News

ਮੋਗਾ, 21 ਨਵੰਬਰ (ਜਸ਼ਨ)-ਸਥਾਨਕ ਬੁਘੀਪੁਰਾ ਚੌਂਕ ਤੇ ਓਜ਼ੋਨ ਕੌਂਟੀ ਕਾਲੋਨੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਹੈਲੋ ਡੇ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਇਸ ਦਿਵਸ ਦਾ ਆਯੋਜਨ ਕਰਨ ਦਾ ਮੰਤਵ ਬੱਚਿਆਂ ਨੂੰ ਇਕ-ਦੂਜੇ ਨਾਲ ਮੇਲ-ਮਿਲਾਪ ਅਤੇ ਹੱਥ ਮਿਲਾ ਕੇ ਆਪਸੀ ਪ੍ਰੇਮ ਭਾਈਚਾਰੇ ਦਾ ਸੰਦੇਸ਼ ਪਹੁੰਚਾਉਣਾ ਹੈ। ਇਸ ਸਮਾਗਮ ਨੂੰ ਲੈ ਕੇ ਬੱਚਿਆਂ ਵਿਚ ਭਾਰੀ ਉਤਸ਼ਾਹ ਵੇਖਿਆ ਗਿਆ। ਉਹਨਾਂ...
ਮੋਗਾ,21 ਨਵੰਬਰ(ਜਸ਼ਨ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੇਸ਼ ਤਿ੍ਰਪਾਠੀ ਦੀ ਪ੍ਰਧਾਨਗੀ ਹੇਠ ਨੈਸ਼ਨਲ ਟਰੱਸਟ ਐਕਟ-1999 ਤਹਿਤ ਗਠਿਤ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕੋਈ ਵੀ ਬਾਲਗ ਅੰਗਹੀਣ ਵਿਅਕਤੀ (ਡਿਸਏਬਲ ਪਰਸਨ) ਆਪਣਾ ਗਾਰਡੀਅਨ ਨਿਯੁਕਤ ਕਰਵਾਉਣ ਦਾ ਚਾਹਵਾਨ ਹੋਵੇ ਤਾਂ ਉਹ ਦਫ਼ਤਰ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਵਿਖੇ ਸੰਪਰਕ ਕਰ ਸਕਦਾ ਹੈ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ...
ਮੋਗਾ,21ਨਵੰਬਰ (ਜਸ਼ਨ)-ਗਊਆਂ ਦੀ ਸੇਵਾ ਸੰਭਾਲ ਲੲੀ ਮੋਗਾ ਦੇ ਚੜਿੱਕ ਰੋਡ ਤੇ ਬਣੀ ਗੳੂਸ਼ਾਲਾ ਅਹਿਮ ਭੂਮਿਕਾ ਨਿਭਾ ਰਹੀ ਹੈ। ਨਗਰ ਨਿਗਮ ਮੋਗਾ ਦੇ ਕਮਿਸ਼ਨਰ ਜੰਗਵੀਰ ਸਿੰਘ , ਮੇਅਰ ਅਕਸ਼ਿਤ ਜੈਨ ਅਤੇ ਮੋਗਾ ਦੇ ਵਿਧਾੲਿਕ ਡਾ ਹਰਜੋਤ ਕਮਲ ਵੱਲੋਂ ਗਊਸ਼ਾਲਾ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ੲੇਕਤਾ ਗੳੂ ਸੇਵਕ ਸੋਸਾੲਿਟੀ ਰਾਜਿ ਮੋਗਾ ਨੂੰ ਸੌਪਣ ਉਪੰਰਤ ਸੋਸਾੲਿਟੀ ਵਲੋਂ ਥੋੜੇ ਹੀ ਦਿਨਾਂ ਵਿੱਚ ਗੳੂਸ਼ਾਲਾ ਵਿੱਚ ਵਧੀਆ ਲਾੲੀਟਾਂ ਅਤੇ ਸਫਾੲੀ ਦੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗੲੇ ਹਨ...
ਸਮਾਲਸਰ,21 ਨਵੰਬਰ (ਜਸਵੰਤ ਗਿੱਲ)-ਸੰਤ ਬਾਬਾ ਹਜ਼ੂਰਾ ਸਿੰਘ ਜੀ ਦੀ ਸੁਚੱਜੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ, ਮੋਗਾ ਵਿਖੇ ਰਾਸ਼ਟਰੀ ਯੁਵਕ ਦਿਵਸ ਰੈੱਡ ਰਿਬਨ ਕਲੱਬ ਵੱਲੋਂ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਜ਼ਿਲਾ ਮੋਗਾ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਦਿਨ ਨੂੰ ਸਮਰਪਿਤ ਭਾਸ਼ਣ, ਗਰੁੱਪ ਡਿਸਕਸ਼ਨ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।...
ਮੋਗਾ, 21 ਨਵੰਬਰ (ਜਸ਼ਨ)-ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਜੀ 11ਵੀਂ ਵਾਲੇ ਦੌਧਰ ਵਾਲਿਆਂ ਦੀ ਯਾਦ ਨੂੰ ਸਮਰਪਿਤ ਸੰਤ ਬਾਬਾ ਅਰਜਨ ਸਿੰਘ 11ਵੀਂ ਵਾਲਿਆਂ ਦੀ ਅਗਵਾਈ ‘ਚ ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਜੈ ਮਾਂ ਦੁਰਗਾ ਜਾਗਰਣ ਕਮੇਟੀ ਅਜੀਤਵਾਲ ਵਲੋਂ 15ਵਾਂ ਵਿਸ਼ਾਲ ਜਗਰਾਤਾ 25 ਨਵੰਬਰ ਸ਼ਨੀਵਾਰ ਨੂੰ ਦਾਣਾ ਮੰਡੀ ਅਜੀਤਵਾਲ ਵਿਚ ਕਰਵਾਇਆ ਜਾ ਰਿਹਾ ਹੈ। ਇਸ ਜਗਰਾਤੇ ਦੇ ਸੱਦਾ ਪੱਤਰ ਕਾਰਡ ਅੱਜ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਜਾਰੀ ਕੀਤੇ। ਇਸ ਮੌਕੇ ਤੇ ਪ੍ਰਮੁੱਖ ਸਮਾਜ...
ਮੋਗਾ,21 ਨਵੰਬਰ (ਜਸ਼ਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਵਿਖੇ ਲੈਫਟੀਨੈਟ ਸ਼ਹੀਦ ਦਵਿੰਦਰ ਸਿੰਘ ਮੈਮੋਰੀਅਲ ਟਰੱਸਟ ਵੱਲੋ 10ਵਾਂ ਇਨਾਮ ਵੰਡ ਸਮਾਰੋਹ ਪਿ੍ਰੰਸੀਪਲ ਸ੍ਰੀ ਹਰਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ । ਟਰੱਸਟ ਦੇ ਚੇਅਰਮੈਨ ਗੌਰਵ ਪ੍ਰਤਾਪ ਸਿੰਘ ਅਤੇ ਉਪ ਚੇਅਰਮੈਨ ਸ.ਗੁਰਦੇਵ ਸਿੰਘ ਸਿੱਧੂ , ਸ.ਜੁਗਿੰਦਰ ਸਿੰਘ ਫੌਜੀ, ,ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਸੁਰਿੰਦਰ ਕੁਮਾਰ ਪੰਚ ਪ੍ਰਧਾਨਗੀ ਮੰਡਲ ਵਿੱਚ ਸਨ। ਪ੍ਰੋਗਰਾਮ ਦੀ ਸ਼ੁਰੂਆਤ...
* ਸ਼ਾਨਦਾਰ ਸੰਸਦੀ ਕਾਰਵਾਈਆਂ ਦੀ ਸਥਾਪਤੀ ਲਈ ਮੀਲ ਪੱਥਰ ਹੋਵੇਗਾ ਇਹ ਸਮਾਗਮ- ਰਾਣਾ ਕੇ.ਪੀ. ਸਿੰਘ ਚੰਡੀਗੜ, 20 ਨਵੰਬਰ: (ਪੱਤਰ ਪਰੇਰਕ)-ਪੰਜਾਬ ਵਿਧਾਨ ਸਭਾ ਵੱਲੋਂ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ) ਦੇ ਸਹਿਯੋਗ ਨਾਲ ਵਿਧਾਇਕਾਂ ਲਈ ਕਰਵਾਏ ਜਾ ਰਹੇ ਸਪੈਸ਼ਲ ਓਰੀਐਂਟੇਸ਼ਨ ਪ੍ਰੋਗਰਾਮ ਦਾ 21 ਨਵੰਬਰ ਨੂੰ ਆਖਰੀ ਸੈਸ਼ਨ ਹੈ। ਦੋ ਦਿਨਾਂ ਸਮਾਗਮ ਦੇ ਆਖਰੀ ਦਿਨ ਕਈ ਅਹਿਮ ਵਿਸ਼ਿਆਂ ’ਤੇ ਮਾਹਿਰ ਬੁਲਾਰਿਆਂ ਵੱਲੋਂ ਲੈਕਚਰ ਦਿੱਤਾ ਜਾਵੇਗਾ। ਪੰਜਾਬ ਵਿਧਾਨ ਸਭਾ ਦੇ...
ਮੋਗਾ, 20 ਨਵੰਬਰ (ਜਸ਼ਨ): ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 28 ਵਾਂ ਡੈਂਟਲ ਸਿਹਤ ਪੰਦਰਵਾੜਾ 15 ਨਵੰਬਰ ਤੋਂ 29 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਆਰ. ਕੇ . ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ ਵਿਖੇ ਛੇਵੀਂ ਤੋਂ ਲੈ ਕੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਵਿੱਚ ਦੰਦਾ ਦੀ ਸਾਂਭ ਸੰਭਾਲ ਸਬੰਧੀ ਪੋਸਟਰ ਮੁਕਾਬਲੇ ਕਰਵਾਏ ਗਏ ਅਤੇ ਇਕ ਜਾਗਰੂਕਤਾ ਸੈਮੀਨਾਰ ਵੀ ਕੀਤਾ ਗਿਆ। ਇਸ ਮੌਕੇ ਸੈਮੀਨਾਰ ਵਿੱਚ...
ਮੋਗਾ, 20 ਨਵੰਬਰ (ਜਸ਼ਨ)-ਸਥਾਨਕ ਬੁਘੀਪੁਰਾ ਚੌਕ ਤੇ ਓਜ਼ੋਨ ਕੌਟੀ ਕਾਲੋਨੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਛੋਟੇ ਬੱਚਿਆਂ ਦਰਮਿਆਨ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬੱਚਿਆਂ ਨੇ ਵਧ-ਚੜ ਕੇ ਹਿੱਸਾ ਲਿਆ। ਇਸ ਮੌਕੇ ਬੱਚਿਆਂ ਵਿਚਾਲੇ ਸਪੂਨ ਰੇਸ, ਲੈਮਨ ਰੇਸ, ਚੇਅਰ ਰੇਸ ਤੋਂ ਇਲਾਵਾ ਦੌੜ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬੱਚਿਆਂ ਨੇ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ...
*ਵਿਧਾਨਿਕ ਕੰਮਕਾਜ ਤੇ ਸਦਾਚਾਰ ਬਾਰੇ ਵਿਧਾਇਕਾਂ ਲਈ ਦੋ ਦਿਨਾਂ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਚੰਡੀਗੜ, 20 ਨਵੰਬਰ(ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਉਨਾਂ ਦੀ ਸਰਕਾਰ ਭਾਵੇਂ ਸਿਹਤਮੰਦ ਅਲੋਚਨਾ ਦਾ ਖਿੜੇ ਮੱਥੇ ਸੁਆਗਤ ਕਰਦੀ ਹੈ ਪਰ ਇਸ ਦੇ ਨਾਲ ਵਿਰੋਧੀ ਧਿਰ ਨੂੰ ਵੀ ਸਿਰਫ ਅਲੋਚਨਾ ਕਰਨ ਦੀ ਖਾਤਰ ਹੀ ਸਰਕਾਰ ਦੀ ਅਲੋਚਨਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ 15ਵੀਂ ਵਿਧਾਨ ਸਭਾ ਦੇ ਸਮੂਹ ਵਿਧਾਇਕਾਂ ਨੂੰ ਪਵਿੱਤਰ ਸਦਨ ਦੇ...

Pages