News

ਚੰਡੀਗੜ, 13 ਮਾਰਚ (ਪੱਤਰ ਪਰੇਰਕ)-ਸ਼ਰਾਬ ਦੇ ਕਾਰੋਬਾਰ ਵਿੱਚ ਇਜ਼ਾਰੇਦਾਰੀ ਨੂੰ ਤੋੜਨ ਅਤੇ ਸ਼ਰਾਬ ਦੀਆਂ ਕੀਮਤਾਂ ਨੂੰ ਕਾਬੂ ਹੇਠ ਰੱਖਣ ਦੇ ਉਦੇਸ਼ ਨਾਲ ਮੰਤਰੀ ਮੰਡਲ ਨੇ ਨਵੀਂ ਆਬਕਾਰੀ ਨੀਤੀ ’ਤੇ ਮੋਹਰ ਲਾ ਦਿੱਤੀ ਹੈ ਜਿਸ ਨਾਲ ਗਰੁੱਪ ਦਾ ਆਕਾਰ 40 ਕਰੋੜ ਰੁਪਏ ਤੋਂ ਘਟਾ ਕੇ ਪੰਜ ਕਰੋੜ ਰੁਪਏ ਕਰ ਦਿੱਤਾ ਗਿਆ। ਇਸ ਨਾਲ ਅਗਲੇ ਵਿੱਤੀ ਵਰੇ ਵਿੱਚ ਗਰੁੱਪਾਂ ਦੀ ਗਿਣਤੀ 84 ਤੋਂ ਵਧ ਕੇ ਲਗਪਗ 700 ਹੋ ਜਾਵੇਗੀ। ਸੂਬੇ ਦੀ ਨਵੀਂ ਆਬਕਾਰੀ ਨੀਤੀ ਨੂੰ ਇਸ ਕਾਰੋਬਾਰ ਨਾਲ ਜੁੜੇ ਵੱਖ-ਵੱਖ...
ਫ਼ਿਰੋਜ਼ਪੁਰ ,13 ਮਾਰਚ(ਪੰਕਜ ਕੁਮਾਰ )- ਗੁਰੂਹਰਸਹਾਏ ਤੋਂ ਸੀਨੀਅਰ ਕਾਂਗਰਸੀ ਆਗੂ ਵਿਧਾਇਕ ਸ: ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਸ੍ਰੀ ਅੰਮਿ੍ਰਤਸਰ ਵਿਖੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਦਾ ਸਵਾਗਤ ਕੀਤਾ ਅਤੇ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਵਿਧਾਇਕ ਸ: ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਅੱਜ ਸ੍ਰੀ ਅੰਮਿ੍ਰਤਸਰ ਵਿਖੇ ਜ਼ਲ੍ਹਿਆਂ...
ਨਿਹਾਲ ਸਿੰਘ ਵਾਲਾ 13 ਮਾਰਚ ( )-ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਗਰਗ ਨੂੰ ਪੰਜਾਬ ਦੇ ਨਾਮੀ ਗੈਗਸਟਰ ਵੱਲੋਂ ਪਿਛਲੇ ਦਿਨਾਂ ਤੋਂ ਲਗਾਤਾਰ ਮਿਲ ਰਹੀਆ ਧਮਕੀਆ ਤੋਂ ਬਾਅਦ ਉਸ ਦੀ ਅਨੋਵਾ ਗੱਡੀ ਨੂੰ ਲੰਘੀ ਰਾਤ ਅੱਗ ਲਗਾ ਕੇ ਸਾੜਣ ਤੋਂ ਬਾਅਦ ਹਲਕੇ ਅੰਦਰ ਭਾਰੀ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਪੁਲਿਸ ਪਾਸ ਦਰਜ਼ ਕਰਵਾਏ ਬਿਆਨ ਵਿਚ ਪ੍ਰਧਾਨ ਇੰਦਰਜੀਤ ਜੌਲੀ ਨੇ ਕਿਹਾ ਕਿ 13 ਦਿਨ ਤੋਂ ਗੈਂਗਸਟਰ ਵੱਲੋਂ ਲਗਾਤਾਰ ਮੈਨੂੰ ਮੇਰੇ ਮੋਬਾਇਲ ਫ਼ੋਨ ਤੇ ਵੱਟਸਐਪ...
ਮੋਗਾ,13 ਮਾਰਚ (ਜਸ਼ਨ)-ਮੋਗਾ ਜ਼ਿਲੇ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਮਾਹਲਾ ਕਲਾਂ ਵਿਖੇ ਅੱਜ ਇੱਕ ਪਲਾਟ ਦੀ ਖੁਦਾਈ ਦੌਰਾਨ ਦੋ ਜਿੰਦਾ ਹੱਥ ਗੋਲੇ (ਗਰਨੇਡ) ਅਤੇ 150 ਦੇ ਕਰੀਬ ਜਿੰਦਾ ਕਾਰਤੂਸ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ । ਘਟਨਾਕ੍ਰਮ ਅਨੁਸਾਰ ਮਾਹਲਾ ਕਲਾਂ ਦੇ ਵਸਨੀਕ ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਆਪਣੇ ਘਰ ਨਾਲ ਲਗਦੀ ਕੁਝ ਜਗਹ ਪਿੰਡ ਦੇ ਹੀ ਵਸਨੀਕ ਗੁਰਨਾਮ ਸਿੰਘ ਕੋਲੋ ਪ੍ਰਾਪਤ ਕੀਤੀ ਸੀ,ਜਿਸ ਨੇ ਇਹ ਪਲਾਟ ਆਪਣੇ ਸਵਰਗੀ ਚਾਚੇ ਬੰਤਾ ਸਿੰਘ ਕੋਲੋ...
ਫ਼ਿਰੋਜ਼ਪੁਰ,13 ਮਾਰਚ (ਪੰਕਜ ਕੁਮਾਰ )- ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਗਠਿਤ ਕੀਤੀ ਗਈ ਬੈਂਕਾਂ ਅਤੇ ਬਾਕੀ ਕੇਂਦਰ ਸਰਕਾਰ ਦੇ ਵਿਭਾਗਾਂ ਦੀ ਰਾਜ ਭਾਸ਼ਾ ਸਮਿਤੀ ਦੀ ਪਹਿਲੀ ਮੀਟਿੰਗ ਫ਼ਿਰੋਜਪੁਰ ਕੋਆਪ੍ਰੇਟਿਵ ਬੈਂਕ ਦੇ ਮੀਟਿੰਗ ਹਾਲ ਵਿਚ ਸ੍ਰੀ. ਰਾਮ ਕੁਮਾਰ ਗੁਪਤਾ ਪ੍ਰਧਾਨ ਰਾਜ ਭਾਸ਼ਾ ਸਮਿਤੀ (ਲੀਡ ਡਿਸਟਿ੍ਰਕਟ ਮੈਨੇਜਰ ਫ਼ਿਰੋਜ਼ਪੁਰ) ਦੀ ਅਗਵਾਈ ਵਿਚ ਹੋਈ, ਜਿਸ ਵਿਚ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਤੋਂ ਉੱਪ-ਨਿਰਦੇਸ਼ਕ ਸ੍ਰੀ. ਪ੍ਰਮੋਦ ਸ਼ਰਮਾ ਅਤੇ ਭਾਰਤੇਂਦੂ ਪੰਤ ਸਹਾਇਕ...
ਫ਼ਿਰੋਜ਼ਪੁਰ,13 ਮਾਰਚ (ਪੰਕਜ ਕੁਮਾਰ ) ਫ਼ੌਜ ਦੇ ਅਧਿਕਾਰੀ ਕਰਨਲ ਡਾ. ਐੱਸ.ਵੀ.ਐੱਸ ਸੁਧਾਰਕਰ, ਉਨ੍ਹਾਂ ਦੀ ਮਾਤਾ ਸ੍ਰੀਮਤੀ ਐੱਸ.ਵੀ. ਜੈਯਾਲਕਸ਼ਮੀ ਅਤੇ ਸਿੱਖਿਆ ਸ਼ਾਸਤਰੀ ਪਤਨੀ ਸ੍ਰੀਮਤੀ ਮੰਜੂ ਬਾਲਾ ਨੇ ਸ਼ਹਿਦ ਵਾਲੀਆਂ ਮਧੂ ਮੱਖੀਆਂ ਪਾਲਨ ਦਾ ਧੰਦਾ ਸ਼ੁਰੂ ਕਰਕੇ ਅਤੇ ਇਸ ਵਿਚੋਂ ਜ਼ਿਆਦਾ ਆਮਦਨੀ ਪ੍ਰਾਪਤ ਕਰਨ ਲਈ ਨਵੇਂ ਤਜਰਬੇ ਕਰਕੇ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਮਾਰਗ ਦਰਸ਼ਕ ਦਾ ਕੰਮ ਕੀਤਾ ਹੈ । ਕਰਨਲ ਡਾ. ਸੁਧਾਰਕਰ ਨੇ ਦੱਸਿਆ ਕਿ ਉਸ ਦੀ ਬਦਲੀ 2015 ਵਿਚ ਮਿਲਟਰੀ ਡੇਅਰੀ...
ਭਲੂਰ,13 ਮਾਰਚ (ਅਨੰਤ ਗਿੱਲ)-ਅੱਜ ਬਾਘਾਪੁਰਾਣਾ ਦੇ ਪਿੰਡ ਭਲੂਰ ਦੀ ਨਾਮਵਰ ਅਤੇ ਉੱਘੀ ਸ਼ਖਸੀਅਤ ਮਾ: ਬਿੱਕਰ ਸਿੰਘ ਹਾਂਗਕਾਂਗ ਦੀ ਧਰਮਪਤਨੀ ,ਕੈਨੇਡੀਅਨ ਮਲਕੀਤ ਸਿੰਘ ,ਕੈਨੇਡੀਅਨ ਕਰਮਜੀਤ ਸਿੰਘ ਦੀ ਸਤਿਕਾਰਯੋਗ ਮਾਤਾ ਅਤੇ ਨਛੱਤਰ ਸਿੰਘ ਮੱਲੀ ਅਤੇ ਜ਼ੋਰਾ ਸਿੰਘ ਮੱਲੀ ਦੇ ਮਾਮੀ ਸੁਖਦੇਵ ਕੌਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਅੱਜ ਗੁਰਦੁਆਰਾ ਸੁਖਸਾਗਰ ਸਾਹਿਬ ਭਲੂਰ ਵਿਖੇ ਪਾਠਾਂ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ...
ਬਾਘਾਪੁਰਾਣਾ,13 ਮਾਰਚ (ਜਸ਼ਨ)- ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚ ਖੰਡ ਵਾਸੀ ਸੰਤ ਨਛੱਤਰ ਸਿੰਘ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਾਲਾਨਾ ਸ਼ਹੀਦੀ ਜੋੜ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ । ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨੇ ਸ਼ਹੀਦੀ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਮਾਰਚ ਤੋਂ 101 ਸ਼੍ਰੀ ਅਖੰਡ ਪਾਠਾਂ ਦੀ ਲੜੀ...
ਭਲੂਰ ,13 ਮਾਰਚ (ਅਨੰਤ ਭਲੂਰ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਪਿੰਡ ਡਰੋਲੀ ਭਾਈ ਵਿਖੇ ਡਾ:ਪਰਮਜੀਤ ਸਿੰਘ ਵੱਡਾ ਘਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਡਾ: ਪਰਮਜੀਤ ਸਿੰਘ ਨੇ ਸਰਕਾਰ ਨੂੰ ਸੰਬੋਧਨ ਹੁੰਦਿਆਂ ਡਾਕਟਰਾਂ ਕਿਹਾ ਕਿ ਉਨਾਂ ਦੀਆਂ ਅੱਧ ਵਿਚਕਾਰ ਲਟਕ ਰਹੀਆਂ ਮੰਗਾਂ ਨੂੰ ਜਲਦ ਪੂਰੀਆਂ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਵੱਡਾ ਘਰ ਨੇ ਕਿਹਾ ਕਿ ਹਰ ਇਕ ਡਾਕਟਰ ਪਿੰਡਾਂ ਵਿਚਲੇ ਲੋੜਵੰਦ ਗਰੀਬ ਲੋਕਾਂ ਲਈ ਵੱਡਾ ਸਹਾਰਾ ਬਣਦੇ ਹਨ ਅਤੇ...
ਭਲੂਰ,13 ਮਾਰਚ (ਅਨੰਤ ਭਲੂਰ)-ਪਿੰਡ ਭਲੂਰ ਦੇ ਸੀਨੀਅਰ ਅਕਾਲੀ ਆਗੂ ਸੁਖਮੰਦਰ ਸਿੰਘ ਬਰਾੜ ਦੇ ਇਕਲੌਤੇ ਬੇਟੇ ਸੰਦੀਪ ਸਿੰਘ ਬਰਾੜ ਦੇ ਵਿਆਹ ਸਮਾਗਮ ਦੌਰਾਨ ਪੰਜਾਬ ਦੇ ਸੀਨੀਅਰ ਅਕਾਲੀ ਆਗੂਆਂ ਅਤੇ ਸੀਨੀਅਰ ਅਫਸਰ ਸਾਹਿਬਾਨਾਂ ਨੇ ਸ਼ਿਰਕਤ ਕੀਤੀ। ਇਸ ਸਮੇਂ ਵਿਆਹ ਵਾਲੀ ਜੋੜੀ ਸੰਦੀਪ ਸਿੰਘ ਬਰਾੜ ਤੇ ਲਵਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਆਸ਼ੀਰਵਾਦ ਦੇਣ ਪਹੁੰਚੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ, ਮਨਤਾਰ ਸਿੰਘ ਬਰਾੜ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ ਵਿਧਾਇਕ ਮੁਕਤਸਰ, ਪਰਮਹੰਸ...

Pages