News

*** ‘ਟੀਮ ਹਰਜੋਤ’ ਸਮੁੱਚੇ ਹਲਕੇ ਦੇ ਚਹੁਮੁਖੀ ਅਤੇ ਇਕਸਾਰ ਵਿਕਾਸ ਲਈ ਦਿ੍ਰੜ ਸੰਕਲਪ : ਵਿਧਾਇਕ ਡਾ: ਹਰਜੋਤ ਕਮਲ*** ਮੋਗਾ,14 ਮਾਰਚ (ਜਸ਼ਨ): ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 50 ਤੋਂ ਚੁਣੇ ਗਏ ਕੌਂਸਲਰ ਸ. ਜਸਵਿੰਦਰ ਸਿੰਘ ਕਾਕਾ ਲੰਢੇਕੇ ਨੇ ਅਕਾਲਪੁਰਖ ਦਾ ਸ਼ੁਕਰਾਨਾ ਕਰਨ ਲਈ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ । ਇਸ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਏ ਧਾਰਮਿਕ ਸਮਾਗਮ ਦੌਰਾਨ ਰਾਗੀ ਸਿੰਘਾਂ ਨੇ ਸੰਗਤਾਂ ਨੂੰ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ...
ਮੋਗਾ,14 ਮਾਰਚ (ਜਸ਼ਨ): ਮਹਿਜ਼ ਦਾਅਵੇ ਕਰਨ ਵਾਲੇ ਅਤੇ ਬਿਆਨਬਾਜ਼ੀ ਤੱਕ ਸੀਮਤ ਰਹਿਣ ਵਾਲੇ ਵਿਅਕਤੀ ਸਿਆਸਤ ਤਾਂ ਕਰ ਸਕਦੇ ਹਨ ਪਰ ਲੋਕ ਆਗੂ ਬਣਨ ਲਈ ਸੌਂਦੇ ਜਾਗਦੇ ਆਪਣੇ ਲੋਕਾਂ ਦੀ ਚਿੰਤਾ ਮਨ ‘ਚ ਵਸਾਉਣੀ ਪੈਂਦੀ ਹੈ ਅਤੇ ਆਪਣੇ ਲੋਕਾਂ ਨੂੰ ਸਮਰਪਿਤ ਹੋ ਕੇ ਜ਼ਮੀਨੀ ਪੱਧਰ ’ਤੇ ਕੰਮ ਕਰਨੇ ਪੈਂਦੇ ਨੇ, ਫਿਰ ਜਾ ਕੇ ਸਿਆਸਤਦਾਨ ਨਹੀ, ਸਗੋਂ ਇਕ ਲੋਕ ਆਗੂ ਪੈਦਾ ਹੰੁਦਾ ਹੈ। ਅਜਿਹਾ ਹੀ ਲੋਕ ਆਗੂ ਹੈ ਗੌਰਵ ਗੁੱਡੂ ਗੁਪਤਾ । ਬੇਸ਼ੱਕ ਗੁੱਡੂ ਵੱਲੋਂ ‘ਮਿਸ਼ਨ ਕਲੀਨ ਗਰੀਨ ਐਂਡ ਸੇਫ਼...
Tags: SHROMANI AKALI DAL
ਚੰਡੀਗੜ, 14 ਮਾਰਚ:(ਜਸ਼ਨ) : ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਦਿਨਕਰ ਗੁਪਤਾ ਨੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀ.) ਸ਼ਾਹਕੋਟ ਵਰਿੰਦਰਪਾਲ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨਾਂ ਦੀ ਅੱਜ ਕੋਵਿਡ-19 ਕਰਕੇ ਮੌਤ ਹੋ ਗਈ।ਡੀ.ਜੀ.ਪੀ. ਨੇ ਟਵੀਟ ਕੀਤਾ “ਸਾਨੂੰ ਸਭ ਨੂੰ ਸਾਡੇ ਸਾਥੀ ਕਰਮਚਾਰੀ ਵਰਿੰਦਰਪਾਲ ਸਿੰਘ, ਡੀ.ਐਸ.ਪੀ. ਸ਼ਾਹਕੋਟ ਦੀ ਮੌਤ ’ਤੇ ਬਹੁਤ ਦੁੱਖ ਹੋਇਆ ਜਿਨਾਂ ਦੀ ਕੋਵਿਡ ਨਾਲ ਪਿਛਲੇ ਇੱਕ ਮਹੀਨੇ ਤੋਂ...
Tags: COVID 19
ਮੋਗਾ, 14 ਮਾਰਚ (ਜਸ਼ਨ) : ਮੋਗਾ ਜ਼ਿਲ੍ਹੇ ‘ਚ ਅੱਜ 21 ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ । ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਇਹਨਾਂ 21 ਵਿਅਕਤੀਆਂ ਸਮੇਤ ਜ਼ਿਲ੍ਹੇ ਵਿਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 158 ਹੋ ਗਈ ਹੈ । ਇੰਜ ਕਰੋਨਾ ਦੀ ਦੂਸਰੀ ਲਹਿਰ ਪ੍ਰਚੰਡ ਹੁੰਦੀ ਦਿਖਾਈ ਦੇ ਰਹੀ ਹੈ । ਮੋਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ ਦੀ ਆਰਟ ਐਂਡ ਕਰਾਫਟ ਅਧਿਆਪਕਾ ਦੇ ਕਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਣ ਉਪਰੰਤ ਸਕੂਲ...
Tags: COVID 19
★★★ਵਿਦਿਆਰਥੀਆਂ ਦੀ ਕੋਰੋਨਾ ਤੋਂ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਲਿਆ ਫੈਸਲਾ, ★ਵਿਭਾਗ ਵੱਲੋਂ ਸੋਧੀ ਹੋਈ ਡੇਟਸ਼ੀਟ ਜਾਰੀ★★★ 14, ਮਾਰਚ(ਜਸ਼ਨ):ਸਕੂਲ ਸਿੱਖਿਆ ਵਿਭਾਗ ਵੱਲੋਂ ਨਾਨ ਬੋਰਡ ਜਮਾਤਾਂ ਦੀਆਂ ਅੱਜ 15 ਮਾਰਚ ਨੂੰ ਸ਼ੁਰੂ ਹੋ ਰਹੀਆਂ ਸਾਲਾਨਾ ਘਰੇਲੂ ਪ੍ਰੀਖਿਆਵਾਂ ਵੀ ਸਵੇਰ ਅਤੇ ਸ਼ਾਮ ਦੇ ਸ਼ੈਸਨ ਦੌਰਾਨ ਸ਼ਿਫਟਾਂ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।ਵਰਨਣਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦੇ ਵਧਦੇ ਖਤਰੇ ਦੌਰਾਨ ਵਿਦਿਆਰਥੀਆਂ ਦੀ ਸਿਹਤ...
ਸ਼ਾਹਕੋਟ,14 ਮਾਰਚ (ਜਸ਼ਨ): ਕਰੋਨਾ ਵਾਇਰਸ ਨੇ ਇਕ ਵਾਰ ਫੇਰ ਦਸਤਕ ਦਿੰਦਿਆਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਆਰੰਭ ਦਿੱਤਾ ਹੈ । ਅੱਜ ਤੜਕਸਾਰ ਸ਼ਾਹਕੋਟ ਵਿਖੇ ਤਾਇਨਾਤ ਡੀ ਐੱਸ ਪੀ ਵਰਿੰਦਰਪਾਲ ਸਿੰਘ ਦੀ ਕਰੋਨਾ ਕਾਰਨ ਮੌਤ ਹੋ ਗਈ । ਉਹ ਕਰੋਨਾ ਪਾਜ਼ਿਟਿਵ ਆਉਣ ਉਪਰੰਤ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ ਜਿੱਥੇ ਉਹਨਾਂ ਅੱਜ ਤੜਕੇ ਆਖਰੀ ਸਾਹ ਲਿਆ। ਇਹ ਖਬਰ ਆਉਂਦਿਆਂ ਹੀ ਸ਼ਾਹਕੋਟ ਅਤੇ ਮੋਗਾ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ । ਜ਼ਿਕਰਯੋਗ ਹੈ ਕਿ ਡੀ ਐੱਸ ਪੀ...
Tags: OBITUARY
ਅੱਜ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ)ਦੀ ਜ਼ਿਲ੍ਹਾ ਮੋਗਾ ਦੀ ਇੱਕ ਅਹਿਮ ਤੇ ਭਰਵੀਂ ਮੀਟਿੰਗ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਹੋਈ । ਜਿਸ ਵਿੱਚ ਜ਼ਿਲ੍ਹਾਮੋਗਾ ਦੇ ਪ੍ਰਧਾਨ ਸ: ਜਗਰਾਜ ਸਿੰਘ ਦੌਧਰ ਦੀ ਤਾਜਪੋਸ਼ੀ ਸਮੇਂ ਉਹਨਾ ਦਾ ਸਨਮਾਨ ਕੀਤਾ ਗਿਆ ਅਤੇ ਜਥੇਬੰਦੀ ਨੂੰ ਹਰ ਪਿੰਡ ਤੇ ਗਲ਼ੀ ਮੁਹੱਲਿਆਂ ਤੱਕ ਮਜ਼ਬੂਤ ਕਰਨ ਬਾਰੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ । ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਬਰ...
Tags: SHROMANI AKALI DAL DEMOCRATIC
ਮੋਗਾ,13 ਮਾਰਚ (ਜਸ਼ਨ): ‘ਖੇਤੀ ਜਿਣਸਾਂ ਦੀ ਸਿੱਧੀ ਅਦਾਇਗੀ ਕਰਨ ਦੇ ਆਪਣੇ ਫੈਸਲੇ ’ਤੇ ਕੇਂਦਰ ਸਰਕਾਰ ਮੁੜ ਤੋਂ ਗੌਰ ਕਰੇ ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਚੇਅਰਮੈਨ ਨੇ ਆਖਿਆ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਅਤੇ ਆੜ੍ਹਤੀਆਂ ’ਤੇ ਨਵੀਂ ਤਲਵਾਰ ਲਟਕਣ ਲੱਗੀ ਹੈ ਅਤੇ ਕੇਂਦਰ ਦੇ ਇਸ ਤੁਗਲਕੀ ਫੈਸਲੇ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਦੀ ਨੀਂਦ...
ਧਰਮਕੋਟ, 13 ਮਾਰਚ (ਜਸ਼ਨ): ਪਿੰਡ ਜਲਾਲਾਬਾਦ ਪੂਰਬੀ ਦੇ ਬਾਬਾ ਬੋਹੜ ਵਾਂਗ ਸਤਿਕਾਰੇ ਜਾਂਦੇ ਸਾਬਕਾ ਸਰਪੰਚ ਨੱਥਾ ਸਿੰਘ ਮਿਹਨਤ, ਸਿਰੜ ਅਤੇ ਵੈਰਾਗ ਦੀ ਮੂਰਤ ਸਨ । ਆਪ ਜੀ ਦਾ ਜਨਮ ਮਾਤਾ ਪਿਆਰ ਕੌਰ ਦੀ ਕੁੱਖੋਂ ਪਿਤਾ ਬਚਨ ਸਿੰਘ ਨੰਬਰਦਾਰ ਦੇ ਗ੍ਰਹਿ ਵਿਖੇ 10 ਅਕਤੂਬਰ 1954 ‘ਚ ਪਿੰਡ ਜਲਾਲਾਬਾਦ ਪੂਰਬੀ ਵਿਖੇ ਹੋਇਆ। ਸ. ਨੱਥਾ ਸਿੰਘ ਨੇ ਮੁੱਢਲੀ ਸਿੱਖਿਆ ਜਲਾਲਾਬਾਦ ਤੋਂ ਪ੍ਰਾਪਤ ਕੀਤੀ। ਆਪ ਜੀ ਦਾ ਵਿਆਹ 1974 ਨੂੰ ਪਿੰਡ ਸਦਰਪੁਰਾ ‘ਚ ਬੀਬੀ ਚਰਨਜੀਤ ਕੌਰ ਨਾਲ ਹੋਇਆ ਅਤੇ...
***ਕੋਵਿਡ19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੀ ਮਨਾਇਆ ਜਾਵੇਗਾ ਸ਼ਹੀਦੀ ਜੋੜ ਮੇਲਾ: ਬਾਬਾ ਗੁਰਦੀਪ ਸਿੰਘ **** ਬਾਘਾਪੁਰਾਣਾ,13 ਮਾਰਚ (ਪੱਤਰ ਪ੍ਰੇਰਕ)-ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਦੀ ਰਹਿਨੁਮਈ ਹੇਠ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਲਾਨਾ ਸ਼ਹੀਦੀ ਜੋੜ...
Tags: BABA GURDEEP SINGH CHANDPURANE WALE

Pages