ਸੁਨਾਮ,9 ਮਈ (ਨਰੇਸ਼ ਤਨੇਜਾ): ਸੁਨਾਮ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਹੈ ਅਤੇ ਸੂਬੇ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਕਾਂਗਰਸੀ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਵਿਚ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਮੋਦੀ ਨੇ ਝੂਠੇ ਵਾਅਦੇ ਕਰਕੇ ਕੇਂਦਰ ਵਿੱਚ ਸਰਕਾਰ ਬਣਾਈ ਸੀ, ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਸਾਡੇ ਸਮਾਜ ਨੂੰ ਤੋੜਣ ਦੀਆਂ...
News
ਚੰਡੀਗੜ, 09 ਮਈ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪਟਿਆਲਾ ਫਾਊਂਡੇਸ਼ਨ ਅਤੇ ਅਵੋਇਡ ਐਕਸੀਡੈਂਟ ਫੋਰਮ ਦੇ ਰਵੀ ਐਸ ਆਹਲੂਵਾਲੀਆ ਅਤੇ ਹਰਪ੍ਰੀਤ ਸਿੰਘ ਨੇ ਅੱਜ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੂੰ ਇੱਕ ਮੰਗ ਪੱਤਰ ਸੌਂਪ ਕੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਆਪਣੇ ਪ੍ਰਚਾਰ ਲਈ ਵੱਡੇ ਪੱਧਰ ਤੇ ਰੋਡ ਸ਼ੋਅ ਕੀਤੇ ਜਾ ਰਹੇ ਹਨ। ਜਿਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੀਆਂ ਘਟਨਾਵਾਂ ਆਮ ਹੀ ਦੇਖਣ ਨੂੰ...
ਕੋਟਕਪੂਰਾ, 9 ਮਈ (ਟਿੰਕੂ ਕੁਮਾਰ) :- ਬਾਬਾ ਫਰੀਦ ਨਰਸਿੰਗ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਤੇ ਉੱਘੇ ਸਮਾਜਸੇਵੀ ਡਾ. ਮਨਜੀਤ ਸਿੰਘ ਢਿੱਲੋਂ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ਉਨਾ ਦੇ ਸਤਿਕਾਰਤ ਸੱਸ ਸੁਰਜੀਤ ਕੌਰ (75) ਪਤਨੀ ਬਲਵੀਰ ਸਿੰਘ ਸੰਧੂ ਵਾਸੀ ਸਰਾਭਾ ਨਗਰ ਜ਼ੀਰਾ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨਾ ਦੇ ਬੇਟਿਆਂ ਗੁਰਜਿੰਦਰ ਸਿੰਘ ਸਾਹਬ ਅਤੇ ਹਰਜਿੰਦਰ ਸਿੰਘ ਆਸਟੇ੍ਰਲੀਆ ਨੇ ਦੱਸਿਆ ਕਿ ਮਾਤਾ ਜੀ ਪੂਰੀ ਤੰਦਰੁਸਤੀ ਵਾਲਾ ਜੀਵਨ ਬਤੀਤ ਕਰ ਰਹੇ ਸਨ ਕਿ ਉਨਾ ਦੇ...
ਧਰਮਕੋਟ,9 ਮਈ (ਜਸ਼ਨ): ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਗਲੋਬਲ ਵਿਸਡਮ ਕਾਨਵੈਂਟ ਸਕੂਲ ਲੋਹਗੜ੍ਹ ਰੋਡ, ਧਰਮਕੋਟ ਵਿਦਿਅਕ ਖੇਤਰ ਵਿੱਚ ਆਪਣਾ ਕੀਮਤੀ ਯੋਗਦਾਨ ਪਾ ਰਹੀ ਹੈ। ਬੀਤੇ ਦਿਨੀਂ ਦਿੱਲੀ ਬੋਰਡ ਸੀ.ਬੀ.ਐੱਸ.ਈ. ਵੱਲੋਂ ਘੋਸ਼ਿਤ ਕੀਤੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ100% ਨਤੀਜੇ ਹਾਸਿਲ ਕਰਨ ਦਾ ਸੁਭਾਗ ਇਸ ਸੰਸਥਾ ਨੂੰ ਪ੍ਰਾਪਤ ਹੋਇਆ ਹੈ। ਸਕੂਲ ਦੇ ਚੇਅਰਮੈਨ ਡਾਕਟਰ ਗੁਰਨਾਮ ਸਿੰਘ ਭੁੱਲਰ ਨੇ ਬੋਲਦਿਆਂ ਕਿਹਾ ਕਿ ਇਹ ਇਸ ਸਕੂਲ ਦਾ ਪਹਿਲਾ ਸ਼ੈਸ਼ਨ ਸੀ ਜਿਸ ਵਿੱਚ...
ਧਰਮਕੋਟ,9 ਮਈ (ਜਸ਼ਨ): ਧਰਮਕੋਟ ਇਲਾਕੇ ਦੀ ਨਾਮਵਰ ਸੰਸਥਾ ਨਵਯੁੱਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਸੈਸ਼ਨ 2018-19 ਦੀਆਂ ਇਹਨਾਂ ਪ੍ਰੀਖਿਆਵਾਂ ਵਿਚ ਸਕੂਲ ਦੇ ਕੁੱਲ 81 ਵਿਦਿਆਰਥੀ ਅਪੀਅਰ ਹੋਏ ਹਨ ਜਿਹਨਾਂ ਵਿਚੋਂ ਨਵਨੀਤ ਕੌਰ ਪੁੱਤਰੀ ਭੁਪਿੰਦਰ ਸਿੰਘ ਪੰਡੋਰੀ 625 ਅੰਕ ਲੈ ਕੇ 96.2 ਪ੍ਰਤੀਸ਼ਤ ‘ਚ ਪਹਿਲਾ ਸਥਾਨ ,ਤਰਨਜੋਤ ਕੌਰ ਪੁੱਤਰ ਜਗਜੀਤ ਸਿੰਘ ਭੋਡੀਵਾਲ 624 ਅੰਕ ਲੈ ਕੇ 96 ਪ੍ਰਤੀਸ਼ਤ ‘ਚ ਦੂਜਾ ਸਥਾਨ ਅਤੇ ਮੁਸਕਾਨ ਅਰੋੜਾ...
ਮੋਗਾ, 9 ਮਈ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਨੂੰ ਜਿਤਾਉਣ ਲਈ ਹਲਕੇ ਦੇ ਵੱਖ ਵੱਖ ਪਿਡਾਂ ਵਿੱਚ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ, ਇਸੇ ਕੜੀ ਤਹਿਤ ਮੰਡੀਰਾਂ ਵਾਲਾ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਮੁਹੰਮਦ ਸਦੀਕ, ਵਿਜੇ ਸਾਥੀ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਸੂਬਾ ਸਕੱਤਰ ਰਵੀ ਗਰੇਵਾਲ, ਜ਼ਿਲਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ, ਇੰਦਰਜੀਤ...
ਮੋਗਾ ,8 ਮਈ (ਜਸ਼ਨ): ਖੇਤਾਂ ਵਿਚਲੀ ਪਰਾਲੀ ਨੂੰ ਲਗਾਈ ਅੱਗ ਕਾਰਨ ਅੱਜ ਮੋਗਾ ਦੇ ਪਿੰਡ ਦੁਨੇਕੇ ਵਿਖੇ 80 ਦੇ ਕਰੀਬ ਮੋਟਰਸਾਈਕਲ ਅਤੇ ਇੱਕ ਕਾਰ ਸੜ ਕੇ ਸੁਆਹ ਹੋ ਗਈ। ਪਿੰਡ ਦੁੰਨੇਕੇ ਵਿਖੇ ਪੰਕਜ ਮੋਟਰਸ ਕੰਪਨੀ ਦਾ ਯਾਰਡ ਬਣਿਆ ਹੋਇਆ ਹੈ ਜਿੱਥੇ ਸੱਤ ਸੌ ਪੰਜਾਹ ਦੇ ਕਰੀਬ ਨਵੇਂ ਨਕੋਰ ਮੋਟਰਸਾਈਕਲ ਖੜ੍ਹੇ ਕੀਤੇ ਗਏ ਸਨ ।ਦੁਪਹਿਰ ਸਮੇਂ ਨੇੜਲੇ ਖੇਤਾਂ ਵਿੱਚ ਨਾੜ ਨੂੰ ਲਗਾਈ ਹੋਈ ਅੱਗ ਨੇ ਕੰਪਨੀ ਦੇ ਯਾਰਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਮੋਟਰਸਾਈਕਲ ਅੱਗ ਦੀ ਚਪੇਟ ਵਿੱਚ...
ਫਿਰੋਜ਼ਪੁਰ,8 ਮਈ (ਸੰਦੀਪ ਕੰਬੋਜ ਜਈਆ) :ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਵੋਟਰ ਜਾਗਰੂਕਤਾ ਮੁਹਿੰਮ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਈਕਲਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ 11 ਮਈ ਨੂੰ ਸਵੀਪ ਸਾਈਕਲ ਰੈਲੀ ਕੱਢੀ ਜਾਵੇਗੀ। ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਨੂੰ ਇਸਤੇਮਾਲ ਕਰਕੇ ਜ਼ਿਲ੍ਹੇ ਵਿੱਚ 100 ਫ਼ੀਸਦੀ ਵੋਟ ਪੋਲ ਨੂੰ ਯਕੀਨੀ ਬਣਾਉਣਾ ਹੈ। ਇਹ ਜਾਣਕਾਰੀ ਸਹਾਇਕ ਕਮਿਸ਼ਨਰ ਰਣਜੀਤ...
ਚੰਡੀਗੜ, 8 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸਿੱਖਿਆ ਮੰਤਰੀ, ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਵਿੱਚ ਆਉਣ ਵਾਲੇ ਸਮੂੰਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੀ ਸੁਚੱਜੀ ਅਗਵਾਈ ਦੇ ਸਦਕਾ ਇਹ ਮੁਕਾਮ ਹਾਸਲ ਕੀਤਾ ਜਾ ਸਕਿਆ ਹੈ। ਉਨਾਂ ਕਿਹਾ ਕਿ ਸਕੂਲ ਅਧਿਆਪਕਾਂ ਅਤੇ...
ਮੋਗਾ,8 ਮਈ (ਜਸ਼ਨ): ਮੋਗਾ ਦੇ ਪਿਵੰਡ ਮਹੇਸ਼ਰੀ ਸੰਧੂਆਂ ਵਿਖੇ ਅੱਜ ਸ਼ੱਕੀ ਹਾਲਾਤ ਵਿਚ 35 ਸਾਲਾ ਲੜਕੀ ਦੀ ਮੌਤ ਹੋਣ ’ਤੇ ਲੜਕੀ ਦੇ ਭਰਾ ਨੇ ਲੜਕੀ ਦੇ ਪਤੀ ’ਤੇ ਉਸ ਨੂੰ ਜਾਨੋਂ ਮਾਰਨ ਦੇ ਦੋਸ਼ ਲਗਾਏ ਗਏ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਦਰ ਦੇ ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਪੁਲਿਸ ਪਾਰਟੀ ਸਮੇਤ ਮਹੇਸ਼ਰੀ ਸੰਧੂਆਂ ਪਹੁੰਚੇ ਅਤੇ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਵਾਈ ਲਈ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ। ਮਿ੍ਰਤਕ ਕਮਲਜੀਤ ਕੌਰ ਦੇ ਭਰਾ ਕੁਲਦੀਪ ਸਿੰਘ...

