News

ਮੋਗਾ,16 ਅਗਸਤ (ਜਸ਼ਨ): ਬੇਸ਼ੱਕ ਪਿੰਡਾਂ ਸ਼ਹਿਰਾਂ ਦਾ ਵਿਕਾਸ ਕਰਵਾਉਣਾ ਸਰਕਾਰ ਦੀ ਜਿੰਮੇਵਾਰੀ ਹੰੁਦੀ ਹੈ ਪਰ ਗੁਰਬਾਣੀ ਆਸ਼ੇ ਮੁਤਾਬਕ ਆਪਣੇ ਹੱਥੀਂ ਆਪਣਾ ਕਾਰਜ ਸਵਾਰਨ ਦੀ ਨਸੀਹਤ ਮੁਤਾਬਕ ਅਮਰ ਸਿੰਘ ਵੈਲਫੇਅਰ ਕਲੱਬ ਦੇ ਸਮੂਹ ਮੈਂਬਰਾਂ ਨੇ ਦਾਨੀ ਵੀਰਾਂ ਅਤੇ ਪ੍ਰਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਪੂਰੇ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ ਹੈ।ਜਿੱਥੇ ਪ੍ਰਧਾਨਗੀਆਂ ਅਤੇ ਅਖ਼ਬਾਰਾਂ ਵਿਚ ਨਾਮ ਛਪਵਾਉਣ ਦੀ ਇੱਛਾ ਕਾਰਨ ਉਸਾਰੂ ਸੋਚ ਦੱਬ ਕੇ ਰਹਿ ਜਾਂਦੀ ਹੈ ਉੱਥੇ ਅਮਰ ਸਿੰਘ...
ਮੋਗਾ 16 ਅਗਸਤ:(ਜਸ਼ਨ): ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਖੇਤੀ ਕਰਜ਼ਾ ਮੁਆਫ਼ੀ ਸਕੀਮ ਦੇ ਦੂਜੇ ਪੜਾਅ ਦੀ ਆਰੰਭਤਾ ਕੀਤੀ ਗਈ ਹੈ। ਇਸ ਸਕੀਮ ਤਹਿਤ ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ‘ਤੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਕਮਰਸ਼ੀਅਲ ਬੈਂਕਾਂ ਰਾਹੀਂ ਲਏ ਗਏ ਕਰਜ਼ੇ ਵਾਲੇ ਜ਼ਿਲੇ ਦੇ 11 ਯੋਗ ਸੀਮਾਂਤ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਸਕੀਮ ਅਧੀਨ 2 ਲੱਖ ਰੁਪਏ ਤੱਕ ਦੀ ਕਰਜ਼ਾ ਰਾਹਤ ਰਾਸ਼ੀ ਵੰਡੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਦਿਲਰਾਜ...
ਮੋਗਾ,16 ਅਗਸਤ(ਜਸ਼ਨ): ਇਲੈਕਟਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਕੱਲ ਸਮਰਾਟ ਹੋਟਲ ਮੋਗਾ ਵਿਖੇ ਡਾ. ਮਨਜੀਤ ਸਿੰਘ ਸੱਗੂ ਦੀ ਪ੍ਰਧਾਨਗੀ ਹੇਠ ਹੋਈ। ਸ਼ੁਰੂਆਤ ਵਿਚ ਸਭ ਤੋਂ ਪਹਿਲਾਂ ਆਜ਼ਾਦੀ ਘੁਲਾਟੀਏ ਸ਼ਹੀਦਾਂ ਸ਼ਰਧਾਂਜਲੀ ਭੇਂਟ ਕੀਤੀ ਗਈ ,ਇਸ ਉਪਰੰਤ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਰਾਜਸਥਾਨ ਦੀ ਤਰਜ਼ ਤੇ ਇਲੈਕਟ੍ਰੋਹੋਮਿਓਪੈਥੀ ਨੂੰ ਮਾਨਤਾ ਦਿੱਤੀ ਜਾਵੇ ਤਾਂ ਕਿ ਇਲੈਕਟਰੋਹੋਮਿਓਪੈਥਿਕ ਡਾਕਟਰ ਵੀ ਆਜ਼ਾਦੀ ਦਾ...
ਫਿਰੋਜ਼ਪੁਰ ,16 ਅਗਸਤ (ਪੰਕਜ ਕੁਮਾਰ): ਸਿਹਤ ਵਿਭਾਗ ਫਿਰੋਜ਼ਪੁਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖਤੀ ਵਰਤੀ ਜਾ ਰਹੀ ਹੈ, ਜਿਸਦੇ ਚਲਦਿਆਂ ਆਏ ਦਿਨ ਸਿਹਤ ਦੀ ਟੀਮ ਵਲੋਂ ਖਾਣ ਪੀਣ ਵਾਲੀਆਂ ਵਸਤੂਆਂ ਸਣੇ ਲੋਕਾਂ ਦੀ ਸਿਹਤ ਨਾਲ ਜੁੜੀ ਹਰੇਕ ਤਰਲ ਅਤੇ ਖਾਧ ਪਦਾਰਥਾਂ ਵਾਲੀਆਂ ਵਸਤੂਆਂ ਤੇ ਸ਼ਿਕਾਇਤ ਮਿਲਣ ਤੇ ਸੂਬਾ ਸਰਕਾਰ ਦੀਆ ਹਦਾਇਤਾਂ ਅਨੁਸਾਰ ਸਂੈਪਲ ਭਰਕੇ ਜਾਂਚ ਲਈ ਭੇਜਿਆ ਜਾ ਰਿਹਾ ਹੈ ਅਤੇ ਸਰਕਾਰ ਅਨੁਸਾਰ ਦਿਤੇ...
ਲੁਧਿਆਣਾ/ਚੰਡੀਗੜ, 15 ਅਗਸਤ:(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਲ ਸਪਲਾਈ, ਉਦਯੋਗਾਂ, ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਵੱਖ-ਵੱਖ ਕਾਰਜਾਂ ਵਾਸਤੇ ਲੁਧਿਆਣਾ ਜ਼ਿਲੇ ਲਈ 3600 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ। ਅੱਜ ਸਵੇਰੇ ਇੱਥੇ ਗੁਰੂ ਨਾਨਕ ਸਟੇਡੀਅਮ ਵਿਖੇ 72ਵੇਂ ਅਜ਼ਾਦੀ ਦਿਹਾੜੇ ਮੌਕੇ ਤਿਰੰਗਾ ਲਹਿਰਾਉਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਲੁਧਿਆਣਾ ਵਿੱਚ ਮੌਜੂਦਾ ਸਮੇਂ ਸਪਲਾਈ ਕੀਤੇ...
ਲੁਧਿਆਣਾ/ਚੰਡੀਗੜ, 15 ਅਗਸਤ:(ਜਸ਼ਨ): ‘ਨਸ਼ੇ ਤੋਂ ਆਜ਼ਾਦੀ’ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 72ਵੇਂ ਆਜ਼ਾਦੀ ਦਿਹਾੜੇ ਮੌਕੇ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਕੂਲਾਂ-ਕਾਲਜਾਂ ਤੱਕ ਲਿਜਾਣ ਲਈ ‘ਤੂੰ ਮੇਰਾ ਬੱਡੀ’ ਪ੍ਰੋਗਰਾਮ ਦਾ ਆਗਾਜ਼ ਕੀਤਾ। ਮੁੱਖ ਮੰਤਰੀ ਜੋ ਅੱਜ ਇੱਥੇ ਤਿਰੰਗਾ ਲਹਿਰਾਉਣ ਲਈ ਆਏ ਸਨ, ਨੇ ਵਪਾਰਕ ਬੈਂਕਾਂ ਤੋਂ ਕਰਜ਼ਾ ਚੁੱਕਣ ਵਾਲੇ ਕਿਸਾਨਾਂ ਲਈ ਖੇਤੀ ਕਰਜ਼ਾ ਮੁਆਫੀ ਸਕੀਮ ਦੇ ਦੂਜੇ ਪੜਾਅ ਦਾ ਆਰੰਭ ਕਰਨ ਦੇ ਨਾਲ-ਨਾਲ ਭਾਈ...
ਲੁਧਿਆਣਾ/ਚੰਡੀਗੜ, 15 ਅਗਸਤ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ 17 ਉੱਘੀਆਂ ਸ਼ਖ਼ਸੀਅਤਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ। ਇਨਾਂ ਵਿੱਚ ਸਮਾਜਿਕ ਤੌਰ ’ਤੇ ਸਰਗਰਮ ਸ਼ਖ਼ਸੀਅਤਾਂ, ਖੇਡ ਹਸਤੀਆਂ, ਅਗਾਂਹਵਧੂ ਉੱਦਮੀ ਅਤੇ ਸਰਕਾਰੀ ਅਧਿਕਾਰੀ/ਕਰਮਚਾਰੀ ਸ਼ਾਮਿਲ ਹਨ ਜੋ ਆਪੋ-ਆਪਣੇ ਮਿੱਥੇ ਕਾਰਜਾਂ ਨੂੰ ਪੂਰਾ ਕਰਨ ਲਈ ਵਿਲੱਖਣ ਯਤਨ ਕਰਨ ਤੋਂ ਇਲਾਵਾ ਸਮਾਜਿਕ ਖੇਤਰ ਵਿੱਚ ਅਹਿਮ...
ਦਿੱਲੀ,15 ਅਗਸਤ(ਪੱਤਰ ਪਰੇਰਕ)- ਆਮ ਆਦਮੀ ਪਾਰਟੀ ਦੇ ਦਿਗਜ ਨੇਤਾ ਆਸ਼ੂਤੋਸ਼ ਨੇ ਅੱਜ ਪਾਰਟੀ ਤੋਂ ਆਪਣਾ ਅਸਤੀਫ਼ਾ ਦੇ ਕੇ ਨਾ ਸਿਰਫ਼ ਪਾਰਟੀ ਸਫ਼ਾਂ ਵਿਚ ਹੈਰਾਨੀ ਅਤੇ ਚਿੰਤਾ ਦੀ ਲਹਿਰ ਪੈਦਾ ਕੀਤੀ ਬਲਕਿ ਹੋਰਨਾਂ ਪਾਰਟੀਆਂ ਦੇ ਆਗੂਆਂ ਵਿਚ ਵੀ ਅੱਜ ਆਸ਼ੂਤੋਸ਼ ਦੇ ਅਸਤੀਫ਼ੇ ‘ਤੇ ਚਰਚਾ ਹੁੰਦੀ ਰਹੀ। ਆਸ਼ੂਤੋਸ਼ ਨੇ ਟਵੀਟ ਰਾਹੀਂ ਅਸਤੀਫ਼ੇ ਦਾ ਐਲਾਨ ਕਰਦਿਆਂ ਆਖਿਆ ਕਿ ਹਰ ਆਗਾਜ਼ ਦਾ ਅੰਤ ਹੁੰਦਾ ਹੈ ਅਤੇ ਪਾਰਟੀ ਲਈ ਆਰੰਭੇ ਸਫ਼ਰ ਦਾ ਅੱਜ ਖਾਤਮਾ ਹੋ ਗਿਐ। ਉਹਨਾਂ ਆਖਿਆ ਕਿ ਇਹ ਅਸਤੀਫ਼ਾ ਨਿਰੋਲ...
ਚੰਡੀਗੜ੍ਹ, 15 ਅਗਸਤ: (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ ਨੌਜਵਾਨਾਂ ਨੂੰ ਵਾਪਸ ਪਰਤ ਕੇ ਵਿਦੇਸ਼ਾਂ ’ਚ ਵਸਦੇ ਪੰਜਾਬੀ ਭਾਈਚਾਰੇ ਦੇ ਮਨਾਂ ’ਚ ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਪਾਈਆਂ ਜਾ ਰਹੀਆਂ ਗਲਤ ਧਾਰਨਾਵਾਂ ਦੂਰ ਕਰਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਅੱਜ ਇੱਥੇ ਦੁਪਹਿਰ ਦੇ ਭੋਜਨ ਦੌਰਾਨ ਸੂਬੇ ਵਿੱਚ 10 ਦਿਨਾ ਦੌਰੇ ’ਤੇ ਵੱਖ-ਵੱਖ ਥਾਵਾਂ ’ਤੇ ਹੋ ਕੇ ਆਏ 14...
ਜਰੂਰੀ ਨਹੀਂ ਹੈ ਕਿ ਪਿੰਡ ਦਾ ਆਗੂ ਯਾਨੀ ਕਿ ਸਰਪੰਚ ਸਿਆਸੀ ਵਿਅਕਤੀ ਹੋਵੇ, ਜਰੂਰੀ ਇਹ ਹੈ ਕਿ ਉਸ ਵਿਅਕਤੀ ਦਾ ਪਿਛੋਕੜ ਤੇ ਸੋਚ ਦੋਗਲੀ ਨਹੀਂ ਹੋਣੀ ਚਾਹੀਦੀ। ਮਹੱਤਵਪੂਰਨ ਇਹ ਨਹੀਂ ਕਿ ਉਹ ਕਿਹੜੇ ਵੱਡੇ ਲੀਡਰ ਦਾ ਨਜਦੀਕੀ ਹੈ ਜਾਂ ਉਸ ਦੀ ਹਲਕਾ ਵਿਧਾਇਕ ਜਾਂ ਮੰਤਰੀ ਨਾਲ ਨੇੜਤਾ ਹੈ ਬਲਕਿ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਵਿਅਕਤੀ ਆਪਣੇ ਪਿੰਡ ਲਈ ਕੀ ਕਰ ਸਕਦਾ ਹੈ। ਕਿਤੇ ਇਹ ਨਾ ਹੋਵੇ ਕਿ ਉਹ ਆਪਣੀ ਜਮੀਰ ਗਹਿਣੇ ਰੱਖ ਕੇ ਪਿੰਡ ਦੀ ਸਿਆਸਤ ਵਿੱਚ ਪੈਰ ਲਾਉਣ ਦੀ ਤਾਕ ਵਿੱਚ...

Pages