News

ਚੰਡੀਗੜ , 14 ਮਾਰਚ(ਪੱਤਰ ਪਰੇਰਕ)-ਭਾਰਤ ਵਿਚ ਨਾਰਵੇ ਦੇ ਰਾਜਦੂਤ ਨਿਲਸ ਰਾਗਨਰ ਕਾਮਸਵਗ ਨੇ ਸੂਬੇ ਦੇ ਵੱਖ-ਵੱਖ ਸੈਕਟਰਾਂ ਵਿਚ ਨਿਵੇਸ਼ ਵਾਸਤੇ ਭਾਰੀ ਦਿਲਚਸਪੀ ਵਿਖਾਈ ਹੈ ਅਤੇ ਖੇਤੀ ਨੂੰ ਆਤਮ-ਨਿਰਭਰ ਅਤੇ ਲਾਭਦਾਇਕ ਧੰਦਾ ਬਣਾਉਣ ਲਈ ਸੂਬਾ ਸਰਕਾਰ ਨੂੰ ਤਕਨੀਕੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਨਾਰਵੇ ਦੇ ਰਾਜਦੂਤ ਨੇ ਆਪਣੇ ਸੈਕਿੰਡ ਸਕੱਤਰ ਇਰਲੈਂਡ ਡਰਾਗਟ ਅਤੇ ਸਲਾਹਕਾਰ ੳਨਦਿਸ ਵੀ ਸਿੰਘ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ...
ਮੋਗਾ, 14 ਮਾਰਚ (ਜਸ਼ਨ)-ਸ੍ਰੀ ਪੰਚਮੁਖੀ ਹਨੂੰਮਾਨ ਸੇਵਾ ਮੰਡਲ ਵਲੋਂ 24 ਮਾਰਚ ਨੂੰ ਕਰਵਾਏ ਜਾਣ ਵਾਲੇ 9ਵੇਂ ਵਿਸ਼ਾਲ ਸੰਕੀਰਤਨ ਦਾ ਆਗਮਨ ਪੱਤਰ ਮੰਡਲ ਦੇ ਮੈਂਬਰਾਂ ਨੇ ਭਾਰਤ ਮਾਤਾ ਮੰਦਰ ਦੇ ਪ੍ਰਧਾਨ ਡਾ. ਸੀਮਾਂਤ ਗਰਗ ਨੂੰ ਭੇਂਟ ਕੀਤਾ। ਪ੍ਰਧਾਨ ਲਲਿਤ ਕਲਸੀ ਨੇ ਦੱਸਿਆ ਕਿ ਮੰਡਲ ਵਲੋਂ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਬਾਲਾ ਜੀ ਮਹਾਰਾਜ ਦਾ 9ਵਾਂ ਵਿਸ਼ਾਲ ਸੰਕੀਰਤਨ ਸਥਾਨਕ ਪੁਰਾਣੀ ਦਾਣਾ ਮੰਡੀ ਸਥਿਤ ਭਾਰਤ ਮਾਤਾ ਮੰਦਰ ਦੇ ਬਾਹਰ ਵਿਸ਼ਾਲ ਪ੍ਰਾਗਣ ਵਿਚ ਆਯੋਜਿਤ ਕੀਤਾ ਜਾ ਰਿਹਾ...
ਮੋਗਾ, 14 ਮਾਰਚ (ਜਸ਼ਨ)-ਯੂਥ ਅਗਰਵਾਲ ਸਭਾ ਮੋਗਾ ਵੱਲੋਂ ਅਗਰਵਾਲ ਸਮਾਜ ਦੇ ਲੋਕਾਂ ਨੂੰ ਹਰੇਕ ਮਹੀਨੇ ਸਨਮਾਨਿਤ ਕੀਤੇ ਜਾਣ ਦੀ ਕੜੀ ਤਹਿਤ ਡਾ: ਹੇਡਗੋਵਾਰ ਯੋਗ ਪਰਿਵਾਰ ਦੇ ਸੰਸਥਾਪਕ ਗੋਪਾਲ ਅਗਰਵਾਲ ਨੂੰ ਯੋਗ ਸਾਧਨਾ ਦੇ ਖੇਤਰ ਵਿਚ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਗਿਆ। ਅਖਿਲ ਭਾਰਤੀ ਅਗਰਵਾਲ ਸੰਮੇਲਨ ਦੇ ਅਸ਼ੋਕ ਬਾਂਸਲ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸਭਾ ਦੇ ਜਿਲਾ ਪ੍ਰਧਾਨ ਗਗਨ ਨੌਹਰੀਆ ਅਤੇ ਸ਼ਹਿਰੀ ਪ੍ਰਧਾਨ ਗੌਰਵ ਗਰਗ ਨੇ ਦੱਸਿਆ ਕਿ ਹਰੇਕ ਹਫਤੇ ਅਗਰਵਾਲ ਬਿਰਾਦਰੀ...
ਮੋਗਾ, 14 ਮਾਰਚ (ਜਸ਼ਨ)-ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਮਰੀਜਾਂ ਨੂੰ ਗੋਡਿਆਂ ਦੇ ਅਪ੍ਰੇਸ਼ਨ ਤੋਂ ਘਬਰਾਉਣਾ ਨਹੀਂ, ਬਲਕਿ ਇਸ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ: ਅਸ਼ੀਸ਼ ਪਾਸੀ ਨੇ ਅੱਜ ਸ਼ਾਮ ਨਰਸਿੰਗ ਹੋਮ ਰੇਲਵੇ ਰੋਡ ਤੇ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਭਾਰਤ ਮਾਤਾ ਮੰਦਰ ਵੱਲੋਂ 18 ਮਾਰਚ ਨੂੰ ਲਗਾਏ ਜਾਣ ਵਾਲੇ ਗੋਡਿਆਂ ਦੇ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। 18 ਮਾਰਚ ਨੂੰ ਲਗਾਏ ਜਾਣੇ ਗੋਡਿਆਂ ਦੇ ਕੈਂਪ ਦੇ ਸੱਦਾ ਪੱਤਰ ਡਾ:...
ਮੋਗਾ, 14 ਮਾਰਚ (ਜਸ਼ਨ) : ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਵੱਲੋਂ ਸੂਬੇ ਵਿਚ 2004 ਤੋਂ ਬਾਅਦ ਸਰਕਾਰੀ ਵਿਭਾਗਾਂ ਵਿਚ ਭਰਤੀ ਡੇਢ ਲੱਖ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਵੱਲ ਧਿਆਨ ਨਾ ਦਿੱਤੇ ਜਾਣ ਦੇ ਵਿਰੋਧ ਵਿਚ ‘ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ’ ਪੰਜਾਬ ਨੇ ਵਿਧਾਨ ਸਭਾ ਦੇ ਬਜਟ ਸ਼ੈਸ਼ਨ ਦੌਰਾਨ 22 ਮਾਰਚ ਨੂੰ ਵਿਧਾਨ ਸਭਾ ਦੇ ਘਿਰਾਓ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ‘ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ’ ਦੀ ਮੋਗਾ ਜਿਲੇ ਦੀ ਅਹਿਮ ਮੀਟਿੰਗ...
ਨਕੋਦਰ,14 ਮਾਰਚ (ਪੱਤਰ ਪਰੇਰਕ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਕੀਤੇ ਜਾ ਰਹੇ ਕੋਝੇ ਯਤਨਾਂ ਲਈ ਅਕਾਲੀਆਂ ’ਤੇ ਵਰਦਿਆਂ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਨੂੰ ਪੂਰੀ ਤਰਾਂ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਖੇਤੀਬਾੜੀ ਲਈ ਮੁਫਤ ਬਿਜਲੀ ਨੂੰ ਵਾਪਸ ਲੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।...
ਬਰਗਾੜੀ,14 ਮਾਰਚ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ)-: ਕਾਂਗਰਸ ਪਾਰਟੀ ਦੇ ਹਲਕਾ ਜੈਤੋਂ ਦੇ ਸਾਬਕਾ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਪਿੰਡ ਸਿਵੀਆਂ ਵਿਖੇ ਗਲੀਆਂ ਪੱਕਿਆ ਕੀਤੇ ਜਾਣ ਦੇ ਕੰਮ ਦੀ ਸ਼ੁਰੂਆਤ ਕੀਤੀ ਅਤੇ ਗਰੀਬ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਲਈ ਸ਼ੈਕਸਨ ਪੱਤਰ ਦਿੱਤੇ। ਇਸ ਸਮੇਂ ਸੰਬੋਧਨ ਕਰਦਿਆਂ ਹਲਕੇ ਦੇ ਸੇਵਾਦਾਰ ਜਨਾਬ ਮੁਹੰਮਦ ਸਦੀਕ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ ਅਤੇ ਆਉਣ ਵਾਲੇ ਚਾਰ...
ਮੋਗਾ, 14 ਮਾਰਚ (ਜਸ਼ਨ):-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਚੋਣਾਂ ਤੋ ਪਹਿਲਾਂ ਕੀਤਾ ਗਿਆ ਇੱਕ ਇੱਕ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ ਅਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗੁਵਾਈ ਸਦਕਾ ਮੰਦਹਾਲੀ ਦੇ ਦੌਰ ਵਿੱਚੋਂ ਕੱਢ ਕੇ ਖੁਸ਼ਹਾਲੀ ਦੇ ਰਾਸਤੇ ਤੇ ਲਿਆਂਦਾ ਜਾਵੇਗਾ। ਇਨਾਂ ਵਿਚਾਰਾ ਦਾ ਪ੍ਰਗਟਾਵਾ ਕਰਦੇ ਹੋਏ ਮੋਗਾ ਦੇ ਐਮ.ਐਲ.ਏ. ਡਾ: ਹਰਜੋਤ ਕਮਲ ਨੇ ਕਿਸਾਨ ਭਰਾਵਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ...
ਫ਼ਿਰੋਜ਼ਪੁਰ ,13 ਮਾਰਚ (ਪੰਕਜ ਕੁਮਾਰ)- ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਸਰਵੇਖਣ 2018 ਕਰਵਾਇਆ ਗਿਆ ਜਿਸ ਤਹਿਤ ਵੱਖ-ਵੱਖ ਸ਼ਹਿਰਾਂ ਦੀ ਸੁੰਦਰਤਾ ਅਤੇ ਸਫਾਈ ਦੀ ਸਵੱਛਤਾ ਐਪ ਰਾਹੀਂ ਰੈਕਿੰਗ ਕੀਤੀ ਗਈ। ਇਸ ਸਵੱਛਤਾ ਐਪ ਰੈਕਿੰਗ ਵਿੱਚ ਫਿਰੋਜ਼ਪੁਰ ਜ਼ਿਲੇ ਨੂੰ ਪੂਰੇ ਦੇਸ਼ ਵਿੱਚ 20ਵਾਂ ਅਤੇ ਪੰਜਾਬ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਆਈ.ਏ.ਐੱਸ. ਨੇ ਦਿੱਤੀ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ...
ਚੰਡੀਗੜ,13 ਮਾਰਚ(ਪੱਤਰ ਪਰੇਰਕ)-ਰਾਜਪਾਲ ਪੰਜਾਬ ਸ੍ਰੀ ਵੀ. ਪੀ . ਸਿੰਘ ਬਦਨੌਰ ਵੱਲੋਂ ਅੱਜ ਇੱਥ ਪੰਜਾਬ ਰਾਜ ਲੋਕ ਸੇਵਾ ਕਮਿਸ਼ਨ ਦੇ ਨਵੇਂ ਨਿਯੁਕਤ ਕੀਤੇ ਗਏ 6 ਮੈਂਬਰਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਭਾਰਤ ਦੇ ਸੰਵਿਧਾਨ ਪ੍ਰਤੀ ਵਫਾਦਾਰੀ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ।ਇਸ ਤੋਂ ਇਲਾਵਾ ਰਾਜ ਸੂਚਨਾ ਕਮਿਸ਼ਨ ਦੇ 2 ਮੈਂਬਰਾਂ ਨੂੰ ਵੀ ਪੰਜਾਬ ਰਾਜ ਭਵਨ ਵਿਖੇ ਹੋਏ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਹੁੰ...

Pages