News

ਮੋਗਾ, 14 ਨਵੰਬਰ (ਜਸ਼ਨ)- ਸਰਪੰਚ ਹਰਭਜਨ ਸਿੰਘ ਬਹੋਨਾ ਦਾ ਆਖਣਾ ਏ ਕਿ ਆਰੀਆ ਮਾਡਲ ਸਕੂਲ ਮੈਨੇਜਮੈਂਟ ਦੇ ਜੁਲਮਾਂ ਦਾ ਅਤੇ ਜਿਲਾ ਪ੍ਸ਼ਾਸ਼ਨ ਦੀ ਬੇਰੁਖੀ ਦਾ ਸ਼ਿਕਾਰ ਹੋਏ ਮਾਪੇ ਰਾਜੀਵ ਕੁਮਾਰ ਅਤੇ ਬਿਕਰਮਜੀਤ ਸਿੰਗਲਾ ਅਤੇ ਉਹਨਾਂ ਦੇ ਮਾਸੂਮ ਬੱਚੇ ਅੱਜ ਇਨਸਾਫ ਲੈਣ ਲਈ ਡੀ.ਸੀ. ਦਫਤਰ ਮੋਗਾ ਅੱਗੇ ਦਿਨ ਭਰ ਮੂੰਹ ਤੇ ਕਾਲੀਆਂ ਪੱਟੀਆਂ ਬੰਨ ਕੇ ਅਤੇ ਹੱਥਾਂ ਵਿੱਚ ਤਖਤੀਆਂ ਫੜ ਕੇ ਖਲੋਤੇ ਰਹੇ ਪਰ ਕਿਸੇ ਵੀ ਪ੍ਸ਼ਾਸ਼ਨਿਕ ਅਧਿਕਾਰੀ ਨੇ ਉਹਨਾਂ ਦੀ ਸਾਰ ਨਹੀਂ ਲਈ । ਸਰਪੰਚ ਨੇ ਦੋਸ਼...
ਬਾਘਾਪੁਰਾਣਾ,14 ਨਵੰਬਰ (ਜਸਵੰਤ ਗਿੱਲ ਸਮਾਲਸਰ)- ਅੱਜ ਮੋਗਾ ਜ਼ਿਲੇ ਦੇ ਪਿੰਡ ਲੰਗੇਆਣਾ ਕਲਾਂ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲੰਗੇਆਣਾ ਕਲਾਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਪ੍ਰਤਾਪ ਸਿੰਘ ਨਮਿੱਤ ਰੱਖੇ ਗਏ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ । ਇਸ ਮੌਕੇ ਸਮੁੱਚੇ ਪੰਜਾਬ ਵਿਚੋਂ ਸੰਤ ਮਹਾਪੁਰਖ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ਼੍ਰੀ ਗੁਰੁੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ । ਇਸ ਮੌਕੇ ਰਾਗੀ ਜਥਿਆਂ ਨੇ ਵੈਰਾਗਮਈ ਕੀਰਤਨ ਕਰਦਿਆਂ...
ਮੋਗਾ, 14 ਨਵੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਮਾੳੂਂਟ ਲਿਟਰਾ ਜੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਮਾੳੂਂਟ ਲਿਟਰਾ ਜੀ ਸਕੂਲ ਵਿਖੇ ਸਕਾਲਰਸ਼ਿਪ ਟੈਸਟ 19 ਨਵੰਬਰ ਨੂੰ ਹੋਵੇਗਾ । ਉਹਨਾਂ ਦੱਸਿਆ ਕਿ ਇਕ ਘੰਟੇ ਦੀ ਇਸ ਪ੍ਰੀਖਿਆ ’ਚ ਅੰਗਰੇਜ਼ੀ,ਸਾਇੰਸ ਅਤੇ ਹਿਸਾਬ ਦੇ ਵਿਸ਼ਿਆਂ ਸਬੰਧੀ ਪ੍ਰਸ਼ਨ ਹੋਣਗੇ। ਉਹਨਾਂ ਦੱਸਿਆ ਕਿ ਇਸ ਟੈਸਟ ਵਿਚ ਭਾਗ ਲੈਣ ਲਈ ਬੱਚਿਆਂ ਨੂੰ ਸਕੂਲ ਵਿਚ...
ਮੋਗਾ 14 ਨਵੰਬਰ(ਜਸ਼ਨ)- ਜ਼ਿਲਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਨੇ ਦੱਸਿਆ ਕਿ ਅੱਜ ਬਾਲ ਦਿਵਸ ਮੌਕੇ ਜ਼ਿਲਾ ਬਾਲ ਸੁਰੱਖਿਆ ਯੂਨਿਟ ਮੋਗਾ ਵੱਲੋਂ ਪੁਲਿਸ ਵਿਭਾਗ ਅਤੇ ਐਨ.ਜੀ.ਓਜ਼ ਦੇ ਸਹਿਯੋਗ ਨਾਲ ਬਾਲ ਭਿਖਸ਼ਾ/ਮਜ਼ਦੂਰੀ ਦੇ ਖਾਤਮੇ ਲਈ ਚਾਈਲਡ ਬੈਗਿੰਗ ਸਬੰਧੀ ਰੈਲੀ ਕੱਢੀ ਗਈ। ਇਸ ਰੈਲੀ ਨੂੰ ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ, ਜ਼ਿਲਾ ਐਨ.ਜੀ.ਓ ਕੋ-ਆਰਡੀਨੇਟਰ ਐਸ.ਕੇ.ਬਾਂਸਲ ਅਤੇ ਦੀਪਕ ਕੋਛੜ ਵੱਲੋਂ ਆਰੀਆ ਮਾਡਲ ਸਕੂਲ ਮੋਗਾ ਤੋਂ ਝੰਡੀ ਦੇ ਕੇ...
* ਸੰਤ ਸਤਵੰਤ ਸਿੰਘ ਬੁੱਘੀਪੁਰਾ ਨੇ ਕਲਾਸਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ 1 ਲੱਖ ਰੁਪਏ ਕੀਤੇ ਭੇਂਟ ਮੋਗਾ, 14 ਨਵੰਬਰ (ਜਸ਼ਨ):-ਪੰਜਾਬ ਸਰਕਾਰ ਵਲੋਂ ਪ੍ਰਾਇਮਰੀ ਸਿੱਖਿਆ ਦਾ ਢਾਂਚਾ ਮਜਬੂਤ ਕਰਨ ਹਿਤ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਲਈ ਪ੍ਰੀ-ਪ੍ਰਾਇਮਰੀ ਕਲਾਸਾਂ ਸੁਰੂ ਕਰਨ ਦਾ ਲਿਆ ਸੁਪਨਾ ਬਾਲ ਦਿਵਸ ਮੌਕੇ ਪੂਰਾ ਹੋ ਗਿਆ ਜਦ ਅੱਜ ਸੂਬੇ ਦੇ 12 ਹਜ਼ਾਰ 500 ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਹੋ ਗਈ । ‘ਖੇਡ ਮਹਿਲ’ ਦੇ ਸਿਰਲੇਖ ਹੇਠ...
ਮੋਗਾ,13 ਨਵੰਬਰ (ਜਸ਼ਨ)- ਮਹਿਲਾ ਕਾਂਗਰਸ ਦੀ ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਕਾਂਗਰਸੀ ਮਹਿਲਾ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਅਹੁਦੇ ਦੀ ਸ਼ਾਨ ਨੂੰ ਵਧਾਉਣ ਅਤੇ ਜ਼ਿੰਮਵਾਰੀ ਸਮਝਦਿਆਂ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਪਹੰੁਚਾਉਣ ਲਈ ਕੰਮ ਕਰਨ ਤਾਂ ਕਿ ਆਮ ਲੋਕ ਕੈਪਟਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਲੈ ਸਕਣ। ਉਹਨਾਂ ਕਿਹਾ ਕਿ ਵਰਕਰਾਂ ਵੱਲੋਂ ਪਿੰਡ ਪੱਧਰ ’ਤੇ ਸਰਗਰਮੀਂ ਨਾਲ ਵਿਚਰਨ ਨਾਲ ਜਿੱਥੇ ਉਹਨਾਂ ਨੂੰ ਹੇਠਲੇ...
ਮੋਗਾ, 13 ਨਵੰਬਰ (ਜਸ਼ਨ)- ਮੋਗਾ ਕਾਂਗਰਸ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ ਦੇ ਪੁੱਤਰ ਅਰਸ਼ਜੀਤ ਸਿੰਘ ਖੋਸਾ ਨਮਿੱਤ ਪਾਠ ਦਾ ਭੋਗ , ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 14 ਨਵੰਬਰ ਮੰਗਲਵਾਰ ਨੂੰ ਮੋਗਾ ਜ਼ਿਲੇ ਦੇ ਪਿੰਡ ਬਲਖੰਡੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ ਜਿੱਥੇ ਪਰਿਵਾਰਕ ਮੈਂਬਰ ,ਸਨੇਹੀ ਅਤੇ ਸਮਾਜ ਦੇ ਵੱਖ ਵੱਖ ਖੇਤਰਾਂ ਦੀਆਂ ਅਹਿਮ ਸ਼ਖਸੀਅਤਾਂ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੀਆਂ । ਹਲਕਾ ਧਰਮਕੋਟ ਦੇ ਵਿਧਾਇਕ ਸ: ਸੁਖਜੀਤ ਸਿੰਘ ਕਾਕਾ...
*ਮਾਪਿਆਂ ਵੱਲੋਂ 16 ਨਵੰਬਰ ਤੋਂ ਮਰਨ ਵਰਤ ਸ਼ੁਰੂ ਕਰਨ ਦਾ ਵੀ ਐਲਾਨ ਮੋ ਗਾ, 13 ਨਵੰਬਰ (ਜਸ਼ਨ)- ਬਾਲ ਦਿਵਸ ਦੇ ਮੌਕੇ ਤੇ ਜਦ ਪੂਰਾ ਦੇਸ਼ ਅਤੇ ਜਿਲਾ ਪ੍ਸ਼ਾਸ਼ਨ ਚਾਚਾ ਨਹਿਰੂ ਜੀ ਦੇ ਜਨਮ ਦਿਨ ਮੌਕੇ ਬਾਲ ਦਿਵਸ ਮਨਾ ਰਿਹਾ ਹੋਵੇਗਾ ਅਤੇ ਪ੍ਸ਼ਾਸ਼ਨਿਕ ਅਧਿਕਾਰੀ ਅਤੇ ਰਾਜਨੀਤਕ ਆਗੂ ਸਟੇਜਾਂ ਤੇ ਖੜੇ ਹੋ ਕੇ ਬੱਚਿਆਂ ਦੇ ਅਧਿਕਾਰਾਂ ਬਾਰੇ ਲੰਬੇ ਚੌੜੇ ਭਾਸ਼ਣ ਦੇ ਰਹੇ ਹੋਣਗੇ ਤਾਂ ਉਸ ਵੇਲੇ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਅੱਗੇ ਪਿਛਲੇ 40 ਦਿਨਾਂ ਤੋਂ ਆਪਣੇ ਨਾਲ ਅਤੇ ਆਪਣੇ ਬੱਚਿਆਂ...
ਮੋਗਾ ,13 ਨਵੰਬਰ (ਜਸਵੰਤ ਸਮਾਲਸਰ)-ਪਿਆਰਾ ਸਿੰਘ ਦਾਤਾ ਮੈਮੋਰੀਅਲ ਐਵਾਰਡ ਕਮੇਟੀ ਦਿੱਲੀ ਦੇ ਪ੍ਰਬੰਧਕਾਂ ਰਾਜਿੰਦਰ ਸਿੰਘ, ਪਰਮਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਵੱਲੋਂ ਪੰਜਾਬੀ ਹਾਸ-ਵਿਅੰਗ ਅਕਾਦਮੀ ਪੰਜਾਬ ਦੇ ਸਹਿਯੋਗ ਨਾਲ ਪਿਆਰਾ ਸਿੰਘ ਦਾਤਾ ਬਾਰਵਾਂ ਯਾਦਗਾਰੀ ਐਵਾਰਡ ਸਨਮਾਨ ਸਮਾਰੋਹ ਐਸ.ਡੀ ਪਬਲਿਕ ਸਕੂਲ ਮੋਗਾ ਵਿਖੇ ਅਕਾਦਮੀ ਦੇ ਪ੍ਰਧਾਨ ਕੇ.ਐਲ.ਗਰਗ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ । ਪ੍ਰਧਾਨਗੀ ਮੰਡਲ ‘ਚ ਪਿ੍ਰੰਸੀਪਲ ਸੁਰੇਸ਼ ਬਾਂਸਲ, ਬਲਦੇਵ ਸਿਘ ਸੜਕਨਾਮਾ, ਗੁਰਬਚਨ...
ਬਾਘਾਪੁਰਾਣਾ, 12 ਨਵੰਬਰ (ਜਸਵੰਤ ਗਿੱਲ)- ਇਲਾਕੇ ਦੀ ਮਸ਼ਹੂਰ ਆਈਲੈਟਸ ਸੰਸਥਾ ਡਰੀਮ ਬਿਲਡਰ ਜੋ ਆਪਣੇ ਆਈਲੈਟਸ ਦੀ ਪ੍ਰੀਖਿਆ ਵਿੱਚ ਵਧੀਆ ਨਤੀਜੇ ਦੇਣ ਕਾਰਨ ਜਾਣੀ ਜਾਂਦੀ ਹੈ। ਸੰਸਥਾ ਦੀ ਵਿਦਿਆਰਥਣ ਨੇ ਆਈਲੈਟਸ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਾਪਤੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾਂ ਦੇ ਡਾਇਰੈਕਟਰ ਨਵਜੋਤ ਸਿੰਘ ਬਰਾੜ ਅਤੇ ਕੁਲਦੀਪ ਬਰਾੜ ਨੇ ਦੱਸਿਆ ਹੈ ਕਿ ਇਸ ਵਾਰ ਸੰਸਥਾ ਦੀ ਵਿਦਿਆਰਥਣ ਰਮਨਜੀਤ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਮੌੜ ਨੌ ਅਬਾਦ ਨੇ ਲਿਸਨਿੰਗ 7...

Pages