News

ਕੋਟਕਪੂਰਾ, 7 ਸਤੰਬਰ (ਅਰਸ਼ਦੀਪ ਸਿੰਘ ਅਰਸ਼ੀ) :- ਬਾਰਵੀਂ ਜਮਾਤ ’ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਵਿਖੇ ਮੁਫਤ ਦਾਖਲਾ ਦਿੱਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਰੀਦਕੋਟ ਵਿਖੇ ਉੱਘੇ ਸਮਾਜਸੇਵੀ ਡਾ: ਮਨਜੀਤ ਸਿੰਘ ਢਿੱਲੋਂ ਨੇ ਕਰਦਿਆਂ ਆਖਿਆ ਕਿ ਚੰਗੀਆਂ ਪੁਜੀਸ਼ਨਾਂ ਲੈਣ ਲਈ ਵਿਦਿਆਰਥਣਾਂ ਨੂੰ ਅੱਜ ਤੋਂ ਹੀ ਸਖਤ ਮਿਹਨਤ ਕਰਨੀ ਸ਼ੁਰੂ ਕਰ ਦੇਣੀ...
ਚੰਡੀਗੜ,7 ਸਤੰਬਰ:(ਪ੍ਰੈਸ ਨੋਟ) : ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਵੱਲੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਕੋਟਕਪੂਰਾ ਵਿਖੇ ਇਕੱਠ ਦੌਰਾਨ ਸਥਿਤੀ ਨੂੰ ਸੰਭਾਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਨੂੰ ਸ਼੍ਰੋਮਣੀ ਅਕਾਲੀ ਦਲ ਨੇ ‘ਮੌਕਾਪ੍ਰਸਤ ਅਤੇ ਦੋਖੀ ਸਿਆਸਤ‘ ਦੀ ਸਿਰਕੱਢਵੀਂ ਮਿਸਾਲ ਕਰਾਰ ਦਿੱਤਾ ਹੈ। ਪਾਰਟੀ ਨੇ ਸਿੱਧੂ ਨੂੰ ਉਸ ਦੁਆਰਾ ਲਾਏ ਝੂਠੇ ਅਤੇ ਮਨਘੜਤ ਦੋਸ਼ਾਂ ਦੇ ਸਬੂਤ ਪੇਸ਼ ਕਰਨ ਆਖਦਿਆਂ ਕਿਹਾ ਹੈ ਕਿ ਜੇਕਰ ਉਸ ਦੇ ਦੋਸ਼ਾਂ ਵਿਚ ਰੱਤੀ ਭਰ ਵਿਚ...
ਮੋਗਾ,6 ਸਤੰਬਰ (ਜਸ਼ਨ): ਸਥਾਨਕ ਬੱਸ ਸਟੈਂਡ ਦੇ ਕੋਲ ਸਥਿਤ ਨਾਮਵਰ ਸੰਸਥਾ ਆਰ.ਆਈ.ਈ.ਸੀ. ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ ਦੇ ਨਾਲ ਨਾਲ ਲੋਕਾਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ । ਸੰਸਥਾ ਵੱਲੋਂ ਕੈਨੇਡਾ, ਆਸਟ੍ਰੇਲੀਆ ਤੇ ਨਿਊਜੀਲੈਂਡ ਦੇ ਸਟੱਡੀ ਵੀਜ਼ੇ ਸਫ਼ਲਤਾ ਨਾਲ ਲਗਵਾਏ ਜਾ ਰਹੇ ਹਨ । ਇਸ ਵਾਰ ਸੰਸਥਾ ਨੇ ਬੂਟਾ ਰਾਮ ਵਰਮਾ ਅਤੇ ਸੁਦੇਸ਼ ਵਰਮਾ ਵਾਸੀ ਮੋਗਾ ਦਾ ਕੈਨੇਡਾ ਦਾ 10 ਸਾਲਾਂ ਵਿਜ਼ਿਟਰ ਵੀਜਾ ਲਗਵਾ ਕੇ ਦਿੱਤਾ ਗਿਆ ਹੈ । ਪਤੀ ਪਤਨੀ ਨੂੰ ਵੀਜ਼ਾ...
ਚੰਡੀਗੜ, 06 ਸਤੰਬਰ(ਜਸ਼ਨ): ਅੱਜ ਇਥੇ ਪੰਜਾਬ ਭਵਨ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮਿਲਕ ਪਲਾਂਟ ਐਸੋਸੀਏਸ਼ਨ ਦੇੇ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਹਾਜਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਵਲੋਂ ਮਿਲਾਵਟਖੋਰੀ ਨੂੰ ਰੋਕਣ ਲਈ ਚਲਾਈ ਜਾ ਰਹੀ ਸੂਬਾ ਪੱਧਰੀ ਮੁਹਿੰਮ ਦੀ ਸ਼ਲਾਘਾ ਕੀਤੀ ਤੇ ਸਿਹਤ ਮੰਤਰੀ ਨੂੰ ਦੁੱਧ ਤੇ ਦੁੱਧ ਪਦਾਰਥਾਂ ਨਾਲ ਜੁੜੇ ਕਾਰੋਬਾਰੀਆਂ ਨੂੰ ਮਿਲਾਵਟਖੋਰਾਂ ਦੇ ਕਾਰਣ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ। ਮੀਟਿੰਗ ਦੀ...
ਫ਼ਿਰੋਜ਼ਪੁਰ 6 ਸਤੰਬਰ ( ਸੰੰਦੀਪ ਕੰਬੋਜ ਜਈਆ) :ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ 19 ਸਤੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀ ਪੱਤਰ ਲੈਣ ਦੇ ਅੱਜ ਤੀਜੇ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 14 ਉਮੀਦਵਾਰਾਂ ਅਤੇ ਪੰਚਾਇਤ ਸੰਮਤੀ ਲਈ 139 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੰਚਾਇਤ ਸੰਮਤੀ...
ਫਿਰੋਜ਼ਪੁਰ 6 ਸਿਤੰਬਰ (ਸੰਦੀਪ ਕੰਬੋਜ ਜਈਆ) : ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡਾ. ਸੁੁਰਿਦਰ ਕੁੁੁਮਾਰ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ ਹੁਸਨਪਾਲ ( ਮੈਡੀਕਲ ਸਪੈਸ਼ਲਿਸਟ) ਸੀਐਚਸੀ ਗੁਰੂਹਰਸਹਾਏ ਦੀ ਅਗਵਾਈ ਵਿਚ ਬਲਾਕ ਦੇ ਵੱਖ - ਵੱਖ ਪਿੰਡਾਂਂ ਵਿਚ ਰਾਸ਼ਟਰੀ ਪੋਸ਼ਣ ਅਭਿਆਨ ਦਿਵਸ ਮਨਾਇਆ ਗਿਆ।ਇਸ ਅਭਿਆਨ ਤਹਿਤ ਆਂਗਣਵਾੜੀ ਵਰਕਰਾਂ ਵੱਲੋਂ ਔਰਤਾਂ ਨੂੰ ਟੀਕਾਕਰਨ, ਫੈਮਿਲੀ ਪਲੈਨਿੰਗ ,ਨਿਉਟਰੇਸ਼ਨ, ਹੈਂਡ ਵਾਸ਼ਿੰਗ, ਪੀਣ ਲਈ ਸਾਫ਼ ਪਾਣੀ ਆਦਿ...
ਚੰਡੀਗੜ ,6 ਸਤੰਬਰ(ਜਸ਼ਨ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੋਸ਼ ਲਾਇਆ ਹੈ ਕਿ ਕਾਂਗਰਸ ਸਰਕਾਰ ਜ਼ਿਲ•ਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਵਿਚ ਵਿਰੋਧੀ ਉਮੀਦਵਾਰਾਂ ਦੇ ਰਾਹ ਵਿਚ ਤਰ•ਾਂ ਤਰ•ਾਂ ਦੇ ਅੜਿੱਕੇ ਖੜ•ੇ ਕਰਕੇ ਲੋਕਤੰਤਰ ਦਾ ਕਤਲ ਕਰਨ ਉੱਤੇ ਤੁਲੀ ਹੋਈ ਹੈ।ਇਸ ਬਾਰੇ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੋਣ ਅਮਲ ਨਾਲ ਜੁੜੇ ਬਹੁਤ ਸਾਰੇ ਸੀਨੀਅਰ ਅਧਿਕਾਰੀਆਂ ਦੇ ਦਫ਼ਤਰਾਂ ਵਿਚੋਂ ਗੈਰਹਾਜ਼ਰ ਰਹਿਣ ਕਰਕੇ...
ਮੋਗਾ 6 ਸਤੰਬਰ: (ਜਸ਼ਨ): ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ ਜੇਤੂ ਖਿਡਾਰੀ ਤੇਜਿੰਦਰਪਾਲ ਸਿੰਘ ਦੇ ਪਿਤਾ ਸਵਰਗੀ ਸ੍ਰੀ. ਕਰਮ ਸਿੰਘ ਦਾ ਉਨਾਂ ਦੇ ਜੱਦੀ ਪਿੰਡ ਖੋਸਾ ਪਾਂਡੋ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਕੇ ਸਬੰਧੀਆਂ ਨੇ ਵਿਛੜੀ ਰੂਹ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹ ਆਪਣੇ ਬੇਟੇ ਤੇਜਿੰਦਰਪਾਲ ਸਿੰਘ, ਬੇਟੀ ਨਵਦੀਪ ਕੌਰ, ਧਰਮ ਪਤਨੀ...
ਸਮਾਲਸਰ,6 ਸਤੰਬਰ (ਜਸਵੰਤ ਗਿੱਲ)-ਕਸਬਾ ਸਮਾਲਸਰ ਦੇ ਮੱਲਕੇ ਲਿੰਕ ਰੋਡ ਅਤੇ ਗੁਰਦੁਆਰਾ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਜ਼ਦੀਕੀ ਛੱਪੜ ਭਰਨ ਕਰਕੇ ਨਾਲੀਆਂ ਦਾ ਗੰਦਾ ਪਾਣੀ ਪਿੰਡ ਦੀਆਂ ਵੱਖ-ਵੱਖ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ।ਜਿਸ ਕਰਕੇ ਪਿੰਡ ਵਾਸੀਆ ਦਾ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ।ਪਿੰਡ ਦੇ ਦੋਵੇਂ ਛੱਪੜ ਭਰਨ ਕਰਕੇ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਖ਼ਤਰਾ ਵੱਧ ਗਿਆ ਹੈ।ਇਸ ਕਰਕੇ ਲੋਕਾਂ ਦੇ ਅੰਦਰ...
ਸਮਾਲਸਰ,6 ਸਤੰਬਰ (ਜਸਵੰਤ ਗਿੱਲ)-ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਸਮਾਲਸਰ ਸਮਾਜ ਸੇਵਾ ਸੰਮਤੀ ਦੇ ਪ੍ਰਧਾਨ ਡਾ.ਬਲਰਾਜ ਸਿੰਘ ਰਾਜੂ ਵੱਲੋਂ ਆਪਣੇ ਬੇਟੇ ਹਰਮਨਜੋਤ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਗੁਰਦੁਆਰਾ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ 51 ਛਾਂਦਾਰ ਤੇ ਫੁੱਲਾਂ ਵਾਲੇ ਪੌਦੇ ਲਾਏ ਗਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਡਾ.ਬਲਰਾਜ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਆਪਣੇ ਬੇਟੇ ਹਰਮਨਜੋਤ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਪੌਦੇ ਲਾਉਂਦੇ ਹਨ ਤਾਂ ਜੋ...

Pages