News

ਬਾਘਾਪੁਰਾਣਾ ,9 ਸਤੰਬਰ (ਲਛਮਣਜੀਤ ਸਿੰਘ ਪੁਰਬਾ): ਹਲਕਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਫੂਲੇਵਾਲਾ ਦੇ ਰਹਿਣ ਵਾਲੇ 45 ਸਾਲਾ ਜਗਦੇਵ ਸਿੰਘ ਨੇ ਕਰਜ਼ ਦੇ ਬੋਝ ਅਤੇ ਪੰਜ ਧੀਆਂ ਹੋਣ ਦੀ ਪਰੇਸ਼ਾਨੀ ਦੇ ਚੱਲਦਿਆਂ ਪਿੰਡ ਦੇ ਨਾਲ ਲੱਗਦੀ ਨਹਿਰ ਕੋਲ ਦਰਖਤ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਥਾਣਾ ਬਾਘਾਪੁਰਾਣਾ ਦੀ ਪੁਲਿਸ ਵਲੋਂ ਮਿ੍ਰਤਕ ਦੀ ਪਤਨੀ ਜਸਪਾਲ ਕੌਰ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਪਰਿਵਾਰ ਵਾਲਿਆ ਦੇ ਹਵਾਲੇ ਕਰ...
ਕੋਟਕਪੂਰਾ, 9 ਸਤੰਬਰ (ਜਸ਼ਨ) :- ਸਥਾਨਕ ਅਰੋੜਬੰਸ ਸਭਾ ਵੱਲੋਂ ਨਿਵੇਕਲੇ ਢੰਗ ਨਾਲ ਕਰਵਾਏ ਗਏ ‘ਅਸੀਸ ਸਮਾਗਮ’ ਦੇ ਰੀਵਿਊ ਲਈ ਪ੍ਰਧਾਨ ਜਗਦੀਸ਼ ਸਿੰਘ ਮੱਕੜ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਅਗਲੇਰੇ ਕਾਰਜਾਂ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਸਕੱਤਰ ਸੁਰਜੀਤ ਸਿੰਘ ਘੁਲਿਆਣੀ ਨੇ ਮਾਣ ਨਾਲ ਦੱਸਿਆ ਕਿ ਪ੍ਰਧਾਨ ਜੀ ਦੀ ਕੈਨੇਡਾ ਦੀ ਵਸਨੀਕ ਬੇਟੀ ਜਸਮੀਤ ਕੌਰ ਨੇ ਪਿਛਲੇ ਸਮਾਗਮ ਲਈ 500 ਡਾਲਰ ਅਤੇ ਇਸ ਸਮਾਗਮ ਵਾਸਤੇ ਵੀ 500 ਡਾਲਰ ਭੇਜ ਕੇ ਜਿੱਥੇ ਸੰਸਥਾ ਦੀ...
ਮੋਗਾ ,9 ਸਤੰਬਰ (ਜਸ਼ਨ):ਮੋਗਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਨੂੰ ਬੇਨਤੀ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਦੁਆਰਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਵਿੱਚ ਆਲ ਇੰਡੀਆ ਕਾਂਗਰਸ ਅਤੇ ਪੰਜਾਬ ਕਾਂਗਰਸ ਦੇ ਸੱਦੇ ਤੇ ਭਾਰਤ ਬੰਦ ਅਤੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸਮੂਹ ਵਰਕਰ ਆਮ ਲੋਕਾਂ ਦੇ ਸਹਿਯੋਗ ਨਾਲ ਇਸ ਬੰਦ ਨੂੰ ਸਫਲ ਬਣਾਉਣ । ਉਨ੍ਹਾਂ ਵਪਾਰੀ ਵਰਗ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ...
ਨਿਹਾਲ ਸਿੰਘ ਵਾਲਾ , 9 ਸਤੰਬਰ( ਸਰਗਮ ਰੌਂਤਾ) ਨਿਹਾਲ ਸਿੰਘ ਵਾਲਾ ਦੇ ਪਿੰਡ ਤਖ਼ਤੂਪੁਰਾ ਸਾਹਿਬ ਨੇੜਿਓਂ ਲੰਘਦਾ ਸੂਆ ਟੁੱਟ ਗਿਆ ਜਿਸ ਨਾਲ ਖੇਤਾਂ ਵਿੱਚ ਪਾਣੀ ਹੀ .ਪਾਣੀ ਭਰਨ ਨਾਲ ਦੋ ਸੌ ਏਕੜ ਦੇ ਕਰੀਬ ਫ਼ਸਲ ਤਬਾਹ ਹੋਣ ਦਾ ਅਨੁਮਾਨ ਹੈ। ਸਰਪੰਚ ਗੁਰਮੇਲ ਸਿੰਘ ਤਖਤੂਪਰਾ ਨੇ ਦੱਸਿਆ ਕਿ ਇਹ ਰਾਏਕੋਟ ਰਜਵਾਹਾ ਕਈ ਦਿਨ ਤੋਂ ਉੱਛਲ ਰਿਹਾ ਸੀ ਮਹਿਕਮੇਂ ਦੇ ਧਿਆਨ ‘ਚ ਲਿਆਉਣ ਦੇ ਬਾਵਜੂਦ ਕਿਸੇ ਅਧਿਕਾਰੀ ਨੇ ਸਾਰ ਲੈਣ ਦੀ ਲੋੜ ਨਹੀਂ ਸਮਝੀ । ਜਦੋਂ ਔੜ ਵੇਲੇ ਪਾਣੀ ਦੀ ਲੋੜ ਹੁੰਦੀ...
ਨਿਹਾਲ ਸਿੰਘ ਵਾਲਾ,9 ਸਤੰਬਰ (ਜਸ਼ਨ) :ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਨੇ ਨਿਹਾਲ ਸਿੰਘ ਵਾਲਾ ਦੇ ਜਾਗਰੂਕ ਵਸਨੀਕਾਂ ਨੂੰ ਬੇਨਤੀ ਕੀਤੀ ਹੈ ਕਿ ਕੱਲ 10 ਸਤੰਬਰ ਦਿਨ ਸੋਮਵਾਰ ਨੂੰ ਭਾਰਤ ਬੰਦ ਦੇ ਸੱਦੇ ਤੇ ਸਮੁਚੀਆਂ ਸੈਕੂਲਰ ਰਾਜਸੀ ਪਾਰਟੀਆਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਰਪ੍ਰਸਤੀ ਹੇਠ ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ ਖਿਲਾਫ “ ਭਾਰਤ ਬੰਦ“ ਦਾ ਸੱਦਾ ਦਿੱਤਾ ਹੈ। ਉਹਨਾਂ ਸਭ ਵਪਾਰੀ ਵੀਰਾਂ ਨੂੰ...
ਮੋਗਾ, 8 ਸਤੰਬਰ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਦੀ ਸਰਕਾਰ ਖਿਲਾਫ਼ ਡੀਜ਼ਲ ਅਤੇ ਪੈਟਰੋਲ ਦੀਆਂ ਦਿਨੋ ਦਿਨ ਆਸਮਾਨ ਨੂੰ ਛੂਹ ਰਹੀਆਂ ਕੀਮਤਾ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕਰਨ ਲਈ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੇ ਦਫਤਰ ਵਿੱਚ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਦੀ ਅਗਵਾਈ ਵਿਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ,ਅਸ਼ੋਕ ਧਮੀਜਾ, ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ,...
ਮੋਗਾ,9 ਸਤੰਬਰ (ਜਸ਼ਨ)-ਦੇਸ਼ ਵਿਚ ਤੇਲ ਕੀਮਤਾਂ ਵਿਚ ਭਾਰੀ ਵਾਧੇ ਖਿਲਾਫ਼ 10 ਸਤੰਬਰ ਦੇ ਭਾਰਤ ਬੰਦ ਲਈ ਵਰਕਰਾਂ ਨੂੰ ਲਾਮਬੰਦ ਕਰਦਿਆਂ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਆਖਿਆ ਕਿ ਕੇਂਦਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਦੇਸ਼ ਦੀ ਜਨਤਾ ਭਾਰੀ ਬੋਝ ਹੇਠ ਦੱਬੀ ਜਾ ਰਹੀ ਹੈ। ਪੈਟਰੌਲ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੇ ਜਿੱਥੇ ਆਮ ਵਿਅਕਤੀ ਦਾ ਬਜਟ ਵਿਗਾੜ ਦਿੱਤਾ ਹੈ ਉਥੇ ਕਿਸਾਨ ਵੀ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ । ਉਹਨਾਂ ਸਮੂਹ ਪੰਜਾਬੀਆਂ ਨੂੰ...
ਮੋਗਾ ,9 ਸਤੰਬਰ (ਜਸ਼ਨ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦਾ ਆਖਣਾ ਏ ਕਿ ਕੱਲ 10 ਸਤੰਬਰ ਦਾ ਭਾਰਤ ਬੰਦ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰੇਗਾ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਨੇ ਆਖਿਆ ਕਿ ਬੰਦ ਦੇ ਸਮਰਥਨ ਵਿਚ ਵਪਾਰਕ ਸਗੰਠਨ ,ਟਰਾਂਸਪੋਰਟਰ ਅਤੇ ਹਰ ਖੇਤਰ ਦੇ ਆਮ ਲੋਕਾਂ ਦੇ ਆਉਣ ਨਾਲ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਗਈ ਹੈ ਕਿ ਹੁਣ ਮੋਦੀ...
ਸਮਾਲਸਰ,9 ਸਤੰਬਰ (ਜਸਵੰਤ ਗਿੱਲ)- ਕਸਬੇ ਦੇ ਦੋਵੇਂ ਛੱਪੜ ਭਰਨ ਕਰਕੇ ਗਲੀ ਵਿੱਚ ਖੜ੍ਹੇ ਗੰਦੇ ਪਾਣੀ ਤੋਂ ਬੱਚਣ ਲਈ ਸਾਬਕਾ ਸਰਪੰਚ ਹਰਮੇਸ਼ ਸਿੰਘ ਮੇਸ਼ੀ ਵਾਲੀ ਗਲੀ ਦੇ ਨੌਜਵਾਨਾਂ ਨੇ ਇੱਕਠੇ ਹੋ ਕੇ ਗਲੀ ਦਾ ਕੁੱਝ ਹਿੱਸਾ ਪੁੱਟ ਕੇ ਉੱਚਾ ਕਰ ਦਿੱਤਾ ਹੈ।ਇਸ ਨਾਲ ਔਰਤਾਂ ਅਤੇ ਵਿਦਿਆਰਥੀਆਂ ਦਾ ਗੰਦੇ ਪਾਣੀ ਤੋਂ ਬਚਾ ਹੋ ਗਿਆ।ਇਸ ਸਬੰਧੀ ਗੱਲਬਾਤ ਕਰਦਿਆ ਨੌਜਵਾਨ ਬਲਕਾਰ ਸਿੰਘ ਮਾਟੀ ਅਤੇ ਦੀਸ਼ਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਦੋਵੇਂ ਛੱਪੜ ਭਰ ਚੁੱਕੇ ਹਨ ਅਤੇ ਨਾਲੀਆਂ ਦਾ ਗੰਦਾ...
ਸਮਾਲਸਰ,9 ਸਤੰਬਰ (ਜਸਵੰਤ ਗਿੱਲ)- ਰਮਸਾ ਜਿਲਾ੍ਹ ਮੋਗਾ ਦੇ ਕੋਆਰਡੀਨੇਟਰ ਦਿਲਬਾਗ ਸਿੰਘ ਬਰਾੜ ਨੂੰ ਚੰਗੀਆਂ ਸੇਵਾਵਾਂ ਦੇ ਬਦਲੇ ਜਿੱਥੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਰਾਜ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਉੱਥੇ ਹੀ ਉਨਾ੍ਹ ਦੇ ਜੱਦੀ ਪਿੰਡ ਅਤੇ ਉਨਾ੍ਹ ਦੀ ਬਚਪਨ ਦੀ ਪੜਾਈ ਵਾਲੇ ਸਕੂਲ ਦੇ ਸਟਾਫ ਵੱਲੋਂ ਉਨਾ੍ਹ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨਾ੍ਹ ਨੂੰ ਰਾਜ ਪੁਰਸਕਾਰ ਮਿਲਣ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ...

Pages