News

ਮੋਗਾ 10 ਅਕਤੂਬਰ: (ਜਸ਼ਨ):ਜ਼ਿਲੇ ਦੇ ਸਬੰਧਤ ਅਧਿਕਾਰੀ, ਐਮ.ਪੀ.ਲੈਡ ਸਕੀਮ ਤਹਿਤ ਵਿਕਾਸ ਕੰਮਾਂ ਲਈ ਜਾਰੀ ਕੀਤੇ ਫੰਡਾਂ ਦੀ ਉੱਚਿਤ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਮਿਥੇ ਸਮੇਂ ਵਿੱਚ ਮੁਕੰਮਲ ਕਰਨ ਲਈ ਕੰਮ ‘ਚ ਤੇਜ਼ੀ ਲਿਆਉਣ।ਇਹ ਹਦਾਇਤ ਪ੍ਰੋ: ਸਾਧੂ ਸਿੰਘ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਫ਼ਰੀਦਕੋਟ ਨੇ ਮੀਟਿੰਗ ਹਾਲ ਵਿਖੇ ਐਮ.ਪੀ ਲੈਡ ਸਕੀਮ ਦੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਬੰਧਤ ਕਾਰਜਕਾਰੀ ਏਜੰਸੀਆਂ ਦੇ ਅਧਿਕਾਰੀਆਂ ਨੂੰ...
ਮੋਗਾ, 9 ਅਕਤੂਬਰ (ਜਸ਼ਨ) : ਗੁਰਦਾਸਪੁਰ ਪਾਰਲੀਮੈਂਟ ਦੀ ਜ਼ਿਮਨੀ ਚੋਣ ਅਕਾਲੀ ਭਾਜਪਾ ਗਠਜੋੜ ਸ਼ਾਨ ਨਾਲ ਜਿੱਤੇਗਾ ਕਿਉਂਕਿ ਸੂਬੇ ਵਿਚ ਬਣੀ ਕਾਂਗਰਸ ਸਰਕਾਰ ਦੀ ਪਿਛਲੇ 6 ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਲੋਕ ਅਸੰਤੁਸ਼ਟ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਨਿਹਾਲ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕੈਪਟਨ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ਹਰ ਘਰ ਵਿਚ ਇਕ ਨੌਕਰੀ ਪੱਕੀ ਦੇ ਚੋਣ ਵਾਅਦੇ ਨੂੰ ਹਾਲੇ ਪੂਰਾ...
ਮੋਗਾ, 9 ਅਕਤੂਬਰ (ਪੱਤਰ ਪਰੇਰਕ) : ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਕਥਿਤ ਬਲਾਤਕਾਰ ਦੇ ਦੋਸ਼ਾਂ ਤੇ ਹੁਣ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਲੜ ਰਹੇ ਭਾਜਪਾ ਲੀਡਰ ਸਵਰਨ ਸਲਾਰੀਆ ਦੀ ਅਸ਼ਲੀਲ ਵੀਡੀਓ ਸਾਹਮਣੇ ਆਉਣ ਨਾਲ ਸਮੂਹ ਪੰਜਾਬੀ ਸ਼ਰਮਸਾਰ ਹੋਏ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਹੁਣ ਸਮੂਹ...
ਮੋਗਾ, 9 ਅਕਤੂਬਰ (ਜਸ਼ਨ) : ਸ਼ਿਲਪ ਕਲਾ ਦੇ ਜਨਮਦਾਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸਮੂਹ ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਨਿੳੂ ਵਿਸ਼ਵਕਰਮਾ ਭਵਨ, ਕੋਟਕਪੂਰਾ ਬਾਈਪਾਸ, ਨੇੜੇ ਲੱਡੂ ਦਾ ਆਰਾ, ਮੋਗਾ ਵਿਖੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ 20 ਅਕਤੂਬਰ ਦਿਨ ਸ਼ੁੱਕਰਵਾਰ ਨੂੰ 10 ਤੋਂ 12 ਵਜੇ ਤੱਕ ਧਾਰਮਿਕ ਸਮਾਗਮ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਕਾਰਪੇਂਟਰ ਯੂਨੀਅਨ ਵੱਲੋਂ ਸਹਿਯੋਗੀ ਜੱਥੇਬੰਦੀਆਂ ਨਿੳੂ ਵਿਸ਼ਵਕਰਮਾ ਭਵਨ, ਮਕਾਨ...
ਮੋਗਾ 9 ਅਕਤੂਬਰ(ਜਸ਼ਨ)- ਸਮਾਜ ਵਿੱਚੋਂ ਭਰੂਣ ਹੱਤਿਆ ਦੀ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਕਰਨ ਲਈ ‘ਬੇਟੀ ਬਚਾਓ-ਬੇਟੀ ਪੜ੍ਹਾਓ ‘ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਚਾਹੀਦਾ ਹੈ ਅਤੇੇ ਇੱਕ ਜ਼ਿੰਮੇਵਾਰ ਨਾਗਰਿਕ ਦੇ ਫ਼ਰਜ਼ ਨਿਭਾਉਂਦੇ ਹੋਏ ਲੜਕੀਆਂ ਨੂੰ ਸਮਾਜ ਵਿੱਚ ਬਣਦਾ ਮਾਣ-ਸਤਿਕਾਰ ਦੇਣ ਤੇ ਉਤਸ਼ਾਹਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਅੱਜ ਸਥਾਨਕ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਖੇ ਜ਼ਿਲਾ...
ਬਾਘਾਪੁਰਾਣਾ,9 ਅਕਤੂਬਰ (ਜਸਵੰਤ ਗਿੱਲ) ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ ਤੇ ਕਾਬਜ ਹੋਣ ਲਈ ਵੋਟਾਂ ਤੋਂ ਪਹਿਲਾ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਸਿਰਫ ਖਾਲੀ ਲਿਫਾਫੇ ਹੀ ਸਨ ਇਸ ਗੱਲ ਦਾ ਪਤਾ ਪੰਜਾਬ ਦੇ ਲੋਕਾਂ ਨੂੰ ਲੱਗ ਗਿਆ ਹੈ ਕਿਉਂਕਿ ਕਾਂਗਰਸ ਸਰਕਾਰ ਨੂੰ ਸੱਤਾ ਸੰਭਾਲਿਆ ਛੇ ਮਹੀਨੇ ਤੋਂ ਉਪਰ ਹੋ ਗਏ ਹਨ ਪਰ ਅੱਜ ਤੱਕ ਇੱਕ ਵੀ ਕੰਮ ਨਹੀਂ ਨਹੀਂ ਸ਼ੁਰੂ ਕੀਤਾ ਗਿਆ ਅਤੇ ਨਾ ਹੀ ਕੋਈ ਵਾਅਦਾ ਪੂਰਾ ਕੀਤਾ ਗਿਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ...
ਮੋਗਾ, 9 ਅਕਤੂਬਰ (ਜਸ਼ਨ): ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਤਪਦਿਕ (ਟੀ.ਬੀ.) ਦੀ ਬਿਮਾਰੀ ਖਿਲਾਫ ਵਿੱਢੀ ਮੁਹਿੰਮ ਤਹਿਤ ਜਿਲਾ ਮੋਗਾ ਵਿੱਚ ਨਵੀਆਂ ਗਾਈਡਲਾਈਨਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਹੁਣ ਟੀ.ਬੀ. ਦੇ ਮਰੀਜਾਂ ਨੂੰ ਦਵਾਈ ਖੁਆਉਣ ਦਾ ਢੰਗ ਵੀ ਬਦਲ ਦਿੱਤਾ ਗਿਆ ਹੈ। ਅੱਜ ਇਥੇ ਜਿਲਾ ਟੀ.ਬੀ. ਕੇਂਦਰ ਵਿਖੇ ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੰਘ ਤੇ ਜਿਲਾ ਟੀ.ਬੀ. ਅਫਸਰ ਡਾ. ਇੰਦਰਵੀਰ...
*ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਅਤੇ ਫ਼ਸਲੀ ਵਿਭਿੰਨਤਾ ਬਾਰੇ ਦਿੱਤੀ ਜਾਵੇਗੀ ਨਵੀਨਤਮ ਤਕਨੀਕੀ ਜਾਣਕਾਰੀ ਮੋਗਾ 9 ਅਕਤੂਬਰ(ਜਸ਼ਨ)- ਮੁੱਖ ਖੇਤੀਬਾੜੀ ਅਫ਼ਸਰ, ਮੋਗਾ ਡਾ: ਹਰਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਵਿਭਾਗ ਮੋਗਾ ਵੱਲੋਂ ਕਿਸਾਨਾਂ ਵੀਰਾਂ ਨੂੰ ਹਾੜੀ ਦੀਆਂ ਫ਼ਸਲਾਂ ਅਤੇ ਫ਼ਸਲੀ ਵਿਭਿੰਨਤਾ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲਾ ਪੱਧਰੀ ਕਿਸਾਨ ਮੇਲਾ 12 ਅਕਤੂਬਰ ਦਿਨ ਵੀਰਵਾਰ ਨੂੰ ਗੁਰਦੁਆਰਾ ਬਾਬਾ ਸਾਹਿਬ ਜੀ ਸ਼ਹੀਦ, ਪਿੰਡ ਖੋਸਾ...
ਮੋਗਾ,9ਅਕਤੂਬਰ (ਸਰਬਜੀਤ ਰੌਲੀ) -ਪਿੰੰਡਾਂ ’ਚ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਜ਼ਰੂਰੀ ਵਸਤਾਂ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਡੀਪੂ ਹੋਲਡਰਾਂ ਨੂੰ ਮਹਿਕਮੇ ਦੀਆਂ ਮਾਰੂ ਨੀਤੀਆਂ ਕਾਰਣ ਆਪਣੇ ਕਿੱਤੇ ਤੋਂ ਬੇਵੱਸ ਹੋਣਾ ਪੈ ਰਿਹਾ ਹੈ । ਜ਼ਿਕਰਯੋਗ ਹੈ ਕਿ ਪਿੰਡਾਂ ‘ਚ ਸਰਕਾਰ ਵਲੋਂ ਪਿਛਲੇ ਲੰਮੇ ਸਮੇ ਤੋਂ ਡੀਪੂ ਹੋਲਡਰਾਂ ਰਾਹੀ ਕਣਕ ਤੇ ਹੋਰ ਜ਼ਰੂਰੀ ਵਸਤਾਂ ਵੰਡੀਆਂ ਜਾ ਰਹੀਆਂ ਸਨ ਪਰ ਕਾਗਰਸ ਸਰਕਾਰ ਦੇ ਆੁਂਦਿਆਂ ਹੀ ਡੀਪੂ ਹੋਲਡਰਾਂ ਨੂੰ ਨਜ਼ਰ -ਅੰਦਾਜ਼ ਕਰਕੇ...
ਸਮਾਲਸਰ, 09 ਅਕਤੂਬਰ (ਗਗਨਦੀਪ)- ਕਸਬੇ ਦੇ ਨ ਜ਼ਦੀਕੀ ਪਿੰਡ ਰੋਡੇ ਖੁਰਦ ਦਾ ਪੰਜਾਬ ਚੈਂਪੀਅਨ 2016 ਅਰਜਨ ਝੋਟਾ (ਸਾਨ) ਵੀਹ ਲੱਖ ਰੁਪਏ ‘ਚ ਜਗਰਾਉਂ ਤਹਿਸੀਲ ਦੇ ਡਾਂਗੀਆ ਪਿੰਡ ਨਿਵਾਸੀ ਬਲਵੰਤ ਸਿੰਘ ਸੋਨਾ ਕਲੇਰ ਨੇ ਖਰੀਦ ਲਿਆ ਹੈ। ਜਿਕਰਯੋਗ ਹੈ ਕਿ ਨੀਲੀ ਰਾਵੀ ਨਸਲ ਦੇ ਉਕਤ ਝੋਟੇ ਦਾ ਪਿਤਾ ਬਾਦਸ਼ਾਹ ਵੀ ਚਾਰ ਵਾਰ ਪੰਜਾਬ ਚੈਂਪੀਅਨ ਰਿਹਾ, ਉਸ ਦੀ ਬੋਲੀ ਅੱਠ ਕਰੋੜ ਰੁਪਏ ਤੱਕ ਲੱਗ ਗਈ ਸੀ ਫਿਰ ਵੀ ਮਾਲਕ ਜਗਜੀਤ ਸਿੰਘ ਜੱਗਾ ਨੇ ਵੇਚਣ ਤੋਂ ਮਨਾਂ ਕਰ ਦਿੱਤਾ। ਇਸ ਦੀ ਮਾਂ ਵੀ...

Pages