News

ਬਰਗਾੜੀ .16 ਅਗਸਤ,( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਬਰਗਾੜੀ ਇਨਸਾਫ ਮੋਰਚੇ ਨੂੰ ਚੱਲਦਿਅਾ 77 ਦਿਨ ਹੋ ਗਏ ਹਨ ਪਰ ਬਾਦਲ ਲਾਣੇ ਨੇ ਮੋਰਚੇ ਖਿਲਾਫ ਬਹੁਤ ਗੁੰਮਰਾਹਕੁੰਨ ਪਰਚਾਰ ਕੀਤਾ ਪਰ ਸਿੱਖ ਸੰਗਤਾਂ ਦੇ ਸਮਰੱਥਣ ਵਿੱਚ ਕੋਈ ਕਮੀ ਨਹੀ ਆਈ ਸਗੋਂ ਉਤਸ਼ਾਹ ਹੋਰ ਪਰਚੰਡ ਹੋਇਆ ।ਇੰਨਾਂ ਵਿਚਾਰਾਂ ਦਾ ਪਰਗਟਾਵਾ ਜਥੇਦਾਰ ਧਿਆਨ ਸਿੰਘ ਮੰਡ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਅੱਜ ਮੋਰਚੇ ਦੇ 77 ਦਿਨ ਪੂਰੇ ਹੋਣ ਤੇ ਕੀਤਾ। ਉਨਾਂ...
ਮੋਗਾ/ਬਾਘਾਪੁਰਾਣਾ,16 ਅਗਸਤ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ):ਸਥਾਨਕ ਸ਼ਹਿਰ ਦੀ ਗਿਆਨੀ ਜੈਲ ਵਾਲੇ ਚੌਂਕ ਵਿਖੇ ਸਥਿਤ ’ਵਿਸ਼ਨੂੰ ਡੇਅਰੀ’ ਵਿਖੇ ਸਹਾਇਕ ਕਮਿਸ਼ਨਰ ਹਰਪ੍ਰੀਤ ਕੌਰ ਬਰਾੜ ਅਤੇ ਡੇਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਨਿਰਭੇੈ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ,ਡੇਅਰੀ ਵਿਭਾਗ,ਫੂਲ ਸਪਲਾਈ ਵਿਭਾਗ. ਪੀਡੀਐਫਏ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਸਾਂਝੀ ਰੇਡ ਕਰਨ ਦਾ ਸਮਾਚਾਰ ਪ੍ਰਤਾਪ ਹੋਇਆ ਹੈ। ਥਾਣਾ ਮੁਖੀ ਜੰਗਜੀਤ ਸਿੰਘ ਰੰਧਾਵਾਂ ਵੱਲੋਂ ਦਿੱਤੀ ਜਾਣਕਾਰੀ...
ਅਟਲ ਇਰਾਦੇ ਵਾਲਾ ਅਣਥੱਕ ਰਾਹੀ ਸੀ ਵਾਜਪਾਈ । ਸਿਆਸਤ ਵਿੱਚ ਜਿਸ ਦਾ ਕੋਈ ਵਿਰੋਧੀ ਨਹੀਂ ਸੀ ਉਹ ਸ਼ਾਂਤੀ ਦਾ ਦੂਤ ਸੀ ਅਟਲ ਬਿਹਾਰੀ ਵਾਜਪਾਈ। ‘ਤੇ ਚਲਾ ਗਿਆ ਇੱਕ ਕਵੀ ਤੇ ਸ਼ਬਦਾਂ ਦਾ ਜਾਦੂਗਰ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਕੇ। ਗੈਰ ਕਾਂਗਰਸੀ ਸਰਕਾਰ ਦੀ ਅਗਵਾਈ ਕਰਨ ਵਾਲੇ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਸਨ ਜਿਨਾਂ ਨੂੰ 47 ਸਾਲ ਮੈਂਬਰ ਪਾਰਲੀਮੈਂਟ ਬਣਨ ਦਾ ਮਾਣ ਹਾਸਲ ਹੋਇਆ। ਉਹ ਦਸ ਵਾਰ ਲੋਕ ਸਭਾ ਅਤੇ ਦੋ ਵਾਰ ਰਾਜ ਸਭਾ ਦੇ ਮੈਂਬਰ ਚੁਣੇ ਗਏ...
ਮੋਗਾ 16 ਅਗਸਤ:(ਜਸ਼ਨ)-ਸੀਨੀਅਰ ਕਪਤਾਨ ਪੁਲਿਸ ਸ੍ਰੀ ਗੁਰਪ੍ਰੀਤ ਸਿੰਘ ਤੂਰ, ਆਈ.ਪੀ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਪੈਕਟਰ ਜੰਗਜੀਤ ਸਿੰਘ, ਮੁੱਖ ਅਫ਼ਸਰ ਥਾਣਾ ਬਾਘਾਪੁਰਾਣਾ ਪਾਸ ਮੁਖਬਰੀ ਹੋਈ ਕਿ ਰਾਕੇਸ਼ ਕੁਮਾਰ ਪੁੱਤਰ ਵਿਸ਼ਨੂ ਭਗਵਾਨ ਵਾਸੀ ਵਾਰਡ ਨੰ: 02, ਡਾਕਖਾਨੇ ਵਾਲੀ ਗਲੀ, ਬਾਘਾਪੁਰਾਣਾ ਆਪਣੀਆਂ ਦੁਕਾਨਾਂ ਵਿਸ਼ਨੂ ਡੇਅਰੀ ਨਿਹਾਲ ਸਿੰਘ ਵਾਲਾ ਰੋਡ, ਬਾਘਾਪੁਰਾਣਾ ਵਿਖੇ ਜਾਅਲੀ ਘਿਓ, ਦੁੱਧ, ਪਨੀਰ ਅਤੇ ਦਹੀ ਬਣਾ ਕੇ ਵੇਚਦਾ ਹੈ ਅਤੇ ਉਸ ‘ਤੇ ਮੁਕੱਦਮਾ ਨੰਬਰ 155...
ਮੋਗਾ,16 ਅਗਸਤ (ਜਸ਼ਨ)- ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਤਿਰਲੋਚਨ ਸਿੰਘ ਗਿੱਲ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ’ਤੇ ਸ਼ੋਕ ਵਿਅਕਤ ਕਰਦਿਆਂ ਆਖਿਆ ਕਿ ਵਾਜਪਾਈ ਜੀ ਦੇ ਅਕਾਲ ਚਲਾਣਾ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ। ਉਹਨਾਂ ਕਿਹਾ ਕਿ ਚਾਹੇ ਅੱਜ ਉਹ ਸਾਡੇ ਵਿਚ ਨਹੀਂ ਰਹੇ ਪਰ ਉਹਨਾਂ ਦੀ ਵਿਚਾਰਧਾਰਾ ,ਪ੍ਰੇਰਨਾ ਅਤੇ ਉਹਨਾਂ ਵੱਲੋਂ ਕੀਤੀ ਜਾਂਦੀ ਸੱਚੀ ਸੁੱਚੀ ਰਾਜਨੀਤੀ ਸਾਡੇ ਲਈ ਹਮੇਸ਼ਾ ਮਾਰਗ ਦਰਸ਼ਨ ਦਾ ਕੰਮ ਕਰੇਗੀ। ਉਹਨਾਂ ਕਿਹਾ ਕਿ...
ਚੰਡੀਗੜ, 16 ਅਗਸਤ(ਜਸ਼ਨ): ਪੰਜਾਬ ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਦਾ ਅਗਲਾ ਸਮਾਗਮ 24 ਅਗਸਤ ਤੋਂ 28 ਅਗਸਤ, 2018 ਤੱਕ ਸੱਦੇ ਜਾਣ ਦਾ ਫੈਸਲਾ ਕੀਤਾ ਹੈ।ਇਹ ਫੈਸਲਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਮੰਤਰੀ ਮੰਡਲ ਦੇ ਫੈਸਲੇ ਦੇ ਅਨੁਸਾਰ ਪੰਜਾਬ ਦੇ ਰਾਜਪਾਲ ਨੂੰ ਭਾਰਤੀ ਸੰਵਿਧਾਨ ਦੀ ਧਾਰਾ 174 ਦੀ ਉਪ ਧਾਰਾ (1) ਦੇ ਅਨੁਸਾਰ 15 ਵੀ ਪੰਜਾਬ ਵਿਧਾਨ ਸਭਾ ਦਾ 5ਵਾਂ ਸੈਸ਼ਨ ਸੱਦਣ ਲਈ...
ਚੰਡੀਗੜ੍ਹ, 16ਅਗਸਤ -(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਵਾਜਪਾਈ ਨੂੰ ਇਕ ਮਹਾਨ ਵਿਅਕਤੀ ਦੇ ਤੌਰ' 'ਤੇ ਯਾਦ ਕਰਦਿਆਂ ਕਿਹਾ ਕਿ ਉਹ ਨੌਜਵਾਨ ਸਿਆਸਤਦਾਨਾਂ ਨੂੰ ਸੁਚੱਜੀ ਰਾਜਨੀਤੀ ਦੇ ਰਾਹ ਪੈਣ ਲਈ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ।ਵਾਜਪਾਈ ਦੇ ਸਨਮਾਨ 'ਚ ਪੰਜਾਬ ਸਰਕਾਰ ਸ਼ੁੱਕਰਵਾਰ 17 ਅਗਸਤ ਨੂੰ ਸਾਰੇ ਸਰਕਾਰੀ ਦਫਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਹੋਰ...
ਚੰਡੀਗੜ, 16 ਅਗਸਤ (ਜਸ਼ਨ): ਇੰਡੋਨੇਸ਼ੀਆ ਦੀ ਧਰਤੀ ’ਤੇ ਜਕਾਰਤਾ ਵਿਖੇ 18 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ 18ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖੇਡ ਦਲ ਵਿੱਚ ਪੰਜਾਬ ਪੁਲਿਸ ਦੇ 20 ਅਫਸਰ/ਜਵਾਨ ਵੀ ਸ਼ਾਮਲ ਹਨ ਜਿਹੜੇ ਵੱਖ-ਵੱਖ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਪੰਜਾਬ ਪੁਲਿਸ ਦੇ 19 ਖਿਡਾਰੀ ਤੇ ਇਕ ਕੋਚ 10 ਖੇਡਾਂ ਵਿੱਚ ਭਾਰਤ ਲਈ ਤਮਗਾ ਜਿੱਤਣ ਲਈ ਪੂਰੀ ਵਾਹ ਲਾਉਣਗੇ।ਪੰਜਾਬ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਏਸ਼ਿਆਈ ਖੇਡਾਂ ਲਈ ਸਮੂਹ ਖਿਡਾਰੀਆਂ ਨੂੰ...
ਮੋਗਾ,16 ਅਗਸਤ (ਜਸ਼ਨ): ਮੈਕਰੋ ਗਲੋਬਲ ਮੋਗਾ ਆਈਲੈਟਸ ਅਤੇ ਸਟੂਡੈਂਟ ਵੀਜ਼ਾ ਦੀਆਂ ਵਧੀਆ ਸੇਵਾਵਾਂ ਨਾਲ ਪੰਜਾਬ ਵਿਚ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ। ਮੈਕਰੋ ਗਲੋਬਲ ਸੰਸਥਾ ਵਿਚ ਆਈਲੈਟਸ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ। ਮੈਕਰੋ ਗਲੋਬਲ ਸਟੂਡੈਂਟ ਵੀਜ਼ਾ ਦੇ ਨਾਲ ਨਾਲ ਵਿਜ਼ਟਰ ਵੀਜ਼ਾ ਅਤੇ ਓਪਨ ਵਰਕ ਪਰਮਿਟ ਵਿਚ ਵੀ ਮੋਹਰੀ ਬਣ ਚੁੱਕਿਆ ਹੈ। ਮੈਕਰੋ ਗਲੋਬਲ ਮੋਗਾ ਦੇ ਵੀਜ਼ੇ ਲਗਾਤਾਰ ਆ ਰਹੇ ਹਨ। ਪਿਛਲੇ ਦਿਨੀਂ ਰਣਬੀਰ ਕੌਰ ਪੁੱਤਰੀ ਹਰਪ੍ਰੀਤ ਸਿੰਘ ਨਿਵਾਸੀ ਬਠਿੰਡਾ ਨੇ...
ਮੋਗਾ,16 ਅਗਸਤ (ਜਸ਼ਨ) - ਅੱਜ ਅਕਾਲਸਰ ਰੋਡ ਮੋਗਾ ਵਿਖੇ ਛੋਲਿਆਂ ਅਤੇ ਭਟੂਰਿਆਂ ਦਾ ਲੰਗਰ ਲਗਾਇਆ ਗਿਆ । ਸਮਾਜ ਸੇਵਾ ਨੂੰ ਪ੍ਰਣਾਏ ਸਮਾਜ ਸੇਵੀ ਬਲਕਾਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਅਠਾਰਾਂ ਸਾਲਾਂ ਤੋਂ ਹਰ ਸਾਲ ਪੰਦਰਾਂ ਅਗਸਤ ਵਾਲੇ ਦਿਨ ਛੋਲਿਆਂ ਭਟੂਰਿਆਂ ਦਾ ਲੰਗਰ ਲਗਾਇਆ ਜਾਂਦਾ ਹੈ ਇਸੇ ਤਰਾਂ ਅੱਜ ਉਹਨਾਂ ਵੱਲੋਂ ਲਗਾਏ ਲੰਗਰ ਵਿਚ ਸੰਗਤਾਂ ਨੇ ਭਰਵੀਂ ਹਾਜ਼ਰੀ ਲਗਾਈ ਅਤੇ ਸੇਵਾਦਾਰਾਂ...

Pages