ਮੋਗਾ,27 ਅਪਰੈਲ (ਜਸ਼ਨ) :ਪਿੰਡ ਬੁੱਕਣ ਵਾਲਾ ਦੇ ਮੋਗਾ ਰੋਡ ਤੇ ਗਊਸ਼ਾਲਾ ਨੇੜੇ ਸ਼ਨੀਵਾਰ ਸਵੇਰੇ ਬੱਚਿਆਂ ਨੂੰ ਸਕੂਲ ਲੈਕੇ ਜਾ ਰਹੀ ਵੈਨ ਅਤੇ ਕਾਰ ਦੀ ਆਪਣੇ ਸਾਹਮਣੇ ਟੱਕਰ ਹੋ ਗਈ। ਜਿਸ ਨਾਲ ਕਾਰ ਤੇ ਸਕੂਲ ਵੈਨ ਦਾ ਨੁਕਸਾਨ ਹੋ ਗਿਆ ਅਤੇ ਵੈਨ ਸਵਾਰ ਬੱਚੇ ਵਾਲ ਵਾਲ ਬਚ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸਦਰ ਮੋਗਾ ਦੀ ਪੁਲਿਸ ਮੌਕੇ ਤੇ ਪੁੱਜੀ ਤੇ ਜਾਂਚ ਪੜਤਾਲ ਸੁਰੂ ਕੀਤੀ। ਘਟਨਾ ਸਥਾਨ ਤੇ ਮੌਜੂਦ ਪਿੰਡ ਬੁੱਕਣਵਾਲਾ ਨਿਵਾਸੀ ਸਾਬਕਾ ਸਰਪੰਚ ਨਰਿੰਦਰ ਸਿੰਘ ਨੇ ਦੱਸਿਆ ਕਿ...
News
ਮੋਗਾ, 27 ਅਪਰੈਲ (ਜਸ਼ਨ): ਅੱਜ ਮੋਗਾ ਜ਼ਿਲੇ ਦੇ ਪਿੰਡ ਰੌਲੀ ਅਤੇ ਚੋਗਾਵਾਂ ਵਿਖੇ ਕੰਬਾਈਨ ਦੇ ਚੰਗਿਆੜਿਆਂ ਕਾਰਨ ਲੱਗੀ ਅੱਗ ਨਾਲ ਲਗਭਗ 200 ਏਕੜ ਕਣਕ ਅੱਗ ਦੀ ਲਪੇਟ ’ਚ ਆ ਗਈ । ਇਸ ਅੱਗ ਨਾਲ ਚੋਗਾਵਾਂ ਪਿੰਡ ਦੀ 150 ਏਕੜ ਜਦਕਿ 34 ਏਕੜ ਰੌਲੀ ਪਿੰਡ ਦੀ ਕਣਕ ਪ੍ਰਭਾਵਿਤ ਹੋਈ ਹੈ। ਕਾਨੂੰਗੋ ਰਾਕੇਸ਼ ਕੁਮਾਰ ਅਤੇ ਪਟਵਾਰੀ ਜਸਵੀਰ ਕੌਰ ਚੋੋਗਾਵਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ ਨੂੰ ਗਿਰਦੌਰੀ ਉਪਰੰਤ ਹੀ ਪਤਾ ਲੱਗ ਸਕੇਗਾ ਕਿ...
ਮੋਹਾਲੀ ,26 ਅਪਰੈਲ (ਲਛਮਣਜੀਤ ਸਿੰਘ ਪੁਰਬਾ/ਜਸ਼ਨ): ਪੰਜਾਬੀ ਆਪਣੀ ਮਿਹਨਤ ਸਦਕਾ ਜਿੱਥੇ ਵਿਦੇਸ਼ਾਂ ‘ਚ ਵੀ ਚੰਗਾ ਨਾਮ ਕਮਾ ਰਹੇ ਹਨ ਉੱਥੇ ਕੜੀ ਮਿਹਨਤ ਤੋਂ ਬਾਅਦ ਆਪਣੀ ਕਲਾ ਰਾਹੀਂ ਵੀ ਦੁਨੀਆਂ ਦੇ ਨਕਸ਼ੇ ’ਤੇ ਆਪਣੇ ਸੂਬੇ ਦਾ ਨਾਮ ਰੁਸ਼ਨਾ ਰਹੇ ਹਨ। ਅਜਿਹੀ ਹੀ ਵਿਸ਼ੇਸ਼ ਪ੍ਰਾਪਤੀ ਰਹ ਪੰਜਾਬ ਦੀ ਧੀ ਸ਼ਮਿੰਦਰ ਕੌਰ ਦੀ ,ਜੋ ਮੁਹਾਲੀ ਦੇ ਸਨੀ ਇਨਕਲੇਵ ਦੇ ਨਿਵਾਸੀ ਕੁਲਦੀਪ ਸਿੰਘ ਦੀ ਹੋਣਹਾਰ ਸਪੁੱਤਰੀ ਹੈ । ਸ਼ਮਿੰਦਰ ਕੌਰ 30 ਅਪਰੈਲ ਤੋਂ 3 ਮਈ ਤੱਕ ਆਸਟਰੇਲੀਆ ਵਿੱਚ ਹੋਣ ਜਾ ਰਹੇ...
ਮੂਨਕ,26 ਅਪਰੈਲ (ਨਰੇਸ਼ ਤਨੇਜਾ) :ਸਿਵਲ ਸਰਜਨ ਸੰਗਰੂਰ ਡਾ ਪ੍ਰੇਮਪਾਲ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ ਐਚ ਸੀ ਮੂਨਕ ਡਾ ਰਾਜੇਸ਼ ਕੁਮਾਰ ਦੀ ਅਗਵਾਈ ਵਿਚ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ ਰਾਜੇਸ਼ ਕੁਮਾਰ ਨੇ ਕਿਹਾ ਕਿ ਮਲੇਰੀਆ ਦਾ ਖਾਤਮਾ ਸਾਫ਼ ਸਫ਼ਾਈ ਅਤੇ ਸਾਵਧਾਨੀਆਂ ਨਾਲ ਕੀਤਾ ਜਾ ਸਕਦਾ ਹੈ। ਅਸ਼ੋਕ ਕੁਮਾਰ ਐਸ ਆਈ ਕਮ ਬੀ ਈ ਈ ਨੇ ਕਿਹਾ ਕਿ ਮਲੇਰੀਆ ਤੋਂ ਬਚਣ ਲਈ ਆਪਣੇ ਆਸ ਪਾਸ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ।...
ਮੂਨਕ,26 ਅਪਰੈਲ (ਨਰੇਸ਼ ਤਨੇਜਾ) :ਲੋਕ ਸਭਾ ਹਲਕਾ ਸੰਗਰੂਰ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਪਰਮਿੰਦਰ ਸਿੰਘ ਢੀਡਸਾ ਨੇ ਚੋਣ ਪ੍ਰਚਾਰ ਲਈ ਮੂਨਕ ਵਿਖੇ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਮੂਨਕ ਅਨਾਜ ਵਿਖੇ ਮੌਜੂਦ ਦਫਤਰ ਵਿਖੇ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਬੌਖਲਾ ਚੁੱਕੀ ਹੈ। ਕੈਪਟਨ ਆਪਣੇ ਵਰਕਰਾਂ ਅਤੇ ਵਿਧਾਇਕਾਂ ਨੂੰ ਝਾੜ ਪਾ ਰਿਹਾ ਹੈ ਕਿ ਜਿਸ ਹਲਕੇ ਵਿੱਚੋਂ ਵੋਟਾਂ ਘਟਦੀਆਂ ਹਨ, ਉਸ ਵਿਧਾਇਕ ਦੀ...
ਮੋਗਾ,26 ਅਪਰੈਲ ( ਲਛਮਣਜੀਤ ਸਿੰਘ ਪੁਰਬਾ/ਜਸ਼ਨ): ਸਮੁੱਚੇ ਪੰਜਾਬ ਵਿਚ ਕਿਸਾਨਾਂ ’ਤੇ ਅੱਗ ਦਾ ਕਹਿਰ ਜਾਰੀ ਹੈ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨਿੱਤ ਦਿਨ ਕਿਤੇ ਨਾ ਕਿਤੇ ਅੱਗ ਦੀ ਭੇਂਟ ਚੜ ਰਹੀ ਹੈ ਜਿਸ ਨਾਲ ਪਹਿਲਾਂ ਤੋਂ ਹੀ ਆਰਥਿਕ ਤੌਰ ’ਤੇ ਟੁੱਟ ਚੁੱਕੀ ਕਿਸਾਨੀ ਨੂੰ ਹੋਰ ਮਾਰ ਝੱਲਣੀ ਪੈ ਰਹੀ ਹੈ। ਅੱਜ ਵੀ ਮੋਗਾ ਦੇ ਪਿੰਡ ਬੁੱਕਣਵਾਲਾ ਵਿਖੇ ਲੱਗੀ ਅੱਗ ਨੂੰ ਪਲਾਂ ਵਿਚ ਹੀ ਕਣਕ ਦੇ ਖੇਤਾਂ ਨੂੰ ਲਪੇਟ ਵਿਚ ਲੈਂਦਿਆਂ ਸਭ ਕੁਝ ਸੁਆਹ ਕਰ ਦਿੱਤਾ।...
ਮੋਗਾ, 26 ਅਪ੍ਰੈਲ (ਜਸ਼ਨ): ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਅਗਵਾਈ ਵਿੱਚ ਹਲਕੇ ਦੇ ਪਿੰਡ ਝੰਡੇਆਣਾ ਗਰਬੀ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਤੇ ਪਿੰਡ ਵਾਸੀਆਂ ਦੇ ਭਾਰੀ ਇਕੱਠ ਨੇ ਮੁਹੰਮਦ ਸਦੀਕ, ਬੀਬੀ ਰਣਜੀਤ ਕੌਰ, ਐਮ.ਐਲ.ਏ. ਡਾ. ਹਰਜੋਤ ਕਮਲ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਸੂਬਾ ਸਕੱਤਰ ਰਵੀ ਗਰੇਵਾਲ, ਜ਼ਿਲਾ...
ਮੋਗਾ,26 ਅਪਰੈਲ (ਜਸ਼ਨ)- ਮੈਕਰੋ ਗਲੋਬਲ ਮੋਗਾ ਆਈਲਜ਼ ਅਤੇ ਵੀਜ਼ਾ ਸਬੰਧੀ ਸੇਵਾਵਾਂ ਲਈ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ ਅਤੇ ਅਨੇਕਾਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦਿਆਂ ਉੱਚ ਵਿੱਦਿਆ ਲਈ ਵਿਦੇਸ਼ ਭੇਜ ਕੇ ਉਹਨਾਂ ਦਾ ਭਵਿੱਖ ਸਵਾਰ ਚੁੱਕੀ ਹੈ। ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਅਤੇ ਤਜਰਬੇਕਾਰ ਸਟਾਫ਼ ਸਦਕਾ ਵਿਦਿਆਰਥੀ ਕੰਵਲਪਾਲ ਸਿੰਘ ਗਿੱਲ ਨਿਵਾਸੀ ਮਹਿਣਾ ਨੇ 7.0 ਬੈਂਡ ਅਤੇ ਖੁਸ਼ਪ੍ਰੀਤ ਕੌਰ ਨਿਵਾਸੀ ਜਵਾਹਰ ਸਿੰਘ ਵਾਲਾ ਨੇ...
ਮੋਗਾ 26 ਅਪ੍ਰੈਲ(ਜਸ਼ਨ): ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ ਪੁੱਜੀ 2,00,401 ਮੀਟਿ੍ਰਕ ਟਨ ਕਣਕ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 1,60,898 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਖਰੀਦ ਕੀਤੀ ਗਈ ਕਣਕ ਵਿੱਚੋਂ 41,187 ਮੀਟਿ੍ਰਕ ਟਨ ਕਣਕ ਦੀ ਲਿਫ਼ਟਿੰਗ ਵੀ ਕਰਵਾਈ ਜਾ ਚੁੱਕੀ ਹੈ। ਉਨਾਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ...
ਚੰਡੀਗੜ, 26 ਅਪ੍ਰੈਲ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਲੋਕ ਸਭਾ ਚੋਣਾਂ 2019 ਸਬੰਧੀ ਨਾਮਜ਼ਦਗੀਆਂ ਭਰਨ ਦੇ 5ਵੇਂ ਦਿਨ ਅੱਜ ਪੰਜਾਬ ਰਾਜ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ 91 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਹੁਣ ਤੱਕ ਪੰਜਾਬ ਰਾਜ ਦੇ 13 ਲੋਕ ਸਭਾ ਹਲਕਿਆਂ ਲਈ ਨਾਮਜ਼ਦਗੀ ਦੇ 4 ਦਿਨਾਂ ਵਿੱਚ 107 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਅਤੇ ਅੱਜ ਦੀਆਂ 91 ਨਾਮਜ਼ਦਗੀਆਂ ਨੂੰ ਮਿਲਾ ਕੇ ਕੁਲ ਨਾਮਜ਼ਦਗੀਆਂ 198 ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ...

