News

ਮੋਗਾ,13 ਅਗਸਤ(ਜਸ਼ਨ) :ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰੋਜੈਕਟ ਹੋਪ ਜੀ.ਈ. ਹੈਲਥ ਕੇਅਰ ਅਤੇ ਪੰਜਾਬ ਸਰਕਾਰ ਨੇ ਸਹਿਯੋਗ ਨਾਲ ਜ਼ਿਲ੍ਹੇ ਵਿਚ ਗੈਰ-ਪ੍ਰਸਾਰਿਤ ਬਿਮਾਰੀਆਂ ਦੇ ਵੱਧਣ ਅਤੇ ਫੁਲਣ ਦੀ ਰੋਕਥਾਮ ਲਈ ਮੈਡੀਕਲ ਅਫਸਰ ਅਤੇ ਪੈਰਾਮੈਡੀਕਲ ਸਟਾਫ ਦੀ ਤਿੰਨ-ਤਿੰਨ ਦਿਨ ਦੀ ਸਿਖਲਾਈ ਦੇ ਆਖਰੀ ਦਿਨ ਮੌਕੇ ਜਿੱਥੇ ਜਿਲੇ ਦੇ ਮੈਡੀਕਲ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੂੰ ਗੈਰ-ਪ੍ਰਸਾਰਿਤ ਬਿਮਾਰੀਆਂ ਦੇ ਇਲਾਜ ਲਈ ਸਿਖਲਾਈ ਦਿੱਤੀ ਗਈ ਹੈ।...
ਮੋਗਾ,13 ਅਗਸਤ(ਜਸ਼ਨ) :ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਮੋਗਾ ਅੰਦਰ ਪੰਜਾਬ ਨਸ਼ਾ ਮੁਕਤ ਅਤੇ ਡੇਂਗੂ ਦੀ ਬਿਮਾਰੀ ਸਬੰਧੀ ਜਾਗਰੂਕਤਾ ਵੈਨ ਨੂੰ ਡਾ ਹਰਜੋਤ ਕਮਲ ਐਮ ਐਲ ਏ ਮੋਗਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨਾ ਦੇ ਨਾਲ ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ, ਡਾ ਸੁਰਿੰਦਰ ਸੇਤੀਆ ਡਿਪਟੀ ਮੈਡੀਕਲ ਕਮਿਸ਼ਨਰ, ਸੀਨੀਅਰ ਮੈਡੀਕਲ ਅਫਸਰ ਮੋਗਾ ਡਾ ਰਾਜੇਸ਼...
ਮੋਗਾ, 13 ਅਗਸਤ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਸਕੂਲ ਚੇਅਰਮੈਨ ਅਨੁਜ ਗੁਪਤਾ ਦੀ ਅਗਵਾਈ ਹੇਠ ਸਾਵਨ ਮਹੀਨੇ ਨੂੰ ਸਮਰਪਿਤ ਤੀਜ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਅਧਿਆਪਕਾਂ, ਵਿਦਿਆਰਥਣਾਂ ਨੇ ਪੀਂਘਾ ਝੁਟਣ ਦੇ ਨਾਲ ਹੀ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਜੋਯਤੀ ਜਗਾ ਕੇ ਕੀਤੀ। ਡਾਇਰੈਕਟਰ...
ਬਾਘਾਪੁਰਾਣਾ,13 ਅਗਸਤ(ਰਣਵਿਜੇ ਸਿੰਘ ਚੌਹਾਨ) : ਅੱਜ ਪੰਜਾਬ ਸਰਕਾਰ ਵੱਲੋਂ ਪ੍ਰਬੰਧਕੀ ਲੋੜਾਂ ਅਤੇ ਲੋਕ ਹਿੱਤਾਂ ਤਹਿਤ ਸਿੱਖਿਆ ਵਿਭਾਗ ਦੇ ਸਕੂਲਾਂ ਦੇ ਕਲਰਕਾਂ ਤੇ ਜੂਨੀਅਰ ਸਹਾਇਕਾਂ ਦੀਆਂ ਭਾਰੀ ਗਿਣਤੀ ਵਿੱਚ ਬਦਲੀਆਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ । ਦਫਤਰ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਬੋਰਡ ਫੇਜ 8ਐਸ ਏਸ ਨਗਰ ਮੋਹਾਲੀ ਦਫਤਰੀ ਅਮਲਾ ਸ਼ਾਖਾ ਵਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਜਿਲ੍ਹਾ ਮੋਗਾ ਦੇ 45 ਦੇ ਕਰੀਬ ਕਲਰਕਾਂ ਤੇ ਜੂਨੀਅਰ ਸਹਾਇਕਾਂ ਦੀਆਂ ਬਦਲੀਆਂ ਕੀਤੀਆਂ...
ਬਾਘਾ ਪੁਰਾਣਾ (ਰਣਵਿਜੇ ਸਿੰਘ ਚੌਹਾਨ) ਸਥਾਨਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਇੱਕ ਨੌਜਵਾਨ ਵਲੋਂ ਘਰੇਲੂ ਕਲੇਸ਼ ਕਰਕੇ ਘਰ ਵਿੱਚ ਮੌਜੂਦ 12 ਬੋਰ ਰਾਈਫਲ ਦੇ ਨਾਲ ਕਲ ਦੁਪਹਿਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।ਗੁਰੂ ਗ੍ਰੰਥ ਸਾਹਿਬ ਬੇਅਦਬੀ ਤੋਂ ਚਰਚਿਤ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਨੌਜਵਾਨ ਜਗਮੀਤ ਸਿੰਘ ਰੂਬੀ ਸਪੁੱਤਰ ਮਹਿਕਮ ਸਿੰਘ ਉਮਰ 25 ਕੁ ਸਾਲ ਜੋ ਕਿ ਬਾਂਹਰਵੀ ਦੀ ਪੜ੍ਹਾਈ ਤੋਂ ਅੱਗੇ ਵੈਟਰਨਰੀ ਡੀ ਫਾਰਮੇਸੀ ਕਰ ਚੁੱਕਾ ਸੀ। ਘਰ ਵਿੱਚ ਆਪਣੇ ਮਾਤਾ ਪਿਤਾ...
ਮੋਗਾ,13 ਅਗਸਤ(ਜਸ਼ਨ)- ਅੱਜ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾ ਅਨੁਸਾਰ ਪੜੋ੍ਹ ਪੰਜਾਬ,ਪੜ੍ਹਾਓ ਪੰਜਾਬ ਤਹਿਤ ਮੋਗਾ ਦੇ ਪਿੰਡ ਮੰਦਰ ਕਲ਼ਾਂ ਦੇ ਸਰਕਾਰੀ ਮਿਡਲ ਸਕੂਲ ਵਿਖੇ ਮੁੱਖ ਅਧਿਆਪਕ ਜੱਜਪਾਲ ਸਿੰਘ ਦੀ ਅਗਵਾਈ ਅਤੇ ਮੈਡਮ ਮਨਜਿੰਦਰ ਕੌਰ ਦੀ ਦੇਖ ਰੇਖ ਹੇਠ ਸਾਇੰਸ ਮੇਲਾ ਲਗਾਇਆ ਗਿਆ।ਇਸ ਮੇਲੇ ਵਿੱਚ ਸਾਇੰਸ ਵਿਸ਼ੇ ਦੇ ਬਲਾਕ ਮੈਂਟਰ ਗੁਰਮੀਤ ਸਿੰਘ ਜੀ ਵਿਸ਼ੇਸ ਤੌਰ ਤੇ ਪੁੱਜੇ। ਇਸ ਮੇਲੇ ਵਿੱਚ ਬੱਚਿਆਂ ਦੁਆਰਾ ਬਣਾਏ ਗਏ ਮਾਡਲ,ਚਾਰਟ ਅਤੇ ਸਾਇੰਸ ਵਿਸ਼ੇ ਦੀਆਂ ਕਿਰਿਆਵਾਂ ਨੂੰ...
ਮੋਗਾ, 13 ਅਗਸਤ (ਜਸ਼ਨ)-ਕੱਲ ਦੁਪਹਿਰ ਸਮੇਂ ਮੋਗਾ ਅੰਮਿ੍ਰਤਸਰ ਰੋਡ ਤੇ ਪਿੰਡ ਲੁਹਾਰਾ ਨੇੜੇ ਵਗਦੀ ਨਹਿਰ ਵਿੱਚ ਡੁੱਬਣ ਨਾਲ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ । ਮੋਗਾ ਵਾਸੀ ਲਵਪ੍ਰੀਤ ਅਤੇ ਸਾਹਿਲ ਨਾਂ ਦੇ ਦੋਨੇ ਬੱਚੇ ਚਾਰ ਹੋਰ ਬੱਚਿਆਂ ਸਮੇਤ ਨਹਿਰ ’ਤੇ ਨਹਾਉਣ ਲਈ ਆਏ ਸਨ ਪਰ ਜਦ ਦੋਨਾਂ ਬੱਚਿਆਂ ਨੇ ਪਾਣੀ ਵਿਚ ਛਾਲ ਮਾਰੀ ਤਾਂ ਪਾਣੀ ਦੇ ਤੇਜ਼ ਵਹਾਅ ਕਾਰਨ ਉਹਨਾਂ ਤੋਂ ਸੰਭਲਿਆ ਨਹੀਂ ਗਿਆ । ਪਾਣੀ ਵਿਚ ਲਾਪਤਾ ਹੋਏ ਬੱਚੇ ਪੰਜਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀ ਸਨ।...
ਜਲੰਧਰ/ਚੰਡੀਗੜ 12 ਅਗਸਤ: (ਜਸ਼ਨ): ਕਾਉੰਟਰ ਇੰਟੈਲੀਜੈਂਸ ਵਿੰਗ ਜਲੰਧਰ ਵਲੋ ਮੋਗਾ ਪੁਲਿਸ ਦੇ ਨਾਲ 72 ਕੁਇੰਟਲ ਭੁੱਕੀ ਨਾਲ ਭਰੀਆਂ 180 ਬੋਰੀਆਂ ਲਿਆ ਰਹੇ ਇਕ ਵੱਡੇ ਅੰਤਰਰਾਜੀ ਰੈਕੇਟ ਦਾ ਪਰਦਾ ਫਾਸ਼ ਕਰਨ ਤੋ 6 ਦਿਨ ਬਾਅਦ ਐਤਵਾਰ ਸ੍ਰੀ ਆਨੰਦਪੁਰ ਸਾਹਿਬ ਪੁਲਸ ਨਾਲ ਮਿਲ ਕੇ ਇਸ ਗਿਰੋਹ ਦੇ ਮੁਖੀ ਜਗਦੇਵ ਸਿੰਘ ਉਰਫ ਦੇਬਨ ਪੁੱਤਰ ਸੂਰਤ ਸਿੰਘ ਵਾਸੀ ਦੌਲੇਵਾਲ ਨੂੰ ਸਾਥੀਆਂ ਸਮੇਤ ਗਿਰਫਤਾਰ ਕੀਤਾ ਹੈ।ਇਕ ਬਿਆਨ ਵਿਚ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਸ੍ਰੀ ਹਰਕਮਲਪ੍ਰੀਤ ਸਿੰਘ ਨੇ...
Jalandhar/Chandigarh August 12 (STAFF REPORTER)– Six days after busting a major interstate drug networking racket along with Moga police and seizing 72 Quintals poppy husk packed in 180 bags hidden under raw bananas in a truck, Jalandhar counter intelligence wing and Anandpur Sahib police arrested kingpin Jagdev Singh alias Deban of Moga's Daulewala village on Sunday along...
ਫ਼ਿਰੋਜ਼ਪੁਰ,12 ਅਗਸਤ(ਪੰਕਜ ਕੁਮਾਰ): ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਤੇ ਮਹੱਤਵਪੂਰਨ 280 ਫੁੱਟ ਲੰਬੇ ਪੁੱਲ ਜਿਸ ਨੂੰ 1971 ਦੇ ਭਾਰਤ-ਪਾਕ ਯੁੱਧ ਵਿਚ ਉਡਾ ਦਿੱਤਾ ਗਿਆ ਸੀ ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ.ਆਰ.ਓ) ਵੱਲੋਂ ਚੇਤਕ ਪ੍ਰਾਜੈਕਟ ਤਹਿਤ 2 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਪੱਕਾ ਤਿਆਰ ਕੀਤਾ ਗਿਆ ਹੈ। ਇਸ ਨਵੇਂ ਬਣੇ ਪੁਲ ਨੂੰ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ (ਖੇਡਾਂ ਤੇ...

Pages