ਮੋਗਾ,30 ਦਸੰਬਰ(ਜਸ਼ਨ): 4 ਜਨਵਰੀ, 2020 ਨੂੰ ਵਿਸ਼ਵ ਬ੍ਰੇਲ ਦਿਵਸ ਮੌਕੇ, ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋ ਨੇਤਰਹੀਣ ਵਿਅਕਤੀਆਂ ਦੀ ਸਹੂਲਤ ਲਈ ਪ੍ਰਸਾਸਨ ਦੇ ਅਹਿਮ ਦਫ਼ਤਰਾਂ ਦੇ ਬਾਹਰ ਬ੍ਰੇਲ ਭਾਸ਼ਾ ਵਿੱਚ ਡਿਜ਼ਾਈਨ ਕੀਤੀਆਂ ਅਧਿਕਾਰੀਆਂ ਦੇ ਅਹੁਦਿਆਂ ਦੀਆਂ ਨਾਮਪਲੇਟਾਂ ਲਗਾਈਆਂ ਜਾਣਗੀਆਂ। ਬ੍ਰੇਲ ਇੱਕ ਅਜਿਹੀ ਭਾਸ਼ਾ ਹੈ ਜਿਸ ਵਿੱਚ ਉਭਾਰੇ ਗਏ ਅੱਖਰਾਂ ਨੂੰ ਬਿੰਦੀਆਂ ਦੇ ਨਮੂਨੇ ਦੁਆਰਾ ਦਰਸਾਇਆ ਜਾਂਦਾ ਹੈ ਅਤੇ ਨੇਤਰਹੀਣ ਵਿਅਕਤੀ ਉਂਗਲਾਂ ਦੁਆਰਾ ਇਸ ਨੂੰ ਪੜ੍ਹ ਸਕਦੇ ਹਨ।ਇਸ ਸਬੰਧੀ...
News
ਚੰਡੀਗੜ•, 30 ਦਸੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਪੁਲੀਸ ਵੱਲੋਂ ਸ਼ਨੀਵਾਰ ਬਾਅਦ ਦੁਪਿਹਰ ਬਟਾਲਾ ਦੇ ਮਹਾਂਵੀਰ ਨਗਰ ਵਿੱਚ 10 ਸਾਲਾਂ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਏ.ਐਸ.ਆਈ. ਸੁਰਿੰਦਰ ਕੁਮਾਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਪੰਜਾਬ ਪੁਲੀਸ ਦੇ ਇੱਕ ਬੁਲਾਰੇ ਨੇ ਦੱÎਸਿਆ ਕਿ ਪੀੜਤ ਲੜਕੀ ਦੀ ਦਾਦੀ ਵੱਲੋਂ ਆਈ.ਪੀ.ਸੀ. ਦੀ ਧਾਰਾ 376, 354, 509, 511 ਅਤੇ ਪੋਕਸੋ ਐਕਟ ਦੀ...
ਬਾਘਾਪੁਰਾਣਾ,30 ਦਸੰਬਰ (ਜਸ਼ਨ): ਇਸ ਫ਼ਾਨੀ ਦੁਨੀਆਂ ’ਤੇ ਕਈ ਸ਼ਖਸੀਅਤਾਂ ਐਸੀਆਂ ਵੀ ਆਉਂਦੀਆਂ ਨੇ ਜੋ ਆਪਣੇ ਜੀਵਨ ਦੌਰਾਨ ਆਪਣੀ ਬਹੁਪੱਖੀ ਸ਼ਖਸੀਅਤ ਸਦਕਾ ਸਮਾਜ ਲਈ ਸਮਰਪਿਤ ਰਹਿੰਦਿਆਂ ਅਜਿਹੇ ਕਾਰਜ ਕਰਦੀਆਂ ਨੇ ਜਿਹਨਾਂ ਸਦਕਾ ਜੀਵਨ ਤੋਂ ਬਾਅਦ ਵੀ ਲੋਕ ਉਹਨਾਂ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਕਰਦੇ ਨੇ ਤੇ ਇੰਜ ਉਹ ਸ਼ਖਸੀਅਤਾਂ ਲੋਕਾਂ ਦੇ ਦਿਲਾਂ ਵਿਚ ਸਦੀਵੀ ਯਾਦ ਬਣ ਜਾਂਦੀਆਂ ਨੇ। ਅਜਿਹੀ ਹੀ ਸ਼ਖਸੀਅਤ ਸਨ ਸ਼੍ਰੀ ਜਗਦੀਸ਼ ਰਾਏ ਗਰਗ । ਸ਼੍ਰੀ ਗਰਗ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ...
ਮੋਗਾ,30 ਦਸੰਬਰ (ਜਸ਼ਨ): ਅੱਜ ਕਾਂਗਰਸ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬੀੜ ਚੜਿੱਕ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਮੋਗਾ ਦੀ ਨਵੀਂ ਦਾਣਾ ਮੰਡੀ ਵਿਖੇ ਹੋਏ ਭਰਵੇਂ ਸਮਾਗਮ ਦੌਰਾਨ ਸਮੁੱਚੇ ਜ਼ਿਲ੍ਹੇ ਦੀ ਕਾਂਗਰਸੀ ਲੀਡਰਸ਼ਿੱਪ ਹਾਜ਼ਰ ਹੋਈ । ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ,ਵਿਧਾਇਕ ਦਰਸ਼ਨ ਸਿੰਘ ਬਰਾੜ,ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ , ਜ਼ਿਲ੍ਹਾ...
ਮੋਗਾ,30 ਦਸੰਬਰ (ਜਸ਼ਨ): ਸਾਹਿਬਜ਼ਾਦਾ ਜ਼ੋਰਾਵਰ ਸਿੰਘ , ਸਾਹਿਬਜ਼ਾਦਾ ਫਤਿਹ ਸਿੰਘ ਸੇਵਾ ਸੁਸਾਇਟੀ ਜੋ ਕਿ ਮੋਗਾ ਸ਼ਹਿਰ ਵਿਚ ਸਾਹਿਬਜ਼ਾਦਿਆਂ ਦੀ ਯਾਦ ਵਿਚ ਹਰ ਸਾਲ ਵੱਡੇ ਪੱਧਰ ਤੇ ਸਮਾਗਮ ਕਰਵਾਉਂਦੀ ਹੈ , ਇਸ ਸਾਲ ਵੀ 7 ਵਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਬ ਤੋਂ ਪਹਿਲਾ ਸਾਹਿਬਜ਼ਾਦਿਆਂ ਦੀ ਯਾਦ ਵਿਚ ਨਗਰ ਕੀਰਤਨ ਮੋਗਾ ਇਲਾਕੇ ਦੇ ਵੱਖ ਵੱਖ ਇਲਾਕੇ ਵਿੱਚੋ ਕੱਢਿਆ ਗਿਆ , ਉਸ ਉਪਰੰਤ ਤਿੰਨ ਦਿਨਾਂ ਦੇ ਕਥਾ ਕੀਰਤਨ ਕਰਵਾਏ ਗਏ ਜਿਸ ਵਿਚ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ...
ਬਾਘਾਪੁਰਾਣਾ,30 ਦਸਬੰਰ (ਜਸ਼ਨ): ਪਰਿਵਾਰ ਅਤੇ ਇਲਾਕੇ ਵਿਚ ਸੁਘੜ ਸਿਆਣੀ ਮਾਤਾ ਵਜੋਂ ਪਹਿਚਾਣ ਬਣਾਉਣ ਵਾਲੇ ਮਾਤਾ ਗੁਰਮੇਲ ਕੌਰ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਵਿਖੇ ਪਿਤਾ ਕਰਨੈਲ ਸਿੰਘ ਸਿੱਧੂ ਦੇ ਘਰ ਮਾਤਾ ਬਸੰਤ ਕੌਰ ਦੀ ਕੁਖੋਂ 1941 ‘ਚ ਹੋਇਆ । ਉਹਨਾਂ ਮੁੱਢਲੀ ਸਿੱਖਿਆ ਪਿੰਡ ਤੋਂ ਪ੍ਰਾਪਤ ਕਰਕੇ ਮੋਗਾ ਦੇ ਮਿਸ਼ਨ ਸਕੂਲ ਤੋਂ ਜੇ ਬੀ ਟੀ ਕੀਤੀ । ਉਹਨਾਂ ਦਾ ਵਿਆਹ ਘੋਲੀਆ ਖੁਰਦ ਨਿਵਾਸੀ ਜਵਜੀਤ ਸਿੰਘ ਗਿੱਲ ਦੇ ਸਪੁੱਤਰ ਵਰਿੰਦਰ ਸਿੰਘ ਗਿੱਲ ਨਾਲ ਹੋਇਆ । ਫਾਈਨ...
ਮੋਗਾ,29 ਦਸੰਬਰ (ਜਸ਼ਨ): ਮੋਗਾ ਨਗਰ ਨਿਗਮ ਦੇ ਕੌਂਸਲਰ ਪ੍ਰਵੀਨ ਕੁਮਾਰ ਸ਼ਰਮਾ ‘ਪੀਨਾ’ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਹਰਸ਼ ਰਾਣੀ ਪਤਨੀ ਸਵਰਗੀ ਤਰਸੇਮ ਕੁਮਾਰ ਸ਼ਰਮਾ ਦਾ ਬੀਤੇ ਕੱਲ ਅਚਾਨਕ ਦੇਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਸਿਆਸੀ ,ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਮਾਤਾ ਹਰਸ਼ ਰਾਣੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਮਾਤਾ ਦੀ ਚਿਖਾ ਨੂੰ ਅਗਨੀ...
ਬਾਘਾਪੁਰਾਣਾ,29 ਦਸੰਬਰ (ਜਸ਼ਨ): ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਲਵਲੀ ਘੋਲੀਆ ਅਤੇ ਨਵਪ੍ਰੀਤ ਸਿੰਘ ਕੈਨੇਡੀਅਨ ਦੀ ਮਾਤਾ ਗੁਰਮੇਲ ਕੌਰ ਧਰਮਪਤਨੀ ਵਰਿੰਦਰ ਸਿੰਘ ਘੋਲੀਆ ਖੁਰਦ ਦੇ ਦਿਹਾਂਤ ’ਤੇ ਵੱਖ ਵੱਖ ਰਾਜਸੀ ਅਤੇ ਧਾਰਮਿਕ ਸੰਸਥਾਂਵਾਂ ਦੀਆਂ ਅਹਿਮ ਸ਼ਖਸੀਅਤਾਂ ਵੱਲੋਂ ਹਰਪ੍ਰੀਤ ਘੋਲੀਆ ਅਤੇ ਉਹਨਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਹਰਪ੍ਰੀਤ ਸਿੰਘ ਲਵਲੀ ਘੋਲੀਆ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ,...
ਲੁਧਿਆਣਾ,29 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ): ਅੱਜ ਗੁਰਦੁਆਰਾ ਮਾਡਲ ਟਾਊਨ ਐਕਸਟੈਨਸਨ ਲੁਧਿਆਣਾ ਵਿਖੇ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਸਪੁੱਤਰ ਇੰਦਰਜੀਤ ਸਿੰਘ ਮੱਕੜ ਨਾਲ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ, ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਸ: ਚਰਨਜੀਤ ਸਿੰਘ ਅਟਵਾਲ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪਰਿਵਾਰ ਦੀ ਲੋਕ ਸੇਵਾ ਵਿਰਾਸਤ...
ਲੁਧਿਆਣਾ : 29ਦਸੰਬਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੀ ਇਕੱਤ੍ਰਤਾ ਪ੍ਰੋ: ਰਵਿੰਦਰ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਹੋਈ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਵਲੋਂ ਮਈ 2018 ਤੋਂ ਦਸੰਬਰ 2019 ਤੱਕ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਜਨਰਲ ਹਾਊਸ ਦੀ ਪ੍ਰਵਾਨਗੀ ਦੀ ਆਸ ਵਿਚ ਸਾਲ 2020-2021 ਦਾ 48,31,000/-ਰੁਪਏ ਦਾ ਬਜਟ ਪ੍ਰਵਾਨ ਕੀਤਾ ਗਿਆ ਅਤੇ 34 ਨਵੇਂ ਜੀਵਨ ਮੈਂਬਰਾਂ ਨੂੰ...

