News

ਚੰਡੀਗੜ 19 ਜੂਨ : ਵਿਸ਼ਵ ਗੱਤਕਾ ਫੈਡਰੇਸ਼ਨ (ਰਜਿ.), ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਰਜਿ.) (ਇਸਮਾਕ) ਅਤੇ ਗਲੋਬਲ ਮਿਡਾਸ ਫਾਊਂਡੇਸ਼ਨ ਵੱਲੋਂ 21 ਜੂਨ ਨੂੰ ਵੱਖ-ਵੱਖ ਥਾਂਵਾਂ ’ਤੇ 7ਵਾਂ ਕੌਮਾਂਤਰੀ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਨਿਰੋਲ ਸ਼ਸ਼ਤਰ ਸਿੱਖ ਵਿੱਦਿਆ ਦਾ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਵਿੱਚੋਂ ਇੱਕ ਲੜਕੇ ਤੇ ਇੱਕ ਲੜਕੀਆਂ ਸਮੇਤ ਇੱਕ ਗੱਤਕਾ ਖਿਡਾਰੀ/ਖਿਡਾਰਨ ਨੂੰ ਇਸਮਾਕ ਵੱਲੋਂ 2,100/2,100 ਰੁਪਏ ਤੇ 1,100 ਰੁਪਏ ਦੇ ‘ਇਸਮਾਕ ਐਵਾਰਡਾਂ...
ਮੋਗਾ,19 ਜੂਨ (ਜਸ਼ਨ): ਅੱਜ "ਨੌਜਵਾਨ ਭਾਰਤ ਸਭਾ ਵੱਲੋਂ, ਪਿੰਡ ਡਾਲਾ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ 27 ਜੂਨ ਨੂੰ ਪਿੰਡ ਡਾਲਾ ਵਿਖੇ ਕਬੱਡੀ ਕੋਚ ਹਰਵਿੰਦਰ ਚਾਉਕੇ ਨੂੰ ਸਮਰਪਿਤ ਕੈਂਡਲ ਮਾਰਚ ਅਤੇ ਪੰਜਾਬ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕ ਰਹੇ ਨਿਰੰਤਰ ਨਸ਼ੇ ਅਤੇ ਵੱਧ ਰਹੀ ਬੇਰੋਜ਼ਗਾਰੀ ਦੇ ਸੰਬੰਧ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਵਿਚਾਰ ਚਰਚਾ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ ਨੇ ਕਿਹਾ ਕਿ...
ਮੋਗਾ, 18 ਜੂਨ (ਜਸ਼ਨ) : ਆਮ ਆਦਮੀ ਪਾਰਟੀ ਵੱਲੋਂ ਐੱਸ ਸੀ , ਐੱਸ ਟੀ ਬੱਚਿਆਂ ਦੇ ਵਜੀਫਾ ਘੁਟਾਲੇ ਖਿਲਾਫ ਪਿੱਛਲੇ ਚਾਰ ਦਿਨਾਂ ਤੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ਼ ਰੋਸ ਧਰਨਾ ਲਗਾਇਆ ਗਿਆ। ਡੀ. ਸੀ. ਕੰਪਲੈਕਸ ਦੇ ਸਾਹਮਣੇ ਰੱਖੇ ਇਸ ਧਰਨੇ ‘ਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਇਸ ਰੋਸ ਮੁਜ਼ਾਹਰੇ ‘ਚ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਦਵਿੰਦਰਜੀਤ ਸਿੰਘ ਲਾਡੀ ਢੋਸ, ਜਸਵਿੰਦਰ ਸਿੰਘ ਸਿੱਧੂ , ਸ. ਪਿਆਰਾ ਸਿੰਘ ਪ੍ਰਧਾਨ ਐੱਸ ਸੀ...
ਮੋਗਾ, 19 ਜੂਨ (ਜਸ਼ਨ): ਅੱਜ ਕਾਂਗਰਸ ਦੇ ਰੂਹੇ ਰਵਾਂਅ ਸ੍ਰੀ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਅਗਵਾਈ ਹੇਠ ਬੂਟੇ ਲਗਾਏ ਗਏ । ਇਸ ਮੌਕੇ ਬੀਬੀ ਰਾਜਵਿੰਦਰ ਕੌਰ ਨੇ ਕੋਵਿਡ ਸੰਕਰਮਣ ਤੋਂ ਬਚਾਅ ਲਈ ਲੋਕਾਂ ਨੂੰ ਮਾਸਕ ਵੀ ਵੰਡੇ। ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਆਖਿਆ ਕਿ ਕਾਂਗਰਸ ਪਾਰਟੀ ਹੀ ਦੇਸ਼ ਵਿਚ ਇਕ ਅਜਿਹੀ ਪਾਰਟੀ ਹੈ ਜੋ ਸਭ ਵਰਗਾਂ ਦਾ ਧਿਆਨ ਰੱਖਦਿਆਂ ਸਮਾਜ ਭਲਾਈ ਸਕੀਮਾਂ ਚਲਾਉਂਦੀ ਹੈ । ਉਹਨਾਂ...
ਮੋਗਾ,19 ਜੂਨ (ਜਸ਼ਨ): ਸ. ਦਵਿੰਦਰਪਾਲ ਸਿੰਘ ਚੇਅਰਮੈਂਨ ਕੈਂਬਰਿਜ ਇੰਟਰਨੈਸਨਲ ਸਕੂਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਜੀ ਸ੍: ਗੁਰਦੇਵ ਸਿੰਘ ਪੜ੍ਹੇ-ਲਿਖੇ ਲਿਆਕਤਵਾਨ ਤੇ ਮਿੱਠ ਬੋਲੜੇ ਇਨਸਾਨ ਸਨ ਜੋ ਕਿ ਸਰਕਾਰੀ ਨੌਕਰੀ ਕਰਦਿਆਂ ਜਿੱਥੇ ਬੱਚਿਆਂ ਦੀ ਹਰ ਲੋੜ ਦਾ ਖਿਆਲ ਰੱਖਦੇ ਸਨ, ਉਥੇ ਹੀ ਉਹ ਆਪ ਤੰਗੀ ਤੁਰਸ਼ੀ ਨਾਲ ਸਾਰ ਕੇ ਆਪਣੇ ਮਾਤਾ-ਪਿਤਾ ਅਤੇ ਭੈਣ ਭਰਾਵਾਂ ਦਾ ਵੀ ਸਹਾਰਾ ਬਣਦੇ ਸਨ। ਉਹਨਾਂ ਨੇ ਜ਼ਿੰਦਗੀ ਵਿੱਚ ਕਿੰਨੀ ਵਾਰ ਆਪਣੇ ਪਿਤਾ, ਭੈਣ ਤੇ ਭਰਾ ਨੂੰ ਲੋੜ ਪੈਣ...
******** 18ਜੂਨ 1916ਨੂੰ ਪਾਕਿਸਤਾਨ ਦੀ ਸੈਂਟਰਲ ਜੇਲ੍ਹ ਵਿੱਚ ਬਾਬਾ ਰੂੜ ਸਿੰਘ ਨੂੰ ਫਾਂਸੀ ਦੇ ਕੇ ਕੀਤਾ ਗਿਆ ਸੀ ਸ਼ਹੀਦ ******* ਅੱਜ ਪਿੰਡ ਤਲਵੰਡੀ ਭੰਗੇਰੀਆਂ ਚ ਪਿੰਡ ਵਾਸੀਆ ਬਾਬਾ ਰੂੜ ਸਿੰਘ ਦੇ ਬੁੱਤ ਤੇ ਫੁੱਲ ਮਲਾਵਾਂ ਕੀਤੀਆਂ ਭੇਟ ਮੋਗਾ,18 ਜੂਨ (ਜਸ਼ਨ): ਦੇਸ਼ ਦੇ ਮਹਾਨ ਸ਼ਹੀਦ ਗਦਰੀ ਬਾਬਾ ਰੂੜ ਸਿੰਘ ਜਿਨ੍ਹਾਂ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅੱਜ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਹਰ ਸਾਲ ਦੀ...
ਮੋਗਾ, 17 ਜੂਨ (ਜਸ਼ਨ): ਦੇਸ਼ ਵਿਦੇਸ਼ ਵਿਚ ਲੋਕ ਮਨਾਂ ਵਿਚ ਸਤਿਕਾਰਤ ਸਥਾਨ ਰੱਖਦੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਦੇ ਪਹਿਲੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦਪੁਰਾਣੇ ਵਾਲਿਆਂ ਦੀ ਬਰਸੀ ਮੌਕੇ ਅੱਜ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣੇ ਵਾਲਿਆਂ ਦੀ ਦੇਖ ਰੇਖ ਵਿਚ...
ਮੋਗਾ, 17 ਜੂਨ (ਜਸ਼ਨ): ‘ਨਈ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਸਮਾਜ ਸੇਵੀ ਨਵੀਨ ਸਿੰਗਲਾ ਦੀ ਅਗਵਾਈ ਵਿਚ ਮੋਗਾ ਸ਼ਹਿਰ ਦੀ ਕਾਇਆ ਕਲਪ ਕਰਨ ਵਾਸਤੇ ਨਿਤ ਨਵੇਂ ਕਾਰਜਾਂ ਨੂੰ ਸਰਅੰਜਾਮ ਦਿੱਤਾ ਜਾ ਰਿਹੈ। ਜਿਥੇ ਸ਼ਹਿਰ ਵਿਚ ਸਫ਼ਾਈ ਮੁਹਿੰਮ ਦਾ ਆਗਾਜ਼ ਕਰਦਿਆਂ ਨਵੀਨ ਸਿੰਗਲਾ ਨੇ ਗੀਤਾ ਭਵਨ ਚੌਂਕ ਨੇੜੇ ਪਾਰਕਿੰਗ ਵਾਲੀ ਜਗ੍ਹਾ ’ਤੇ ਲੱਗੇ ਕੂੜੇ ਦੇ ਡੰਪ ਨੂੰ ਚੁਕਾਇਆ ਤੇ ਫਿਰ ਉਸ ਜਗ੍ਹਾ ਦੀ ਸਫ਼ਾਈ ਕਰਵਾ ਕੇ 50 ਪੌਦੇ ਵੀ ਲਗਵਾ ਦਿੱਤੇ ਤੇ ਹੁਣ ਨਸਲ ਫੈਕਟਰੀ ਨੇੜਲੇ...
ਮੋਗਾ,17 ਜੂਨ (ਜਸ਼ਨ): ਸ਼ਹਿਰਵਾਸੀਆਂ ਦੀ ਨਰੋਈ ਸਿਹਤ ਯਕੀਨੀ ਬਣਾਉਣ ਲਈ ਵੱਖ ਵੱਖ ਵਾਰਡਾਂ ਵਿਚ ਓਪਨ ਜਿੰਮ ਲਗਾਉਣ ਦੀ ਲੜੀ ਤਹਿਤ ਅੱਜ ਵਿਧਾਇਕ ਡਾ. ਹਰਜੋਤ ਕਮਲ ਨੇ ਵਾਰਡ ਨੰਬਰ 35 ਵਿਚ ਸਥਾਪਿਤ ਕੀਤੇ ਓਪਨ ਜਿੰਮ ਦਾ ਉਦਘਾਟਨ ਕੀਤਾ । ਇਸ ਮੌਕੇ ਕੌਂਸਲਰ ਸੁਖਵਿੰਦਰ ਕੌਰ, ਸੀਨੀਅਰ ਕਾਂਗਰਸੀ ਆਗੂ ਜਸਪ੍ਰੀਤ ਸਿੰਘ ਗੱਗੀ ਅਤੇ ਵਾਰਡ ਵਾਸੀਆਂ ਨੇ ਢਿੱਲੋਂ ਪੱਤੀ ਧਰਮਸ਼ਾਲਾ ਵਿਚ ਪਹੁੰਚੇ ਵਿਧਾਇਕ ਡਾ: ਹਰਜੋਤ ਕਮਲ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ...
ਮੋਗਾ,17 ਜੂਨ (ਜਸ਼ਨ): ਐਡਵੋਕੇਟ ਅਜੀਤ ਵਰਮਾ, ਐਡਵੋਕੇਟ ਅਸ਼ੀਸ਼ ਗਰੋਵਰ ਅਤੇ ਐਡਵੋਕੇਟ ਤੇਜਿੰਦਰ ਦੌਧਰ ਦਾ ਆਖਣਾ ਹੈ ਕਿ ਸ਼ਹਿਰ ਦੇ ਕਈ ਵਾਰਡਾਂ ਦੇ ਲੋਕ ‘ਚ ਪਾਣੀ ਦੀ ਕਿੱਲਤ ਅਤੇ ਬੰਦ ਪਈਆਂ ਸਟਰੀਟ ਲਾਈਟਾਂ ਤੋਂ ਡਾਅਢੇ ਪਰੇਸ਼ਾਨ ਹਨ। ਉਹਨਾਂ ਪ੍ਰਸ਼ਾਸਨ ਅਤੇ ਵੱਖ ਵੱਖ ਵਾਰਡਾਂ ਦੇ ਨੁਮਾਇੰਦਿਆਂ ਤੋਂ ਸ਼ਹਿਰ ਵਿੱਚ ਪਾਣੀ ਅਤੇ ਲਾਈਟ ਦੀ ਵਿਗੜੀ ਹਾਲਤ ਨੂੰ ਸੁਧਾਰਨ ਦੀ ਅਪੀਲ ਕੀਤੀ ਹੈ। ਅਜੀਤ ਵਰਮਾ ਐਡਵੋਕੇਟ, ਅਸ਼ੀਸ਼ ਗਰੋਵਰ ਐਡਵੋਕੇਟ, ਤੇਜਿੰਦਰ ਕੁਮਾਰ ਦੌਧਰ ਨੇ ਆਪਣਾ ਸਾਂਝਾ ਬਿਆਨ...

Pages