News

ਮੋਗਾ,11 ਸਤੰਬਰ(ਜਸ਼ਨ): ਦੇਸ਼ ਭਗਤ ਫਾਊਂਡੇਸ਼ਨ ਗਰੁੱਪ ਆਫ ਇੰਸ਼ਟੀਚਿਊਸ਼ਨਜ ਮੋਗਾ ਵਿਖੇ ਬੀ.ਐਸ.ਸੀ.ਐਫ.ਟੀ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ , ਜਿਸ ਵਿੱਚ ਸਤਵੰਤ ਕੌਰ ਨੇ 82% ਅੰਕ ਪਾ੍ਰਪਤ ਕਰਕੇ ਪਹਿਲਾ ਸਥਾਨ,ਸਿਮਰਜੀਤ ਕੌਰ ਨੇ 81% ਅੰਕ ਪਾ੍ਰਪਤ ਕਰਕੇ ਦੂਸਰਾ ਅਤੇ ਹਰਮਨਜੋਤ ਕੌਰ ਨੇ 79% ਅੰਕ ਪਾ੍ਰਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਕਾਲਜ ਦੇ ਪ੍ਰਧਾਨ ਸ਼੍ਰੀ ਅਸ਼ੋਕ ਗੁਪਤਾ , ਜਰਨਲ ਸੈਕਟਰੀ ਸ: ਗੁਰਦੇਵ ਸਿੰਘ,ਡਾਇਰੈਕਟਰ ਸ: ਦਵਿੰਦਰਪਾਲ ਸਿੰਘ...
ਨਿਹਾਲ ਸਿੰਘ ਵਾਲਾ, 10 ਸਤੰਬਰ (ਸਰਗਮ ਰੌਂਤਾ): 19 ਸਤੰਬਰ ਨੂੰ ਹੋਣ ਜਾ ਰਹੀਆਂ ਰਹੀਆਂ ਜ਼ਿਲਾ ਪੀ੍ਰਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਜਾਂਚ 10 ਸਤੰਬਰ ਨੂੰ ਰਿਟਰਨਿੰਗ ਅਫ਼ਸਰ ਪਵਨ ਕੁਮਾਰ ਗੁਲਾਟੀ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਸੁਖਜੀਤ ਸਿੰਘ ਬਰਾੜ ਵੱਲੋਂ ਕੀਤੀ ਗਈ ਜਿਸ ਤਹਿਤ ਬਲਾਕ ਨਿਹਾਲ ਸਿੰਘ ਵਾਲਾ ਦੇ 6 ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀ ਦੇ ਉਮੀਦਵਾਰਾਂ...
ਮੋਗਾ,10 ਸਤੰਬਰ(ਜਸ਼ਨ): ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਮੋਗਾ ਦੀ ਮੀਟਿੰਗ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਮੋਗਾ ਵਿਚ ਹੋਈ। ਮੀਟਿੰਗ ਦੀ ਪ੍ਰਧਨਾਗੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਨੇ ਕੀਤੀ। ਮੀਟਿੰਗ ਵਿਚ ਸਾਥੀ ਸ਼ੇਰੇ ਸਿੰਘ ਦੌਧਰ ਅਤੇ ਸਾਥੀ ਸੁਖਦੇਵ ਸਿੰਘ ਸੁੱਖਾ ਫਤਹਿਗੜ੍ਹ ਕੋਰੋਟਾਣਾ ਦੀ ਮੌਤ ਤੇ ਅਫਸੋਸ ਵਜੋਂ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਇਸ ਵਿਚ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਪ੍ਰਧਾਨ ਚਮਕੌਰ ਸਿੰਘ ਡਗਰੂ ਨੇ ਕਿਹਾ ਕਿ...
ਮੋਗਾ,10 ਸਤੰਬਰ(ਜਸ਼ਨ): ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਫੈਸਲੇ ਮੁਤਾਬਕ ਬੱਸ ਸਟੈਂਡ ਮੋਗਾ ਵਿਖੇ ਪੰਜਾਬ ਰੋਡਵੇਜ਼/ ਪਨਬੱਸ ਮੁਲਾਜ਼ਮਾਂ ਨੇ ਵਿਸ਼ਾਲ ਗੇਟ ਰੈਲੀ ਕੀਤੀ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਮੈਂਬਰ ਕਾਮਰੇਡ ਜਗਦੀਸ਼ ਸਿੰਘ ਚਾਹਲ ਅਤੇ ਰਛਪਾਲ ਸਿੰਘ ਮੌਜਗੜ੍ਹ ਨੇ ਕਿਹਾ ਕਿ ਟ੍ਰਾਂਸਪੋਰਟ ਮੰਤਰੀ ਦੇ ਅੜੀਅਲ ਵਤੀਰੇ ਦੇ ਖਿਲਾਫ਼ ਪਿਛਲੇ ਦਿਨੀਂ 28 ਅਗਸਤ 2018 ਨੂੰ ਪੂਰੇ ਪੰਜਾਬ ਅੰਦਰ ਦੋ ਘੰਟੇ 12 ਵਜੇ ਤੋਂ 14 ਵਜੇ ਤੱਕ ਬੱਸ ਸਟੈਂਡ...
ਮੋਗਾ 10 ਸਤੰਬਰ:(ਜਸ਼ਨ):ਡਿਪਟੀ ਕਮਿਸ਼ਨਰ ਸ. ਡੀ.ਪੀ.ਐਸ ਖਰਬੰਦਾ ਨੇ ਅੱਜ ਲੁਧਿਆਣਾ ਤੋਂ ਤਲਵੰਡੀ ਭਾਈ ਤੱਕ ਰਾਸ਼ਟਰੀ ਮਾਰਗ ਦੇ ਮੋਗਾ ਸ਼ਹਿਰ ਵਿੱਚ ਕੀਤੇ ਜਾ ਰਹੇ ਚਾਰ ਮਾਰਗੀਕਰਨ ਦੇ ਕੰਮਾਂ ਦਾ ਜ਼ਾਇਜਾ ਲਿਆ। ਇਸ ਮੌਕੇ ਉਨਾਂ ਨਾਲ ਸਹਾਇਕ ਕਮਿਸ਼ਨਰ (ਜਨਰਲ) ਲਾਲ ਵਿਸਵਾਸ਼ ਬੈਂਸ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਬੀ.ਐਸ.ਚੌਹਾਨ, ਰਾਸ਼ਟਰੀ ਮਾਰਗ ਦਾ ਨਿਰਮਾਣ ਕਰ ਰਹੀ ਐਸਲ ਕੰਪਨੀ ਦੇ ਪ੍ਰੋਜੈਕਟ ਇੰਚਾਰਜ ਸੰਜੀਵ ਮਿਸ਼ਰਾ, ਕਾਰਜਕਾਰੀ ਇੰਜੀਨੀਅਰ ਲੋਕ...
ਕੋਟਕਪੂਰਾ, 10 ਸਤੰਬਰ (ਟਿੰਕੂ) :- ਪੀ.ਬੀ.ਜੀ ਵੈਲਫੇਅਰ ਕਲੱਬ ਵੱਲੋਂ ਅੱਜ ਪ੍ਰਧਾਨ ਰਾਜੀਵ ਮਲਿਕ ਦੀ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਕੁਲਦੀਪ ਧੀਰ ਦੇ ਜਨਮਦਿਨ ਦੀ ਖੁਸ਼ੀ ’ਚ ਖੂਨਦਾਨ ਕੈਂਪ ਲਾਇਆ ਗਿਆ,ਜਿਸ ਦੀ ਸ਼ੁਰੂਆਤ ਮਨਵਿੰਦਰਬੀਰ ਸਿੰਘ ਡੀ.ਐਸ.ਪੀ ਕੋਟਕਪੂਰਾ ਤੇ ਐਸ.ਐਮ.ਓ ਡਾ. ਕੁਲਦੀਪ ਧੀਰ ਨੇ ਖੁਦ ਖੂਨਦਾਨ ਕਰਕੇ ਕੀਤੀ। ਪੀਬੀਜੀ ਵੈਲਫੇਅਰ ਕਲੱਬ ਦੇ ਪੇ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਦਿਹਾਤੀ...
ਕੋਟਕਪੂਰਾ, 10 ਸਤੰਬਰ (ਜਸ਼ਨ ) :- ਸਥਾਨਕ ਪੈ੍ਰਸ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਪਣੇ ਮਾਤਾ-ਪਿਤਾ ਦੀ ਯਾਦ ’ਚ ਸਥਾਨਕ ਮਿਉਂਸਪਲ ਪਾਰਕ ਵਿਖੇ ਸੁਹੰਜਣਾ ਦੇ ਬੂਟੇ ਲਾ ਕੇ ਪ੍ਰਣ ਕੀਤਾ ਕਿ ਉਹ ਇਹਨਾ ਬੂਟਿਆਂ ਦੇ ਮੁਕੰਮਲ ਤਿਆਰ ਹੋ ਜਾਣ ਤੱਕ ਇਨਾਂ ਦੀ ਸਾਂਭ ਸੰਭਾਲ ਕਰੇਗਾ। ‘ਸੀਰ’ ਸੰਸਥਾ ਬਲਾਕ ਕੋਟਕਪੂਰਾ ਦੇ ਪ੍ਰਧਾਨ ਅਮਨਦੀਪ ਸਿੰਘ ਘੋਲੀਆ ਨੇ ਦੱਸਿਆ ਕਿ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਪਣੇ ਭਰਾਵਾਂ ਅਤੇ ਸਮੁੱਚੇ ਪਰਿਵਾਰ ਸਮੇਤ ਇਹ ਨਵੀਂ ਪਿਰਤ ਪਾਉਣ...
ਮੋਗਾ, 10 ਸਤੰਬਰ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਵਿਚ ਐਸ.ਐਸ.ਪੀ. ਮੋਗਾ ਗੁਰਪ੍ਰੀਤ ਸਿੰਘ ਤੂਰ ਦੇ ਦਿਸ਼ਾ-ਨਿਰਦੇਸ਼ਾਂ ਤੇ ਔਰਤਾਂ ਦੀ ਸੁਰੱਖਿਆ ਅਤੇ ਟ੍ਰੈਫਿਕ ਐਜੂਕੇਸ਼ਨ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਪ੍ਰਭਾਰੀ ਏ.ਐਸ.ਆਈ. ਤਰਸੇਮ ਸਿੰਘ, ਮਹਿਲਾ ਸਿਪਾਹੀ ਸਿਮਰਨਜੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ, ਜਿਨਾਂ ਦਾ ਸਕੂਲ ਚੇਅਰਮੈਨ ਅਨੁਜ ਗੁਪਤਾ, ਪਿ੍ਰੰਸੀਪਲ ਨਿਰਮਲ ਧਾਰੀ ਤੇ ਸਟਾਫ ਨੇ ਸਵਾਗਤ...
ਮੋਗਾ 10 ਸਤੰਬਰ (ਪੱਤਰ ਪਰੇਰਕ) : ਡਾ. ਐਸ.ਪੀ. ਸਿੰਘ ਉਬਰਾਏ ਮਨੁੱਖਤਾ ਨੂੰ ਪ੍ਰਣਾਏ ਹੋਏ ਇਨਸਾਨ ਹਨ, ਜੋ ਆਪਣੀ ਕਮਾਈ ਦਾ 90 ਪ੍ਰਤੀਸ਼ਤ ਹਿੱਸਾ ਜਰੂਰਤਮੰਦ ਲੋਕਾਂ ਲਈ ਖਰਚ ਕਰ ਰਹੇ ਹਨ ਤੇ ਉਹ ਹਰ ਲੋੜਵੰਦ ਦੀ ਬਿਨਾਂ ਕਿਸੇ ਭੇਦਭਾਵ ਤੋਂ ਮੱਦਦ ਕਰ ਰਹੇ ਹਨ ਤੇ ਆਪਣੇ ਕੰਮਾਂ ਰਾਹੀਂ ਸਿੱਖੀ ਸਿਧਾਤਾਂ ਦਾ ਪ੍ਚਾਰ ਪੂਰੀ ਦੁਨੀਆਂ ਵਿੱਚ ਕਰ ਰਹੇ ਹਨ । ਇਹਨਾ ਵਿਚਾਰਾਂ ਦਾ ਪ੍ਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਚੇਅਰਮੈਨ ਗੁਰਬਚਨ ਸਿੰਘ ਗਗੜਾ ਨੇ ਅੱਜ ਸੰਸਥਾ ਦੇ...
ਮੋਗਾ ,10 ਸਤੰਬਰ (ਜਸ਼ਨ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਿਤ ਮਾਮਲਿਆਂ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਅਮਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਪੰਜ ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ । ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਸ੍ਰੀ ਪ੍ਰਬੋਧ ਕੁਮਾਰ ਇਸ ਕਮੇਟੀ ਦੇ ਮੁਖੀ ਹੋਣਗੇ। ਇਹ ਪੰਜ ਮੈਂਬਰੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਨਾਲ ਸਬੰਧਤ ਕੇਸਾਂ ਅਤੇ ਐੱਫ ਆਈ...

Pages