News

ਮੋਗਾ, 24 ਨਵੰਬਰ (ਜਸ਼ਨ)-ਮਾਉਟ ਲਿਟਰਾ ਜੀ ਸਕੂਲ ਵਿਚ ਸਕੂਲ ਡਾਇਰੈਕਟਰ ਅਨੁਜ ਗੁਪਤਾ ਦੀ ਪ੍ਰਧਾਨਗੀ ਹੇਠ ਬੱਚਿਆਂ ਲਈ ਫਰੂਟ ਪਾਰਟੀ ਦਾ ਆਯੋਜਨ ਕੀਤਾ ਗਿਆ। ਸਕੂਲ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਬੱਚਿਆਂ ਨੇ ਮੌਸਮ ਦੇ ਵੱਖ-ਵੱਖ ਫਲਾਂ ਦਾ ਮਿਲ ਬੈਠ ਕੇ ਮਜ਼ਾ ਚੁੱਕਿਆ। ਉਹਨਾਂ ਕਿਹਾ ਕਿ ਫਲਾਂ ਦਾ ਸਾਡੇ ਜੀਵਨ ਵਿਚ ਬਹੁਤ ਮੱਹਤਵ ਹੈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਸਾਨੂੰ ਸਦਾ ਮੌਸਮੀ ਫਲ ਖਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਤਰਾਂ ਦੇ ਸਮਾਗਮਾਂ ਦੇ ਆਯੋਜਨ ਨਾਲ...
ਮੋਗਾ, 24 ਨਵੰਬਰ (ਜਸ਼ਨ)-ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਵੱਲੋਂ 27 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਬਲਾਕ ਮੋਗਾ-1 ਤੋਂ 15 ਗੱਡੀਆਂ ਦਾ ਕਾਫ਼ਲਾ ਸ਼ਿਰਕਤ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀ.ਪੀ.ਆਈ. ਬਲਾਕ ਮੋਗਾ-1 ਦੇ ਸਕੱਤਰ ਬਲਕਰਨ ਮੋਗਾ ਨੇ ਵੱਖ ਵੱਖ ਪਿੰਡਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਤੇ ਕਾਂਗਰਸ ਦੀਆਂ ਸਰਕਾਰਾਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਤਬਾਹ ਕਰ ਦਿੱਤਾ ਹੈ। ਸਰਕਾਰ...
ਮੋਗਾ, 24 ਨਵੰਬਰ (ਜਸ਼ਨ)-ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੋਗਾ ਵਿਖੇ 25 ਨਵੰਬਰ ਨੂੰ ਜੀ.ਐਨ.ਸਾੲੀਂ ਬਾਬਾ ਨੂੰ ਉਮਰ ਕੈਦ ਸੁਣਾਏ ਜਾਣ ’ਤੇ ਨਾਜਾਇਜ਼ ਹਿਰਾਸਤ ਵਿੱਚ ਰੱਖੇ ਜਾਣ ਦੇ ਵਿਰੋਧ ਵਿੱਚ ਅਤੇ ਉਨਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਾਰਸ਼ਨ ਸਬੰਧੀ ਸੂਬਾ ਵਿੱਤ ਸਕੱਤਰ ਕਰਮਜੀਤ ਕੋਟਕਪੂਰਾ ਦੀ ਅਗਵਾਈ ਵਿੱਚ ਵੱਖ-ਵੱਖ ਸੰਸਥਾਵਾਂ, ਕੋਟਲਾ ਮੇਹਰ ਸਿੰਘ ਵਾਲਾ ਸਕੂਲ, ਆਈ ਟੀ ਆਈ ਮੋਗਾ, ਭੁਪਿੰਦਰਾ ਖਾਲਸਾ ਸਕੂਲ ਮੋਗਾ ਆਦਿ ਸੰਸਥਾਵਾਂ ਵਿੱਚ...
ਮੋਗਾ, 24 ਨਵੰਬਰ (ਜਸ਼ਨ)-ਪੰਜਾਬ ਵਿਚ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪਟਿਆਲਾ ਵਿਖੇ ਹੋਈਆਂ 63ਵੀਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਮੋਗਾ ਜ਼ਿਲ੍ਹੇ ਦੇ ਸਕੂਲੀ ਬੱਚਿਆਂ ਨੇ ਵੱਡੇ ਪੱਧਰ ’ਤੇ ਮੱਲਾਂ ਮਾਰੀਆਂ । ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਅਤੇ ਡੀ. ਪੀ. ਆਈ. ਐਲੀਮੈਂਟਰੀ ਇੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਹੋਈਆਂ। ਮੋਗਾ ਜ਼ਿਲ੍ਹੇ ਸਰਕਾਰੀ ਪ੍ਰਾਇਮਰੀ ਸਕੂਲ ਲੰਗੇਆਣਾ ਖੁਰਦ ਦੀ ਵਿਦਿਆਰਥਣ ਸੰਦੀਪ ਕੌਰ ਨੂੰ 200 ਮੀਟਰ ਦੌੜ...
ਚੰਡੀਗੜ, 24 ਨਵੰਬਰ (ਪੱਤਰ ਪਰੇਰਕ)-: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਭੜਕਾਊ ਅਤੇ ਗਰਮ ਖਿਆਲੀ ਮੁਹਿੰਮ ਤੋਂ ਪੁਲਿਸ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਉਨਾਂ ਨੇ ਖਿੱਤੇ ਵਿਚ ਬਦਲ ਰਹੇ ਮੌਸਮ ਦੇ ਕਾਰਨ ਭਾਰਤ-ਪਾਕਿ ਸਰਹੱਦ ’ਤੇ ਘੁਸਪੈਠ ਦੀਆਂ ਸਰਗਰਮੀਆਂ ਦੱਖਣ ਵਾਲੇ ਪਾਸੇ ਵੱਧਣ ਤੋਂ ਵੀ ਚੌਕਸ ਰਹਿਣ ਲਈ ਆਖਿਆ ਹੈ। ਸੂਬੇ ਵਿਚ ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਇਕ ਉੱਚ...
ਮੋਗਾ, 24 ਨਵੰਬਰ (ਜਸ਼ਨ) : ਦੇਸ਼ ਭਗਤ ਫਾਊਂਡੇਸ਼ਨਜ ਗਰੁੱਪ ਆਫ ਇੰਸਟੀਚਿਊਸ਼ਨਜ ਦੇ ਫੈਸ਼ਨ ਟੈਕਨੋਲੋਜੀ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਇਕ ਦਿਨ ਦੀ ਟੀਚਰ ਟ੍ਰੇਨਿੰਗ ਕਰਵਾਈ ਗਈ। ਟ੍ਰੇਨਿੰਗ ਦੌਰਾਨ ਵਿਦਿਆਰਥੀਆਂ ਦੁਆਰਾ ਵੱਖ-ਵੱਖ ਵਿਸ਼ਿਆਂ ਦੇ ਲੈਕਚਰ ਦਿੱਤੇ ਗਏ। ਉਨਾਂ ਵੱਲੋਂ ਬੀ.ਐਸ.ਸੀ. (ਐਫ.ਟੀ.) ਦੀਆਂ ਕਲਾਸਾਂ ਨੂੰ ਪੜ੍ਹਾਇਆ ਗਿਆ। ਐਫ.ਟੀ.ਵਿਭਾਗ ਦੇ ਮੁਖੀ ਮੈਡਮ ਰਜਿੰਦਰ ਕੌਰ, ਅਧਿਆਪਕਾਂ ਅਤੇ ਸਾਰੇ ਵਿਦਿਆਰਥੀਆਂ ਦੁਆਰਾ ਨਿਰੀਖਣ ਕੀਤਾ ਗਿਆ।ਇਸ ਮੌਕੇ ਅਧਿਆਪਕਾਂ ਦੁਆਰਾ...
ਡਰੋਲੀ ਭਾਈ, 24 ਨਵੰਬਰ (ਜਸ਼ਨ)- ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਸਿਮਰਨਸਰ ਸਾਹਿਬ ਪਾ.ਛੇਵੀਂ, ਸੱਤਵੀਂ, ਨੌਵੀਂ ਵਿਖੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਅਤੇ ਡਾ. ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲੇ ਤੇ ਸੇਵਾਦਾਰਾਂ ਦੀ ਦੇਖ-ਰੇਖ ਹੇਠ ਸਜੇ ਗੁਰਮਤਿ ਸਮਾਗਮ ’ਚ ਭਾਈ ਮੇਹਰ ਸਿੰਘ, ਭਾਈ ਜਗਰੂਪ ਸਿੰਘ ਦੇ ਜਥਿਆਂ...
*ਅਜੀਤਵਾਲ ’ਚ ਵਿਸ਼ਾਲ ਭਗਵਤੀ ਜਗਰਾਤਾ 25 ਨਵੰਬਰ ਨੂੰ ਅਜੀਤਵਾਲ, 24 ਨਵੰਬਰ ( ਜਸ਼ਨ )-ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ 11ਵੀਂ ਵਾਲੇ ਦੌਧਰ ਦੀ ਯਾਦ ਨੂੰ ਸਮਰਪਿਤ ਸੰਤ ਬਾਬਾ ਅਰਜਨ ਸਿੰਘ ਗਿਆਰਵੀਂ ਵਾਲਿਆਂ ਦੀ ਅਗਵਾਈ ਵਿਚ ਜੈ ਮਾਂ ਦੁਰਗਾ ਜਾਗਰਣ ਕਮੇਟੀ ਅਜੀਤਵਾਲ ਵਲੋਂ ਦਾਣਾ ਮੰਡੀ ਅਜੀਤਵਾਲ ’ਚ 25 ਨਵੰਬਰ ਨੂੰ ਕਰਵਾਏ ਜਾ ਰਹੇ ਵਿਸ਼ਾਲ ਭਗਵਤੀ ਜਗਰਾਤੇ ’ਚ ਮਾਂ ਭਗਵਤੀ ਦੀ ਪਵਿੱਤਰ ਜੋਤੀ ਮਾਂ ਜਵਾਲਾ ਜੀ ਧਾਮ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਜਾਵੇਗੀ। ਮਾਂ ਭਗਵਤੀ ਦੀ...
ਸੁਖਾਨੰਦ,24 ਨਵੰਬਰ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਵਿਖੇ ਬੀ.ਐਸ.ਸੀ. ਐਗਰੀਕਲਚਰ ਦੀਆਂ ਵਿਦਿਆਰਥਣਾਂ ਨੂੰ ਡਾ. ਜਸਵੀਰ ਕੌਰ ਅਤੇ ਅਮਨਦੀਪ ਕੌਰ, ਸਹਾਇਕ ਪ੍ਰੋਫੈਸਰ ਦੀ ਅਗਵਾਈ ਹੇਠ ਅਨਾਜ ਮੰਡੀ ਸੁਖਾਨੰਦ ਦਾ ਦੌਰਾ ਕਰਵਾਇਆ ਗਿਆ। ਵਿਦਿਆਰਥਣਾਂ ਨੂੰ ਝੋਨੇ ਦੀਆਂ ਵੱਖ-ਵੱਖ ਕਿਸਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਵਿਦਿਆਰਥਣਾਂ ਨੇ ਛਾਣ ਲਗਾਉਣ ਦੀ ਪ੍ਰਕਿਰਿਆ ਨੂੰ ਜਾਣਿਆ। ਇਸ ਸੀਜ਼ਨ ਦੇ...
ਬਟਾਲਾ, 23 ਨਵੰਬਰ (ਜਸ਼ਨ): ਮਾਨਸਾ ਜ਼ਿਲ੍ਹੇ ਦੇ ਪਿੰਡ ਵਣਵਾਲਾ ਦੇ ਫੌਜੀ ਜਵਾਨ ਮਨਜਿੰਦਰ ਸਿੰਘ ਦੀ ਸ਼ਹਾਦਤ ਦੀਆਂ ਖਬਰਾਂ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਬੀਤੀ ਸ਼ਾਮ ਕਸ਼ਮੀਰ ਦੇ ਕੇਰਨ ਸੈਕਟਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਭਾਰਤੀ ਫੌਜ ਦੇ ਇਕ ਹੋਰ ਜਵਾਨ ਮਨਦੀਪ ਸਿੰਘ ਸ਼ਹਾਦਤ ਦਾ ਜਾਮ ਪੀ ਗਏ । ਉਹਨਾਂ ਦਾ ਅੰਤਿਮ ਸੰਸਕਾਰ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਉਹਨਾਂ ਦੇ ਪਿੰਡ ਚਾਹਲ ਖੁਰਦ ਵਿਖੇ ਕਰ ਦਿੱਤਾ ਗਿਆ। ਸ਼ਹੀਦ ਮਨਦੀਪ ਸਿੰਘ ਦੀ ਰੈਜੀਮੈਂਟ ’ਚ ਤੈਨਾਤ...

Pages