News

ਮੋਗਾ, 13 ਜੁਲਾਈ (ਜਸ਼ਨ)- ਮੋਗਾ ਸ਼ਹਿਰ ਦੇ ਰੁੱਕੇ ਹੋਏ ਵਿਕਾਸ ਕਾਰਜਾਂ ਨੂੰ ਮੁੱਦਾ ਬਣਾ ਕੇ ਭੁੱਖ ਹੜਤਾਲ ਅਤੇ ਮਰਨ ਵਰਤ ’ਤੇ ਬੈਠੇ ਕੌਂਸਲਰਾਂ ਦਾ ਧਰਨਾ ਬੀਤੀ ਰਾਤ ਖਤਮ ਹੋ ਜਾਣ ਨਾਲ ਮੋਗਾ ਦੇ ਵਿਕਾਸ ਦੀ ਅਧੋਗਤੀ ਖਤਮ ਹੋਵੇਗੀ ਅਤੇ ਪਿਛਲੇ 10 ਸਾਲ ਤੋਂ ਸੰਤਾਪ ਹੰਢਾ ਰਹੇ ਮੋਗਾ ਵਾਸੀਆਂ ਨੂੰ ਰਾਹਤ ਮਿਲੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਮੋਗਾ,13 ਜੁਲਾਈ (ਜਸ਼ਨ)-ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਮੀਟਿੰਗ ਨੇਚਰ ਪਾਰਕ ‘ਚ ਪ੍ਰਦੇਸ਼ ਵਿੱਤ ਸਕੱਤਰ ਕਰਮਜੀਤ ਕੋਟਕਪੂਰਾ ਦੀ ਅਗਵਾਈ ਵਿਚ ਗੁਰੂ ਨਾਨਕ ਕਾਲਜ ਮੋਗਾ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪਿਛਲੇ ਸਾਲ ਸੰਘਰਸ਼ਸ਼ੀਲ ਰਹੇ ਵਿਦਿਆਰਥੀਆਂ ਨੂੰ ਦਾਖਲਾ ਨਾ ਦੇਣ ਤੇ ਕਾਲਜ ਬਦਲਣਾ ਚਾਹੁੰਣ ਵਾਲੇ ਵਿਦਿਆਰਥੀਆਂ ਦੇ ਕਰੈਕਟਰ ਸਰਟੀਫਿਕੇਟ ਨਾ ਦੇਣ ਦੇ ਮੁੱਦੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧੰਨ ਕਰਦਿਆਂ ਕਰਮਜੀਤ ਨੇ ਕਿਹਾ ਕਿ ਪਿਛਲੇ...
ਮੋਗਾ,13 ਜੁਲਾਈ (ਜਸ਼ਨ)-ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਪ੍ਰਤਾਪ ਰੋਡ ਮੋਗਾ ਦੇ 91ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਬੈਂਕ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਮੰਡਲ ਦੇ ਡੀਜੀਐਮ ਬੀਐਨ ਮਿਸ਼ਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸ੍ਰੀ ਬੀਐਨ ਮਿਸ਼ਰਾ ਤੇ ਹੀਰਾ ਲਾਲ ਸ਼ਰਮਾ ਨੂੰ ਸ਼ਾਖਾ ਦੇ ਮੁੱਖ ਪ੍ਰਬੰਧਕ ਬੀਐਸ ਵੋਹਰਾ ਵੱਲੋਂ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਬੈਂਕ ਨਾਲ ਕਈ ਸਾਲਾਂ ਤੋਂ ਜੁੜੇ...
ਸਮਾਲਸਰ,13 ਜੁਲਾਈ (ਜਸ਼ਨ)-ਨੇੜਲੇ ਪਿੰਡ ਸਿਬੀਆਂ ਦੇ ਸਰਕਾਰੀ ਹਾਈ ਸਕੂਲ ਦਸਵੀਂ ਕਲਾਸ ਦੇ ਆਏ ਨਤੀਜਿਆਂ ’ਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਪ੍ਰਵੀਨ ਕੌਰ ਪੁੱਤਰੀ ਗੁਰਚਰਨ ਸਿੰਘ ਨੂੰ 11000 ਰੁਪਏ ਅਤੇ ਖੋ-ਖੋ ਦੀ ਬੈਸਟ ਪਲੈਅਰ ਰਮਨਦੀਪ ਕੌਰ ਨੂੰ 2100 ਰੁਪਏ ਚੜਦੀ ਕਲਾ ਸੇਵਾ ਜੱਥਾ ਸਿਬੀਆਂ ਦੇ ਸੇਵਾਦਾਰ ਭਾਈ ਮੱਖਣ ਸਿੰਘ ਖਾਲਸਾ, ਗੁਰਵਿੰਦਰ ਸਿੰਘ ਖਾਲਸਾ ਅਤੇ ਡਾ. ਜਸਵੀਰ ਸਿੰਘ ਦੇ ਵਿਸ਼ੇਸ਼ ਯਤਨਾ ਸਦਕਾ ਸਰਦਾਰਾ ਸਿੰਘ ਧਾਲੀਵਾਲ ਕੈਨੇਡਾ ਵਾਲਿਆਂ ਦੇ ਲੜਕੇ...
ਮੋਗਾ,13 ਜੁਲਾਈ (ਜਸ਼ਨ)-ਅੰਤਰ-ਰਾਸ਼ਟਰੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਇੰਟਰਨੈਸ਼ਨਲ ਜ਼ਿਲਾ 321-ਐਫ ਦੇ ਗਵਰਨਰ ਲਾਇਨ ਅਨੰਦ ਸਾਹਨੀ ਦੀ ਭਾਰਤ ਆਮਦ ਨੂੰ ਮੁੱਖ ਰੱਖਦਿਆਂ ਲਾਇਨਜ਼ ਕਲੱਬ ਮੋਗਾ ਐਕਟਿਵ ਦੇ ਪ੍ਰਧਾਨ ਲਾਇਨ ਅਨੁਜ ਗੁਪਤਾ ਦੀ ਅਗਵਾਈ ’ਚ ‘ਰਿਲੀਵਿੰਗ ਹੰਗਰ’ ਪ੍ਰਾਜੈਕਟ ਤਹਿਤ ਸ਼ਹਿਰ ਦੇ ਜ਼ਿਲਾ ਪੱਧਰੀ ਸਰਕਾਰੀ ਹਸਪਤਾਲ ’ਚ ਮਰੀਜ਼ਾਂ ਨੂੰ ਤਾਜ਼ੇ ਫਲ ਵੰਡੇ ਗਏ। ਇਸ ਮੌਕੇ ਐਸ. ਐਮ. ਓ. ਡਾ. ਰਾਜੇਸ਼ ਅੱਤਰੀ, ਰੀਜ਼ਨ ਚੇਅਰਮੈਨ ਲਾਇਨ ਡਾ. ਪਵਨ ਗਰੋਵਰ, ਲਾਇਨ ਅਨੁਜ ਸ਼ਰਮਾ ,ਕਮੇਟੀ...
ਕੋਟ ਈਸੇ ਖ਼ਾਂ,13 ਜੁਲਾਈ (ਨਿੱਜੀ ਪੰਤਰ ਪਰੇਰਕ) -ਜ਼ਿਲਾ ਸਿੱਖਿਆ ਅਫਸਰ (ਸ) ਗੁਰਦਰਸ਼ਨ ਸਿੰਘ ਅਤੇ ਸਹਾਇਕ ਸਿੱਖਿਆ ਅਫਸਰ ਖੇਡਾਂ ਇੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ੋਨ ਟੂਰਨਾਮੈਂਟ ਕਮੇਟੀ ਕੋਟ ਈਸੇ ਖਾਂ ਦੀ ਸਾਲ 2017-2018 ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਇਹ ਚੋਣ ਈਸ਼ਵਰ ਚੰਦਰਪਾਲ ਪਿ੍ਰੰਸੀਪਲ ਖੋਸਾ ਰਣਧੀਰ ਦੀ ਪ੍ਰਧਾਨਗੀ ਹੇਠ ਹੋਈ। ਇਸ ਕਮੇਟੀ ਵਿਚ ਪ੍ਰਧਾਨ ਜਗਰਾਜ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਬਿੰਦਰ ਸਿੰਘ, ਸਕੱਤਰ ਪਲਵਿੰਦਰ ਸਿੰਘ, ਮੀਤ ਪ੍ਰਧਾਨ...
ਮੋਗਾ,13 ਜੁਲਾਈ (ਜਸ਼ਨ)-ਡੈਮੋਕੇ੍ਰਟਿਕ ਟੀਚਰ ਫਰੰਟ ਵਲੋਂ ਪ੍ਰਦੇਸ ਕਮੇਟੀ ਦੇ ਫੈਸਲੇ ਤਹਿਤ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੂਹਰੇ ਅਧਿਆਪਕਾਂ ਦੀ ਸਿੱਖਿਆ ਸਬੰਧੀ ਮੰਗਾਂ ਦੇ ਪ੍ਰਤੀ ਸਿੱਖਿਆ ਮੰਤਰੀ ਪੰਜਾਬ ਦੇ ਅੜੀਅਲ ਰਵੱਈਏ ਦੇ ਰੋਸ ਵਜੋਂ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡੀ ਟੀ ਐਫ ਮੋਗਾ ਦੇ ਜ਼ਿਲਾ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ, ਜ਼ਿਲਾ ਸਕੱਤਰ ਅਮਨਦੀਪ ਮਟਵਾਣੀ ਅਤੇ ਬਲਾਕ ਪ੍ਰਧਾਨ ਸੁਖਪਾਲ ਸਿੰਘ ਘੋਲੀਆ ਨੇ ਕਿਹਾ ਕਿ ਸਮੇਂ ਸਮੇਂ ਤੇ ਸਿੱਖਿਆ ਮੰਤਰੀ ਨੂੰ...
ਸਮਾਲਸਰ ,13 ਜੁਲਾਈ (ਨਿੱਜੀ ਪੱਤਰ ਪਰੇਰਕ)-ਪੰਜਾਬ ਸਾਹਿਤ ਅਕਾਦਮੀ ਚੰਡੀਗੜ ਵਲੋਂ ਪਿਛਲੇ ਦਿਨੀਂ ਕਰਵਾਏ ਗਏ ਪ੍ਰੋਗਰਾਮ ਬੰਦਨਵਾਰ ਵਿੱਚ ਪੰਜਾਬੀ ਸਾਹਿਤਕਾਰਾਂ ਬਾਰੇ ਦਸਤਾਵੇਜ਼ੀ ਫਿਲਮਾਂ ਬਣਾਉਣ ਦਾ ਨਿਵੇਕਲਾ ਕੰਮ ਕਰਨ ਵਾਲੇ ਮਾਸਟਰ ਅਮਰ ਘੋਲੀਆ ਨੂੰ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਜਨਰਲ ਸਕੱਤਰ ਡਾ. ਸਤੀਸ਼ ਕੁਮਾਰ ਵਰਮਾ ਅਤੇ ਅਕਾਦਮੀ ਦੇ ਹਾਜ਼ਰ ਮੈਂਬਰਾਂ ਨੇ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ। ਇਸ ਸਮੇਂ ਪ੍ਰਧਾਨ ਡਾ. ਸੋਹਲ ਨੇ ਘੋਲੀਆ ਦੇ ਇਸ...
ਬੱਧਨੀ ਕਲਾਂ, 13 ਜੁਲਾਈ (ਚਮਕੌਰ ਸਿੰਘ ਲੋਪੋਂ)- ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਮੀਲ ਪੱਥਰ ਵਜੋਂ ਸਾਬਤ ਹੋਈ ਇੱਕ ਸਦੀ ਤੋਂ ਵੱਧ ਉਮਰ ਭੋਗ ਚੁੱਕੀ , ਵਿਸ਼ਵ ਪ੍ਰਸਿੱਧ ਦਰਬਾਰ ਸੰਪਰਦਾਇ ਦੇ ਮੁੱਖ ਅਸਥਾਨ ਸੰਤ ਆਸ਼ਰਮ ਲੋਪੋ ( ਮੋਗਾ ) ਵਿਖੇ ਸੰਤ ਜੋਰਾ ਸਿੰਘ ਲੋਪੋ ਚੈਰੀਟੇਬਲ ਟਰੱਸਟ ਵੱਲੋਂ ਸੁਆਮੀ ਸੰਤ ਜਗਜੀਤ ਸਿੰਘ ਦੇ 56ਵੇਂ ਜਨਮ ਦਿਵਸ ਮੌਕੇ ਇੱਕ ਵਿਸ਼ਾਲ ਖੂਨਦਾਨ ਕੈਪ ਲਗਾਇਆ ਗਿਆ, ਜਿਸ ਵਿੱਚ 551 ਤੋਂ ਉੱਪਰ ਖੂਨਦਾਨੀਆਂ ਨੇ ਖੂਨਦਾਨ ਕਰਕੇ ਮੋਗੇ...
ਸਮਾਲਸਰ, 13 ਜੁਲਾਈ (ਜਸਵੰਤ ਗਿੱਲ)- ਥਾਣਾ ਸਮਾਲਸਰ ਵਿਖੇ ਸਬ ਇੰਸਪੈਕਟਰ ਮੇਜਰ ਸਿੰਘ ਨੇ ਬਤੌਰ ਐਸ.ਐਚ.ਓ ਚਾਰਜ ਸੰਭਾਲ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਮੇਜਰ ਸਿੰਘ ਨੇ ਕਿਹਾ ਕਿ ਉਹ ਇਲਾਕੇ ਵਿਚ ਮਾੜੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦੇਣਗੇ ਅਤੇ ਲੋਕਾਂ ਨੂੰ ਸਹੀ ਇਨਸਾਫ ਦੇਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਹਮੇਸ਼ਾ ਸਹੀ ਇਤਲਾਹ ਦੇਣ ਅਤੇ ਇਲਾਕੇ ਵਿਚ ਸ਼ਾਂਤੀ ਲਈ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦੇਣ...

Pages