News

ਮੋਗਾ,24 ਅਪਰੈਲ:(ਜਸ਼ਨ): ਮੋਗਾ ਜ਼ੀਰਾ ਰੋਡ ਤੇ ਪੇਕੇ ਘਰ ਵਿੱਚ ਹੀ ਰਹਿ ਰਹੀ ਨਵ ਵਿਆਹੁਤਾ ਲੜਕੀ ਦਾ ਕਤਲ ਕਰਕੇ ਉਸ ਦਾ ਪਤੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਤੇ ਮਿ੍ਰਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਸਮਾਜ ਸੇਵਾ ਸੋਸਾਇਟੀ ਦੀ ਗੱਡੀ ਰਾਂਹੀ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ। ਮਿ੍ਰਤਕ ਲੜਕੀ ਗੁਰਪ੍ਰੀਤ ਕੌਰ ਦੀ ਭੂਆ ਮਨਪ੍ਰੀਤ ਕੌਰ ਪਤਨੀ ਬੂਟਾ ਸਿੰਘ...
ਨੱਥੂਵਾਲਾ ਗਰਬੀ , 23 ਆਪ੍ਰੈਲ (ਪੱਤਰ ਪਰੇਰਕ)- ਪਿਛਲੇ ਦਿਨੀ ਸ਼੍ਰੀ ਅਮਿ੍ਰਤਸਰ ਸਾਹਿਬ ਵਿੱਚ ਹੋਈ ਹਾਫ ਮੈਰਾਥਨ 21 ਕਿਲੋਮੀਟਰ ਦੌੜ ਵਿੱਚ ਮੋਗਾ ਜਿਲੇ੍ਹ ਦੇ ਸਰਕਾਰੀ ਬਹੁ ਤਕਨੀਕੀ ਕਾਲਜ ਗੁਰੁੂ ਤੇਗ ਬਹਾਦਰ ਗੜ੍ਹ ਦੇ ਵਿਦਿਆਰਥੀ ਨੇ ਅਹਿਮ ਪ੍ਰਾਪਤੀ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੋਗਰਾਮ ਅਫਸਰ ਬਲਵਿੰਦਰ ਸਿੰਘ ਦੌਲਤਪੁਰਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਜੋ ਕਿ ਸਿਵਲ ਇੰਜੀਨੀਅਰ ਦੇ ਦੂਸਰੇ ਸਮੈਸਟਰ ਦਾ ਵਿਦਿਆਰਥੀ ਹੈ, ਨੇ 2500 ਪੁਰਸ਼ਾਂ...
ਮੋਗਾ,23 ਅਪਰੈਲ(ਜਸ਼ਨ):ਬਲੱਡ ਡੋਨਰਜ਼ ਕਲੱਬ ਮੋਗਾ ਸਬੰਧਿਤ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੇ ਤਿੰਨ ਮੈਂਬਰਾਂ ਵੱਲੋਂ ਗਰਗ ਹਸਪਤਾਲ ਮੋਗਾ ਅਤੇ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚ ਕੇ ਤਿੰਨ ਲੋੜਵੰਦ ਮਰੀਜਾਂ ਲਈ ਖੂਨਦਾਨ ਕੀਤਾ । ਗਰਗ ਹਸਤਾਲ ਦੇ ਬਲੱਡ ਬੈਂਕ ਵਿਖੇ ਐਨ.ਜੀ.ਓ. ਦੇ ਸਰਪ੍ਸਤ ਗੋਕਲ ਚੰਦ ਬੁੱਘੀਪੁਰਾ ਅਤੇ ਪਰਵਿੰਦਰ ਸਿੰਘ ਘੱਲਕਲਾਂ ਨੇ ਇੱਕ ਬਿਰਧ ਔਰਤ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ ਜਦਕਿ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਇੱਕ ਗਰਭਵਤੀ...
ਮੋਗਾ, 23 ਅਪਰੈਲ (ਜਸ਼ਨ) : ਸਾਊਥ ਈਸਟ ਏਸ਼ੀਆ ਖੇਤਰ ਵਿੱਚ ਹੋਣ ਵਾਲੇ ਮਲੇਰੀਏ ਦੇ ਕੁੱਲ ਕੇਸਾਂ ਵਿੱਚੋਂ 70% ਅਤੇ ਮੌਤਾਂ ਵਿੱਚ 69% ਹਿੱਸਾ ਭਾਰਤ ਦਾ ਹੈ, ਜਿਸ ਤੋਂ ਸਹਿਜੇ ਹੀ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਭਾਰਤ ਵਿੱਚ ਮਲੇਰੀਆ ਇੱਕ ਗੰਭੀਰ ਸਮੱਸਿਆ ਹੈ । ਭਾਰਤ ਵਿੱਚ ਸੰਨ 2000 ਤੋਂ ਬਾਅਦ ਮਲੇਰੀਏ ਦੇ ਕੇਸਾਂ ਵਿੱਚ 75% ਤੱਕ ਦੀ ਕਮੀ ਦਰਜ ਕੀਤੀ ਗਈ ਹੈ, ਜਿਸ ਤੋਂ ੳੂਤਸਾਹਿਤ ਹੋ ਕੇ ਭਾਰਤ ਸਰਕਾਰ ਨੇ 2020 ਤੱਕ ਮਲੇਰੀਏ ਦੇ ਖਾਤਮੇ ਦਾ ਟੀਚਾ ਮਿਥਿਆ ਹੈ । ਇਹ...
ਮੋਗਾ,23 ਅਪਰੈਲ (ਜਸ਼ਨ): ਦੇਸ਼ ਭਗਤ ਕਾਲਜ ਮੋਗਾ ਵਿਖੇ ਬੀ.ਬੀ.ਏ,ਬੀ.ਕਾਮ,ਏ.ਟੀ.ਐਚ.ਐਮ ਦੇ ਛੇਵੇਂ ਅਤੇ ਐਮ.ਬੀ.ਏ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਅਯੋਜਨ ਕੀਤਾ ਗਿਆ।ਇਸ ਮੌਕੇ ਤੇ ਵਿਦਿਆਰਥੀਆਂ ਵੱਲੋ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ।ਇਸ ਵਿਦਾਇਗੀ ਪਾਰਟੀ ਵਿੱਚੋ ਜਗਦੀਪ ਸਿੰਘ ਨੂੰ ਮਿਸਟਰ ਫੇਅਰਵੈੱਲ ਅਤੇ ਰੇਨੂ ਬਾਲਾ ਅਤੇ ਰਵਨਦੀਪ ਕੌਰ ਨੂੰ ਮਿਸ ਫੇਅਰਵੈਲ ਐਲਾਨਿਆ ਗਿਆ।ਜੂਨੀਅਰ ਵਿਦਿਆਰਥੀਆਂ ਵੱਲੋਂ ਪਾਸਆਊਟ ਹੋ ਰਹੇ ਵਿਦਿਅਰਥੀਆਂ ਨੂੰ ਗਿਫਟ...
ਕੋਟਈਸੇ ਖਾਂ ,23 ਅਪਰੈਲ (ਜਸ਼ਨ):ਦਿਨਾਂ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਗਰੀਨ ਡੇ ਮਨਾਇਆ ਗਿਆ।ਇਸ ਵਿੱਚ ਕੇ.ਜੀ ਰੋਜ਼ ਕਲਾਸ ਦੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਵਿਦਿਆਰਥੀ ਸੁੰਦਰ ਹਰੇ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਸਨ। ਉਹਨਾਂ ਦੇ ਚਿਹਰੇ ਤੇ ਇੱਕ ਅਲੱਗ ਹੀ ਚਮਕ ਦਿਖਾਈ ਦੇ ਰਹੀ ਸੀ । ਵਿਦਿਆਰਥੀਆ ਵੱਲੋਂ ਹਰੇ ਰੰਗ ਦੀਆਂ ਸਬਜ਼ੀਆਂ ਅਤੇ ਖਿਡੌਣੇ ਵੀ ਲਿਆਦੇ ਗਏ।ਅਧਿਆਪਕਾ ਵੱਲੋਂ ਵਿਦਿਆਰਥੀਆਂ...
ਮੋਗਾ, 23 ਅਪ੍ਰੈਲ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਅੰਗਰੇਜ਼ੀ ਭਾਸ਼ਾ ਦਿਵਸ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਮਨਾਇਆ ਗਿਆ। ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਦਿਵਸ, ਵਿਸ਼ਵ ਪੁਸਤਕ ਕਾਪੀ ਰਾਈਟਸ ਦਿਵਸ ਹਰ ਸਾਲ 23 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਸਮੇਂ ਅੰਗਰੇਜ਼ੀ ਭਾਸ਼ਾ ਨਾਲ ਸਬੰਧਤ ਇਕ ਵਿਦਿਆਰਥੀ ਵਾਰਤਾ ਪੇਸ਼ ਕੀਤੀ। ਵਿਦਿਆਰਥੀਆਂ ਨੇ ਅੰਗ੍ਰੇਜੀ ਭਾਸ਼ਾ...
ਮੂਨਕ,23 ਅਪਰੈਲ (ਨਰੇਸ਼ ਤਨੇਜਾ): ਲੋਕ ਸਭਾ ਸੰਗਰੂਰ ਤੋ ਪੰਜਾਬ ਡੈਮੋਕਰੇਟਿਕ ਅਲਾਂਇੰਸ ਪਾਰਟੀ ਦੇ ਉਮੀਦਵਾਰ ਜੱਸੀ ਜਸਰਾਜ ਨੇ ਅੱਜ ਮੂਨਕ ਵਿਖੇ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆ ਜੱਸੀ ਜਸਰਾਜ ਨੇ ਦੱਸਿਆ ਕਿ ਅੱਜ ਕਈ ਥਾਂਵਾਂ ਤੇ ਜਨ ਸਭਾਵਾਂ ਕੀਤੀਆਂ ਗਈਆਂ ਹਨ ਜਿੱਥੇ ਉਹਨਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਉਹਨਾਂ ਕਿਹਾ ਕਿ 7 ਹਮ ਖਿਆਲੀ ਪਾਰਟੀਆਂ ਇਕੱਠੇ ਹੋ ਕੇ ਚੋਣ ਲੜ ਰਹੀਆਂ ਹਨ ਤੇ ਉਹ ਖੁਦ ਨੌ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰ...
ਮੋਗਾ,23 ਅਪਰੈਲ (ਜਸ਼ਨ): ਅੱਜ ਮੋਗਾ ਦੇ ਪਿੰਡ ਬੁੱਘੀਪੁਰਾ ਅਤੇ ਥੰਮਣਵਾਲਾ ਵਿਖੇ ਕਣਕ ਦੀ ਪੱਕੀ ਲਗਭਗ 150 ਏਕੜ ਫਸਲ ਅੱਗ ਨਾਲ ਸੜ ਕੇ ਸਵਾਹ ਹੋ ਗਈ । ਇਸ ਮੌਕੇ ਬੁੱਘੀਪੁਰਾ ਵਿਖੇ ਤਹਿਸੀਲਦਾਰ ਲਖਵਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਹਨਾਂ ਆਖਿਆ ਕਿ ਕਿਸਾਨਾਂ ਦੀ ਫਸਲ ਦੇ ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਹੈ ਤਾਂ ਕਿ ਪੀੜਤ ਕਿਸਾਨ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾ ਸਕੇ। ਠੇਕੇ ’ਤੇ ਜ਼ਮੀਨ ਲੈ ਕੇ ਵਾਹੀ ਕਰਨ ਵਾਲੇ ਵੱਖ ਵੱਖ ਪੀੜਤ...
ਮੋਗਾ,23 ਅਪਰੈਲ (ਜਸ਼ਨ): ਮੋਗਾ ਪੁਲਿਸ ਅਤੇ ਕਾੳੂਂਟਰ ਇੰਟੈਲੀਜੈਂਸ ਟੀਮ ਜਲੰਧਰ ਦੇ ਸੰਯੁਕਤ ਆਪਰੇਸ਼ਨ ਦੌਰਾਨ ਦਿੱਲੀ ਦੇ ਇਕ ਵਿਅਕਤੀ ਤੋਂ ਡੇਢ ਕਿਲੋਂ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਕੀਮਤ ਅੰਤਰਾਸ਼ਟਰੀ ਬਾਜ਼ਾਰ ਵਿਚ ਸਾਢੇ 7 ਕਰੋੜ ਰੁਪਏ ਬਣਦੀ ਹੈ। ਮੋਗਾ ਦੇ ਬਲਾਕ ਧਰਮਕੋਟ ਦੇ ਡੀ ਐੱਸ ਪੀ ਰਸ਼ਪਾਲ ਸਿੰਘ ਨੇ ਐੱਸ ਐੱਸ ਪੀ ਦਫਤਰ ਮੋਗਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਨਸ਼ਿਆਂ ਦੀ ਖੇਪ ਬਰਾਮਦ ਕਰਨ ਵਾਲੀ ਪੁਲਿਸ ਦੀ ਇਸ ਵੱਡੀ ਪ੍ਰਾਪਤੀ ਬਾਰੇ ਦੱਸਿਆ । ਇਸ ਮੌਕੇ ਉਹਨਾਂ ਨਾਲ...
Tags: CRIME

Pages