News

ਬਾਘਾਪੁਰਾਣਾ, 28 ਅਪਰੈਲ (ਜਸ਼ਨ): ਮੋਗਾ ਦੀ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਆਲਮਵਾਲਾ ਵਿਖੇ ਸਥਿਤ ਨਿੱਜੀ ਨਸ਼ਾ ਛੁਡਾਊ ਕੇਂਦਰ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਰੇਡ ਕਰਕੇ ਕੇਂਦਰ ਦੇ ਸਟਾਫ਼ ,ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਨੌਜਵਾਨਾਂ ਅਤੇ ਉੱਥੋਂ ਦਾ ਸਾਰਾ ਸਾਜੋ ਸਮਾਨ ਆਪਣੇ ਕਬਜੇ ਵਿਚ ਲੈ ਲਿਆ । ਰਾਤ 11 ਕੁ ਵਜੇ ਪੁਲਿਸ ਐਂਬੂਲੈਂਸਾਂ ਸਮੇਤ ਕੇਂਦਰ ਵਿਚ ਪਹੁੰਚੀ ਅਤੇ ਕੇਂਦਰ ' ਚ ਦਾਖਲ 50 ਤੋਂ ਵੱਧ ਨੌਜਵਾਨਾਂ ਨੂੰ ਆਪਣੀ ਹਿਫ਼ਾਜ਼ਤ ਵਿਚ ਲੈ ਕੇ ਸਿਵਲ ਹਸਪਤਾਲ ਮੋਗਾ ਪਹੁੰਚੀ...
ਮੋਗਾ,28 ਅਪਰੈਲ (ਜਸ਼ਨ): ਮੋਗਾ ਪੁਲਿਸ ਨੇ ਜ਼ਰਾਇਮ ਪੇਸ਼ਾ ਲੋਕਾਂ ਖਿਲਾਫ਼ ਵੱਡੀ ਮੁਹਿੰਮ ਸ਼ੁਰੂ ਕਰਦਿਆਂ ਅੱਜ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਕੀਤੀ ਜਦੋਂ ਦੋ ਨੌਜਵਾਨਾਂ ਨੂੰ ਗਿ੍ਰਫਤਾਰ ਕਰਕੇ ਉਹਨਾਂ ਕੋਲੋਂ ਚੋਰੀ ਦੇ 11 ਮੋਟਰਸਾਈਕਲ ਬਰਾਮਦ ਕੀਤੇ। ਥਾਣਾ ਸਿਟੀ ਮੋਗਾ ਵਿਖੇ ਡੀ.ਐਸ.ਪੀ. (ਮੇਜਰ ਕਰਾਇਮ) ਜਸਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਜਗਤਾਰ ਸਿੰਘ ਅਤੇ ਏ.ਐਸ.ਆਈ. ਅਮਰੀਕ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਲੁਹਾਰਾ ਚੌਂਕ...
ਨੱਥੂਵਾਲਾ ਗਰਬੀ , 28 ਅਪਰੈਲ (ਪੱਤਰ ਪਰੇਰਕ)-ਕਣਕ ਦੀ ਸਾਂਭ ਸੰਭਾਲ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਪਰ ਬਹੁਤ ਸਾਰੀਆਂ ਥਾਵਾਂ ’ਤੇ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਦੁੱਖਦਾਇਕ ਘਟਨਾਵਾਂ ਨਾਲ ਕਿਸਾਨ ਭਰਾਵਾਂ ਦੀ ਜਿੱਥੇ ਪੁੱਤਾਂ ਵਾਂਗ ਪਾਲੀ ਹੋਈ ਫਸਲ ਸੜ੍ਹ ਕੇ ਸੁਆਹ ਹੋ ਗਈ ਉੱਥੇ ਹੀ ੳਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਵੀ ਹੋ ਗਿਆ। ਬਹੁਤ ਥਾਵਾਂ ਤੇ ਲੋਕਾਂ ਨੇ ਏਕੇ ਦਾ ਸਬੂਤ ਦਿੰਦੇ ਹੋਏ ਇਸ ਅੱਗ ਤੇ ਕਾਬੂ ਵੀ ਪਾਇਆ ਜਿਸ ਨਾਲ ਵੱਡਾ ਨੁਕਸਾਨ ਹੋਣ...
ਬਾਘਾਪੁਰਾਣਾ,28 ਆਪ੍ਰੈਲ(ਜਸ਼ਨ)-ਲੋਕ ਸਭਾ ਚੋਣਾਂ ਦਾ ਦਿਨ ਨੇੜੇ ਆਉਦਾਂ ਜਾ ਰਿਹਾ ਹੈ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ।ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸੀ ਉਮਦੀਵਾਰ ਮੁਹੰਮਦ ਸਦੀਕ ਦੀ ਚੋਣ ਮੁਹਿੰਮ ਨੂੰ ਪੂਰੀ ਤਰਾਂ ਭਖਾਉਣ ਲਈ ਲਗਾਤਾਰ ਵੋਟਰਾਂ ਨਾਲ ਸੰਪਰਕ ਬਣਾ ਕੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰ ਰਹੇ ਹਨ । ਕੰਵਲਜੀਤ ਸਿੰਘ...
ਮੋਗਾ, 27 ਅਪ੍ਰੈਲ (ਜਸ਼ਨ)-ਮਾਲਵਾ ਖੇਤਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਮਾਉੂਟ ਲਿਟਰਾ ਜੀ ਸਕੂਲ ਵਿਖੇ ਰੈੱਡ ਡੇ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਬੱਚਿਆਂ ਨੂੰ ਲਾਲ ਰੰਗ ਦੀ ਮਹੱਤਤਾ ਦੱਸਣ ਲਈ ਅੱਜ ਮਾਉੂਟ ਲਿਟਰਾ ਜ਼ੀ ਸਕੂਲ ਦੇ ਕੇ.ਜੀ. ਵਿੰਗ ਨੇ ‘ਰੈੱਡ ਕਲਰ ਡੇ’ ਮਨਾਇਆ । ਇਸ ਦਿਨ ਨੂੰ ਮਨਾਉਣ ਲਈ ਬੱਚੇ ਨਾ ਕੇਵਲ ਲਾਲ ਰੰਗ ਦੇ ਕੱਪੜਿਆਂ ’ਤੇ ਗਹਿਣਿਆਂ ਨਾਲ ਸਜੇ ਹੋਏ ਸਨ ਬਲਕਿ ਉਹ ਆਪਣੇ ਨਾਲ ਲਾਲ ਰੰਗ ਦੀਆਂ ਵਸਤੂਆਂ ਵੀ ਲਿਆਏ ਹੋਏ ਸਨ। ਬੱਚਿਆਂ ਦੀਆਂ ਕਲਾਸਾਂ ਨੂੰ ਵੀ...
ਮੋਗਾ 27 ਅਪ੍ਰੈਲ:(ਜਸ਼ਨ): ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵੀਪ ਜ਼ਿਲਾ ਇੰਚਾਰਜ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜਿੰਦਰ ਬਤਰਾ ਨੇ ਸਵੀਪ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟਰੋਲ ਪਾਰਟੀਸੀਪੇਸ਼ਨ) ਪ੍ਰੋਗਰਾਮ ਤਹਿਤ ਜ਼ਿਲੇ ਦੇ ਵੱਖ-ਵੱਖ ਕਾਲਜ ਮੁਖੀਆਂ ਨਾਲ ਮੀਟਿੰਗ ਕੀਤੀ। ਉਨਾਂ ਕਾਲਜਾਂ ਦੇ ਮੁਖੀਆਂ ਪਾਸੋਂ ਹੁਣ ਤੱਕ ਸਵੀਪ ਪ੍ਰੋਗਰਾਮ ਤਹਿਤ ਕੀਤੀਆਂ ਗਈਆਂ...
ਮੋਗਾ, 27 ਅਪ੍ਰੈਲ (ਜਸ਼ਨ) : ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਅਗਵਾਈ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਨੇ ਮੋਗਾ ਹਲਕੇ ਦੇ ਪਿੰਡ ਖੁਖਰਾਣਾ ਦਾ ਦੌਰਾ ਕੀਤਾ। ਇਸ ਮੌਕੇ ਕਾਂਗਰਸੀ ਵਰਕਰਾਂ ਅਤੇ ਪਿੰਡ ਵਾਸੀਆਂ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਜਨਾਬ ਮੁਹੰਮਦ ਸਦੀਕ, ਬੀਬੀ ਰਣਜੀਤ ਕੌਰ, ਵਿਧਾਇਕ ਡਾ. ਹਰਜੋਤ ਕਮਲ, ਕਾਂਗਰਸ ਦੇ...
ਕੋਟਕਪੂਰਾ, 27 ਅਪੈ੍ਰਲ (ਟਿੰਕੂ ਕੁਮਾਰ) :- ਵਾਹਿਗੁਰੂ ਸਿਮਰਨ ਕੇਂਦਰ ਕੋਟਕਪੂਰਾ ਦੇ ਕਮੇਟੀ ਮੈਂਬਰ ਅਤੇ ਸਪੈਸ਼ਲ ਸਟਾਫ ਦੇ ਏ ਐਸ ਆਈ ਬਲਤੇਜ ਸਿੰਘ ਬਰਾੜ (ਮੜਾਕ ਵਾਲੇ) ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦ ਉਹਨਾਂ ਦੀ ਧਰਮ ਪਤਨੀ ਬੀਬੀ ਕੁਲਵਿੰਦਰ ਕੌਰ (43) ਅਚਾਨਕ ਸਦੀਵੀ ਵਿਛੋੜਾ ਦੇ ਗਏ। ਕਰੀਬ 11 ਸਾਲ ਪਹਿਲਾਂ ਬੀਬੀ ਕੁਲਵਿੰਦਰ ਕੌਰ ਦੀਆਂ ਸੜਕ ਹਾਦਸੇ ’ਚ ਦੋਨੋਂ ਲੱਤਾਂ ਬਿਲਕੁੱਲ ਨਕਾਰਾ ਹੋ ਗਈਆਂ ਸਨ ਤੇ ਉਹ ਉਸ ਦਿਨ ਤੋਂ ਬਾਅਦ ਵੀਲ ਚੇਅਰ ਰਾਂਹੀ ਹੀ ਆਪਣੇ ਰੋਜ਼ਮਰਾ...
ਮੋਗਾ, 27 ਅਪ੍ਰੈਲ (ਜਸ਼ਨ) ‘ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ ਪਾਰਲੀਮੈਂਟ ਵਿਚ ਭੇਜਣ ਲਈ ਅਕਾਲੀ ਭਾਜਪਾ ਵਰਕਰ ਦਿਨ ਰਾਤ ਮਿਹਨਤ ਕਰ ਰਹੇ ਹਨ‘ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੇ। ਬਰਾੜ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਹੀ ਵਿਕਾਸ ਦੇ ਮਸੀਹਾ ਵਜੋਂ ਲੋਕਾਂ ਵਿੱਚ ਆਪਣਾ ਵਿਸ਼ੇਸ ਥਾਂ ਬਣਾਇਆ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 2 ਸਾਲ ਦੇ...
ਰਾਏਕੋਟ,27 ਅਪਰੈਲ (ਕੁਲਦੀਪ ਲੋਹਟ): ਅੱਜ ਸਵੇਰ ਰਾਏਕੋਟ ਰੋਡ ’ਤੇ ਮੁੱਲਾਪੁਰ ਟੋਲ ਪਲਾਜ਼ਾ ਨਜ਼ਦੀਕ ਜਾ ਰਹੀ ਸਵਿੱਫਟ ਗੱਡੀ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਵਿਅਕਤੀ ਕਾਰ ਵਿਚੋਂ ਬਾਹਰ ਆਉਣ ‘ਚ ਕਾਮਯਾਬ ਹੋ ਗਿਆ। ਮਿ੍ਰਤਕ ਵਿਅਕਤੀ ਦੀ ਪਹਿਚਾਣ ਹਿੱਸੋਵਾਲ ਦੇ ਸਰਪੰਚ ਹਰਨੇਕ ਸਿੰਘ ਵਜੋਂ ਹੋਈ ਹੈ । ਮੌਕੇ ’ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਅਤੇ ਲੋਕਲ ਵਿਅਕਤੀਆਂ ਵੱਲੋਂ ਅੱਗ ਬੁਝਾੳੂ ਯੰਤਰ ਨਾਲ ਅੱਗ ’ਤੇ ਕਾਬੂ ਪਾਉਣ ਲਈ ਮੁਸ਼ੱਕਤ ਕੀਤੀ ਗਈ...

Pages