ ਪੰਜਾਬ ਦੀ ਮੋਹਰੀ ਸੰਸਥਾ ਵਜੋਂ ਜਾਣੀ ਜਾਂਦੀ ਸੰਸਥਾ...

Pages