ਫਰੀਦਕੋਟ,16 ਸਤੰਬਰ(ਜਸ਼ਨ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਫਰੀਦਕੋਟ ਵਿਚ ਕੀਤੀ ਪੋਲ ਖੋਲ ਰੈਲੀ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਜੱਥੇਦਾਰ ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ, ਸਾਬਕਾ ਮੰਤਰੀ ਬਿਕਰਮ ਮਜੀਠੀਆ,ਬਲਵਿੰਦਰ ਸਿੰਘ ਭੂੰਦੜ,ਸਾਬਕਾ ਮੰਤਰੀ ਦਲਜੀਤ ਚੀਮਾ,ਮਹੇਸ਼ਇੰਦਰ ਸਿੰਘ ਗਰੇਵਾਲ,ਬੀਬੀ ਜਗੀਰ ਕੌਰ,ਬੰਟੀ ਰੋਮਾਣਾ,ਭਾਜਪਾ ਦੇ ਸਾਬਕਾ ਪ੍ਰਧਾਨ ਭੰਡਾਰੀ ਆਦਿ ਨੇ ਰੈਲੀ ‘ਚ ਸਟੇਜ ’ਤੇ ਸੁਸ਼ੋਭਿਤ ਹੋਏ...
News
ਚੰਡੀਗੜ, 16 ਸਤੰਬਰ (ਜਸ਼ਨ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੇਅਦਬੀ ਮਾਮਲਿਆਂ ਦੇ ਸੰਵੇਦਨਸ਼ੀਲ ਮਸਲੇ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਉਸ ਦੇ ਵਿਧਾਨ ਸਭਾ ਹਲਕੇ ਲੰਬੀ ਵਿੱਚ ਜਵਾਬ ਦੇਣ ਦਾ ਫੈਸਲਾ ਕੀਤਾ ਹੈ। ਅੱਜ ਇੱਥੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਸੂਬੇ ਵਿੱਚ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਬਾਅਦ ਸਤੰਬਰ ਮਹੀਨੇ ਦੇ ਅਖੀਰਲੇ ਹਫ਼ਤੇ ਬਾਦਲ ਦੇ ਵਿਧਾਨ ਸਭਾ ਹਲਕੇ ਲੰਬੀ ਵਿੱਚ ਰੈਲੀ ਕਰਨਗੇ।...
ਨਿਹਾਲ ਸਿੰਘ ਵਾਲਾ,16 ਸਤੰਬਰ(ਪੱਤਰ ਪ੍ਰੇਰਕ)-ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਵਿਖੇ ਤੰਦਰੁਸਤ ਪੰਜਾਬ -ਜੀਵੇ ਪੰਜਾਬ ਦੇ ਮਿਸ਼ਨ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ ਵਿਸੇਸ਼ ਤੌਰ ’ਤੇ ਪੁੱਜੇ। ਉਹਨਾਂ ਲੋਕਾਂ ਨੂੰ ਰਲ ਮਿਲ ਕੇ ਨਸ਼ਿਆਂ ਖਿਲਾਫ਼ ਲੜ ਕੇ ਜਵਾਨੀ ਬਚਾਉਣ ਲਈ ਪ੍ਰੇਰਿਆ। ਜਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰਲ ਕੇ ਨਸ਼ਿਆਂ ਦੀ ਸਮੱਸਿਆ...
ਬਠਿੰਡਾ,16 ਸਤੰਬਰ (ਪੱਤਰ ਪਰੇਰਕ)- ਇੰਜਨੀਅਰਜ਼ ਡੇਅ ਦੇ ਮੌਕੇ ਤੇ ਪੀ.ਐੱਸ.ਪੀ.ਸੀ.ਐਲ.ਪੰਜਾਬ ਦੇ ਇੰਜਨੀਅਰਜ ਵੱਲੋਂ ਚੀਫ ਇੰਜਨੀਅਰਜ ਭਗਵਾਨ ਸਿੰਘ ਮਠਾੜੂ ਦੀ ਅਗਵਾਈ ਵਿੱਚ ਬਲੱਡ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਆਫੀਸਰਜ਼ ਕਲੱਬ, ਥਰਮਲ ਕਲੋਨੀ ਬਠਿੰਡਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ 150 ਇੰਜਨੀਅਰਾਂ ਵੱਲੋਂ ਖੂਨਦਾਨ ਕੀਤਾ ਗਿਆ । ਇਸ ਮੌਕੇ ਬਲੱਡ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਭਰ ਦੀਆਂ ਖੂਨਦਾਨੀ ਸੰਸਥਾਵਾਂ ਨੇ...
ਮੋਗਾ, 16 ਸਤੰਬਰ (ਜਸ਼ਨ): - ਮੋਗਾ ਹਲਕੇ ਤੋਂ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਲਈ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੀ ਲੜੀ ਦੇ ਤਹਿਤ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਕੱਲ੍ਹ ਜਿਲ੍ਹਾ ਪ੍ਰੀਸ਼ਦ ਜੋਨ ਘੱਲ ਕਲਾਂ ਤੋਂ ਉਮੀਦਵਾਰ ਹਰਦੀਪ ਕੌਰ ਅਤੇ ਬਲਾਕ ਸੰਮਤੀ ਜੋਨ ਖੋਟੇ ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਦੇ ਹੱਕ ਵਿੱਚ ਲੋਕਾਂ ਨੂੰ ਅਪੀਲ ਕਰਨ ਲਈ ਪਿੰਡ ਸੰਧੂਆਂਵਾਲਾ ਪਹੁੰਚੇ। ਇਸ ਮੌਕੇ ਤੇ ਉਨ੍ਹਾਂ ਨਾਲ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ...
ਕੋਟਕਪੂਰਾ, 16 ਸਤੰਬਰ (ਟਿੰਕੂ) :- ਸ਼ਹਿਰ ’ਚ ਅਨੇਕਾਂ ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਣ, ਡੇਂਗੂ ਤੇ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਣ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਤੋਂ ਬਾਅਦ ਸਿਹਤ ਵਿਭਾਗ ਨੇ ਸਮਾਜਸੇਵੀ ਸੰਸਥਾ ਪੀ ਬੀ ਜੀ ਵੈਲਫੇਅਰ ਕਲੱਬ ਰਾਂਹੀ ਸ਼ਹਿਰ ਦੀਆਂ ਪ੍ਰਭਾਵਿਤ ਥਾਵਾਂ ’ਤੇ ਮੱਛਰਮਾਰ ਦਵਾਈ ਦੀ ਸਪਰੇਅ (ਫੌਗਿੰਗ) ਕਰਾਉਣ ਦਾ ਫੈਸਲਾ ਕੀਤਾ ਹੈ। ਕੱਲ ਪੀਬੀਜੀ ਵੈਲਫੇਅਰ ਕਲੱਬ ਦੇ ਦਿਹਾਤੀ ਹਲਕਿਆਂ ਦੇ ਇੰਚਾਰਜ ਨੰਬਰਦਾਰ ਸੁਖਵਿੰਦਰ...
ਲੁਧਿਆਣਾ, 16 ਸਤੰਬਰ - ਮਲੇਸ਼ੀਆ ਦੇ ਸ਼ਹਿਰ ਪਨਾਗ ਵਿਖੇ ਏਸ਼ੀਆ-ਪੈਸੀਫਿਕ ਮਾਸਟਰ ਗੇਮਜ਼ ਦੇ ਹਾਕੀ ਮੁਕਾਬਲਿਆਂ ‘ਚ ਭਾਰਤੀ ਹਾਕੀ ਟੀਮ ਦੇ ਵੈਟਰਨ ਖਿਡਾਰੀਆਂ ਨੇ ਆਪਣੀ ਖੇਡ ਹੁਨਰ ਨੂੰ ਦਰਸਾਉਂਦਿਆਂ ਸੋਨ ਤਗਮਾ ਜਿੱਤ ਕੇ ਭਾਰਤੀ ਹਾਕੀ ਟੀਮ ਦਾ ਮਾਣ ਵਧਾਇਆ। ਇੱਕ ਪਾਸੇ ਜਦੋਂ ਭਾਰਤ ਦੀ ਨੌਜਵਾਨ ਹਾਕੀ ਟੀਮ ਏਸ਼ੀਅਨ ਖੇਡਾਂ 2019 ਜਕਾਰਤਾ ਵਿਖੇ ਮਲੇਸ਼ੀਆ ਤੋਂ ਸੈਮੀਫਾਈਨਲ ਵਿਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰ ਕੇ ਸੋਨ ਤਗਮੇ ਤੋਂ ਵਾਂਝੀ ਹੋਈ ਸੀ ਤਾਂ ਦੂਜੇ ਪਾਸੇ ਮਾਸਟਰ ਗੇਮਜ਼ ਵਿਚ...
ਮੋਗਾ, 17 ਸਤੰਬਰ (ਜਸ਼ਨ)-ਮਾਲਵਾ ਦੀ ਪ੍ਰਸਿੱਖ ਵਿਦਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਨਾਸਾ ਦਾ ਟੂਰ ਲਗਾ ਕੇ ਉੱਥੇ ਦੇ ਸਾਇੰਟਿਸਟਾਂ ਤੋਂ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਵਿਚ ਵਾਧਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਹੋਏ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਬੀਤੇ ਦਿਨੀਂ ਸਕੂਲ ਪਿ੍ਰੰਸੀਪਲ ਨਿਰਮਲ ਧਾਰੀ ਦੀ ਅਗਵਾਈ ਹੇਠ ਗਏ ਵਿਦਿਆਰਥੀਆਂ ਨੇ ਨਾਸਾ ਦਾ ਟੂਰ ਲਾਇਆ। ਉਹਨਾਂ ਕਿਹਾ ਕਿ ਇਕ ਵਾਰ ਸਕੂਲ ਦੇ ਵਿਦਿਆਰਥੀਆਂ ਨੂੰ ਨਾਸਾ ਭੇਜ ਕੇ...
ਸਾਹਿਬਜ਼ਾਦਾ ਅਜੀਤ ਸਿੰਘ ਨਗਰ ,16 ਸਤੰਬਰ(ਪੱਤਰ ਪਰੇਰਕ)- ਅੱਜ ਸਵੇਰੇ ਕਰੀਬ ਪੌਣੇ ਛੇ ਵਜੇ ਸ਼ਰਾਬ ਤਸਕਰ ਨੇ ਆਪਣੀ ਕਾਰ ਸੈਰ ਕਰ ਰਹੇ ਪੱਤਰਕਾਰ ਦਿਲਬਰ ਖੈਰਪੁਰ, ਉਸ ਦੀ ਪਤਨੀ, ਸਾਲੇ ਅਤੇ ਇਕ ਹੋਰ ਵਿਅਕਤੀ ਤੇ ਚੜਾ ਦਿੱਤੀ। ਕਾਰ ਸਵਾਰ ਵੱਲੋਂ ਦਰੜੇ ਜਾਣ ਕਾਰਨ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਪੱਤਰਕਾਰ, ਉਸਦੀ ਪਤਨੀ ਤੇ ਸਾਲਾ ਗੰਭੀਰ ਜਖਮੀ ਹੋ ਗਏ। ਮਿ੍ਰਤਕ ਦੀ ਪਹਿਚਾਣ ਸੇਵਾ ਸਿੰਘ ਜੋ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਨੌਕਰੀ ਕਰਦਾ ਸੀ। ਜ਼ਖਮੀਆਂ ਨੂੰ...
ਅੰਮ੍ਰਿਤਸਰ ,15 ਸਤੰਬਰ (ਜਸ਼ਨ):: ਅੱਜ ਸ਼ਾਮ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਵਿੱਚੋਂ ਲੁਟੇਰੇ ਸ਼ਰੇਆਮ ਪ੍ਰੇਮ ਕੁਮਾਰ ਐਂਡ ਸੰਗ ਦੀ ਦੁਕਾਨ ਤੋਂ ਬਾਰਾਂ ਕਿਲੋ ਦੇ ਕਰੀਬ ਸੋਨਾ ਅਤੇ ਦਸ ਲੱਖ ਦੇ ਕਰੀਬ ਨਕਦ ਰੁਪਏ ਲੈ ਕੇ ਫਰਾਰ ਹੋ ਗਏ ।ਲੁਟੇਰੇ ਜਿਨ੍ਹਾਂ ਦੀ ਗਿਣਤੀ ਤਿੰਨ ਦੱਸੀ ਜਾਂਦੀ ਹੈ ਉਨ੍ਹਾਂ ਵਿੱਚੋਂ ਦੋ ਦੁਕਾਨ ਦੇ ਅੰਦਰ ਦਾਖਲ ਹੋਏ ।ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਦੁਕਾਨ ਦੇ ਮਾਲਕ ਅਤੇ ਉਸ ਦੇ ਕਰਿੰਦਿਆਂ ਨੂੰ ਸ਼ੋਅਰੂਮ ਵਿੱਚ ਹੀ ਬਣੇ ਇੱਕ ਕਮਰੇ ਵਿੱਚ ਬੰਦ ਕਰਕੇ...