News

*ਮੋਗਾ ਦੇ ਚਹੁਮੁਖੀ ਵਿਕਾਸ ਲਈ ਦਿ੍ਰੜ ਸੰਕਲਪ ਹਰ ਲੋਕ ਹਿਤੈਸ਼ੀ ਆਗੂ ਦਾ ਕਾਂਗਰਸ ਵਿਚ ਫਿਰਾਖਦਿਲੀ ਨਾਲ ਕੀਤਾ ਜਾਵੇਗਾ ਸਵਾਗਤ : ਵਿਧਾਇਕ ਡਾ: ਹਰਜੋਤ ਕਮਲ ਮੋਗਾ,7 ਦਸੰਬਰ (ਜਸ਼ਨ): ਮੋਗਾ ਵਿਚ ਕਾਂਗਰਸ ਨੂੰ ਉਸ ਸਮੇਂ ਜਬਰਦਸਤ ਹੁਲਾਰਾ ਮਿਲਿਆ ਜਦੋਂ ਮੋਗਾ ਜ਼ਿਲ੍ਹੇ ਵਿਚ ਭਾਰਤੀ ਜਨਤਾ ਪਾਰਟੀ ਦੇ ਥੰਮ ਸਮਝੇ ਜਾਂਦੇ ਸਰਗਰਮ ਭਾਜਪਾ ਆਗੂ ਵਿਨੀਤ ਚੋਪੜਾ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਆਖ ਕੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਕਬੂਲਦਿਆਂ ਕਾਂਗਰਸ ਵਿਚ ਸ਼ਾਮਲ ਹੋ ਗਏ।...
Tags: PUNJAB CONGRESS
ਸਮਾਧ ਭਾਈ, 7 ਦਸੰਬਰ (ਪਵਨ ਗਰਗ): ਪਿੰਡ ਸਮਾਧ ਭਾਈ ਦੇ ਸਮਾਜ ਸੇਵੀ ਡਾਕਟਰ ਰਘਵੀਰ ਸ਼ਰਮਾ ਵਲੋਂ ਰੌਂਤਾ ਬੱਸ ਸਟੈਂਡ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ, ਕੁਲਵੰਤ ਸਿੰਘ ਮਲੂਕਾ ਚੇਅਰਮੈਨ ਕਲੇਰ ਇੰਟਰਨੈਸ਼ਨਲ ਸਕੂਲ, ਸਰਪੰਚ ਨਿਰਮਲ ਸਿੰਘ ਖੋਖਰ ਤੇ ਕਰਨਲ ਦਰਸ਼ਨ ਸਿੰਘ ਸੀਨੀਅਰ ਅਕਾਲੀ ਆਗੂ ਨੇ ਰਸਮੀ ਤੌਰ ਤੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਪੁੱਜੇ ਮੁੱਖ ਮਹਿਮਾਨਾਂ ਨੇ ਖੂਨਦਾਨ ਕੈਂਪ ਚ ਖੂਨ ਦਾਨ ਕਰਨ ਵਾਲੇ...
ਜੈਤੋ ,7 ਦਸੰਬਰ (ਮਨਜੀਤ ਢੱਲਾ)-ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਪ੍ਰੀ-ਨਿਰਮਾਣ ਦੇ ਮੌਕੇ ਤੇ ਖਜਾਨਾ ਦਫਤਰ ਜੈਤੋ ਵਿਖੇ ਡਾ. ਅੰਬੇਡਕਰ ਜੀਆ ਨੂੰ ਸਰਧਾਂਜਲੀ ਭੇਟ ਕੀਤੀ ਗਈ ,ਸਮਾਜਿਕ ਕਾਰਜਕਰਤਾ ਡਾਲ ਚੰਦ ਪੰਵਾਰ ਦੀ ਅਗਵਾਈ 'ਚ ਖਜਾਨਾ ਦਫਤਰ ਵਿਖੇ ਡਾ. ਅੰਬੇਡਕਰ ਜੀ ਦੀ ਫੋਟੋ ਲਗਾਈ ਗਈ ।ਇਸ ਮੋਕੇ ਤੇ ਖਜਾਨਾ ਅਫਸਰ ਹਰਦੀਪ ਸਿੰਘ, ਬਲਵਿੰਦਰ ਸਿੰਘ ਐਮ.ਸੀ, ਵਿਕੀ ਕਮਾਰ ਬਿਲਾ ਐਮ. ਸੀ, ਕ੍ਰਿਸ਼ਨ ਕੁਮਾਰ, ਤੇਜ ਪਾਲ, ਜੈਤੋ ਤੋਂ ਸੀਨੀਅਰ ਹੁਕਮ...
ਮੋਗਾ,7 ਦਸੰਬਰ (ਜਸ਼ਨ): ਕੋਵਿਡ 19 ਦਾ ਸੰਤਾਪ ਭੋਗ ਰਹੇ ਸੀਨੀਅਰ ਸਿਟੀਜਨਜ਼ ਨੂੰ ਮਾਨਸਿਕ ਪੀੜਾ ‘ਚੋਂ ਬਾਹਰ ਕੱਢਣ ਅਤੇ ਉਨਾਂ ਲਈ ਖੁਸ਼ੀ ਦਾ ਮਾਹੌਲ ਸਿਰਜਣ ਲਈ ਲਾਇਨਜ਼ ਕੱਲਬ ਮੋਗਾ ਸਿੱਟੀ ਵਲੋਂ ਪ੍ਰਧਾਨ ਲਾਇਨ ਡਾ ਮਨਮੋਹਣ ਸਿੰਘ ਦੀ ਅਗਵਾਈ ਅਤੇ ਲਾਇਨ ਡਾ ਅਸ਼ੋਕ ਗਰਗ ਦੀ ਪ੍ਰੋਜੈਕਟ ਚੈਅਰਮੈਨਸ਼ਿੱਪ ਅਧੀਨ ਡੀ ਐਮ ਕਾਲਜ ਆਫ ਐਜੂਕੇਸ਼ਨ ਵਿਖੇ “ਗੀਤਾਂ ਭਰੀ ਸਾਮ , ਸੀਨੀਅਰ ਸਿਟੀਜਨ ਦੇ ਨਾਮ“ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਮੋਗਾ ਦੇ ਇਤਿਹਾਸ ਵਿਚ ਨਿਵੇਕਲੀ ਕਿਸਮ ਦਾ ਇਹ ਪਹਿਲਾ...
ਮਹਿਲ ਕਲਾਂ,ਮੋਗਾ,7 ਦਸੰਬਰ( ਡਾ ਮਿੱਠੂ ਮੁਹੰਮਦ,ਕੁਲਦੀਪ ਗੋਹਲ, ਮਿੰਟੂ ਖੁਰਮੀ ) -ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਪੈਂਦੇ ਰਤਨ-ਜੋਧਾਂ ਬਜ਼ਾਰ ਵਿੱਚ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਭਰਾਤਰੀ ਜਨਤਕ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਇੱਕਠੇ ਹੋਕੇ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਜੋਸੀਲੇ ਨਾਹਰੇ ਮਾਰਦਿਆਂ ਬਜ਼ਾਰ ਵਿੱਚ ਰੋਸ ਮਾਰਚ ਕੱਢਿਆਂ। ਜਿਸ ਦੀ ਅਗਵਾਈ...
*ਮੋਦੀ ਸਰਕਾਰ ਨੂੰ ਦੇਸ਼ ਦੇ ਅੰਨਦਾਤੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੜਾਕੇ ਦੀ ਠੰਡ ‘ਚ ਦਿੱਲੀ ਦੀਆਂ ਸੜਕਾਂ ’ਤੇ ਰੋਲਣ ਦਾ ਹੱਕ ਕਿਸ ਨੇ ਦਿੱਤਾ,ਲੋਕ ਮੰਗ ਰਹੇ ਨੇ ਜਵਾਬ: ਇੰਦਰਜੀਤ ਤਲਵੰਡੀ ਭੰਗੇਰੀਆਂ ਮੋਗਾ,7 ਦਸੰਬਰ (ਜਸ਼ਨ): ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਕਰਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਹਿੰਦੋਸਤਾਨ ਬੰਦ ਦੇ ਨਾਲ ਨਾਲ ਚੱਕਾ...
*ਕਿਸਾਨੀ ਅੰਦੋਲਨ ਨੂੰ ਹਲਕੇ 'ਚ ਲੈਣ ਦੀ ਗਲਤੀ ਨਾ ਕਰੇ ਮੋਦੀ ਸਰਕਾਰ ਚੰਡੀਗੜ੍ਹ, 7 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਜ਼ਮੀਰ ਦੀ ਅਵਾਜ਼ ਸੁਣਨ ਦਾ ਵਾਸਤਾ ਦਿੰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਆਗੂਆਂ ਅਤੇ ਵਰਕਰਾਂ ਨੂੰ ਭਾਜਪਾ ਛੱਡਕੇ ਕਿਸਾਨਾਂ ਨਾਲ ਡੱਟਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ (ਬਾਦਲ) ਉਤੇ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਦਾ ਦੋਸ਼...
ਮੋਗਾ 6 ਦਸੰਬਰ (ਜਸ਼ਨ): ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਜਿਹਨਾਂ ਨੂੰ ਰਾਜਨੀਤੀ ਦਾ ਬਾਬਾ ਬੋਹੜ ਮੰਨਿਆ ਜਾਂਦਾ ਹੈ, ਦਾ ਸਮੁੱਚਾ ਜੀਵਨ ਡਰਾਮਿਆਂ ਵਾਲਾ ਰਿਹਾ ਅਤੇ ਉਹਨਾਂ ਆਪਣੀ ਜ਼ਿੰਦਗੀ ਦੇ ਰਾਜਨੀਤੀ ਸਫ਼ਰ ਦੌਰਾਨ ਹਮੇਸ਼ਾ ਮੌਕੇ ਅਨੁਸਾਰ ਪੈਂਤੜੇਬਾਜ਼ੀ ਵਰਤਦਿਆਂ ਸਨਮਾਨ ਮੋੜਨ ਵਰਗੇ ਕਈ ਡਰਾਮੇਂ ਰਚੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਚੀਮਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ।...
Tags: PUNJAB CONGRESS
ਮੋਗਾ , 6 ਦਸੰਬਰ (ਜਸ਼ਨ): ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਮਿੱਥੇ ਗਏ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਮੋਗਾ ਇਕਾਈ ਵੱਲੋਂ ਬੂਟਾ ਸਿੰਘ ਭੱਟੀ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਅਧਿਆਪਕਾਂ ਦੀਆਂ ਵੱਖ ਵੱਖ ਮੰਗਾਂ ਸੰਬੰਧੀ 30 ਸੂਤਰੀ ਮੰਗ ਪੱਤਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਮੋਗਾ ਰਾਹੀਂ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦੇ ਨਾਂ ਸੌੰਪਿਆ ਗਿਆ। ਅਧਿਆਪਕ ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਵੱਖ ਵੱਖ ਮੰਗਾਂ ਜਿਵੇਂ ਕਿ ਨਵ ਨਿਯੁਕਤ ਅਧਿਆਪਕਾਂ ਨੂੰ...
ਸਮਾਧ ਭਾਈ ,06 ਦਸੰਬਰ (ਪਵਨ ਗਰਗ): ਪਿੰਡ ਸਮਾਧ ਭਾਈ ਤੋਂ ਦੀਦਾਰ ਸਿੰਘ ਵਾਲਾ ਦੇ ਰਸਤੇ 'ਚ ਸੂਏ ਦੇ ਪੁਲ ਦੀ ਖਸਤਾ ਹਾਲਤ ਅਤੇ ਟੁੱਟੀਆਂ ਰੋਕਾਂ ਕਾਰਨ ਹਮੇਸ਼ਾ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਸੀ। ਪਿੰਡ ਸਮਾਧ ਭਾਈ ਦੇ ਸਰਪੰਚ ਨਿਰਮਲ ਸਿੰਘ ਖੋਖਰ ਤੇ ਸਾਬਕਾ ਸਰਪੰਚ ਬਲਵਿੰਦਰਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਵੱਲੋਂ ਵਾਰ-ਵਾਰ ਮਸਲਾ ਪ੍ਰਸ਼ਾਸਨ ਦੇ ਧਿਆਨ ‘ਚ ਲਿਆਉਣ ਅਤੇ ਮਸਾਂ ਇਹ ਪੁਲ ਦੁਬਾਰਾ ਬਣਨ ਲਈ ਮਨਜ਼ੂਰ ਹੋਇਆ ਹੈ ਪਰ ਇਸ ਪੁਲ...

Pages