News

ਧਰਮਕੋਟ ,24 ਅਪਰੈਲ (ਜਸ਼ਨ): ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਮੁਹੰਮਦ ਸਦੀਕ ਦੇ ਨਾਮਜਦਗੀ ਪੱਤਰ ਦਾਖਲ ਕਰਨ ਲਈ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ. ਸੁਖਜੀਤ ਸਿੰਘ ਕਾਕਾ ਲੋਹਗੜ ਸਰਪੰਚਾ,ਪੰਚਾਂ, ਬਲਾਕ ਸੰਮਤੀ ਮੈਂਬਰਾਂ ,ਜਿਲਾ ਪ੍ਰੀਸ਼ਦ ਮੈਬਰਾਂ ਅਤੇ ਆਪਣੇ ਸਮਰਥੱਕਾਂ ਨਾਲ ਪਿੰਡ ਲੋਹਗੜ ਤੋਂ ਫਰੀਦਕੋਟ ਲਈ ਰਵਾਨਾ ਹੋਏ । ਰਵਾਨਾ ਹੋਣ ਤੋਂ ਪਹਿਲਾਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਵਰਕਰਾਂ...
ਧਰਮਕੋਟ,24 ਅਪਰੈਲ (ਜਸ਼ਨ) : ਸਿਹਤ,ਸਿੱਖਿਆ ਅਤੇ ਵਿਕਾਸ ਲਈ ਕੀਤੇ ਕੰਮਾਂ ਨੂੰ ਦੇਖਦੇ ਹੋਏ ਲੋਕ ਪ੍ਰੋਫੈਸਰ ਸਾਧੂ ਸਿੰਘ ਨੂੰ ਭਾਰੀ ਬਹੁਮਤ ਨਾਲ ਦੁਬਾਰਾ ਸੰਸਦ ਵਿਚ ਭੇਜਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋਂ ਹਲਕਾ ਇੰਚਾਰਜ ਸੰਜੀਵ ਕੋਛੜ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਆਖਿਆ ਕਿ ਪ੍ਰੋਫੈਸਰ ਸਾਧੂ ਸਿੰਘ ਨੇ ਸੰਸਦ ਮੈਂਬਰ ਹੁੰਦਿਆਂ ਹਲਕਾ ਧਰਮਕੋਟ ਲਈ ਸਿਹਤ ਅਤੇ ਸਿੱਖਿਆ ਲਈ ਐੱਮ ਪੀ ਲੈਂਡ ਫੰਡ ਨਾਲ ਬਹੁਤ ਕੰਮ ਕਰਵਾਏ...
ਮੋਗਾ,24 ਅਪਰੈਲ (ਜਸ਼ਨ): ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ,ਜ਼ਿਲਾ ਸਿੱਖਿਆ ਅਫਸਰ ਪਰਦੀਪ ਕੁਮਾਰ ਸ਼ਰਮਾ ਦੀ ਅਗਵਾਈ ਅਤੇ ਡਾਈਟ ਪ੍ਰਿੰਸੀਪਲ ਸੁਚਖੈਨ ਸਿੰਘ ਹੀਰਾ ਦੀ ਦੇਖ ਰੇਖ ‘ਚ ‘ਪੜੋ ਪੰਜਾਬ ਪੜਾਓ ਪੰਜਾਬ ’ ਵਿਗਿਆਨ ਪੌ੍ਰਜੈਕਟ ਤਹਿਤ ਮੋਗਾ ਦੀ ਡਾਇਟ ਵਿਖੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਾਇੰਸ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਆਰੰਭ ਹੋ ਗਿਆ। ਇਸ ਮੌਕੇ ਆਏ ਰਿਸੋਰਸ ਪਰਸਨਾਂ ਕੁਲਦੀਪ ਸਿੰਘ ਡੀ ਐੱਮ ,ਦਿਲਬਾਗ...
ਮੋਗਾ, 24 ਅਪ੍ਰੈਲ (ਜਸ਼ਨ )-ਬੀਤੇ ਦਿਨ ਨਵਾਂ ਸ਼ਹਿਰ ’ਚ ਸੰਪੰਨ ਹੋਈ ਪੰਜਾਬ ਓਪਨ ਸਬ ਜੂਨੀਅਰ ਬੈਡਮਿੰਟਨ ਟੂਰਨਾਮੈਂਟ ’ਚ ਗੋਲਡ, ਸਿਲਵਰ ਮੈਡਲ ਦਾ ਖਿਤਾਬ ਜਿੱਤ ਕੇ ਮਾਊਂਟ ਲਿਟਰਾ ਜੀ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਅੱਜ ਸੰਸਥਾ ਵਿਚ ਪਹੁੰਚੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੰਸਥਾ ਦੇ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਮਾਉਟ ਲਿਟਰਾ ਜੀ ਸਕੂਲ...
ਮੋਗਾ,24 ਅਪਰੈਲ (ਜਸ਼ਨ): ਮੈਕਰੋ ਗਲੋਬਲ ਮੋਗਾ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਹੈ ਜੋ ਕਿ ਆਇਲਜ਼ ਦੀਆਂ ਸੇਵਾਵਾਂ ਦੇ ਨਾਲ ਨਾਲ ਅਤੇ ਵਿਜ਼ਟਰ ਵੀਜ਼ਾ ਦੀਆਂ ਸੇਵਾਵਾਂ ਸਰਵਉੱਚ ਪੱਧਰ ਤੇ ਪ੍ਰਦਾਨ ਕਰ ਰਹੀ ਹੈ। ਇਸੇ ਸਫਲਤਾ ਸਦਕਾ ਸੰਸਥਾ ਦੁਆਰਾ ਇਕ ਸੰਸਥਾ ਵੱਲੋਂ ਤਰਨਤਾਰਨ ਦੇ ਵਰਨਾਲਾ ਦੀ ਨਵਪ੍ਰੀਤ ਕੌਰ ਦਾ ਆਸਟ੍ਰੇਲੀਆ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ । ਸੰਸਥਾ ਦੇ ਐੱਮ ਡੀ ਗੁਰਮਿਲਾਪ ਸਿੰਘ ਡੱਲਾ ਨੂੰ ਦੱਸਿਆ ਕਿ ਉਨ੍ਹਾਂ ਦੇ ਮਿਹਨਤੀ ਸਟਾਫ ਸਦਕਾ ਨਤੀਜੇ ਵਧੀਆ ਆ ਰਹੇ ਹਨ।...
ਫ਼ਰੀਦਕੋਟ, 24 ਅਪ੍ਰੈਲ - ( ਟਿੰਕੂ ਪ੍ਰਜਾਪਤੀ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੋਂ ਦੇ ਤਾਜ ਪੈਲੇਸ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਕਈ ਪ੍ਰੋਜੈਕਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਹਨ ਪ੍ਰੰਤੂ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਦੇ ਸੁਝਾਵਾਂ ਅਤੇ ਪ੍ਰੋਜੈਕਟਾਂ ਨੂੰ ਕੋਈ ਤਵਜੋ ਨਹੀਂ ਦਿੱਤੀ। ਉਹਨਾਂ ਕਿਹਾ ਕਿ...
ਮੋਗਾ 24 ਅਪ੍ਰੈਲ:(ਜਸ਼ਨ): ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰੇਗੰਢ ਨੂੰ ਸਮਰਪਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਵਿਖੇ ਬੱਚਿਆਂ ਦੇ ਲੇਖ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫ਼ਸਰ (ਸੈ) ਪਰਦੀਪ ਸ਼ਰਮਾ ਨੇ ਦੱਸਿਆ ਕਿ ਇਹ ਲੇਖ ਮੁਕਾਬਲੇ ਮਿਡਲ (ਛੇਵੀਂ ਤੋਂ ਅੱਠਵੀ), ਸੈਕੰਡਰੀ (ਨੌਵੀਂ ਤੇ ਦਸਵੀ) ਅਤੇ ਸੀਨੀਅਰ ਸੈਕੰਡਰੀ (ਗਿਆਰਵੀਂ ਅਤੇ ਬਾਰਵੀਂ) ਜਮਾਤ ਦੇ ਪੱਧਰ ‘ਤੇ ਕਰਵਾਏ ਗਏ। ਉਨਾਂ ਦੱਸਿਆ ਕਿ ਇਸ ਲੇਖ...
ਮੋਗਾ 24 ਅਪ੍ਰੈਲ:(ਜਸ਼ਨ): 21 - 22 ਅਪਰੈਲ ਦੀ ਦਰਮਿਆਨੀ ਰਾਤ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਬੈਂਕ ਦੀ ਲੁੱਟ ਦੇ ਦੋਸ਼ੀਆਂ ਨੂੰ ਮੋਗਾ ਪੁਲਿਸ ਵੱਲੋਂ 48 ਘੰਟਿਆਂ ਵਿੱਚ ਗਿ੍ਰਫ਼ਤਾਰ ਕਰਕੇ ਚੋਰੀ ਦਾ ਮਸਲਾ ਸੁਲਝਾ ਲਿਆ ਗਿਆ ਹੈ। ਪੁਲਿਸ ਨੇ ਇੱਕ ਬੈਂਕ ਕ੍ਰਮਚਾਰੀ ਸਮੇਤ ਤਿੰਨ ਦੋਸ਼ੀ ਗਿ੍ਰਫ਼ਤਾਰ ਕਰਕੇ 9 ਲੱਖ ਰੁਪਏ ਨਕਦ ਅਤੇ ਸੋਨੇ ਦੇ 14 ਪੈਕਟ ਬਰਾਮਦ ਕਰ ਲਏ ਹਨ । ਸੀਨੀਅਰ ਕਪਤਾਨ ਪੁਲਿਸ ਸ੍ਰ. ਅਮਰਜੀਤ ਸਿੰਘ ਬਾਜਵਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕੁਝ...
ਮੂਨਕ 24ਅਪ੍ਰੈਲ (ਨਰੇਸ਼ ਤਨੇਜਾ): ਲੋਕ ਸਭਾ ਸੀਟ ਸੰਗਰੂਰ ਤੋਂ ਅਕਾਲੀ ਦਲ ਅੰਮਿ੍ਰਤਸਰ ਦੇ ਉਮੀਦਵਾਰ ਸ. ਸਿਮਰਜੀਤ ਸਿੰਘ ਮਾਨ ਵੱਲੋ ਮੂਨਕ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਮੋਦੀ ਨੇ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਵਾਅਦੇ ਕੀਤੇ ਸੀ ਕਿ ਦੋ ਕਰੋੜ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਹਰੇਕ ਖਾਤਾ ਧਾਰਕ ਦੇ ਖਾਤੇ ਵਿੱਚ ਪੰਦਰਾਂ ਲੱਖ ਰੁਪਏ ਪਾਏ ਜਾਣਗੇ ਪਰ ਇਹ ਚੋਣ ਵਾਅਦੇ ਝੂਠੇ ਸਾਬਤ ਹੋਏ।...
ਮੂਨਕ, 24 ਅਪਰੈਲ (ਨਰੇਸ਼ ਤਨੇਜਾ): ਸੁੂਬੇ ਵਿਚ ਖੇਤਾਂ ਵਿਚ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਮੂਨਕ ‘ਚ ਦੇਹਲਾ ਰੋਡ ਦੇ ਇਕ ਕਿਸਾਨ ਨਿਰਮਲ ਸਿੰਘ ਦੀ 6 ਏਕੜ ਫਸਲ ਅੱਗ ਦੀ ਚਪੇਟ ਵਿਚ ਆ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰੀ ਸਿੰਘ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਕਿਸਾਨ ਨਿਰਮਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੂਨਕ ਦੀ ਤਕਰੀਬਨ 6 ਏਕੜ ਵਾਕਾ ਰਕਬਾ ਦੇਹਲਾ ਰੋਡ ਮੂਨਕ ਤੇ ਬੀਜੀ ਕਣਕ ਦੀ ਪੱਕੀ ਫਸਲ ਬਾਬਾ ਬਾਲਕ ਨਾਥ...

Pages