News

ਬਰਗਾੜੀ 14 ਅਕਤੂਬਰ (ਸਤਨਾਮ ਬੁਰਜ ਹਰੀਕਾ/ਮਨਪੀ੍ਰਤ ਸਿੰਘ ਬਰਗਾੜੀ) ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਨੂੰ ਮੁੱਖ ਰੱਖਦਿਆਂ ਉੱਘੇ ਸਮਾਜ ਸੇਵੀ ਸੇਵਾ ਮੁਕਤ ਅਧਿਆਪਕ ਨਾਇਬ ਸਿੰਘ ਨੇ ਰੁਲੀਆ ਸਿੰਘ ਨਗਰ ਬਰਗਾੜੀ ਵਿੱਚੋਂ ਦੀ ਲੰਘਦੀ ਬੁਰਜ ਹਰੀਕਾ ਨੂੰ ਜਾਂਦੀ ਲਿੰੰਕ ਸੜਕ ਜਿਸ ਦੇ ਨੇੜੇ ਬਹੁਤ ਸਾਰੇ ਇੱਟਾਂ-ਰੋੜੇ ਅਤੇ ਹੋਰ ਕੂੜੇ ਦੇ ਢੇਰ ਲੱਗੇ ਹੋਏ ਸਨ। ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।...
ਮੋਗਾ 14ਅਕਤੂਬਰ (ਜਸ਼ਨ): ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪ੍ਰਦੂਸ਼ਣ ਰਹਿਤ ਮਨਾਉਣ ਦੇ ਸੱਦੇ ‘ਤੇ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਜ਼ਿਲੇ ਦੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ‘ਹਰੀ ਦਿਵਾਲੀ‘ ਮਨਾਉਣ ਦੀ ਅਪੀਲ ਕੀਤੀ, ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਮਾਣਯੋਗ ਸਰਵ-ਉਚ ਅਦਾਲਤ ਵੱਲੋਂ ਵਾਤਾਵਰਣ ਅਤੇ ਸਿਹਤ ਸੰਭਾਲ ਤਹਿਤ ਪਟਾਕਿਆਂ/ਆਤਿਸ਼ਬਾਜ਼ੀ ਦੇ ਮਾੜੇ ਪ੍ਰਭਾਵਾਂ ਦੇ ਮੱਦੇਨਜ਼ਰ...
ਮੋਗਾ,14 ਅਕਤੂਬਰ (ਜਸ਼ਨ)-ਪ੍ਰੋਗਰੈਸਿਵ ਯੂਥ ਆਰਗੇਨਾਈਜੇਸ਼ਨ ਆਫ ਪੰਜਾਬ ਦੇ ਕੌਮੀ ਪ੍ਰਧਾਨ ਸ: ਬਲਕਾਰ ਸਿੰਘ ਭੁੱਲਰ ਅਤੇ ਹਰਜਿੰਦਰ ਸਿੰਘ ਮਨੀ ਭੁੱਲਰ ਦੇ ਪਿਤਾ ਸ: ਦਰਸ਼ਨ ਸਿੰਘ ਭੁੱਲਰ ਦੇ ਅਚਾਨਕ ਅਕਾਲ ਚਲਾਣੇ ’ਤੇ ਵੱਖ ਵੱਖ ਰਾਜਸੀ ,ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕੌਮੀ ਪ੍ਰਧਾਨ ਸ: ਬਲਕਾਰ ਸਿੰਘ ਭੁੱਲਰ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ,ਵਿਧਾਇਕ ਡਾ: ਹਰਜੋਤ ਕਮਲ,...
ਬਰਗਾੜੀ 14 ਅਕਤੂਬਰ (ਸਤਨਾਮ ਬੁਰਜ ਹਰੀਕਾ/ਮਨਪੀ੍ਰਤ ਸਿੰਘ ਬਰਗਾੜੀ) ਬਹਿਬਲ ਕਲਾਂ ਦੇ ਗੋਲੀ ਕਾਂਡ ’ਚ ਦੋ ਸਿੰਘਾਂ ਦੀ ਸ਼ਹਾਦਤ ਦੇ ਪੂਰੇ 2 ਸਾਲ ਬੀਤ ਜਾਣ ’ਤੇ ਅੱਜ ਉਹਨਾਂ ਦੀ ਯਾਦ ‘ਚ ਵੱਖ-ਵੱਖ ਜਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਨੇ ਗੋਲੀ ਕਾਂਡ ਦੇ ਘਟਨਾ ਵਾਲੇ ਸਥਾਨ ਅਤੇ ਗੁਰਦੁਆਰਾ ਟਿੱਬੀ ਸਾਹਿਬ ਬਹਿਬਲ ਕਲਾਂ ਵਿਖੇ ਸ਼ਹੀਦਾਂ ਦੀ ਯਾਦ ‘ਚ ਅਰਦਾਸ ਕਰਵਾਈ। ਇਸ ਮੌਕੇ ਬਾਬਾ ਚੰਦ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਿੱਬੀ ਸਾਹਿਬ, ਬਾਬਾ ਖੇਤਾ ਸਿੰਘ ਕਾਰਸੇਵਾ ਵਾਲੇ,...
ਮੋਗਾ, 14 ਅਕਤੂਬਰ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਨੂੰ ਬੇਹਤਰ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਡਾ. ਹਰਜੋਤ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਜੋ ਉਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਨਾਂ ਨੂੰ ਹੂ-ਬ-ਹੂ ਪੂਰਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਵਧੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਸ਼ਹਿਰ ਦਾ ਤੇਜ਼ੀ ਨਾਲ ਵਿਕਾਸ ਕਰਵਾਇਆ ਜਾਵੇਗਾ। ਇਸ ਸਬੰਧੀ ਡਾ. ਹਰਜੋਤ ਨੇ ਕਿਹਾ ਕਿ ਸ਼ਹਿਰ ਵਿੱਚ...
ਮੋਗਾ, 14 ਅਕਤੂਬਰ (ਤੇਜਿੰਦਰ ਸਿੰਘ ਜਸ਼ਨ)- ਦੀਵਾਲੀ ਦੇ ਤਿਓਹਾਰ ਦੇ ਮੱਦ-ਏ-ਨਜ਼ਰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਲੋਕਾਂ ਵੱਲੋਂ ਜੰਮ ਕੇ ਖਰੀਦਦਾਰੀ ਕੀਤੀ ਜਾ ਰਹੀ ਹੈ । ਇਸ ਮੌਕੇ ਲੋਕਾਂ ਵੱਲੋਂ ਆਪਣੇ ਘਰਾਂ ਦੀ ਸਜਾਵਟ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਇਸੇ ਲੜੀ ਤਹਿਤ ਮੋਗਾ ਸ਼ਹਿਰ ਵਿਚ ਵੀ ਆਮ ਸ਼ਹਿਰੀਆਂ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਵੱਲੋਂ ਬਜ਼ਾਰਾਂ ਵਿਚ ਖੂਬ ਖਰੀਦੋ-ਫਰੋਖ਼ਤ ਹੋ ਰਹੀ ਹੈ। ਘਰਾਂ ਦੀ ਸਜਾਵਟ ਨੂੰ ਲੈ ਕੇ ਸ਼ੌਕੀਨ ਜਾਣੇ ਜਾਂਦੇ ਮੋਗਾ ਵਾਸੀਆਂ ਲਈ...
ਮੋਗਾ, 13 ਅਕਤੂਬਰ (ਜਸ਼ਨ) : ਦੇਸ਼ ਭਗਤ ਫਾਊਡੇਸ਼ਨ ਗਰੁੱਪ ਆਫ ਇੰਸਟੀਚਿਊਸ਼ਨ ਮੋਗਾ ਦੇ ਬੀ.ਟੈੱਕ ਇੰਜੀ: ਦੇ ਮਕੈਨਿਕਲ ਵਿਭਾਗ ਦੁਆਰਾ ਇੱਕ ਪ੍ਰਸਨ ਉੱਤਰ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿਚ 30 ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੁਕਾਬਲੇ ਵਿਚ ਵਿਦਿਆਰਥੀਆਂ ਤੋਂ ਮਕੈਨਿਕਲ ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ-ੳੁੱਤਰ ਪੁੱਛੇ ਗਏ। ਇਸ ਮੁਕਾਬਲੇ ਵਿਚ ਅਸੀਸ਼ ਰਾਮਧਾਨੀ ਨੇ ਪਹਿਲਾ, ਸਰਵਨ ਕੁਮਾਰ ਯਾਦਵ ਨੇ ਦੂਸਰਾ ਅਤੇ ਕੁਮਾਰ ਸੰਜੇ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹ ਮੁਕਾਬਲਾ...
ਬਿਲਾਸਪੁਰ, 13 ਅਕਤੂਬਰ (ਜਸ਼ਨ) -ਪਹਿਲਾਂ ਤੋਂ ਹੀ ਨਕਲੀ ਬੀਜ, ਨਕਲੀ ਦਵਾਈਆਂ ਅਤੇ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਸੂਬਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੇ ਫਰਮਾਨ ਨੇ ਮੱਧਮ ਦਰਜ਼ੇ ਦੇ ਕਿਸਾਨਾਂ ਦੇ ਬੋਝ ਨੂੰ ਦੁੱਗਣਾ ਕਰ ਦਿੱਤਾ ਹੈ। । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਅੱਜ ਮਹਿੰਗਾਈ ਦੀ ਮਾਰ ਅਤੇ ਕਰਜ਼ਿਆਂ ਦੇ ਬੋਝ ਨੇ...
ਮੋਗਾ,13 ਅਕਤੂਬਰ (ਜਸ਼ਨ)-ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੱਘ ਜੀ ਦੇ ਅਦੇਸ਼ਾਂ ਤੇ ਅਤੇ ਜਿਲਾ ਐਪੀਡੀਮੋਲੋਜਿਸਟ ਡਾ. ਮੁਨੀਸ਼ ਅਰੋੜਾ ਜੀ ਦੀ ਯੋਗ ਅਗਵਾਈ ਵਿੱਚ ਅੱਜ ਮੋਗਾ ਸ਼ਹਿਰ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਸਕੂਲਾਂ ਦੇ ਨਜ਼ਦੀਕ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ । ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਸੁਪਰਵਾਈਜ਼ਰ ਗਗਨਦੀਪ ਸਿੰਘ ਸਿਵਲ ਹਸਪਤਾਲ ਮੋਗਾ, ਥਾਣਾ ਸਿਟੀ ਮੋਗਾ ਇੱਕ ਦੇ ਸਿਪਾਹੀ...
ਨਿਹਾਲ ਸਿੰਘ ਵਾਲਾ,13 ਅਕਤੂਬਰ(ਰਾਜਵਿੰਦਰ ਰੌਂਂਤਾ)-ਖੇਡਾਂ ਅਤੇ ਪੜਾਈ ਵਿੱਚ ਮੋਹਰੀ ਸੰਸਥਾ ਗਰੀਨ ਵੈਲੀ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦੇ ਨਿਸ਼ਾਨਚੀਆਂ ਨੇ ਆਲ ਇੰਡੀਆ ਇੰਟਰ ਸਕੂਲ ਸ਼ੂਟਿੰਗ ਚੈਂਪਿਅਨ ਸ਼ਿਪ ਵਿੱਚ ਚਾਂਦੀ ਤੇ ਕਾਂਸੀ ਦੇ ਤਮਗੇ ਪ੍ਰਾਪਤ ਕੀਤੇ ਹਨ। ਸ਼ਾਨਦਾਰ ਖੇਡ ਪ੍ਰਦਰਸ਼ਨ ਬਦਲੇ ਸੰਸਥਾ ਵੱਲੋਂ ਅੰਡਰ 14 ਸਾਲ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀਆਂ ਪ੍ਰਭਸਿਮਰਨ ,ਕਮਲਪ੍ਰੀਤ ਤੇ ਗਗਨਦੀਪ ਨੂੰ ਅਤੇ ਅੰਡਰ 19 ਸਾਲ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਦਿਪਾਂਸ਼ੂ...

Pages