News

ਮੋਗਾ 7 ਮਾਰਚ:(ਜਸ਼ਨ) :ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਗਏ ‘ਘਰ ਘਰ ਰੋਜ਼ਗਾਰ ਪ੍ਰੋਗਰਾਮ‘ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਉਨਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਜਾ ਰਹੇ ਹਨ।ਇਹ ਪ੍ਰਗਟਾਵਾ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰ. ਸੁਖਪ੍ਰੀਤ ਸਿੰਘ ਸਿੱਧੂ ਨੇ ਅੱਜ ਦੇਸ਼ ਭਗਤ ਫ਼ਾਊਂਡੇਸ਼ਨ ਗਰੁੱਪ ਆਫ਼ ਇੰਸਟੀਚਿਊਟ ਡਗਰੂ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਨ ਉਪਰੰਤ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼...
ਮੋਗਾ, 8 ਮਾਰਚ (ਜਸ਼ਨ)-ਮੋਗਾ ਸ਼ਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਵਿਚ ਡਾਇਰੈਕਟਰ ਅਨੁਜ ਗੁਪਤਾ ਦੀ ਦੇਖਰੇਖ ਹੇਠ ਅੰਤਰ ਰਾਸ਼ਟਰੀ ਮਹਿਲਾ ਦਿਵਸ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮਹਿਲਾ ਦਿਵਸ ਤੇ ਆਪਣੇ ਸੰਬੋਧਨ ਵਿਚ ਪਿ੍ਰੰਸੀਪਲ ਨਿਰਮਲ ਧਾਰੀ ਨੇ ਮਹਿਲਾ ਸਟਾਫ ਨੂੰ ਵਧਾਈ ਦਿੱਤੀ। ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਸਮਾਜ ਵਿਚ ਮਹਿਲਾ ਦਾ ਦਰਜ਼ਾ ਬਹੁਤ ਉੱਚਾ ਹੈ। ਜੇਕਰ ਇਕ ਪੁਰਸ਼ ਸਿੱਖਿਅਤ ਹੁੰਦਾ ਹੈ ਤਾਂ ਸਿਰਫ ਉਹੀ ਆਲਮ ਫ਼ਾਜ਼ਲ ਬਣਦਾ ਹੈ...
ਮੋਗਾ, 8 ਮਾਰਚ (ਜਸ਼ਨ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਹੁਕਮਾ ਮੁਤਾਬਿਕ ਅੱਜ ਪੂਰੇ ਪੰਜਾਬ ਅੰਦਰ ਅੰਤਰਰਾਸ.ਟਰੀ ਔਰਤ ਦਿਵਸ ਮਨਾਇਆ ਗਿਆ। ਇਸੇ ਕੜੀ ਤਹਿਤ ਹੀ ਸਿਹਤ ਵਿਭਾਗ ਮੋਗਾ ਵੱਲੋਂ ਵੀ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਹ ਰੈਲੀ ਸਿਵਲ ਹਸਪਤਾਲ ਤੋਂ ਸੁਰੂ ਹੋ ਕੇ ਮੇਨ ਬਾਜਾਰ ਹੁੰਦੇ ਹੋਏ ਨਿਊ ਟਾਊਨ ਅਤੇ ਡੀ ਐਮ ਕਾਲਜ...
ਸਮਾਲਸਰ, 8 ਮਾਰਚ (ਗਗਨਦੀਪ)- ਦੇਸ਼ ‘ਚ ਮਾਲ ਮਹਿਕਮੇ ਦੇ ਅਧਿਕਾਰੀ ਲੋਕਾਂ ਦੀਆਂ ਜੇਬਾਂ ‘ਚੋਂ ਪੈਸਾ ਕੱਢਣ ਲਈ ਕਿਸੇ ਵੀ ਹੱਦ ਨੂੰ ਪਾਰ ਕਰਨ ਤੋਂ ਪਰਹੇਜ ਨਹੀਂ ਕਰਦੇ। ਆਪਣੀਆਂ ਜੇਬਾਂ ਭਰਨ ਦੇ ਲਾਲਚ ਵਿੱਚ ਲਾਲਚੀ ਕਿਸਮ ਦੇ ਅਧਿਕਾਰੀ ਪਹਿਲਾਂ ਲੋਕਾਂ ਨੂੰ ਭਰਮਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਨ ਫਿਰ ਆਪਣੇ ਅਹੁਦੇ ਦਾ ਰੋਹਬ ਝਾੜ ਕੇ ਕੰਮ ਨਾ ਕਰਨ ਦੀ ਧਮਕੀ ਵੀ ਦਿੱਤੀ ਜਾਂਦੀ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਰਿਸ਼ਵਤ ਦੀ ਖੇਡ ਵਿੱਚ ਬਾਹਰਲੇ ਏਜੰਟ ਆਪਣਾ...
ਮੋਗਾ,7 ਮਾਰਚ (ਜਸ਼ਨ)- ਦਸੰਬਰ 2017 ‘ਚ ਮਾਉਟ ਲਿਟਰਾ ਜੀ ਸਕੂਲ ਵਿਚ ਪਹਿਲੀਂ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆ ਵਿਚ ਕਰਵਾਏ ਗਏ ਅੰਤਰਾਸ਼ਟਰੀ ਗਣਿਤ ਓਲਪਿਆਂਡ ਮੁਕਾਬਲੇ ਦਾ ਨਤੀਜਾ ਅੱਜ ਘੋਸ਼ਿਤ ਕੀਤਾ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਮੱਲਾਂ ਮਾਰੀਆਂ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਗੌਤਮ, ਅੰਜਲਿਕਾ, ਖੁਸ਼ਾਲੀ ਬਜ਼ਾਜ, ਆਨੰਦ, ਗੁਨਦੀਪ ਨੇ ਅੰਤਰਾਸ਼ਟਰੀ...
ਚੰਡੀਗੜ, 7 ਮਾਰਚ: (ਪੱਤਰ ਪਰੇਰਕ)-ਪੰਜਾਬ ਮੰਤਰੀ ਮੰਡਲ ਨੇ ਵਿਧਾਨ ਸਭਾ ਦਾ ਬਜਟ ਸਮਾਗਮ 20 ਮਾਰਚ ਤੋਂ 28 ਮਾਰਚ ਤੱਕ ਸੱਦਣ ਦਾ ਫੈਸਲਾ ਕੀਤਾ ਹੈ ਜਿਸ ਦੌਰਾਨ ਸਾਲ 2018-19 ਦਾ ਬਜਟ 24 ਮਾਰਚ ਨੂੰ ਸਦਨ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਫੈਸਲਾ ਅੱਜ ਦੁਪਹਿਰ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਮੰਤਰੀ ਮੰਡਲ ਦੇ ਇਸ ਫੈਸਲੇ ਦੇ ਅਨੁਸਾਰ ਭਾਰਤੀ ਸੰਵਿਧਾਨ ਦੀ ਧਾਰਾ 174 ਦੀ ਕਲਾਜ਼...
ਚੰਡੀਗੜ, 7 ਮਾਰਚ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਸਰਕਾਰੀ ਅਤੇ ਨਿੱਜੀ ਕਾਲਜਾਂ ਨੂੰ ਐਸ.ਸੀ. ਪੋਸਟ ਮੈਟਰਿਕ ਸਕਾਲਰਸ਼ਿਪ ਜਾਰੀ ਕਰਨ ਦਾ ਐਲਾਨ ਕੀਤਾ ਹੈ ਜਿਨਾਂ ਦੀ ਜਾਅਲੀ ਦਾਖਲਿਆਂ ਦੇ ਸਬੰਧ ਵਿਚ ਆਡਿਟ ਜਾਂਚ ਮੁਕੰਮਲ ਹੋ ਗਈ ਹੈ। ਇਹ ਸਕਾਲਰਸ਼ਿਪ ਇਨਾਂ ਕਾਲਜਾਂ ਨੂੰ ਜਨਵਰੀ 2018 ਤੱਕ ਵਿਤਰਣ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਬੁਢਾਪਾ ਪੈਨਸ਼ਨ ਸਬੰਧੀ ਸਾਰੇ ਬਕਾਇਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਨਾਂ ਦੇ ਵਿਤਰਣ ਦੀ ਪ੍ਰਿਆ...
ਚੰਡੀਗੜ, 7 ਮਾਰਚ(ਪੱਤਰ ਪਰੇਰਕ)-ਫਿਲਮਾਂ ਨੂੰ ਕਿਸੇ ਵੀ ਮੁੱਦੇ ਬਾਰੇ ਜਾਗਰੂਕਤਾ ਫੈਲਾਉਣ ਲਈ ਇਕ ਬੇਹੱਦ ਅਸਰਦਾਰ ਮਾਧਿਅਮ ਦੱਸਦੇ ਹੋਏ ਪੰਜਾਬ ਦੇ ਸੱਭਿਆਚਾਰਕ ਮਾਮਲੇ ਅਤੇ ਸੈਰ-ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਉਣ ਵਾਲੀ ਫਿਲਮ ‘ਖਿੱਦੋ-ਖੂੰਡੀ‘ ਹਾਕੀ ਦੀ ਖੇਡ ਅਤੇ ਇਸ ਦੀ ਨਰਸਰੀ ਕਹੇ ਜਾਣ ਵਾਲੇ ਪਿੰਡ ਸੰਸਾਰਪੁਰ ਬਾਰੇ ਜਾਗਰੂਕਤਾ ਫੈਲਾਉਣ ਸਬੰਧੀ ਮੀਲ ਪੱਥਰ ਸਾਬਿਤ ਹੋਵੇਗੀ । ਸ. ਸਿੱਧੂ ਨੇ ਅੱਜ ਸਥਾਨਕ ਹੋਟਲ ਜੇ. ਡਬਲਿਊ. ਮੈਰੀਅਟ ਵਿਖੇ ਫਿਲਮ ‘...
ਚੰਡੀਗੜ,7 ਮਾਰਚ (ਪੱਤਰ ਪਰੇਰਕ)-: ਪੰਜਾਬ ਮੰਤਰੀ ਮੰਡਲ ਨੇ ਕਰਿਗਸਤਾਨ ਦੇ ਬਿਸ਼ਕੇਕ ਵਿਚ ਹੋਈ ਏਸ਼ੀਅਨ ਰੈਸਿਗ ਚੈਂਪੀਅਨ ’ਚ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲਵਾਨ ਨਵਜੋਤ ਕੌਰ ਨੂੰ ਢੁੱਕਵੀਂ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕਰਨ ਤੋਂ ਇਲਾਵਾ ਪੰਜ ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਫੈਸਲਾ ਕੀਤਾ ਹੈ। ਇਸ ਮੁਟਿਆਰ ਵੱਲੋਂ ਵਿਖਾਈ ਗਈ ਸ਼ਾਨਦਾਰ ਕਾਰਗੁਜ਼ਾਰੀ ਦੇ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਨਵਜੋਤ ਕੌਰ ਨੂੰ ਨੌਕਰੀ ਦੀ ਪੇਸ਼ਕਸ਼ ਕਰਨ...
ਬਾਘਾਪੁਰਾਣਾ,7 ਮਾਰਚ (ਰਾਜਿੰਦਰ ਸਿੰਘ ਕੋਟਲਾ/ਗਗਨਦੀਪ)- ਪੰਜਾਬ ਰਾਜ ਬਿਜਲੀ ਬੋਰਡ ਦਫਤਰ ਸਬ ਡਵੀਜਨ ਸਮਾਲਸਰ ਵਿਖੇ ਅੱਜ ਐਸ.ਡੀ.ਓ. ਰਾਜਿੰਦਰ ਕੁਮਾਰ ਦੀ ਅਗਵਾਈ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਐਸ.ਡੀ. ਓ. ਰਾਜਿੰਦਰ ਕੁਮਾਰ ਨੇ ਕਿਹਾ ਕਿ ਵਾਤਾਵਰਣ ਨੂੰ ਖੂਬਸੂਰਤ ਬਣਾਉਣ ਤੇ ਸਾਫ ਸੁਥਰਾ ਰੱਖਣ ਦੀ ਕੋਸ਼ਿਸ਼ ਤਹਿਤ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ, ਆਉਣ ਵਾਲੇ ਸਮੇਂ ਵਿੱਚ ਸਬ ਡਵੀਜਨ ਦਫਤਰ ਵਿੱਚ ਹੋਰ ਬੂਟੇ ਲਗਾਉਣ ਦੀ ਯੋਜਨਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ...

Pages