News

ਮੋਗਾ,24ਅਪ੍ਰੈਲ (ਜਸ਼ਨ): ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸੰਦੀਪ ਹੰਸ ਨੇ ਅੱਜ ਕੋਵਿਡ 19 ਮਹਾਮਾਰੀ ਦੌਰਾਨ ਰਮਜ਼ਾਨ ਦਾ ਮਹੀਨਾ ਸੁਰੱਖਿਅਤ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ। ਪੰਜਾਬ ਸਰਕਾਰ ਵਲੋਂ ਰਮਜ਼ਾਨ ਮਹੀਨੇ ਦੇ ਮੁਬਾਰਕ ਸਮੇਂ ਦੌਰਾਨ ਸਾਰੇ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਪ੍ਰਕਾਰ ਦਾ ਜਨਤਕ ਇਕੱਠ ਨਾ ਕੀਤਾ ਜਾਵੇ ਅਤੇ ਹੋਰਨਾਂ ਨੂੰ ਵੀ ਅਜਿਹਾ ਇਕੱਠ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ।ਸਮੂਹ ਮਸਜਿਦ, ਦਰਗਾਹ, ਇਮਾਮਬਾੜਾ ਅਤੇ ਹੋਰ ਧਾਰਮਿਕ ਸਥਾਨ ਬੰਦ ਰਹਿਣਗੇ...
ਚੰਡੀਗੜ੍ਹ, 24 ਅਪ੍ਰੈਲ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ 300 ਐਚ.ਡਬਲਯੂ.ਸੀਜ਼. (ਸਿਹਤ ਅਤੇ ਤੰਦਰੁਸਤ ਕੇਂਦਰ) ਵਿੱਚ ਟੈਲੀਮੈਡੀਸਨ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਵਿਆਪਕ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।ਇਸ ਸਬੰਧੀ ਵੇਰਵੇ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਵਲ ਹਸਪਤਾਲ, ਮੁਹਾਲੀ ਵਿਖੇ 4...
ਬਾਘਾਪੁਰਾਣਾ,24 ਅਪਰੈਲ(ਜਸ਼ਨ): ਟੈਕਨੀਕਲ ਸਰਵਿਸਜ਼ ਯੂਨੀਅਨ (ਭੰਗਲ)* ਸਬ ਡਵੀਜ਼ਨ ਸਿਟੀ ਬਾਘਾਪੁਰਾਣਾ ਦੇ ਬਿਜਲੀ ਕਾਮਿਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਰੈਲੀ ਕੀਤੀ ਗਈ ਅਤੇ ਰੈਲੀ ਸਮੇਂ ਕਰੋਨਾ ਮਹਾਂਮਾਰੀ ਵਰਗੀ ਫੈਲੀ ਬਿਮਾਰੀ ਕਾਰਨ ਸਰੀਰਕ ਦੂਰੀ ਬਣਾਈ ਰੱਖਣ ਦਾ ਖਾਸ ਖਿਆਲ ਰੱਖਿਆ ਗਿਆ, ਰੈਲੀ ਨੂੰ ਸੰਬੋਧਨ ਕਰਦਿਆਂ ਸਬ ਡਵੀਜ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਡੇਮਰੂ , ਸਕੱਤਰ ਹਰਵਿੰਦਰ ਸਿੰਘ ਫੂਲੇਵਾਲਾ , ਡਵੀਜ਼ਨ ਪ੍ਰਧਾਨ ਕਮਲੇਸ਼ ਕੁਮਾਰ...
ਮੋਗਾ 24 ਅਪ੍ਰੈਲ(ਜਸ਼ਨ):ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੰਦੀਪ ਹੰਸ ਵੱਲੋ ਕਣਕ ਦੀ ਨਾੜ ਅਤੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨਾੜ ਅਤੇ ਰਹਿੰਦ ਖੂੰਹਦ ਦੀ ਅੱਗ ਲਗਾਏ ਜਾਣ ਤੋ ਰੋਕਣ ਅਤੇ ਅੱਗ ਲਗਾਏ ਜਾਣ ਦੀ ਸੂਰਤ ਵਿੱਚ ਕਾਰਵਾਈ ਕਰਨ ਲਈ ਜ਼ਿਲ੍ਹਾ ਮੋਗਾ ਨੂੰ 20 ਕਲਸਟਰਾਂ ਵਿੱਚ ਵੰਡ ਕੇ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵਿੱਚ ਪੰਚਾਇਤ ਸਕੱਤਰ ਅਤੇ ਖੁਸ਼ਹਾਲੀ ਦੇ ਰਾਖਿਆਂ ਨੂੰ ਨੋਡਲ...
ਨਿਹਾਲ ਸਿੰਘ ਵਾਲਾ,23 ਅਪਰੈਲ(ਜਸ਼ਨ): ਨਿਹਾਲ ਸਿੰਘ ਵਾਲਾ ਦੇ ਸਾਹਿਤਕਾਰਾਂ ਅਤੇ ਰਹਾਉ ਪਬਲੀਕੇਸ਼ਨ ਵੱਲੋਂ ਪੁਸਤਕ ਦਿਵਸ ਦੇ ਸੰਬੰਧ ਵਿੱਚ ਨਿਹਾਲ ਸਿੰਘ ਵਾਲਾ ਵਿਖੇ ਪੁਲੀਸ ਕਰਮੀਆਂ ਨੂੰ ਸਾਹਿਤਕ ਪੁਸਤਕਾਂ ਵੰਡੀਆਂ ਗਈਆਂ।ਪੁਲੀਸ ਕਰਮਚਾਰੀਆਂ ਨੂੰ ਪੁਸਤਕ ਵੰਡਣ ਸਮੇਂ ਇਲਾਕੇ ਦੇ ਸਾਹਿਤਕਾਰਾਂ ਹਰਵਿੰਦਰ ਧਾਲੀਵਾਲ,ਤਰਸੇਮ ਗੋਪੀਕਾ ਨੇ ਕਿਹਾ ਕਿ ਕਰੋਨਾ ਕਾਰਨ ਸਮੁੱਚਾ ਪੰਜਾਬ ਹਫ਼ਰਾ ਤਫ਼ਰੀ ਵਿੱਚ ਹੈ ਪੁਲੀਸ ਵਿਭਾਗ ਦਿਨ ਰਾਤ ਦੀ ਡਿਉਟੀ ਅਤੇ ਘਰ ਪਰਿਵਾਰ ਤੋਂ ਦੂਰ ਹੋਣ ਕਾਰਨ ਮਾਨਸਿਕ...
ਮੋਗਾ,23 ਅਪਰੈਲ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਕਰੋਨਾ ਪਾਜ਼ਿਟਿਵ 4 ਮਰੀਜ਼ਾਂ ਦੇ ਸਿਹਤਯਾਬ ਹੋਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਅੱਜ ਮੋਗਾ ਜ਼ਿਲ੍ਹੇ ਲਈ ਬੇਹੱਦ ਖੁਸ਼ੀ ਦੀ ਗੱਲ ਹੈ ਜਦੋਂ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ ਸਿਹਤਯਾਬ ਹੋ ਕੇ ਹਸਪਤਾਲ ‘ਤੋਂ ਡਿਸਚਾਰਜ ਕਰ ਦਿੱਤੇ ਗਏ ਨੇ ਅਤੇ ਮੋਗਾ ਕਰੋਨਾ ਮੁਕਤ ਹੋ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਾਹਰੋਂ ਕਰੋਨਾ ਪਾਜ਼ਿਟਿਵ ਆਏ ਮਰੀਜ਼ਾਂ ਨੂੰ ਉਚਿੱਤ ਇਲਾਜ ਤੋਂ...
Tags: #CORONAVIRUS
ਮੋਗਾ,23 ਅਪਰੈਲ (ਜਸ਼ਨ): ਕਰੋਨਾ ਕਹਿਰ ਤੋਂ ਨਿਜਾਤ ਪਾਉਣ ਲਈ ਜ਼ਿਲ੍ਹੇ ਵਿਚ ਲਗਾਏ ਕਰਫਿਊ ਦੌਰਾਨ ਵੱਖ ਵੱਖ ਵਾਰਡਾਂ ਦੇ ਆਗੂਆਂ ਵੱਲੋਂ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਨਾਲ ਆਪਣੇ ਆਪਣੇ ਲੈਵਲ ’ਤੇ ਯਤਨ ਕੀਤੇ ਜਾ ਰਹੇ ਨੇ । ਇਸੇ ਤਰਾਂ ਦੇ ਸੁਹਿਰਦ ਯਤਨ ਕਾਂਗਰਸ ਦੇ ਜੁਝਾਰੂ ਆਗੂਆਂ ਜਤਿੰਦਰ ਅਰੋੜਾ,ਸਾਹਿਲ ਅਰੋੜਾ,ਰਮੇਸ਼ ਚਾਵਲਾ ਅਤੇ ਹੋਰ ਕਾਂਗਰਸੀ ਨੌਜਵਾਨਾਂ ਤੋਂ ਇਲਾਵਾ ਗੁਰਪ੍ਰੀਤ ਸੱਚਦੇਵਾ ਵੱਲੋਂ ਵੀ ਕੀਤੇ ਜਾ ਰਹੇ ਹਨ । ਦੁਸ਼ਹਿਰਾ ਗਰਾਊਂਡ ਨਜ਼ਦੀਕ ਰਹਿੰਦੇ ਇਹਨਾਂ...
ਮੋਗਾ 23 ਅਪ੍ਰੈਲ ਪਿਛਲੇ ਦਿਨਾਂ ਵਿੱਚ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਚੀਦਾ ਵਿੱਚ ਲਿਆਂਦੇ ਗਏ ਚਾਰ ਮਰੀਜ਼ ਜੋ ਕਿ ਕਰੋਨਾ ਪਾਜੀਟਿਵ ਆਏ ਸਨ ਉਨ੍ਹਾਂ ਦੀਆਂ ਕਰੋਨਾ ਸਬੰਧਤ ਰਿਪੋਰਟਾਂ ਨੇਗੇਟਿਵ ਆਈਆਂ ਹਨ। ਇਹ ਚਾਰੋ ਬਿਲਕੁਲ ਸਹੀ ਸਲਾਮਤ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਨੂੰ ਅੱਜ ਸਿਵਲ ਹਸਪਤਾਲ ਮੋਗਾ ਵਿੱਚੋ ਛੁੱਟੀ ਦੇ ਕੇ ਆਈਸੋਲੇਸ਼ਨ ਸੈਟਰ ਵਿੱਚ 14 ਦਿਨਾਂ ਲਈ ਭੇਜ ਦਿੱਤਾ ਗਿਆ ਹੈ। 14 ਦਿਨਾਂ...
ਚੰਡੀਗੜ, 23 ਅਪਰੈਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਸੂਬੇ ਵਿੱਚ ਉਚ ਮੌਤ ਦਰ ਦੀ ਜਾਂਚ ਦਰ ਨੂੰ ਸਮਝਣ ਅਤੇ ਜਾਂਚ ਕਰਨ ਵਾਸਤੇ ਉਨਾਂ ਮਾਹਿਰਾਂ ਵੱਲੋਂ ਕੋਵਿਡ ਨਾਲ ਹੋਣ ਵਾਲੀ ਹਰੇਕ ਮੌਤ ਦੀ ਪੜਤਾਲ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਸੂਬਾ ਸਰਕਾਰ ਮਾਹਿਰ ਟੀਮ ਦੀ ਅਗਵਾਈ ਹੇਠ ਮਹਾਮਾਰੀ ਨੂੰ ਰੋਕਣ ਲਈ ਰੋਕਥਾਮ ਉਪਾਵਾਂ ਨੂੰ ਮਜ਼ਬੂਤ ਕਰ ਰਿਹਾ ਹੈ।ਮੁੱਖ ਮੰਤਰੀ ਇਹ ਜਾਣਕਾਰੀ ਕਾਂਗਰਸ ਪ੍ਰਧਾਨ ਸੋਨੀਆ...
ਮੋਗਾ,22 ਅਪ੍ਰੈਲ (ਜਸ਼ਨ) : ਜਦੋਂ ਦੁਨੀਆਂ ਭਰ ਵਿੱਚ ਕਰੋਨਾ ਵਰਗੀ ਮਹਾਂਮਾਰੀ ਨੇ ਲੋਕਾਂ ਨੂੰ ਰੁਜ਼ਗਾਰ ਤੋਂ ਵਾਂਝਿਆਂ ਕਰ ਕੇ ਘਰਾਂ ਵਿੱਚ ਬੈਠਣ ਲਈ ਮਜਬੂਰ ਕੀਤਾ ਹੋਇਆ ਹੈ ਉਦੋਂ ਆਲਮੀ ਪੱਧਰ ਤੇ ਨੈਸਲੇ ਕੰਪਨੀ ਲੋਕਾਂ ਲਈ ਡਟ ਕੇ ਖੜ੍ਹੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨੈਸਲੇ ਇੰਪਲਾਈਜ਼ ਯੂਨੀਅਨ ਮੋਗਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਏਕਤਾ ਪਾਰਟੀ ਦੇ ਕਿਸਾਨ ਵਿੰਗ ਦੇ ਕੌਮੀ ਜਨਰਲ ਸਕੱਤਰ ਪਰਮਜੀਤ ਸਿੰਘ ਸੰਧੂ (ਦੌਧਰ) ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ । ਉਹਨਾਂ...

Pages