News

ਬਾਘਾਪੁਰਾਣਾ,16 ਨਵੰਬਰ (ਜਸਵੰਤ ਗਿੱਲ ਸਮਾਲਸਰ)-ਪੰਜਾਬ ਪੁਲਿਸ ਵਲੋਂ ਗਿ੍ਰਫਤਾਰ ਕੀਤੇ ਵੱਖ-ਵੱਖ ਗੈਂਗਸਟਰਾਂ ਤੋਂ ਕੀਤੀ ਜਾ ਰਹੀ ਪੁਛਗਿੱਛ ਨਾਲ ਥਾਣਾ ਬਾਘਾਪੁਰਾਣਾ ਅਧੀਨ ਦਰਜ 2016 ਦੇ ਨਜਾਇਜ਼ ਅਸਲੇ ਵਾਲਾ ਕੇਸ ਵੱਧਦਾ ਹੀ ਜਾ ਰਿਹਾ ਹੈ।ਇਸ ਕੇਸ ਕਰਕੇ ਕਈ ਗੈਂਗਸਟਰ ਪੁਲਿਸ ਦੇ ਹੱਥੇ ਲੱਗੇ ਹਨ ਅਤੇ ਪੰਜਾਬ ਵਿੱਚ ਹੋਈਆਂ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਦੇ ਮਾਮਲੇ ਵੀ ਪੰਜਾਬ ਪੁਲਿਸ ਸੁਲਝਾਉਣ ਦੇ ਦਾਅਵੇ ਕਰ ਰਹੀ ਹੈ।ਥਾਣਾ ਬਾਘਾਪੁਰਾਣਾ ਵਿੱਚ ਦਰਜ ਕੇਸ ਨੇ ਕਈ ਗੈਂਗਸਟਰ...
ਪੰਜਾਬ ਨੂੰ ਜਾਅਲੀ ਕਰੰਸੀ, ਨਸ਼ਾ ਜਿਹੀਆਂ ਅਲਾਮਤਾਂ ਮਗਰੋਂ ਹੁਣ ਬਿਮਾਰੀਆਂ ਨੇ ਘੇਰਿਆ- ਪਦਮ ਸ੍ਰੀ ਵਿਜੇ ਚੋਪੜਾ ਮੋਗਾ,16 ਨਵੰਬਰ (ਜਸ਼ਨ)-ਵਿਸ਼ਵ ਭਰ ਵਿਚ ਕੈਂਸਰ ਜਿਹੀ ਨਾ-ਮੁਰਾਦ ਬਿਮਾਰੀ ਸਬੰਧੀ ਹਰ ਵਿਅਕਤੀ ਨੂੰ ਜਾਗਰੂਕ ਕਰਨ ਲਈ ਵੱਡਾ ਜੱਹਾਦ ਛੇੜਨ ਵਾਲੇ ’ਵਰਲਡ ਕੈਂਸਰ ਕੇਅਰ’ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਵਲੋਂ ਅੱਜ ਆਪਣੀ ਮਾਤਾ ਸਰਦਾਰਨੀ ਸੁਖਚਰਨ ਕੌਰ ਦੀ ਯਾਦ ਵਿਚ ਮਾਲਵਾ ਖਿੱਤੇ ਦਾ ਵਿਸ਼ਾਲ ਕੈਂਸਰ ਜਾਂਚ ਮੇਲਾ ਮੋਗਾ ਦੇ ਵਿੰਡਸਰ ਗਾਰਡਨ ਵਿਖੇ ਲਗਾਇਆ...
ਚੰਡੀਗੜ, 15 ਨਵੰਬਰ (ਪੱਤਰ ਪਰੇਰਕ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਤਸਦੀਕੀਕਰਨ ਦੇ ਅਮਲ ਨੂੰ ਗਤੀਸ਼ੀਲ ਬਣਾਉਂਦਿਆਂ, ਰਾਜ ਪੱਧਰੀ ਕਮੇਟੀ ਨੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਅਤੇ ਸਾਲ 2013-14 ਤੋਂ ਲੰਬਿਤ ਪਏ 92 ਕੇਸਾਂ ਦਾ ਨਿਪਟਾਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਵਿੰਨੀ ਮਹਾਜਨ, ਵਿੱਤੀ ਕਮਿਸ਼ਨਰ ਮਾਲ -ਕਮ- ਚੇਅਰਪਰਸਨ ਰਾਜ ਪੱਧਰੀ ਕਮੇਟੀ ਨੇ ਦੱਸਿਆ ਕਿ...
ਮੋਗਾ, 15 ਨਵੰਬਰ (ਪੱਤਰ ਪਰੇਰਕ) : ਸਰਕਾਰਾਂ ਵੱਲੋਂ ਆਏ ਦਿਨ ਨਿੱਜੀ ਸਕੂਲਾਂ ਲਈ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੇ ਮੱਦੇਨਜ਼ਰ ਕੈਲੀਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਅੱਜ ਕਾਲਾ ਦਿਵਸ ਮਨਾਇਆ ਗਿਆ। ਸਕੂਲ ਦੇ ਪਿ੍ਰੰਸੀਪਲ ਵੇਦ ਪ੍ਰਕਾਸ਼ ਸ਼ਰਮਾ ਅਤੇ ਸਾਰੇ ਸਮੂਹ ਸਟਾਫ ਮੈਂਬਰਾਂ ਨੇ ਕਾਲੀਆਂ ਪੱਟੀਆਂ ਲਗਾ ਕੇ ਸਰਕਾਰ ਦੀਆਂ ਇਨਾਂ ਗਲਤ ਨੀਤੀਆਂ ਵਿਰੁੱਧ ਰੋਸ ਪ੍ਰਗਟ ਕੀਤੇ। ਉਨਾਂ ਦੱਸਿਆ ਕਿ ਨਿੱਜੀ ਸਕੂਲਾਂ ਲਈ ਨਵੀਆਂ ਹਦਾਇਤਾਂ ਮੁਤਾਬਿਕ ਕਰਮਚਾਰਆਂ ਦੀ ਪੁਲਿਸ...
ਚੰਡੀਗੜ, 15 ਨਵੰਬਰ(ਪੱਤਰ ਪਰੇਰਕ)-ੳੂਰਜਾ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਬਾਹਰੋਂ ਲੱਭਣ ਦੀ ਕੋਸ਼ਿਸ਼ ਨਾ ਕਰਨ। ਦਿੱਲੀ ਦੇ ਪ੍ਰਦੂਸ਼ਨ ਲਈ ਪੰਜਾਬ ਅਤੇ ਹਰਿਆਣਾ ਨੂੰ ਦੋਸ਼ੀ ਠਹਿਰਾਉਣ ਲਈ ਸ੍ਰੀ ਕੇਜਰੀਵਾਲ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਤੇ ਟਿੱਪਣੀ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਨ ਦੇ ਕਾਰਨ ਹੋਰ ਹਨ ਕਿਉਂਕਿ ਪਰਾਲੀ ਦੇ ਧੂੰਏਂ ਦਾ ਇਸ...
ਚੰਡੀਗੜ, 15 ਨਵੰਬਰ(ਜਸ਼ਨ):ਖਾਣ ਵਾਲੇ ਤੇਲਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਬਾ ਸਰਕਾਰ ਦੇ ਸਹਿਯੋਗ ਨਾਲ ਇੰਡੀਅਨ ਇੰਸਟੀਚਿਊਟ ਆਫ ਹੈਲਥ ਮੈਨੇਜਮੈਂਟ ਐਂਡ ਰਿਸਰਚ, ਜੈਪੁਰ ਦੁਆਰਾ ਅੱਜ ਚੰਡੀਗੜ ਦੇ ਜੇ. ਡਬਲਯੂ. ਮੇਰਿਏਟ ਹੋਟਲ ਵਿਖੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਵਰਕਸ਼ਾਪ ਦਾ ਉਦੇਸ਼ ਰਾਜ ਵਿੱਚ ਤੇਲ ਦੇ ਉਦਯੋਗਾਂ ਨੂੰ ਭਾਰਤ ਵਿਚ ਵਿਆਪਕ ਵਿਟਾਮਿਨ ਏ ਅਤੇ ਡੀ ਦੀਆਂ ਘਾਟਾਂ ਦੇ ਕਾਰਨ ਸਮਝਾਉਣਾ ਅਤੇ ਇਸ ਦੇ ਕਾਰਨਾਂ ਨੂੰ ਸਮਝ ਕੇ ਤੇਲ ਦੇ ਉਤਪਾਦਾਂ ਵਿਚ ਵਿਟਾਮਿਨ...
*ਕਵਿਤਾ ਰਾਹੀਂ ਦੱਬੇ- ਕੁਚਲੇ ਲੋਕਾਂ ਦੀ ਅਵਾਜ਼ ਉਠਾਉਣਾ ਮੇਰਾ ਫਰਜ਼- ਸ਼ਿੰਦਰ ਕੌਰ ਬੱਧਨੀ ਕਲਾਂ, 15 ਨਵੰਬਰ (ਸਰਬਜੀਤ ਰੌਲੀ) -ਬੀਤੇ ਦਿਨ ਅੰਮਿ੍ਰਤਾ ਪ੍ਰੀਤਮ ਐਵਾਰਡ ਨਾਲ ਸਨਮਾਨਿਤ ਹੋਈ ਪੰਜਾਬੀ ਦੀ ਉੱਘੀ ਕਵਿਤਰੀ ਸ਼ਿੰਦਰ ਕੌਰ ਦਾ ਅੱਜ ਉਨਾਂ ਦੇ ਜੱਦੀ ਪਿੰਡ ਬੀੜ ਰਾੳੂਕੇ ਵਿਖੇ ਸਮੂੰਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਦਵਾਰਾ ਨਾਨਕਸਰ ਸਾਹਿਬ ਵਿਖੇ ਰੱਖੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਬੀੜ ਰਾੳੂਕੇ ਨੇ ਕਿਹਾ ਕਿ ਇਹ...
ਮੋਗਾ 15 ਨਵੰਬਰ: (ਜਸ਼ਨ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਸ਼ੁਰੂ ਹੋ ਚੁੱਕੇ ਕੰਮ ਤੋਂ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਜਾਣੂ ਕਰਵਾਉਣ ਲਈ ਅੱਜ ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ. ਜਗਵਿੰਦਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ 14 ਦਸੰਬਰ 2017 ਤੱਕ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ...
ਮੋਗਾ 15 ਨਵੰਬਰ:(ਜਸ਼ਨ)-ਪੰਜਾਬ ਸਰਕਾਰ ਵੱਲੋਂ ਮੀਡੀਆ ਦੀ ਅਜ਼ਾਦੀ ਨੂੰ ਹਰ ਹਾਲ ‘ਤੇ ਕਾਇਮ ਰੱਖਣ ਦੇ ਮੱਦੇ-ਨਜ਼ਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੇਬਲ ਨੈਟਵਰਕ ‘ਤੇ ਕਿਸੇ ਵੀ ਚੈਨਲ ਨੂੰ ਨਜ਼ਾਇਜ਼ ਤੌਰ ‘ਤੇ ਬੰਦ ਨਾ ਕੀਤਾ ਜਾਵੇ। ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਸ. ਦਿਲਰਾਜ ਸਿੰਘ ਨੇ ਆਖਿਆ ਸਾਰੇ ਕੇਬਲ ਆਪ੍ਰੇਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਭਾਰਤ ਸਰਕਾਰ ਦੇ ਪ੍ਰਸਾਰਣ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਕਿਸੇ ਵੀ ਚੈਨਲ ਨੂੰ ਕੇਬਲ ਤੋਂ ਚੱਲਣ ‘ਤੇ ਕੋਈ ਪਾਬੰਦੀ ਨਹੀਂ...
ਮੋਗਾ, 15 ਨਵੰਬਰ (ਜਸ਼ਨ) ਅੱਜ ਸ਼ਹੀਦ ਕਾਮਰੇਡ ਨਛੱਤਰ ਸਿਂੰਘ ਧਾਲੀਵਾਲ ਭਵਨ ਮੋਗਾ ਵਿਖੇ ‘ਭਾਰਤੀ ਕਮਿਊਨਿਸਟ ਪਾਰਟੀ’ ਵੱਲੋਂ ਮੋਗਾ, ਫਰੀਦਕੋਟ, ਮੁਕਤਸਰ ਜ਼ਿਲਿਆਂ ਦੀ ਸਾਂਝੀ ਜਨਰਲ ਬਾਡੀ ਦੀ ਮੀਟਿੰਗ ਕਾਮਰੇਡ ਜਗਜੀਤ ਸਿੰਘ ਧੂੜਕੋਟ, ਕਾਮਰੇਡ ਬਲਵੀਰ ਸਿੰਘ ਔਲਖ ਅਤੇ ਗੁਰਮੇਲ ਸਿੰਘ ਦੋਦਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਪਾਰਟੀ ਵੱਲੋਂ 27 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀ ਤਿਆਰੀ ਦੇ ਸਬੰਧ ਵਿੱਚ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ...

Pages