News

ਮੋਗਾ, 12 ਮਾਰਚ (ਜਸ਼ਨ)-ਜਿਲਾ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਪੁਲਿਸ ਨੇ ਵੱਖ-ਵੱਖ ਜ਼ਿਲਿਆਂ ਦੇ ਗੋਦਾਮਾਂ ‘ਚੋਂ ਚੌਲ ਚੋਰੀ ਕਰਨ ਵਾਲੇ ਇਕ ਵੱਡੇ ਗਰੋਹ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਏ। ਉਹਨਾਂ ਦੱਸਿਆ ਕਿ ਬੀਤੀ 22-23 ਫਰਵਰੀ ਦੀ ਦਰਮਿਆਨੀ ਰਾਤ ਨੂੰ ਬਾਘਾਪੁਰਾਣਾ ਦੇ ਜੈ ਸਿੰਘ ਵਾਲਾ ਰੋਡ ‘ਤੇ ਬਣੇ ਵੇਅਰ ਹਾਊਸ ਦੇ ਗੋਦਾਮ ‘ਚੋਂ 1500 ਦੇ ਕਰੀਬ ਚੌਲਾਂ ਦੀਆਂ ਬੋਰੀਆਂ ਚੋਰੀ...
ਮੋਗਾ,2 ਮਾਰਚ (ਜਸ਼ਨ)ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਫ਼ੱਕਰ ਬਾਬਾ ਦਾਮੂੰਸ਼ਾਹ ਜੀ ਲੋਹਾਰਾ ਵਿਖੇ ਸਾਲਾਨਾ 36ਵਾਂ ਧਾਰਮਿਕ ਜੋੜ ਮੇਲਾ ਅਤੇ ਸ਼ਾਨਦਾਰ ਕਬੱਡੀ ਟੂਰਨਾਮੈਂਟ ਉਤਸ਼ਾਹ ਤੇ ਸ਼ਰਧਾਪੂਰਵਕ ਜਾਰੀ ਹੈ। ਅੱਜ ਪੰਜਵੇਂ ਦਿਨ 58 ਕਿੱਲੋ, 75 ਕਿੱਲੋ ਅਤੇ ਇੱਕ ਪਿੰਡ ਓਪਨ ਕਬੱਡੀ ਮੁਕਾਬਲੇ ਫ਼ੱਕਰ ਬਾਬਾ ਦਾਮੂੰਸ਼ਾਹ ਖੇਡ ਸਟੇਡੀਅਮ ਵਿਖੇ ਚੱਲਦੇ ਰਹੇ ਜਿਨਾਂ ਦਾ ਭਾਰੀ ਗਿਣਤੀ ਵਿਚ ਦਰਸ਼ਕਾਂ, ਖੇਡ ਖੇਮਿਆਂ ਨੇ ਆਨੰਦ ਮਾਣਿਆ ਅਤੇ ਤਾੜੀਆਂ ਮਾਰ ਕੇ ਜਾਫ਼ੀਆਂ, ਰੇਡਰਾਂ ਦਾ ਭਰਵਾਂ...
ਭਲੂਰ,12 ਮਾਰਚ (ਅਨੰਤ ਗਿੱਲ)-ਮੋਗਾ ਜ਼ਿਲ•ੇ ਦੇ ਹਲਕੇ ਬਾਘਾਪੁਰਾਣਾ ਨਾਲ ਸਬੰਧਤ ਪਿੰਡ ਭਲੂਰ ਦੇ ਜੰਮਪਲ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਦੀ ਧਰਮ ਪਤਨੀ ਮਾਤਾ ਸੁਖਦੇਵ ਕੌਰ ਪਿਛਲੇ ਦਿਨੀਂ ਇਸ ਸੰਸਾਰ ਤੋਂ ਚੱਲ ਵਸੇ ਹਨ। ਮਾਤਾ ਸੁਖਦੇਵ ਕੌਰ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ 13 ਮਾਰਚ 2018 ਦਿਨ ਮੰਗਲਵਾਰ ਨੂੰ ਗੁਰਦੁਆਰਾ ਸੁੱਖ ਸਾਗਰ ਸਾਹਿਬ ਪਿੰਡ ਭਲੂਰ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ । ਉਹਨਾਂ ਦਾ ਪਰਿਵਾਰ ਇਲਾਕੇ ਅੰਦਰ ਇਕ ਵੱਖਰੀ ਪਛਾਣ ਰੱਖਦਾ ਹੈ...
ਮੋਗਾ, 12 ਮਾਰਚ (ਜਸ਼ਨ)- ਮੋਗਾ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਅਤੇ ਦੇਸ਼ ਭਗਤ ਸੰਸਥਾਵਾਂ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਦਾ ਆਖਣਾ ਏ ਕਿ ਬੜੀਆਂ ਉਮੀਦਾਂ ਬੱਝੀਆਂ ਸਨ,ਜਦ ਇੱਕ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਪੂਰਨ ਬਹੁਮਤ ਹਾਸਲ ਕਰਦਿਆਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਾਈ ਸੀ। ਮਾਰਚ ਮਹੀਨੇ ਵਿਚ ਉਹਨਾਂ ਸੂਬੇ ਦੀ ਵਾਗਡੋਰ ਸੰਭਾਲੀ ਅਤੇ ਸੂਬੇ ਦੇ ਨੌਜਵਾਨਾਂ ਨੂੰ ਆਪਣਾ ਭਵਿੱਖ ਸੁਰੱਖਿਅਤ ਜਾਪਣ ਲੱਗਾ ਪਰ ਇਕ ਸਾਲ ਬੀਤਣ ਦੇ...
ਮੋਗਾ, 12 ਮਾਰਚ (ਪੱਤਰ ਪਰੇਰਕ ) -ਇੰਡੋ ਅਮੈਰੀਕਨ ਕਾਲਜ ਆਫ ਨਰਸਿੰਗ ਮੋਗਾ ਦੇ ਵਿਦਿਆਰਥੀਆਂ ਨੂੰ ਉਨਾਂ ਦੇ ਸਰਟੀਫਿਕੇਟ ਨਾ ਦਿੱਤੇ ਜਾਣ ਤੇ ਵਿਦਿਆਰਥੀਆਂ ਨੂੰ ਕਥਿਤ ਤੌਰ ’ਤੇ ਜਲੀਲ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਇੰਡੋ ਅਮੇਰੀਕਨ ਕਾਲਜ ਆਫ ਨਰਸਿੰਗ ਮੋਗਾ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਮਨਪ੍ਰੀਤ ਕੌਰ ਸਮਾਧ ਭਾਈ, ਕਮਲਪ੍ਰੀਤ ਕੌਰ ਪਿੰਡ ਵਾੜਾ ਜਿਲਾ ਫਿਰੋਜ਼ਪੁਰ, ਪਵਨਦੀਪ ਕੌਰ ਕੁਹਾਲਾ ਜਿਲਾ...
ਮੋਗਾ, 12 ਮਾਰਚ (ਜਸ਼ਨ)-ਸੰਤ ਬਾਬਾ ਹਜ਼ੂਰਾ ਸਿੰਘ ਦੀ ਸਮੁੱਚੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿਖੇ ਪੰਜਾਬੀ ਵਿਭਾਗ ਵੱਲੋਂ ‘ਵਿਰਾਸਤੀ ਸਵਾਲ-ਜੁਆਬ’ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥਣਾਂ ਦੀ ਚੋਣ ਲਿਖਤੀ ਪ੍ਰੀਖਿਆ ਲੈ ਕੇ ਕੀਤੀ ਗਈ। ਲਿਖਤੀ ਪ੍ਰੀਖਿਆ ਵਿੱਚੋਂ ਚੁਣੀਆਂ ਗਈਆਂ ਚਾਰ ਟੀਮਾਂ ਸਤਲੁਜ, ਬਿਆਸ, ਰਾਵੀ ਅਤੇ ਚਿਨਾਬ ਦਾ ਸਟੇਜੀ ਸਵਾਲ-ਜੁਆਬ ਮੁਕਾਬਲਾ ਕਰਵਾਇਆ ਗਿਆ ਅਤੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ...
ਮੋਗਾ,12 ਮਾਰਚ (ਜਸ਼ਨ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸ.ਪੀ. ਸਿੰਘ ਉਬਰਾਏ ਜੀ ਪੂਰੀ ਦੁਨੀਆਂ ਵਿੱਚ ਆਪਣੇ ਸਮਾਜ ਸੇਵੀ ਕੰਮਾਂ ਰਾਹੀਂ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਕਰ ਰਹੇ ਹਨ ਤੇ ਉਹਨਾਂ ਵੱਲੋਂ ਬਿਨਾਂ ਕਿਸੇ ਭੇਦਭਾਵ ਤੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਵਿਆਖਿਆ ਤੋਂ ਪਰੇ ਹੈ, ਜਿਸ ਨੂੰ ਸ਼ਬਦਾਂ ਵਿੱਚ ਪਰਿਭਾਸ਼ਿਤ ਕਰਨਾ ਮੁਸ਼ਕਿਲ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰੀ ਸਿੰਘ ਗਗੜਾ ਵਾਸੀ ਯੂ.ਕੇ. ਵੱਲੋਂ ਅੱਜ ਸਰਬੱਤ ਦਾ ਭਲਾ ਟਰੱਸਟ ਦੇ ਬਸਤੀ...
ਸਮਾਲਸਰ,12 ਮਾਰਚ (ਗਗਨਦੀਪ): ਇੰਗਲੈਂਡ ਨਿਵਾਸੀ ਨਛੱਤਰ ਸਿੰਘ ਵਾਸੀ ਭੇਖਾ ਵੱਲੋਂ ਜਿਲਾ ਰੂਰਲ ਐਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਪਿੰਡ ਲੰਗੇਆਣਾ ਪੁਰਾਣਾ ਵਿਖੇ ਲਗਾਏ ਗਏ ਅੱਖਾਂ ਦੇ ਵਿਸ਼ਾਲ ਚੈਕਅੱਪ ਅਤੇ ਲੈਂਜ਼ ਕੈਂਪ ਦਾ ਬਹੁਤ ਵੱਡੀ ਪੱਧਰ ਤੇ ਲੋੜਵੰਦ ਲੋਕਾਂ ਨੂੰ ਫਾਇਦਾ ਹੋਇਆ । ਇਸ ਕੈਂਪ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਤੇ ਉਹਨਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ ਅਤੇ 114 ਮਰੀਜਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ । ਇਸ...
ਭਲੂਰ, 12 ਮਾਰਚ (ਜਸ਼ਨ)- ਉੱਘੇ ਸਮਾਜ ਸੇਵੀ ਮਾ: ਬਿੱਕਰ ਸਿੰਘ ਹਾਂਗਕਾਂਗ ਪਿੰਡ ਭਲੂਰ ਨੂੰ ਉਸ ਸਮੇਂ ਡੰੂਘਾ ਸਦਮਾ ਲੱਗਾ ਜਦ ਉਹਨਾਂ ਦੀ ਹਮਸਫ਼ਰ ਸਰਦਾਰਨੀ ਸੁਖਦੇਵ ਕੌਰ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਮਾਤਾ ਸੁਖਦੇਵ ਕੌਰ 84 ਵਰਿਆਂ ਦੇ ਸਨ। ਕਨੇਡਾ ਤੋਂ ਪੁੱਤਰਾਂ ਦੀ ਵਤਨ ਵਾਪਸੀ ਉਪਰੰਤ 10 ਮਾਰਚ ਨੂੰ ਮਾਤਾ ਸੁਖਦੇਵ ਕੌਰ ਦਾ ਭਲੂਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਤਾ ਸੁਖਦੇਵ ਕੌਰ ਦੇ ਅਚਾਨਕ ਤੁਰ ਜਾਣ ਕਾਰਨ ਉਹਨਾਂ ਦੇ ਭਾਣਜੇ ਸ: ਨਛੱਤਰ ਸਿੰਘ...
ਧਰਮਕੋਟ, 12 ਮਾਰਚ (ਜਸ਼ਨ)-ਆਮ ਆਦਮੀ ਪਾਰਟੀ ਹਲਕਾ ਧਰਮਕੋਟ ਦੀ ਮੀਟਿੰਗ ਹਲਕਾ ਇੰਚਾਰਜ ਦਲਜੀਤ ਸਿੰਘ ਸਦਰਪੁਰਾ ਪੰਜਾਬ ਪ੍ਰਧਾਨ ਪੀ. ਡੀ. ਐਫ. ਏ. ਦੀ ਅਗਵਾਈ ‘ਚ ਹੋਈ , ਜਿਸ ਵਿਚ ਆਮ ਆਦਮੀ ਦੇ ਜ਼ਿਲਾ ਪ੍ਰਧਾਨ ਨਸੀਬ ਬਾਵਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਅਤੇ ਹਲਕਾ ਇੰਚਾਰਜ ਦਲਜੀਤ ਸਿੰਘ ਸਦਰਪੁਰਾ ਵਲੋਂ ਪਾਰਟੀ ਨੂੰ ਮਜਬੂਤ ਕਰਨ ਲਈ 15 ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ। ਇਹਨਾਂ ਵਿਚ ਲਛਮਣ ਸਿੰਘ ਸਿੱਧੂ ਸਰਕਲ ਪ੍ਰਧਾਨ...

Pages