News

ਮੋਗਾ,30 ਸਤੰਬਰ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ ਨੇ ਸਮੂਹ ਪੰਜਾਬੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਭਾਰਤੀ ਸੰਸਿਤੀ ਵਿਚ ਕਿਸੇ ਨੂੰ ਦਿੱਤੇ ਵਚਨ ਦੀ ਪਾਲਣੀ ਕਰਨੀ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ ਅਤੇ ਭਗਵਾਨ ਰਾਮ ਚੰਦਰ ਨੇ ਆਪਣੇ ਸਮੁੱਚੇ ਜੀਵਨ ਵਿਚ ਹਰ ਵਚਨ ’ਤੇ ਪਹਿਰਾ ਦਿੰਦਿਆਂ ਭਾਰਤੀ ਸੰਸਿਤੀ ਵਿਚ ਨਵਾਂ ਇਤਿਹਾਸ ਸਿਰਜਿਆ। ਉਨਾਂ ਆਖਿਆ ਕਿ ਅਜੋਕੇ ਜੀਵਨ ਵਿਚ ਅਸੀਂ ਵਾਅਦਿਆਂ ਅਤੇ ਦਾਅਵਿਆਂ ਦੇ...
ਮੋਗਾ,30 ਸਤੰਬਰ (ਜਸ਼ਨ)- ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ਦੁਸਹਿਰੇ ਦੇ ਪਵਿੱਤਰ ਮੌਕੇ ’ਤੇ ਮੋਗਾ ਵਾਸੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਤਿਓਹਾਰ ਪਿਆਰ ਮੁਹੱਬਤ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜਿਸ ਨੂੰ ਏਕਤਾ ਦੇ ਸੂਤਰ ਵਿਚ ਬੱਝੇ ਹੋਏ ਸਮੂਹ ਭਾਰਤੀ ਦੇਸ਼ ਵਿਦੇਸ਼ ਦੀ ਧਰਤੀ ’ਤੇ ਵੱਖ ਵੱਖ ਰੰਗਾਂ,ਜਾਤਾਂ,ਧਰਮਾਂ ,ਸੱਭਿਆਚਾਰਾਂ ਅਤੇ ਵੱਖੋਂ ਵੱਖਰੀਆਂ ਬੋਲੀਆਂ ਦੇ ਬਾਵਜੂਦ ਰਲਮਿਲ ਕੇ ਮਨਾਉਂਦੇ ਹਨ । ਉਹਨਾਂ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼...
ਮੋਗਾ,30 ਸਤੰਬਰ (ਜਸ਼ਨ)- ਮਹਿਲਾ ਕਾਂਗਰਸ ਦੀ ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਦੁਸਹਿਰੇ ਦੇ ਪਵਿੱਤਰ ਮੌਕੇ ’ਤੇ ਮੋਗਾ ਵਾਸੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਦੁਸਹਿਰਾ ਭਾਰਤੀ ਸੰਸਿਤੀ ਵਿਚ ਔਰਤ ਜਾਤ ਲਈ ਸਤਿਕਾਰਤ ਸਥਾਨ ਦੇਣ ਦੇ ਪ੍ਰਤੀਕ ਵਜੋਂ ਜਾਣੇ ਜਾਣ ਦੇ ਨਾਲ ਨਾਲ ਸੀਤਾ ਮਾਤਾ ਵਰਗੀਆਂ ਮਹਾਨ ਨਾਰੀਆਂ ਦੀ ਚਿਰਸਥਾਈ ਯਾਦ ਅਜੋਕੀ ਨਾਰੀ ਜਾਤੀ ਦੇ ਮਨਾਂ ਵਿਚ ਉਸਾਰੂ ਸਮਾਜ ਦੀ ਸਿਰਜਣਾ ਦੇ ਨਵੇਂ ਬੀਜ ਬੀਜਣ ਦਾ ਸੁਨੇਹਾ ਲੈ ਕੇ ਆਉਂਦਾ ਹੈ । ਉਹਨਾਂ ‘ਸਾਡਾ ਮੋਗਾ ਡੌਟ...
ਮੋਗਾ,30 ਸਤੰਬਰ (ਜਸ਼ਨ)- ਜ਼ਿਲਾ ਕਾਂਗਰਸ ਦੇ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਦੁਸਹਿਰੇ ਦੇ ਪਵਿੱਤਰ ਮੌਕੇ ’ਤੇ ਮੋਗਾ ਵਾਸੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਭਾਰਤ ਚਾਹੇ ਬਹੁਧਰਮੀ ਅਤੇ ਬਹੁਭਾਸ਼ੀ ਦੇਸ਼ ਹੈ ਪਰ ਸਾਡੀ ਸੱਭਿਅਤਾ ਸਾਨੂੰ ਆਪਸੀ ਮਿਲਵਰਤਨ ਨਾਲ ਰਹਿਣ ਦੀ ਸਿੱਖਿਆ ਦਿੰਦੀ ਹੈ ਸੋ ਅਜਿਹੇ ਸੰਸਿਤਕ ਤਿਓਹਾਰ ਸਾਨੂੰ ਰਲਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਆਪਸੀ ਸਦਭਾਵਨਾਂ ਦਾ ਸੰਦੇਸ਼ ਆਪਣੀਆਂ ਆਉਣ ਵਾਲੀਆਂ ਪੀੜੀਆਂ ਤੱਕ ਪੁੱਜਦਾ ਕਰ ਸਕੀਏ। ਉਹਨਾਂ ‘ਸਾਡਾ ਮੋਗਾ...
ਧਰਮਕੋਟ , 29ਸਤੰਬਰ (ਜਸ਼ਨ):- ਜਿੰਮਨੀ ਚੋਣ ਵਿਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਵਿਰੋਧੀ ਉਮੀਦਵਾਰਾਂ ਤੋਂ ਵੱਡੇ ਫਰਕ ਨਾਲ ਜਿੱਤਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਧਰਮਕੋਟ ਦੇ ਯੂਥ ਪ੍ਰਧਾਨ ਪਰਮਪਾਲ ਸਿੰਘ ਚੁੱਘਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਵਿਸੇਸ਼ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਸੂਬਾ...
ਚੰਡੀਗੜ: 29 ਸਤੰਬਰ(ਜਸ਼ਨ)-ਪੰਜਾਬ ਸਰਕਾਰ ਵੱਲੋਂ ਅੱਜ 21 ਆਈ. ਏ. ਐਸ ਤੇ 14 ਪੀ. ਸੀ. ਐਸ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀ ਦੇ ਹੁਕਮ ਜਾਰੀ ਕੀਤੇ ਗਏ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ। ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲਿਆਂ ਤੋਂ ਇਲਾਵਾ ਮੋਗਾ ਜ਼ਿਲੇ ਵਿਚ ਨਿਹਾਲ ਸਿੰਘ ਵਾਲਾ ਵਿਖੇ ਬਤੌਰ ਐੱਸ ਡੀ ਐੱਮ ਸੇਵਾਵਾਂ ਨਿਭਾਅ ਰਹੇ ਸ੍ਰੀ ਸੁੱਖਪ੍ਰੀਤ ਸਿੰਘ ਸਿੱਧੂ ਨੂੰ ਐਸ.ਡੀ.ਐਮ. ਮੋਗਾ ਤੈਨਾਤ ਕਰਨ ਤੋਂ ਇਲਾਵਾ ਐਸ.ਡੀ.ਐਮ. ਧਰਮਕੋਟ ਦਾ ਵਾਧੂ ਚਾਰਜ ਵੀ...
ਮੋਗਾ,29 ਸਤੰਬਰ(ਜਸ਼ਨ)- ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਵੱਲੋਂ ਦੁਸ਼ਹਿਰੇ ਅਤੇ ਦੁਰਗਾ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਇਲਾਕਾ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਵਿਚਾਰ ਸਾਂਝੇ ਕਰਦਿਆਂ ਵਿਨੋਦ ਬਾਂਸਲ ਨੇ ਆਖਿਆ ਕਿ ਇਹ ਤਿਉਹਾਰ ਆਪਸੀ ਮਿਲਵਰਤਣ ਅਤੇ ਭਾਈਚਾਰੇ ਦੀ ਭਾਵਨਾ ਨਾਲ ਮਨਾਇਆ ਜਾਣ ਵਾਲਾ ਪਰਵ ਹੈ। ਉਹਨਾਂ ਆਖਿਆ ਕਿ ਇਹ ਤਿਉਹਾਰ ਸ਼ਾਂਤੀ ਅਤੇ ਸਦਭਾਵਨਾ ਦਾ ਸੁਨੇਹਾ ਦਿੰਦੇ ਹਨ ਇਸ ਲਈ ਸਾਨੂੰ ਸਾਰਿਆਂ ਨੂੰ...
ਮੋਗਾ, 29 ਸਤੰਬਰ (ਜਸ਼ਨ)-ਸਥਾਨਕ ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਖੇ ਅੱਜ ਦੁਸ਼ਹਿਰਾ ਸਮਾਗਮ ਬੜੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਰੀਬਨ ਕੱਟ ਕੇ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਪ੍ਰਭੂ ਸ਼੍ਰੀਰਾਮ ਦੀ ਜੀਵਨ ਲੀਲਾਵਾਂ ਤੇ ਅਧਾਰਿਤ ਸੁੰਦਰ-ਸੁੰਦਰ ਝਾਂਕੀਆਂ ਪੇਸ਼ ਕੀਤੀਆਂ। ਇਸ ਮੌਕੇ ਸਕੂਲ ਵਿਚ ਬਣਾਏ ਗਏ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਸਾੜਿਆ...
ਮੋਗਾ 29 ਸਤੰਬਰ(ਜਸ਼ਨ)-ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿੱ) ਗੁਰਦਰਸ਼ਨ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੇ ਸਮੂਹ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਮੁਖੀ ਨੈਸ਼ਨਲ ਸ਼ਕਾਲਰਸ਼ਿਪ ਪੋਰਟਲ ‘ਤੇ ਵਜ਼ੀਫ਼ੇ ਦੀਆਂ ਵੱਖ-ਵੱਖ ਸਕੀਮਾਂ ਤਹਿਤ ਵਿਦਿਆਰਥੀਆਂ ਦੀਆਂ ਅਰਜ਼ੀਆਂ ਨੂੰ ਹਰ ਹੀਲੇ 30 ਸਤੰਬਰ, 2017 ਤੱਕ ਪ੍ਰੋਸੈਸ ਕਰਨ ਨੂੰ ਯਕੀਨੀ ਬਣਾਉਣ। ਸ. ਬਰਾੜ ਨੇ ਕਿਹਾ ਕਿ ਰਾਸ਼ਟਰੀ ਸਕੀਮ ਤਹਿਤ ਨੈਸ਼ਨਲ ਸ਼ਕਾਲਰਸ਼ਿਪ ਪੋਰਟਲ ‘ਤੇ ਘੱਟ ਗਿਣਤੀਆਂ ਲਈ ਪ੍ਰੀ-ਮੈਟਿ੍ਰਕ/...
ਮੋਗਾ, 29 ਸਤੰਬਰ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਓਜ਼ੋਨ ਕੌਟੀ ਕਾਲੋਨੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਖੇ ਅੱਜ ਦੁਸ਼ਹਿਰਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਗੌਰਵ ਗੁਪਤਾ ਨੇ ਰੀਬਨ ਕੱਟ ਕੇ ਕੀਤਾ। ਸਮਾਗਮ ਦੌਰਾਨ ਬੱਚਿਆਂ ਵਿਚ ਫੈਂਸੀ ਡਰੈਸ ਮੁਕਾਬਲੇ ਹੋਏ ਜਿਹਨਾਂ ਵਿਚ ਰਾਮ, ਲਕਸ਼ਮਣ, ਸੀਤਾ, ਹਨੂੰਮਾਨ, ਦੁਰਗਾ, ਭਰਤ, ਸ਼ਤਰੂਘਨ ਦੀ ਵੇਸ਼ਭੂਸ਼ਾ ਵਿਚ ਸਜੇ ਬੱਚੇ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਸਮਾਗਮ ਦੌਰਾਨ ਰਾਵਨ,...

Pages