News

ਸਮਾਲਸਰ,12 ਮਾਰਚ (ਗਗਨਦੀਪ): ਇੰਗਲੈਂਡ ਨਿਵਾਸੀ ਨਛੱਤਰ ਸਿੰਘ ਵਾਸੀ ਭੇਖਾ ਵੱਲੋਂ ਜਿਲਾ ਰੂਰਲ ਐਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਪਿੰਡ ਲੰਗੇਆਣਾ ਪੁਰਾਣਾ ਵਿਖੇ ਲਗਾਏ ਗਏ ਅੱਖਾਂ ਦੇ ਵਿਸ਼ਾਲ ਚੈਕਅੱਪ ਅਤੇ ਲੈਂਜ਼ ਕੈਂਪ ਦਾ ਬਹੁਤ ਵੱਡੀ ਪੱਧਰ ਤੇ ਲੋੜਵੰਦ ਲੋਕਾਂ ਨੂੰ ਫਾਇਦਾ ਹੋਇਆ । ਇਸ ਕੈਂਪ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਤੇ ਉਹਨਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ ਅਤੇ 114 ਮਰੀਜਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ । ਇਸ...
ਭਲੂਰ, 12 ਮਾਰਚ (ਜਸ਼ਨ)- ਉੱਘੇ ਸਮਾਜ ਸੇਵੀ ਮਾ: ਬਿੱਕਰ ਸਿੰਘ ਹਾਂਗਕਾਂਗ ਪਿੰਡ ਭਲੂਰ ਨੂੰ ਉਸ ਸਮੇਂ ਡੰੂਘਾ ਸਦਮਾ ਲੱਗਾ ਜਦ ਉਹਨਾਂ ਦੀ ਹਮਸਫ਼ਰ ਸਰਦਾਰਨੀ ਸੁਖਦੇਵ ਕੌਰ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਮਾਤਾ ਸੁਖਦੇਵ ਕੌਰ 84 ਵਰਿਆਂ ਦੇ ਸਨ। ਕਨੇਡਾ ਤੋਂ ਪੁੱਤਰਾਂ ਦੀ ਵਤਨ ਵਾਪਸੀ ਉਪਰੰਤ 10 ਮਾਰਚ ਨੂੰ ਮਾਤਾ ਸੁਖਦੇਵ ਕੌਰ ਦਾ ਭਲੂਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਤਾ ਸੁਖਦੇਵ ਕੌਰ ਦੇ ਅਚਾਨਕ ਤੁਰ ਜਾਣ ਕਾਰਨ ਉਹਨਾਂ ਦੇ ਭਾਣਜੇ ਸ: ਨਛੱਤਰ ਸਿੰਘ...
ਧਰਮਕੋਟ, 12 ਮਾਰਚ (ਜਸ਼ਨ)-ਆਮ ਆਦਮੀ ਪਾਰਟੀ ਹਲਕਾ ਧਰਮਕੋਟ ਦੀ ਮੀਟਿੰਗ ਹਲਕਾ ਇੰਚਾਰਜ ਦਲਜੀਤ ਸਿੰਘ ਸਦਰਪੁਰਾ ਪੰਜਾਬ ਪ੍ਰਧਾਨ ਪੀ. ਡੀ. ਐਫ. ਏ. ਦੀ ਅਗਵਾਈ ‘ਚ ਹੋਈ , ਜਿਸ ਵਿਚ ਆਮ ਆਦਮੀ ਦੇ ਜ਼ਿਲਾ ਪ੍ਰਧਾਨ ਨਸੀਬ ਬਾਵਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਅਤੇ ਹਲਕਾ ਇੰਚਾਰਜ ਦਲਜੀਤ ਸਿੰਘ ਸਦਰਪੁਰਾ ਵਲੋਂ ਪਾਰਟੀ ਨੂੰ ਮਜਬੂਤ ਕਰਨ ਲਈ 15 ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ। ਇਹਨਾਂ ਵਿਚ ਲਛਮਣ ਸਿੰਘ ਸਿੱਧੂ ਸਰਕਲ ਪ੍ਰਧਾਨ...
ਮੋਗਾ, 12 ਮਾਰਚ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਵਾਰ ਗੁਰਮਿੰਦਰ ਸਿੰਘ ਸੰਧੂ ਸਪੁੱਤਰ ਸੁਰਜੀਤ ਸਿੰਘ ਵਾਸੀ...
ਮੋਗਾ, 11 ਮਾਰਚ (ਜਸ਼ਨ)-ਮਾਲਵਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਮੋਗਾ ਵਿਖੇ ਸਕੂਲ ਦੇ ਬੱਚਿਆਂ ਨੂੰ ਮੁੱਫਤ ਆਈਲੈਟਸ ਅਤੇ ਟੋਫਲ ਦੀ ਤਿਆਰੀ ਕਰਵਾਈ ਜਾਵੇਗੀ। ਇਸ ਸਬੰਧੀ ‘ਸਾਡਾ ਮੋਗਾ ਡੋਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਵਿਚ ਵਿਦੇਸ਼ ਜਾ ਕੇ ਸਿੱਖਿਆ ਹਾਸਲ ਕਰਨ ਦੀ ਰੁਚੀ ਨੂੰ ਦੇਖਦਿਆਂ ਅਤੇ ਸਕੂਲ ਵੱਲੋਂ ਨਾਸਾ ਯੂ.ਐਸ.ਏ, ਕੈਨੇਡਾ, ਇੰਗਲੈਂਡ ਅਤੇ ਯੂਰੋਪ...
ਚੰਡੀਗੜ/ਲੁਧਿਆਣਾ, 11 ਮਾਰਚ, (ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸਰਕਾਰ ਦੁਆਰਾ ਸ਼ੁਰੂ ਕੀਤੀ ‘‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ’’ ਸਕੀਮ ਤਹਿਤ ਅੱਜ ਇੱਥੇ 9592 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ, ਜਿਸ ਨਾਲ ਸੂਬਾ ਸਰਕਾਰ ਵੱਲੋਂ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਦਿੱਤੀਆਂ ਗਈਆਂ ਨੌਕਰੀਆਂ ਦੀ ਕੁੱਲ ਗਿਣਤੀ 1,61,522 ਹੋ ਗਈ ਹੈ। ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੱਤਾ ਵਿੱਚ ਆਈ...
ਮੋਗਾ,11 ਮਾਰਚ (ਜਸ਼ਨ) :ਅੱਜ ਸਿਹਤ ਵਿਭਾਗ ਮੋਗਾ ਵੱਲੋਂ ਪਲਸ ਪੋਲੀਓ ਮੁਹਿੰਮ ਦੌਰਾਨ ਜਿਲੇ ਅੰਦਰ ਵੱਖ ਵੱਖ ਬੂਥਾਂ ਤੇ ਪੋਲੀਓ ਬੂੰਦਾ ਪਿਆਈਆਂ ਗਈਆਂ । ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦਾ ਟੀਚਾ ਹੈ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋ ਵਾਝਾਂ ਨਾ ਰਹੇ ਅਤੇ ਤਾਂ ਜੋ ਪੋਲੀਓ ਦੀ ਬਿਮਾਰੀ ਮੁੜ ਨਾ ਆ ਸਕੇ ਅਤੇ ਸਮਾਜ ਹਮੇਸ਼ਾ ਤੰਦਰੁਸਤ ਰਹੇ। ਉਨਾ ਕਿਹਾ ਕਿ ਜ਼ਿਲੇ ਵਿਚ 509 ਬੂਥਾਂ ਤੇ ਤਿੰਨਾਂ ਦਿਨਾ ਵਿੱਚ ਸਿਹਤ ਵਿਭਾਗ ਦੀਆਂ 882 ਟੀਮਾਂ ਵੱਲੋ 0 ਤੋਂ 5...
ਫਿਰੋਜ਼ਪੁਰ ,11 ਮਾਰਚ (ਪੰਕਜ ਕੁਮਾਰ)-ਆਏ ਦਿਨ ਚੋਰੀ ਡਕੈਤੀ ਅਤੇ ਲੁੱਟ ਖੋਹ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਜਿਥੇ ਆਮ ਲੋਕ ਪ੍ਰੇਸ਼ਾਨ ਹਨ ਉਥੇ ਹੀ ਵੱਧ ਰਹੇ ਅਪਰਾਧਿਕ ਮਾਮਲਿਆਂ ਨੇ ਪੁਲਿਸ ਦੀ ਨੱਕ ਵਿਚ ਦਮ ਕੀਤਾ ਹੋਇਆ ਹੈ । ਪੰਜਾਬ ਦੇ ਡੀ ਜੀ ਪੀ ਦੇ ਹੁਕਮਾਂ ਅਨੁਸਾਰ ਪੰਜਾਬ ਵਿਚ ਅਮਨ ਅਮਾਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਨੇ ਅਪਰਾਧੀਆਂ ਖਿਲਾਫ ਮੁਹਿੰਮ ਚਲਾਉਂਦਿਆਂ ਵੱਡੇ ਛੋਟੇ ਅਪਰਾਧੀਆਂ ਤੇ ਨਕੇਲ ਕੱਸਣੀ ਸ਼ੁਰੂ...
ਚੰਡੀਗੜ/ਲੁਧਿਆਣਾ 11 ਮਾਰਚ, (ਪੱਤਰ ਪਰੇਰਕ) -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਨੂੰ 199.54 ਕਰੋੜ ਰੁਪਏ ਦਾ ਵੱਡਾ ਤੋਹਫਾ ਦਿੱਤਾ ਹੈ ਤਾਂ ਜੋ ਇਸ ਸਮਾਰਟ ਸਿਟੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਜਾ ਸਕੇ। ‘‘ਘਰ-ਘਰ ਰੋਜ਼ਗਾਰ’’ ਸਕੀਮ ਹੇਠ ਹੋਏ ਦੂਜੇ ਮੈਗਾ ਨੌਕਰੀ ਮੇਲੇ ਦੌਰਾਨ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਅੱਜ ਇੱਥੇ ਆਏ ਮੁੱਖ ਮੰਤਰੀ ਨੇ ਕੁੱਲ 7 ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨਾਂ ਪ੍ਰੋਜੈਕਟਾਂ...
ਚੰਡੀਗੜ, 11 ਮਾਰਚ (ਪੱਤਰ ਪਰੇਰਕ)-ਉਚੇਰੀ ਸਿੱਖਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਬੀਤੀ ਰਾਤ ਪੰਜਾਬ ਭਵਨ ਵਿਖੇ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਡੈਲੀਗੇਟਾਂ ਦੇ ਰਾਤਰੀ ਭੋਜ ਦੀ ਮਹਿਮਾਨ ਨਵਾਜ਼ੀ ਕੀਤੀ। ਸ੍ਰੀਮਤੀ ਚੌਧਰੀ ਨੇ ਚੰਡੀਗੜ ਵਿਖੇ ਦੋ ਰੋਜ਼ਾ ਕਾਨਫਰੰਸ ’ਚ ਦੇਸ਼ ਵਿਦੇਸ਼ ਤੋਂ ਹਿੱਸਾ ਲੈਣ ਆਏ ਸਾਹਿਤਕਾਰਾਂ ਦਾ ਸੁਆਗਤ ਕੀਤਾ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਇਸ ਤਰਾਂ ਦੇ ਸਮਾਗਮ/ਕਾਨਫਰੰਸਾਂ ਦੇ ਹੋਣ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ...

Pages