News

ਮੋਗਾ,22 ਸਤੰਬਰ(ਜਸ਼ਨ)-ਅੱਜ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹੋਈ ਸ਼ਾਨਦਾਰ ਜਿੱਤ ’ਤੇ ਕਾਂਗਰਸੀ ਖੇਮਿਆਂ ‘ਚ ਖੁਸ਼ੀ ਦੀ ਲਹਿਰ ਹੈ। ਅੱਜ ਚੋਣ ਨਤੀਜੇ ਆਉਣ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਜਿੱਥੇ ਜਿੱਤੇ ਹੋਏ ਉਮੀਦਵਾਰਾਂ ਨਾਲ ਖੁਸ਼ੀ ਸਾਂਝੀ ਕਰ ਰਹੇ ਹਨ ਉੱਥੇ ਉਹਨਾਂ ਦੀ ਪਿੱਠ ਥਾਪੜਦਿਆਂ ਉਹਨਾਂ ਨੂੰ ਤਕੜੇ ਹੋ ਕੇ ਇਲਾਕੇ ਦੀ ਸੇਵਾ ਕਰਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਨੀਤੀਆਂ...
ਕੋਟਕਪੂਰਾ, 22 ਸਤੰਬਰ (ਟਿੰਕੂ ਪਰਜਾਪਤੀ) :- ਤੇਗ ਪ੍ਰੋਡਕਸ਼ਨ ਦੇ ਚਰਨਜੀਤ ਸਿੰਘ ਵਾਲੀਆ, ਤੇਗਬੀਰ ਸਿੰਘ ਵਾਲੀਆ ਅਤੇ ਉਨਾਂ ਦੇ ਸਾਥੀ ਡਾ ਮਨਜੀਤ ਸਿੰਘ ਢਿੱਲੋਂ ਦੀ ਪਲੇਠੀ ਫਿਲਮ ‘ਆਟੇ ਦੀ ਚਿੜੀ’ ਦਾ ਪੋਸਟਰ ਰਿਲੀਜ਼ ਕਰਦਿਆਂ ਸ੍ਰ ਰਾਜਬਚਨ ਸਿੰਘ ਸੰਧੂ ਜਿਲਾ ਪੁਲਿਸ ਮੁਖੀ ਫਰੀਦਕੋਟ ਨੇ ਆਖਿਆ ਕਿ ਅੱਜ ਨੌਜਵਾਨਾਂ ਤੇ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਖਿਲਾਫ ਜਾਗਰੂਕ ਕਰਕੇ ਚੰਗੇ ਇਨਸਾਨ ਤੇ ਨਾਗਰਿਕ ਬਣਾਉਣ ਦੀ ਜ਼ਰੂਰਤ ਹੈ, ਜਿਸ ਵਿੱਚ ਫਿਲਮਾਂ ਅਤੇ ਨਾਟਕਾਂ ਦੇ ਨਿਰਮਾਤਾ/...
ਮੋਗਾ,22 ਸਤੰਬਰ (ਜਸ਼ਨ)- ਬਲਾਕ ਸੰਮਤੀ ਜ਼ੋਨ ਚੋਟੀਆਂ ਕਲਾਂ ਤੋਂ ਕਾਂਗਰਸੀ ਉਮੀਦਵਾਰ ਤਰਸੇਮ ਸਿੰਘ ਦੀ ਜਿੱਤ ’ਤੇ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਮੋਗਾ ਵਾਸੀਆਂ ਨੇ ਕਾਂਗਰਸ ਦਾ ਸਾਥ ਦੇ ਕੇ ਆਪਣੇ ਇਲਾਕੇ ਦੇ ਵਿਕਾਸ ਲਈ ਰਾਹ ਪੱਧਰਾ ਕਰ ਲਿਆ ਹੈ । ਉਹਨਾਂ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਪੰਚਾਇਤ ਚੋਣਾਂ ਵਿਚ ਵੀ ਪਾਰਟੀ ਦਾ ਇਸੇ ਤਰਾਂ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਜਿੱਤੇ ਹੋਏ ਉਮੀਦਵਾਰਾਂ...
ਮੋਗਾ, 22 ਸਤੰਬਰ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹੂੰਝਾ ਫੇਰ ਜਿੱਤ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਜਿੱਤ ਈਮਾਨਦਾਰੀ ਦੀ ਜਿੱਤ ਹੈ ਕਿਉਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਕਿਸੇ ਨਾਲ ਵੀ ਕਿਸੇ ਤਰਾਂ ਦੀ ਧੱਕੇਸ਼ਾਹੀ ਨਹੀਂ ਕੀਤੀ ਗਈ, ਬਲਕਿ ਇਹ ਚੋਣਾਂ ਸਾਫ਼ ਸੁਥਰੇ ਢੰਗ ਨਾਲ ਸ਼ਾਂਤੀਪੂਰਨ ਨੇਪਰੇ ਚਾੜੀਆਂ ਗਈਆਂ ਹਨ, ਜਿਸ ਲਈ ਉਨਾਂ ਨੇ...
ਮੋਗਾ,22 ਸਤੰਬਰ(ਜਸ਼ਨ): ਅੱਜ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵੱਲੋਂ ਮੁਲਾਜ਼ਮ ਮੰਗਾਂ ਵਿਸ਼ੇਸ਼ ਤੌਰ’ਤੇ ਠੇਕੇ ਤੇ, ਆਊਟ ਸੋਰਸ ਅਤੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਵਿਸ਼ਾਲ ਕਨਵੈਨਸ਼ਨ ਮੋਗਾ ਬੱਸ ਸਟੈਂਡ ਵਿਚ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਚ ਕੀਤੀ ਗਈ। ਜਿਸ ਵਿਚ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ 18 ਡਿਪੂਆਂ ਦੀ ਲੀਡਰਸ਼ਿਪ ਠੇਕੇ ਵਾਲੇ, ਆਊਟ ਸੋਰਸ ਅਤੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੇ ਵੱਡੀ...
ਨੱਥੂਵਾਲਾ ਗਰਬੀ, 22 ਸਤੰਬਰ (ਪੱਤਰ ਪਰੇਰਕ)-ਵਿਵੇਕ ਆਸ਼ਰਮ ਜਲਾਲ ਵਿਖੇ ਬ੍ਰਹਿਮ ਗਿਆਨੀ ਬ੍ਰਹਿਮਲੀਨ ਸ਼੍ਰੀਮਾਨ 108 ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲੇ,ਉਨਾ੍ਹ ਦੇ ਗੱਦੀ ਨਸ਼ੀਨ ਮਹਾਂਪੁਰਸ਼ ਬ੍ਰਹਿਮ ਗਿਆਨੀ ਬ੍ਰਹਿਮਲੀਨ ਸ਼੍ਰੀਮਾਨ 108 ਬ੍ਰਹਿਮਮੁਨੀ ਜੀ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਸੱਚਖੰਡ ਵਾਸੀ ਬਾਬਾ ਖੇਮ ਦਾਸ ਜੀ ਦੀ ਸਲਾਨਾ ਬਰਸੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਲਾਲਾ ਦਾਸ ਜੀ ਲੰਗੇਆਣੇ ਵਾਲਿਆਂ ਨੇ ਦੱਸਿਆ ਕਿ ਇਸ...
ਕੋਟਕਪੂਰਾ 21 ਸਤੰਬਰ (ਟਿੰਕੂ) :- ਬੀਤੇ ਦਿਨੀਂ ਸ੍ਰੀ ਨਗਰ ਵਿਖੇ ਚੋਣ ਡਿਊਟੀ ਤੇ ਜਾਂਦਿਆਂ ਸਮੇਂ ਬਨਿਹਾਲ ਵਿਖੇ ਵਾਪਰੀ ਦੁਰਘਟਨਾ ’ਚ ਸ਼ਹੀਦ ਹੋਏ ਬੀ.ਐਸ.ਐਫ ਦੇ ਹੈਡ ਕਾਂਸਟੇਬਲ ਆਤਮਾ ਸਿੰਘ 47 ਦਾ ਜੱਦੀ ਪਿੰਡ ਧੂੜਕੋਟ ਦੇ ਸਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਅਤੇ ਭਾਰਤ ਮਾਤਾ ਕੀ ਜੈ ਦੇ ਜੈਕਾਰਿਆ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਫਰੀਦਕੋਟ ਦੇ ਬੀ.ਐਸ.ਐਫ ਦੇ ਡਿਪਟੀ ਕਮਾਡੈਂਟ ਸ੍ਰੀ ਸੁਭਾਸ਼ ਚੰਦ ਅਤੇ 89 ਰੈਜੀਮੈਂਟ ਅਖਨੂਰ (ਜੰਮੂ) ਤੋਂ ਆਈ 7 ਮੈਂਬਰੀ ਟੀਮ ਜਿਸ ਦੀ...
ਮੋਗਾ,21 ਸੰਤਬਰ (ਜਸ਼ਨ): ਦੇਸ਼ ਭਗਤ ਫਾਊਡੇਸਨ ਗਰੁੱਪ ਆਫ ਇੰਸਟੀਚਿਊਸਨਜ ਮੋਗਾ ਦੇ ਆਈ.ਟੀ ਵਿਭਾਗ ਨੇ ਪ੍ਰਸਨ ਉਤਰ ਮੁਕਾਬਲੇ ਦਾ ਆਯੋਜਨ ਕੀਤਾ। ਇਸ ਮੁਕਾਬਲੇ ਵਿਚ ਐਮ.ਐਸ.ਸੀ.ਆਈ.ਟੀ, ਬੀ.ਐਸ.ਸੀ.ਆਈ.ਟੀ ਅਤੇ ਬੀ.ਸੀ.ਏ ਦੀਆਂ ਤਿੰਨ ਟੀਮਾਂ ਬਣਾਈਆਂ ਗਈਆਂ,ਜਿਸ ਵਿਚ 20 ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਤੋ ਆਈ.ਟੀ ਅਤੇ ਜਰਨਲ ਨਾਲਿਜ ਦੇ ਪ੍ਰਸਨ ਪੱੁਛੇ ਗਏ।ਇਸ ਮੁਕਾਬਲੇ ਵਿਚ ਐਮ.ਐਸ.ਸੀ.ਆਈ.ਟੀ ਦੀ ਟੀਮ ਜੇਤੂ ਰਹੀ। ਇਸ ਮੁਕਾਬਲੇ ਵਿਚ ਜੇਤੂ ਰਹੀ ਟੀਮ ਦੇ ਵਿਦਿਆਰਥੀ...
ਬਾਘਾਪੁਰਾਣਾ,21 ਸਤੰਬਰ (ਜਸ਼ਨ): ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਨਕਸਰ ਠਾਠ ਮੰਡੀਰਾਂ ਵਾਲਾ ਨਵਾਂ ਦੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਦੀ ਸਰਪ੍ਰਸਤੀ ਹੇਠ ਮੁੱਖ ਪ੍ਰਬੰਧਕ ਭਾਈ ਹਰਪ੍ਰੀਤ ਸਿੰਘ ਡੋਨੀ ਚੜਿੱਕ ਦੀ ਦੇਖ-ਰੇਖ ਹੇਠ ਬਾਬਾ ਨੰਦ ਸਿੰਘ ਕਲੇਰਾਂ ਵਾਲੇ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਦੋ ਦਿਨਾਂ ਬਰਸੀ ਸਮਾਗਮ ਆਰੰਭ ਹੋ ਗਏ। ਸਮਾਗਮ ਦੇ ਪਹਿਲੇ ਦਿਨ ਸ਼ੁਰੂਆਤ ਮੌਕੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਨੇ ਅਰਦਾਸ ਕਰਨ ਉਪਰੰਤ ਜੁੜ ਬੈਠੀਆਂ ਸੰਗਤਾਂ ਨੂੰ...
ਧਰਮਕੋਟ, 21 ਸਤੰਬਰ (ਜਸ਼ਨ)- ਧਰਮਕੋਟ ਦੇ ਕਸਬੇ ਦੇ ਥਾਣਾ ਫਤਹਿਗੜ੍ਹ ਪੰਜਤੂਰ ਦੇ ਅਧੀਨ ਪੈਂਦੇ ਪਿੰਡ ਖੰਬੇ ਦੇ ਨਾਲ ਵੱਗਦੀ ਸਿਕਸ ਐਸ.ਆਰ. ਨਹਿਰ ‘ਚੋਂ ਇਕ 20-25 ਸਾਲ ਦੀ ਮਹਿਲਾ ਦੀ ਲਾਸ਼ ਮਿਲੀ ਹੈ। ਇਸ ਮਹਿਲਾ ਦੀ ਲਾਸ਼ ਪਿੰਡ ਖੰਬੇ ਦੀ ਨਹਿਰ ‘ਤੇ ਬਣੇ ਪੋਲਟਰੀ ਫਾਰਮ ਦੇ ਨਜ਼ਦੀਕ ਨਹਿਰ ‘ਚ ਰੁੜ੍ਹੀ ਆ ਰਹੀ ਸੀ, ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ‘ਤੇ ਹੌਲਦਾਰ ਲਖਵੀਰ ਸਿੰਘ ਪੁਲਿਸ ਪਾਰਟੀ ਸਹਿਤ ਜਗ੍ਹਾ ‘ਤੇ ਪੁੱਜੀ ਅਤੇ ਲਾਸ਼ ਸਮਾਜ ਸੇਵਾ ਸੁਸਾਇਟੀ ਦੀ ਟੀਮ...

Pages