News

ਚੰਡੀਗੜ, 18 ਨਵੰਬਰ (ਜਸ਼ਨ): ਨਸ਼ਿਆਂ ਦੇ ਵਪਾਰ ਤੇ ਤਸਕਰੀ ਵਿਰੁੱਧ ਆਪਣੀ ਮੁਹਿਮ ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ ਫਿਰੋਜ਼ਪੁਰ ਜ਼ਿਲੇ ਦੇ ਸਰਹੱਦੀ ਖੇਤਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਸਮਗਲਰਾਂ ਨੂੰ ਗਿ੍ਰਫਤਾਰ ਕੀਤਾ ਹੈ ਜਿਨਾਂ ਵਿਚ ਗੁਰਦੀਪ ਸਿੰਘ ਪੁੱਤਰ ਜਰਨੈਲ ਸਿੰਘ, ਮਹਾਂਵੀਰ ਸਿੰਘ ਉਰਫ਼ ਤੋਤਾ ਅਤੇ ਸੁਖਬੀਰ ਸਿੰਘ ਉਰਫ਼ ਸੋਨੀ ਪੁੱਤਰ ਨਿਰਵੈਰ ਸਿੰਘ ਨੰੂ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ ਪਰ ਮੁੱਖ ਸ਼ੱਕੀ ਬਦਨਾਮ...
ਮੋਗਾ,19 ਨਵੰਬਰ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ਅੱਜ ਮੋਗਾ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੀ ਬੇਹਤਰੀ ਲਈ ਚੁੱਕੇ ਜਾ ਰਹੇ ਕਦਮ ਲਾਮਿਸਾਲ ਨੇ ਅਤੇ ਪੰਜਾਬ ਸਰਕਾਰ ਵੱਲੋਂ ਨਿਤ ਦਿਨ ਲਏ ਜਾ ਰਹੇ ਲੋਕ ਹਿਤੈਸ਼ੀ ਫੈਸਲਿਆਂ ਸਦਕਾ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਵੱਲੋਂ ਪੁੱਛੇ ਇਕ...
ਮੋਗਾ, 18 ਨਵੰਬਰ (ਜਸ਼ਨ) ਮੋਗਾ ਦੇ ਗਰਗ ਹਸਪਤਾਲ ਨੂੰ ਮਾਲਵਾ ਖੇਤਰ ਦਾ ਪਹਿਲਾ ਹਸਪਤਾਲ ਹੋਣ ਦਾ ਮਾਣ ਪ੍ਰਾਪਤ ਹੋ ਗਿਆ ਹੈ ,ਜਿਸ ਨੂੰ ਨੈਸ਼ਨਲ ਐਕਰੀਡੇਸ਼ਨ ਬੋਰਡ ਆਫ਼ ਹੌਸਪਿਟਲਸ ਐਂਡ ਹੈਲਥ ਕੇਅਰ ਪ੍ਰੋਵਾਈਡਰਜ਼ ਵੱਲੋਂ ਹਸਪਤਾਲ ਦੀਆਂ ਵਧੀਆਂ ਸਿਹਤ ਸੇਵਾਵਾਂ ਦੀ ਬਦੌਲਤ ਮਾਨਤਾ ਮਿਲੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗਰਗ ਹਸਪਤਾਲ ਵਿਖੇ ਮੈਡੀਕਲ ਸਪੈਸ਼ਲਿਸਟ ਅਤੇ ਹਸਪਤਾਲ ਦੇ ਡਾਇਰੈਕਟਰ ਡਾ: ਸੰਦੀਪ ਗਰਗ ਨੇ ਮੋਗਾ ਜ਼ੀਰਾ ਰੋਡ ’ਤੇ ਸਥਿਤ ਗਰਗ ਹਸਪਤਾਲ ਵਿਖੇ ਵਿਸ਼ੇਸ਼ ਪ੍ਰੈਸ...
ਮੋਗਾ,18 ਨਵੰਬਰ (ਜਸ਼ਨ)-ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਐਟ ਗਿੱਲ ਅਤੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ[ਮੋਗਾ] ਵਿਖੇ ਸਿਖਲਾਈ ਕੋਰਸ ਸੰਬੰਧੀ ਕੌਂਸਲਿੰਗ 21 ਨਵੰਬਰ ਨੂੰ ਕੀਤੀ ਜਾ ਰਹੀ ਹੈ। ਇਸ ਸਿਖਲਾਈ ਦੌਰਾਨ ਕਿਸਾਨ ਵੀਰਾਂ ਨੂੰ ਪਸ਼ੂਆਂ ਦੀ ਨਸਲ ਸੁਧਾਰ, ਪਸ਼ੂਆਂ ਦੀਆਂ ਬਿਮਾਰੀਆਂ ਅਤੇ ਰੋਕਥਾਮ, ਹਰੇ ਚਾਰੇ, ਸਾਫ ਦੱੁਧ ਦੀ ਪੈਦਾਵਾਰ ਅਤੇ ਦੱੁਧ ਤੋਂ ਅਲੱਗ-ਅਲੱਗ ਪਦਾਰਥ ਬਣਾਉਣ ਸੰਬੰਧੀ ਤਕਨੀਕੀ...
ਲੋਪੋਂ, 18 ਨਵੰਬਰ(ਜਸ਼ਨ)- ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਦੀ ਅਗਵਾਈ ਹੇਠ ਦਰਬਾਰ ਸੰਪਰਦਾਇ ਦੇ ਮਹਾਂਪੁਰਸ਼ ਪਰਉਪਕਾਰੀ, ਦਇਆ ਦੇ ਸਾਗਰ, ਸ਼ਾਂਤੀ ਦੇ ਸੋਮੇਂ, ਸੇਵਾ ਦੇ ਪੁੰਜ, ਸ਼੍ਰੀਮਾਨ ਸੁਆਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਦੀ 12ਵੀਂ ਬਰਸੀ ਅਤੇ ਸੰਤ ਸੁਆਮੀ ਮਿੱਤ ਸਿੰਘ ਜੀ ਦੀ 67ਵੀਂ ਬਰਸੀ ਦੇ ਸਬੰਧ ’ਚ 14 ਨਵੰਬਰ ਤੋਂ ਲਗਾਤਾਰ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀਆਂ ਦੋ ਲੜੀਆਂ ਦੌਰਾਨ ਇਕ...
ਬਾਘਾ ਪੁਰਾਣਾ,17 ਨਵੰਬਰ (ਜਸਵੰਤ ਗਿੱਲ)-ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਸਿੱਖੀ ’ਚ ਪ੍ਰਚਾਰਕ ਕੇਂਦਰ ਜਾਣਿਆ ਜਾਂਦਾ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਮੋਗਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਵੱਲੋ 18 ਮਾਰਚ 5 ਚੇਤ ਦਿਨ ਐਤਵਾਰ ਨੂੰ ਮਨਾਏ ਜਾ ਰਹੇ ਸਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ 501 ਸ਼੍ਰੀ ਆਖੰਡ ਪਾਠਾਂ ਦੀ ਲੜੀ 8 ਨਵੰਬਰ ਤੋਂ ਆਰੰਭ ਕਰ...
ਮੋਗਾ, 17 ਨਵੰਬਰ (ਜਸ਼ਨ)-ਬੀਤੀ 3 ਅਕਤੂਬਰ ਨੂੰ ਆਰੀਆ ਮਾਡਲ ਸਕੂਲ ਦੀ ਮੈਨੇਜਮੈਂਟ ਵੱਲੋਂ ਇੱਕ ਗਿਣੀ ਮਿਥੀ ਸ਼ਾਜਿਸ਼ ਤਹਿਤ ਦੋ ਸ਼ਿਕਾਇਤਕਰਤਾ ਮਾਪਿਆਂ ਖਿਲਾਫ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਪੁਲਿਸ ਤਸ਼ੱਦਦ ਰਾਹੀਂ ਉਹਨਾਂ ਤੋਂ ਸਕੂਲ ਖਿਲਾਫ ਕੀਤੀਆਂ ਸ਼ਿਕਾਇਤਾਂ ਧੱਕੇ ਨਾਲ ਵਾਪਿਸ ਕਰਵਾਉਣ, ਚਾਰ ਬੱਚਿਆਂ ਨੂੰ ਜਬਰਦਸਤੀ ਸਕੂਲ ਵਿੱਚੋਂ ਕੱਢ ਦੇਣ ਦੇ ਮਾਮਲੇ ਦੀ ਗੂੰਜ ਹੁਣ ਪੰਜਾਬ ਪੱਧਰ ਤੇ ਸੁਨਣੀ ਸ਼ੁਰੂ ਹੋ ਚੁੱਕੀ ਹੈ ਤੇ 42 ਦਿਨ ਬੀਤ ਜਾਣ ਦੇ ਬਾਵਜੂਦ ਜਿਲਾ ਪ੍ਸ਼ਾਸ਼ਨ ਵੱਲੋਂ ਪੀੜਤ...
ਬਾਘਾਪੁਰਾਣਾ,17 ਨਵੰਬਰ (ਜਸਵੰਤ ਗਿੱਲ ਸਮਾਲਸਰ) -ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਵਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਦਿਵਸ ਮੌਕੇ ਵਿਸ਼ੇਸ਼ ਉਤਸ਼ਾਹ ਅਤੇ ਉਮੰਗਾਂ ਵੇਖੀਆਂ ਗਈਆਂ। ਇਸ ਮੌਕੇ ਵਿਦਿਆਰਥਣਾਂ ਨੇ ਆਪਣੇ ਮਨੋ-ਭਾਵਾਂ ਨੂੰ ਖੁੱਲ੍ਹ ਕੇ, ਆਪਣੇ ਗੀਤਾਂ, ਕਵਿਤਾਵਾਂ, ਡਾਂਸ, ਕੋਰਿਓਗ੍ਰਾਫ਼ੀ ਅਤੇ ਸਕਿੱਟ ਦੀ ਪੇਸ਼ਕਾਰੀ ਰਾਹੀ ਜ਼ਾਹਿਰ ਕੀਤਾ। ਵਿਦਿਆਰਥਣਾਂ ਦੀ ਖੁਸ਼ੀ ਨੂੰ ਬਰਕਰਾਰ...
ਬਾਘਾਪੁਰਾਣਾ,17 ਨਵੰਬਰ (ਜਸਵੰਤ ਗਿੱਲ ਸਮਾਲਸਰ)- ਪੰਜਾਬ ਵਿੱਚ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵਲੋਂ ਕਾਬੂ ਕੀਤੇ ਅਤੇ ਪੁਲਿਸ ਰਿਮਾਂਡ ‘ਤੇ ਲਏ ਗਏ ਭਾਈ ਹਰਮਿੰਦਰ ਸਿੰਘ ਮਿੰਟੂ,ਧਰਮਿੰਦਰ ਗੁਗਨੀ,ਜਗਤਾਰ ਸਿੰਘ ਜੱਗੀ ਜੌਹਲ ਅਤੇ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਦਾ ਅੱਜ ਪੁਲਿਸ ਰਿਮਾਂਡ ਖਤਮ ਹੋਣ ਕਰਕੇ ਉਨ੍ਹਾਂ ਨੂੰ ਸਥਾਨਕ ਸ਼ਹਿਰ ਬਾਘਾਪੁਰਾਣਾ ਦੀ ਅਦਾਲਤ ਵਿੱਚ ਭਾਰੀ ਪੁਲਿਸ ਸੁਰੱਖਿਆ ਫੋਰਸਾਂ ਦੀ ਨਿਗਰਾਨੀ ਹੇਠ ਜੱਜ ਪੁਸ਼ਪਿੰਦਰ ਸਿੰਘ ਦੀ...
ਮੋਗਾ, 17 ਨਵੰਬਰ (ਜਸ਼ਨ )-ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਜੀ 11ਵੀਂ ਵਾਲੇ ਦੌਧਰ ਵਾਲਿਆਂ ਦੀ ਯਾਦ ਨੂੰ ਸਮਰਪਿਤ ਸੰਤ ਬਾਬਾ ਅਰਜਨ ਸਿੰਘ 11ਵੀਂ ਵਾਲਿਆਂ ਦੀ ਅਗਵਾਈ ‘ਚ ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਜੈ ਮਾਂ ਦੁਰਗਾ ਜਾਗਰਣ ਕਮੇਟੀ ਅਜੀਤਵਾਲ ਵਲੋਂ 15ਵਾਂ ਵਿਸ਼ਾਲ ਜਗਰਾਤਾ 25 ਨਵੰਬਰ ਸ਼ਨੀਵਾਰ ਨੂੰ ਦਾਣਾ ਮੰਡੀ ਅਜੀਤਵਾਲ ਵਿਚ ਕਰਵਾਇਆ ਜਾ ਰਿਹਾ ਹੈ। ਇਸ ਜਗਰਾਤੇ ਦਾ ਪੋਸਟਰ ਅੱਜ ਪ੍ਰਮੁੱਖ ਸਮਾਜ ਸੇਵੀ ਗੋਲਡ ਕੋਸਟ ਕਲੱਬ ਦੇ ਡਾਇਰੈਕਟਰ ਅਨੁਜ ਗੁਪਤਾ, ਗੋਲਡਨ ਟਰੈਵਲ...

Pages