News

ਬਾਘਾਪੁਰਾਣਾ,12 ਮਈ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ): ਪਿਛਲੇ ਦਿਨਾਂ ਦੌਰਾਨ ਸਥਾਨਕ ਸ਼ਹਿਰ ਵਿਖੇ ਹੋਈਆਂ ਚੋਰੀਆਂ,ਲੁੱਟਾਂ-ਖੋਹਾਂ ਵਿੱਚੋਂ ਇੱਕ-ਦੋ ਨੂੰ ਛੱਡ ਕੇ ਬਾਕੀਆਂ ਦਾ ਸੁਰਾਗ ਲਗਾਉਣ ਵਿੱਚ ਪੁਲਿਸ ਨਾਕਾਮ ਸਾਬਤ ਹੋ ਰਹੀ ਹੈ। ਇਸੇ ਹੀ ਤਰਾਂ ਸਥਾਨਕ ਸ਼ਹਿਰ ਦੇ ਕਾਲੇਕੇ ਰੋਡ ’ਤੇ ਸਥਿਤ ਜਿੰਦਲ ਡੇਅਰੀ ਤੋਂ ਹੋਈ 50 ਹਜਾਰ ਦੀ ਲੁੱਟ ਦਾ ਵੀ ਸੁਰਾਗ ਲਗਾਉਣ ਵਿੱਚ ਪੁਲਿਸ ਨਾਕਾਮ ਸਾਬਤ ਹੋ ਰਹੀ ਹੈ। ਜਿੰਦਲ ਡੇਅਰੀ ਦੇ ਮਾਲਕ ਵਿਕਾਸ ਜਿੰਦਲ ਪੁੱਤਰ ਭਗਵਾਨ ਦਾਸ ਵਾਸੀ...
ਅਮਿ੍ਰਤਸਰ,12 ਮਈ (ਨਿੱਜੀ ਪੱਤਰ ਪਰੇਰਕ): ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਅਮਿ੍ਰਤਸਰ ਲੋਕ ਸਭਾ ਸੀਟ ਲਈ ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਅਮਿ੍ਰਤਸਰ ਦੇ ਰਣਜੀਤ ਐਵੀਨਿਯੂ ‘ਚ ਇਕ ਜਨ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਸ਼ਾਮ ਸਮੇਂ ਹੋਈ ਇਸ ਰੈਲੀ ‘ਚ ਕੈਪਟਨ ਅਭੀਮਨਿਯੂ,ਵਿਜੇ ਸਾਂਪਲਾ,ਹਰਦੀਪ ਸਿੰਘ ਪੁਰੀ, ਡਾ:ਰਮੇਸ਼ ਪੋਖਰੀਆਲ ਸਾਬਕਾ ਮੁੱਖ ਮੰਤਰੀ ਝਾਰਖੰਡ,ਪ੍ਰਭਾਤ ਝਾਅ,ਬਿਕਰਮ ਮਜੀਠੀਆ,ਅਵਿਨਾਸ਼ ਰਾਏ ਖੰਨਾ,ਦਿਨੇਸ਼ ਕੁਮਾਰ,ਐਸ...
*ਸਮੂਹ ਕਾਰ ਬਾਜ਼ਾਰ ਵਾਲਿਆਂ ਵਲੋਂ ਮੁਹੰਮਦ ਸਦੀਕ ਦੇ ਹੱਕ ਵਿੱਚ ਸਮਰਥਨ ਦੇਣ ਦਾ ਭਰੋਸਾ ਮੋਗਾ, 12 ਮਈ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਅਗਵਾਈ ਵਿੱਚ ਮੋਗਾ ਵਾਸੀਆਂ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਨੂੰ ਮੋਗਾ ਹਲਕੇ ਵਿੱਚ ਚਾਰੇ ਪਾਸਿਓ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਇਸੇ ਕੜੀ ਤਹਿਤ ਮੋਗਾ ਦੇ ਕਾਰ ਬਾਜ਼ਾਰ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ ਦੌਰਾਨ ਸਮੂਹ ਕਾਰ ਬਾਜ਼ਾਰ ਐਸੋਸੀਏਸ਼ਨ ਨੇ ਡਾ. ਹਰਜੋਤ ਕਮਲ ਦੀ...
ਮੋਗਾ, 12 ਮਈ (ਜਸ਼ਨ): ‘ ਜੋੜਾਂ ਦੇ ਦਰਦ ਤੋਂ ਬਚਾਅ,ਗੋਡਿਆਂ ਦੀ ਰਿਪਲੇਸਮੈਂਟ ਤੋਂ ਬੱਚਣ,ਫੈਟ ਬਰਨ ਕਰਨ ਅਤੇ ਬੌਡੀ ਨੂੰ ਸ਼ੇਪ ਦੇਣ ਵਾਸਤੇ ਸਵਿਮਿੰਗ ਬੇਹੱਦ ਕਾਰਗਰ ਸਿੱਧ ਹੋ ਰਹੀ ਹੈ।’ ਇਹ ਜਾਣਕਾਰੀ ਪੁਸ਼ਪਾ ਹੈਲਥ ਕਲੱਬ ਦੀ ਪੀ ਆਰ ਓ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਲਗਭਗ 30 ਮਿੰਟ ਦੀ ਸਵਿਮਿੰਗ ਦੌਰਾਨ ਅਸੀਂ 250 ਕੈਲਰੀਜ਼ ਨੂੰ ਬਰਨ ਕਰ ਸਕਦੇ ਹਾਂ । ਉਹਨਾਂ ਦੱਸਿਆ ਕਿ ਤੈਰਨਾ ਜਿੱਥੇ ਸ਼ਰੀਰ ਦੇ...
ਬਠਿੰਡਾ ,11 ਮਈ (ਇੰਟਰਨੈਸ਼ਨਲ ਪੰਜਾਬੀ ਨਿੳੂਜ਼): ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਦੇ ਕਾਫ਼ਲੇ ’ਤੇ ਅਚਾਨਕ ਅਣਪਛਾਤਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ । ਪ੍ਰੋ: ਬਲਜਿੰਦਰ ਕੌਰ 11 ਵਜੇ ਦੇ ਕਰੀਬ ਆਪਣੀ ਆਖਰੀ ਮੀਟਿੰਗ ਖਤਮ ਕਰਕੇ ਵਾਪਸ ਤਲਵੰਡੀ ਸਾਬੋ ਨੂੰ ਪਰਤ ਰਹੇ ਸਨ ਕਿ ਜਦੋਂ ਇਕ ਸ਼ਰਾਬ ਦੇ ਠੇਕੇ ਦੇ ਬਾਹਰ ਵੱਡੀ ਤਾਦਾਦ ਵਿਚ ਖੜ੍ਹੇ ਨੌਜਵਾਨਾਂ ਨੇ ਉਹਨਾਂ ਦੀ ਗੱਡੀ ’ਤੇ ਹਮਲਾ ਕਰ ਦਿੱਤਾ । ਪ੍ਰਤੱਖ ਦਰਸ਼ੀਆਂ ਮੁਤਾਬਕ ਉਹਨਾਂ...
ਫਿਰੋਜ਼ਪੁਰ 11 ਮਈ (ਸੰਦੀਪ ਕੰਬੋਜ ਜਈਆ): ਲੋਕ ਸਭਾ ਚੋਣਾ ਵਿਚ ਫਿਰੋਜ਼ਪੁਰ ਜ਼ਿਲ੍ਹੇ ਨੂੰ ਮਤਦਾਨ ਦੇ ਮੱਦੇਨਜ਼ਰ ਮੋਹਰੀ ਜ਼ਿਲ੍ਹੇ ਵਿਚ ਸ਼ੁਮਾਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਵੋਟਰ ਜਾਗਰੂਕਤਾ ਪ੍ਰੋਗਰਾਮ ਦੇ ਤਹਿਤ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ। ਡਿਪਟੀ ਕਮਿਸ਼ਨਰ ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ ਚੰਦਰ ਗੈਂਦ ਨੇ ਖ਼ੁਦ ਸਾਈਕਲ ਚਲਾ ਕੇ ਵੋਟਿੰਗ ਦੀ ਅਪੀਲ ਕੀਤੀ।ਉਨ੍ਹਾਂ ਨੇ ਰਸਤੇ ਵਿਚ ਕਈ ਜਗ੍ਹਾ ਤੇ ਰੁਕ ਕੇ ਨੌਜਵਾਨਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਨੂੰ ਆਪਣੀ ਵੋਟ...
ਪਟਿਆਲਾ ,11 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬੜੀ ਹੀ ਬਿਹਤਰ ਰਹੀ। ਇਸੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ ਪਟਿਆਲਾ ਦੀ ਸਾਇੰਸ ਗਰੁੱਪ ਦੀ ਵਿਦਿਆਰਥਣ ਜਸਪ੍ਰੀਤ ਨੇ 450 ਵਿਚੋਂ 431 ਅੰਕਾਂ ਨਾਲ 95.78 ਫ਼ੀਸਦੀ ਅੰਕ ਪ੍ਰਾਪਤ ਕਰਦੇ ਹੋਏ ਮੈਰਿਟ ਸੂਚੀ ਵਿੱਚ 17ਵਾਂ ਸਥਾਨ ਕਾਬਜ਼ ਕੀਤਾ ਹੈ। ਇਸ ਮੌਕੇ ਸਕੂਲ ਪਿ੍ਰੰਸੀਪਲ...
ਚੰਡੀਗੜ, 11 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸਿੱਖਿਆ ਮੰਤਰੀ, ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 12 ਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਵਿੱਚ ਆਉਣ ਵਾਲੇ ਸਮੂਹ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਹੈ।ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਵੱਲੋਂ ਜੋ ਟੀਚੇ ਸਿੱਖਿਆ ਵਿਭਾਗ ਲਈ ਮਿੱਥੇ ਗਏ ਸਨ, ਉਹਨਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਯਤਨਾਂ...
ਮੋਗਾ,11 ਮਈ (ਜਸ਼ਨ):ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਦਰਿਆਈ ਪਾਣੀਆਂ ਵਿੱਚ ਵਧ ਰਹੇ ਪ੍ਦੂਸ਼ਣ ਅਤੇ ਖਤਮ ਹੋ ਰਹੇ ਕੁਦਰਤੀ ਸਰੋਤਾਂ ਸਬੰਧੀ ਪਿਛਲੇ ਕਈ ਸਾਲਾਂ ਤੋਂ ਲੜੀ ਜਾ ਰਹੀ ਲੜਾਈ ਹੁਣ ਵਿਸ਼ਾਲ ਰੂਪ ਧਾਰਨ ਕਰਨ ਜਾ ਰਹੀ ਹੈ ਤੇ ਹੁਣ ਪੰਜਾਬ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਰਲ ਬੈਠ ਕੇ ਆਪਣਾ ਪ੍ਰੋਗਰਾਮ ਉਲੀਕ ਕੇ ਸਰਕਾਰ ਨੂੰ ਇਸ ਸਬੰਧੀ ਸਖਤ ਕਦਮ ਚੁੱਕਣ ਲਈ ਮਜਬੂਰ ਕਰਨਗੀਆਂ । ਇਸ ਸਬੰਧੀ 12 ਮਈ ਨੂੰ ਗੁਰੂ ਨਾਨਕ ਕਾਲਜ ਮੋਗਾ ਦੇ ਆਡੀਟੋਰੀਅਮ ਵਿੱਚ...
ਕੋਟਕਪੂਰਾ, 11 ਮਈ (ਟਿੰਕੂ ਕੁਮਾਰ) :- ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਨੇੜਲੇ ਪਿੰਡ ਰੱਤੀਰੋੜੀ ਵਿਖੇ 20 ਪਰਿਵਾਰਾਂ ਨੇ ਅਕਾਲੀ ਦਲ ਬਾਦਲ ਅਲਵਿਦਾ ਆਖ ਕੇ ਕਾਂਗਰਸ ਪਾਰਟੀਆਂ ਦੀਆਂ ਨੀਤੀਆਂ ਨਾਲ ਸਹਿਮਤ ਹੁੰਦਿਆਂ ਕਾਂਗਰਸ ਦਾ ਪੱਲਾ ਫੜ ਲਿਆ। ਹੈਪੀ ਸਿੰਘ, ਸੁਖਦੇਵ ਸਿੰਘ ਚਹਿਲ, ਦਰਸ਼ਨ ਸਿੰਘ ਅਤੇ ਰਾਜਾ ਸਿੰਘ ਦੀ ਪੇ੍ਰਰਨਾ ਸਦਕਾ ਪਾਰਟੀ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਅਜੈਪਾਲ ਸਿੰਘ ਸੰਧੂ ਨੇ ਸਨਮਾਨਿਤ ਕਰਦਿਆਂ ਵਿਸ਼ਵਾਸ਼ ਦਿਵਾਇਆ...

Pages