News

ਸਮਾਲਸਰ, 12 ਸਤੰਬਰ (ਜਸਵੰਤ ਗਿੱਲ)-ਬਲਾਕ ਸੰਮਤੀ ਜ਼ੋਨ ਸਮਾਲਸਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਾਬਕਾ ਸਰਪੰਚ ਹਰਮੇਸ਼ ਸਿੰਘ ਮੇਸ਼ੀ ਅਤੇ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਸਰਪੰਚ ਅਮਰਜੀਤ ਕੌਰ ਦੀ ਜਿੱਤ ਵਾਸਤੇ ਜ਼ਿਲ੍ਹਾ ਯੂਥ ਪ੍ਰਧਾਨ ਵੀਰਪਾਲ ਸਿੰਘ ਸਮਾਲਸਰ ਵੱਲੋਂ ਆਪਣੀ ਪੂਰੀ ਤਾਕਤ ਲਗਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਘਰ-ਘਰ ਜਾ ਕੇ ਵੋਟਰਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਅਕਾਲੀ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਕਰਕੇ ਵੀ ਚੋਣ ਮੁਹਿੰਮ ਨੂੰ ਪੂੁਰਾ...
ਮੋਗਾ, 12 ਸਤੰਬਰ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਮੱਦੇਨਜ਼ਰ ਮੋਗਾ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਤੂਫ਼ਾਨੀ ਦੌਰੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਲੋਕਾਂ ਵਲੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਇਸੇ ਕੜੀ ਤਹਿਤ ਮੋਗਾ ਹਲਕੇ ਦੇ ਪਿੰਡ ਡਗਰੂ ਵਿਖੇ ਆਮ ਆਦਮੀ ਪਾਰਟੀ ਦੇ ਭਾਰੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਹਾਜ਼ਰੀ ਵਿੱਚ ਕਾਂਗਰਸ...
ਹੁਣ ਕੇਂਦਰ ਸਰਕਾਰ, ਸੂਬਾ ਸਰਕਾਰਾਂ ਨੂੰ ਆਖਦੀ ਹੈ ਕਿ ਉਹ ਅਪਣੇ ਹਿੱਸੇ ਦਾ ਟੈਕਸ ਘਟਾਉਣ। ਖ਼ੁੱਦ ਪਿਛਲੇ 4 ਸਾਲਾਂ ਵਿਚ ਪਟਰੌਲ ਦੀ ਆਮਦਨ ਵਿਚ 250% ਹੋਇਆ ਵਾਧਾ ਮਾਣ ਰਹੀ ਹੈ। ਸੂਬਿਆਂ ਨੂੰ ਵੀ ਮੁਨਾਫ਼ਾ ਹੋਇਆ ਹੈ ਪਰ ਕੇਂਦਰ ਦੇ ਮੁਕਾਬਲੇ 76% ਹੀ। ਰਾਜਸਥਾਨ ਨੇ ਅਪਣਾ ਟੈਕਸ ਦਾ ਹਿੱਸਾ ਘਟਾਇਆ ਹੈ ਪਰ ਉਹ ਪਹਿਲਾਂ ਹੀ ਬਹੁਤ ਵੱਧ ਟੈਕਸ ਲੈਣ ਵਾਲੇ ਸੂਬਿਆਂ ‘ਚੋਂ ਸੀ ਅਤੇ ਚੋਣਾਂ ਵਾਸਤੇ ਉਹ ਹੁਣ ਮੁਫ਼ਤ ਫ਼ੋਨ ਵੀ ਵੰਡ ਰਹੇ ਹਨ ਅਤੇ ਜਿੱਤ ਵਾਸਤੇ ਕੁੱਝ ਵੀ ਕਰਨ ਨੂੰ ਤਿਆਰ ਹਨ।...
ਫਿਰੋਜ਼ਪੁਰ 12 ਸਤੰਬਰ ( ਸੰਦੀਪ ਕੰਬੋਜ ਜਈਆ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਸਾਰਾਗੜ੍ਹੀ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਨੌਜਵਾਨਾਂ ਨੂੰ ਆਪਣੇ ਜੀਵਨ ਵਿਚ ਬਹਾਦਰੀ ਅਤੇ ਸਾਹਸ ਵਰਗੀਆਂ ਕਦਰਾਂ-ਕੀਮਤਾਂ ਭਰਨ ਦਾ ਸੱਦਾ ਦਿੱਤਾ ਹੈ। ਪਿਛਲੇ ਸਾਲ ਇਸ ਜੰਗ ਦੀ 120ਵੀਂ ਵਰ੍ਹੇਗੰਢ ਮੌਕੇ ਆਪਣੀ ਕਿਤਾਬ ‘‘ਦੀ 36 ਸਿੱਖਜ਼ ਇਨ ਦੀ ਤਿਰਾਹ ਕੰਪੇਨ 1897-98 - ਸਾਰਾਗੜ੍ਹੀ ਐਂਡ ਦੀ ਡਿਫੈਂਸ ਆਫ ਦੀ ਸਮਾਣਾ ਫੋਰਟਸ‘‘ ਨੂੰ ਕਲਮਬੰਦ ਅਤੇ...
ਮੋਗਾ, 12 ਸਤੰਬਰ (ਜਸ਼ਨ)- ਮੋਗਾ ਹਲਕੇ ਦੇ ਪਿੰਡ ਸਲ੍ਹੀਣਾ ਵਿਖੇ ਸਾਰਾ ਪਿੰਡ ਉਸ ਸਮੇਂ ਕਾਂਗਰਸ ਪਾਰਟੀ ਦੇ ਰੰਗ ਵਿੱਚ ਰੰਗਿਆ ਗਿਆ ਜਦੋਂ ਸਲ੍ਹੀਣਾ ਦੀ ਮੌਜੂਦਾ ਅਕਾਲੀ ਦਲ ਦੀ ਸਮੂਹ ਪੰਚਾਇਤ ਸਰਪੰਚ ਗੁਰਪਾਲ ਕੌਰ ਦੀ ਅਗੁਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਵਿਧਾਇਕ ਡਾ. ਹਰਜੋਤ ਕਮਲ ਵਲੋਂ ਸ਼ਾਮਿਲ ਕੀਤਾ ਗਿਆ। ਇਸ ਮੌਕੇ ਤੇ ਵਿਧਾਇਕ ਡਾ. ਹਰਜੋਤ ਕਮਲ ਨੇ ਸਰਪੰਚ ਗੁਰਪਾਲ ਕੌਰ, ਸੁਖਮੰਦਰ ਸਿੰਘ ਮੰਦਰ ਪੰਚ, ਗੁਰਦੇਵ ਸਿੰਘ ਪੰਚ, ਨਾਹਰ ਸਿੰਘ ਪੰਚ, ਰਵਿੰਦਰ ਕੌਰ ਪੰਚ, ਸੁਖਮਨਪਾਲ...
ਧਰਮਕੋਟ,12 ਸਤੰਬਰ(ਜਸ਼ਨ): ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਸਬੰਧ ਵਿੱਚ ਨੁੱਕੜ ਮੀਟਿੰਗ ਦੌਰਾਨ ਖੋਸਾ ਕੋਟਲਾ ਜ਼ੋੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਗੁਰਮੀਤ ਕੌਰ ਲੌਗੀਵਿੰਡ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਸਮੂਹ ਕਾਂਗਰਸੀ ਆਗੂਆਂ ਸ਼ਮੂਲੀਅਤ ਕੀਤੀ। ਪਿੰਡ ਸਿੰਘਪੁਰਾ ਮੁੰਨਣ ਵਿਖੇ ਹਲਕਾ ਧਰਮਕੋਟ ਦੇ ਵਿਧਾਇਕ ਸ: ਸੁਖਜੀਤ ਕਾਕਾ ਲੋਹਗੜ ਦੀ ਅਗਵਾਈ ਹੋਏ ਇਕੱਠ ਦੌਰਾਨ ਵੱਖ ਵੱਖ ਆਗੂਆਂ ਨੇ ਕਾਂਗਰਸ ਦੀਆਂ ਲੋਕ ਭਲਾਈ ਨੀਤੀਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਕੈਪਟਨ ਅਮਰਿੰਦਰ...
ਸੁਖਾਨੰਦ,12 ਸਤੰਬਰ(ਜਸ਼ਨ): ਸੰਤ ਬਾਬਾ ਹਜੂਰਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ, (ਮੋਗਾ) ਦੇ ਐੱਮ.ਏ. ਅੰਗਰੇਜ਼ੀ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ। ਐੱਮ.ਏ. ਭਾਗ ਪਹਿਲਾ ਅਮਨਦੀਪ ਕੌਰ ਨੇ 59.62 ਫੀਸਦੀ, ਰਮਨਪ੍ਰੀਤ ਕੌਰ ਨੇ 58.25 ਫੀਸਦੀ ਅਤੇ ਬਲਜੀਤ ਕੌਰ ਨੇ 56.75 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ’ਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਐੱਮ.ਏ. ਭਾਗ ਦੂਜਾ ’ਚੋਂ ਬਲਜਿੰਦਰ ਕੌਰ ਨੇ 60...
ਕੋਟਕਪੂਰਾ, 12 ਸਤੰਬਰ (ਟਿੰਕੂ) :- ਵੱਖ-ਵੱਖ ਸਿਆਸੀ, ਗੈਰ ਸਿਆਸੀ ਅਤੇ ਸਮਾਜਸੇਵੀ ਸੰਸਥਾਵਾਂ-ਜਥੇਬੰਦੀਆਂ ਆਦਿ ਨਾਲ ਸਬੰਧਤ ਸ਼ਖਸ਼ੀਅਤਾਂ ਨੇ ਸਥਾਨਕ ਮਿਉਂਸਪਲ ਪਾਰਕ ਵਿਖੇ ਮੀਟਿੰਗ ਕਰਦਿਆਂ ਮੌਜੂਦਾ ਸਰਕਾਰ, ਜਿਲਾ ਪ੍ਰਸ਼ਾਸ਼ਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਵਿਗੜਦੇ ਜਾ ਰਹੇ ਹਾਲਾਤਾਂ ਪ੍ਰਤੀ ਚਿੰਤਾ ਕਰਨ। ਉੱਘੇ ਸਮਾਜਸੇਵੀ ਓਮਕਾਰ ਗੋਇਲ, ਬਾਸਕਿਟਬਾਲ ਕੋਚ ਪ੍ਰੋ. ਦਰਸ਼ਨ ਸਿੰਘ ਸੰਧੂ, ਬਲਜੀਤ...
ਮੋਗਾ 12 ਸਤੰਬਰ:(ਜਸ਼ਨ)-ਮਾਣਯੋਗ ਤਰਸੇਮ ਮੰਗਲਾ, ਇੰਚਾਰਜ਼ ਜ਼ਿਲਾ ਤੇ ਸੈਸ਼ਨਜ਼ ਜੱਜ, ਮੋਗਾ ਦੀਆਂ ਹਦਾਇਤਾਂ ਅਨੁਸਾਰ ਤੇਜ਼ਾਬੀ ਹਮਲਿਆਂ ਦੀ ਰੋਕਥਾਮ ਕਰਨ ਲਈ ਵਿਨੀਤ ਕੁਮਾਰ ਨਾਰੰਗ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੇ ਪੈਰਾ ਲੀਗਲ ਵਲੰਟੀਅਰਜ਼ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਪੈਰਾ ਲੀਗਲ ਵਲੰਟੀਅਰਜ਼ ਨੂੰ ਜਾਣਕਾਰੀ ਦਿੱਤੀ ਕਿ ਤੇਜ਼ਾਬੀ ਹਮਲਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ। ਤੇਜ਼ਾਬੀ ਹਮਲੇ ਨਾਲ ਪੀੜਤ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ...
ਮੋਗਾ,12 ਸਤੰਬਰਰ (ਜਸ਼ਨ): ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਹ ਸੰਸਥਾ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਜਿਸਦਾ ਲਾਇਸੈਂਸ...

Pages