News

ਮੋਗਾ, 7ਜੁਲਾਈ (ਜਸ਼ਨ): ਸੰਤ ਬਾਬਾ ਮੋਹਰ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਢੱਕੀ ਸਾਹਿਬ ਸਿੰਘਾਂਵਾਲਾ ਵਿਖੇ ਸ਼ਰਧਾਲੂ ਸੰਗਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਚਾਰਕ ਭਾਈ ਲਖਵੀਰ ਸਿੰਘ ਮੋਗਾ ਅਤੇ ਭਾਈ ਗੁਰਪ੍ਰੀਤ ਸਿੰਘ ਨੇ ਕਥਾ ਵਿਚਾਰਾਂ ਰਾਹੀ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੰੂ ਕਰਵਾਇਆ। ਇਸ ਸਮੇਂ ਭਾਈ ਲਖਵੀਰ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੂਨ ਮਹੀਨੇ ਬੱਚਿਆਂ...
ਮੋਗਾ, 7ਜੁਲਾਈ (ਜਸ਼ਨ): ਇੰਟਕ ਨਾਲ ਸਬੰਧਿਤ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਬੀਤੇ ਦਿਨੀਂ ਚੁਣੇ ਗਏ ਪ੍ਰਧਾਨ ਨਰਿੰਦਰ ਸਿੰਘ ਬਲਖੰਡੀ ਨੇ ਅੱਜ ਇੱਥੇ ਯੂਨੀਅਨ ਦੇ ਦਫ਼ਤਰ ਦੇ ਅਹਾਤੇ ’ਚ ਆਪਣੀ 11 ਮੈਂਬਰੀ ਕਮੇਟੀ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੌੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇੱਥੇ ਜ਼ਿਕਰਯੋਗ ਹੈ ਕਿ ਬੀਤੀ ਮੀਟਿੰਗ ’ਚ ਪ੍ਰਧਾਨ ਨਰਿੰਦਰ ਸਿੰਘ ਬਲਖੰਡੀ ਦੀ ਚੋਣ ਸਮੇਂ ਜਨਰਲ ਹਾਊਸ ਨੇ...
ਸਮਾਲਸਰ, 7ਜੁਲਾਈ (ਜਸਵੰਤ ਗਿੱਲ) : ਕਸਬਾ ਸਮਾਲਸਰ, ਲੰਡੇ, ਰੋਡੇ ਅਤੇ ਡੇਮਰੂ ਆਦਿ ਪਿੰਡਾਂ ਦੀ ਹੱਦ ‘ਤੇ ਸਥਿਤ ਇਤਿਹਾਸਕ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਅਤੇ ਖਾਲਸਾਈ ਸ਼ਾਨੋ-ਸ਼ੌਕਤ ਨਾਲ ਮੀਰੀ ਪੀਰੀ ਪੁਰਬ ਨੂੰ ਮਨਾਇਆ ਗਿਆ। ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਬਾਅਦ ਭਾਈ ਗੁਰਪ੍ਰੇਮ ਸਿੰਘ ਲੱਖਾ ਰੋਡਿਆਂ ਵਾਲੇ...
ਮੋਗਾ,7 ਜੁਲਾਈ (ਜਸ਼ਨ) ਨਗਰ ਨਿਗਮ ਵਿਚ 42 ਕਰੋੜ 33 ਲੱਖ ਰੁਪਏ ਦੇ ਵਿਕਾਸ ਕਾਰਜ 50 ਵਾਰਡਾਂ ਵਿਚ ਕਰਵਾਉਣ ਦੇ ਲਈ ਹਾੳੂਸ ਦੀ ਮੀਟਿੰਗ 19 ਜੁਲਾਈ ਨੂੰ ਦੁਪਿਹਰ ਬਾਅਦ ਨਗਰ ਨਿਗਮ ਦੇ ਮੀਟਿੰਗ ਹਾਲ ਵਿਚ ਰੱਖੀ ਗਈ ਹੈ। ਇਸ ਮੀਟਿੰਗ ਵਿਚ ਵਿਕਾਸ ਕਾਰਜਾਂ ਦੇ ਲਈ ਧਰਨੇ ਤੇ ਬੈਠੇ ਕੌਂਸਲਰਾਂ ਨੂੰ ਨਿਮਰਤਾ ਨਾਲ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਧਰਨੇ ਤੇ ਮੱਤਭੇਦ ਛੱਡ ਕੇ ਆਪਣੇ ਆਪਣੇ ਵਾਰਡਾਂ ਦੇ ਵਿਕਾਸ ਕਾਰਜਾਂ ਦੇ ਐਸਟੀਮੈਂਟ ਬਣਾ ਕੇ 13 ਜੁਲਾਈ ਨੂੰ ਨਗਰ ਨਿਗਮ ਦੇ ਅਧਿਕਾਰੀਆਂ...
ਮੋਗਾ, 7ਜੁਲਾਈ (ਜਸ਼ਨ): ਮੋਗਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣ ਅਤੇ ਹਾੳੂਸ ਦੀ ਮੀਟਿੰਗ ਬੁਲਾਉਣ ਦੀ ਮੰਗ ਨੂੰ ਲੈ ਕੇ ਅਕਾਲੀ ਭਾਜਪਾ ਗੱਠਜੋੜ ਦੇ ਕੌਂਸਲਰਾਂ ਵੱਲੋਂ ਦਿੱਤਾ ਧਰਨਾ ਅੱਜ 24 ਵੇਂ ਦਿਨ ਵਿਚ ਦਾਖਲ ਹੋ ਗਿਆ । ਅੱਜ ਦੇ ਧਰਨੇ ਵਿੱਚ ਕੌਂਸਲਰ ਚਰਨਜੀਤ ਸਿੰਘ ਦੁੱਨੇਕੇ ਅਤੇ ਕੌਂਸਲਰ ਜਸਮੇਲ ਕੌਰ ਦੇ ਬੇਟੇ ਬਿੱਟੂ ਗਿੱਲ ਲੜੀਵਾਰ ਭੁੱਖ ਹੜਤਾਲ ਤੇ ਰਹੇ। ਮੇਅਰ ਅਕਸ਼ਿਤ ਜੈਨ ਵੱਲੋਂ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕੌਂਸਲਰ ਸੁਰਿੰਦਰ ਕਾਲਾ ਅਤੇ...
ਸਮਾਲਸਰ, 7ਜੁਲਾਈ (ਜਸਵੰਤ ਗਿੱਲ): ਪਿੰਡ ਝੱਖੜਵਾਲਾ ਦੇ ਜੰਮਪਲ ਪੰਜਾਬੀ ਦੇ ਉੱਘੇ ਲੋਕ ਗਾਇਕ ਦਰਸ਼ਨਜੀਤ ਦਾ ਸਿੰਗਲ ਟਰੈਕ ਗੀਤ ‘ਰੜਕ’ ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਫਿਲਮਾਂਕਣ ਪਿੰਡ ਝੱਖੜਵਾਲਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਤਨਾਮ ਬੁਰਜ ਹਰੀਕਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੇ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਇਹ ਉੱਘੇ ਗੀਤਕਾਰ ਅਤੇ ਸਾਹਿਤਕਾਰ ਦੀਪ ਕੰਡਿਆਰਾ ਦੁਆਰਾ ਲਿਖਿਆ ਗਿਆ ਹੈ। ਇਸ ਦਾ...
ਮੋਗਾ, 7ਜੁਲਾਈ (ਜਸ਼ਨ): ਉੱਘੇ ਸਮਾਜ ਸੇਵਕ ਦੁਰਲੱਭ ਸਿੰਘ ਬਰਾੜ ਬੀਤੀ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਮਿਤੀ 9 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਅਕਾਲਸਰ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ’ਚ ਬਲਵੀਰ ਸਿੰਘ ਰਾਮੂੰਵਾਲੀਆ ਪ੍ਰਧਾਨ ਸਵਰਨਕਾਰ ਸੰਘ ਮੋਗਾ, ਅਜਮੇਰ ਸਿੰਘ ਜੰਡੂ, ਗੁਰਮੀਤ ਸਿੰਘ ਰਾਣਾ, ਹਰਜੀਤ ਸਿੰਘ ਰਾਣਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਨਗਰ ਮੋਗਾ ਵੱਲੋਂ ਬਰਾੜ ਪਰਿਵਾਰ ਨਾਲ...
ਸਮਾਲਸਰ, 7ਜੁਲਾਈ (ਜਸਵੰਤ ਗਿੱਲ): ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜਦੋਂ-ਜਦੋਂ ਵੀ ਸੱਤਾ ਵਿੱਚ ਆਈ ਉਸ ਨੇ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਠੋਸ ਨੀਤੀਆਂ ਬਣਾਈਆਂ ਅਤੇ ਪੰਜਾਬ ਨੂੰ ਹਰ ਸੰਕਟ ‘ਚੋਂ ਬਾਹਰ ਕੱਢਣ ਲਈ ਸਿਰਤੋੜ ਯਤਨ ਕੀਤੇ। ਇਹਨਾਂ ਪ੍ਰਗਟਾਵਾ ਜੱਟ ਮਹਾਂ-ਸਭਾ ਪੰਜਾਬ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੇਖੋਂ ਅਤੇ ਸੁਰਜੀਤ ਸਿੰਘ ਬਾਬਾ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ ੳਹਨਾਂ...
ਮੋਗਾ, 7ਜੁਲਾਈ (ਜਸ਼ਨ): ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਸੰਭਾਵੀ ਸੀਜ਼ਨ ਅਤੇ ਸਰਕਾਰ ਦੇ ਸਖਤ ਹੁਕਮਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਮੋਗਾ ਅਤੇ ਮਿਉਂਸਪਲ ਕਾਰਪੋਰੇਸ਼ਨ ਮੋਗਾ ਦੀ ਸਾਂਝੀ ਟੀਮ ਵੱਲੋਂ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਲਾਰਵੇ ਦੀ ਰੋਕਥਾਮ ਕਰਨ ਦੇ ਯਤਨ ਤੇਜ ਕਰ ਦਿੱਤੇ ਗਏ ਹਨ। ਇਸ ਸਬੰਧੀ ਅੱਜ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ ਅਤੇ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਟੀਮ ਵੱਲੋਂ ਲੱਗਭਗ 50 ਸੰਸਥਾਵਾਂ, ਫੈਕਟਰੀਆਂ, ਸਕੂਲਾਂ ਅਤੇ ਘਰਾਂ...
ਮੋਗਾ, 7ਜੁਲਾਈ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਅਧਿਆਪਕਾਂ ਲਈ ‘ਸਖਸ਼ੀਅਤ ਦਾ ਵਿਕਾਸ’ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਚੀਫ਼ ਕੋਆਰਡੀਨੇਟਰ ਮਿ: ਪੂਜਾ ਘਈ ਵੱਲੋਂ ਇਹ ਵਰਕਸ਼ਾਪ ਲਗਾਈ ਗਈ। ਬਦਲਦੇ ਸਮੇਂ ਦੇ ਨਾਲ ਚੱਲਣ ਲਈ ਅਤੇ ਤਨਾਅ ਮੁਕਤ ਰਹਿਣ ਲਈ ਕਈ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਅਧਿਆਪਕ ਆਪਣੇ ਪੜਾਉਣ ਦੇ ਤਰੀਕਿਆਂ ਦੇ ਨਾਲ ਨਾਲ ਆਪਣੀ ਸਖਸ਼ੀਅਤ ਉਸਾਰੀ ਵਿੱਚ ਕਿਵੇਂ ਵਿਕਾਸ ਕਰ ਸਕਦਾ ਹੈ, ਇਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਸਾਰੇ...

Pages