ਮੋਗਾ,1 ਅਕਤੂਬਰ (ਜਸ਼ਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਹੋਂਦ ਵਿੱਚ ਆਈ ਸੀ । ਹੁਣ ਜਦੋਂ ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ ਸ੍ਰੀ ਗੁਰੂ ਗੰ੍ਰਥ ਸਾਹਿਬ, ਸ੍ਰੀ ਭਗਵਧ ਗੀਤਾ, ਕੁਰਾਨ ਸ਼ਰੀਫ਼ ਅਤੇ ਬਾਈਬਲ ਸਬੰਧੀ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਤੱਥਾਂ, ਦੋਸ਼ੀਆਂ ਦੀ ਨਿਸ਼ਾਨਦੇਹੀ ਕਰਨ ਲਈ ਸੁਹਿਰਦਤਾ ਅਤੇ ਮਿਹਨਤ ਨਾਲ ਕੰਮ ਕਰ ਰਿਹਾ ਹੈ...
News
ਮੋਗਾ,1 ਅਕਤੂਬਰ (ਜਸ਼ਨ):ਅੱਜ ਅਪੰਗ-ਸੁਅੰਗ ਲੋਕ ਮੰਚ ਵੱਲੋਂ ਮੋਗਾ ਵਿਖੇ ਸੂਬਾ ਪੱਧਰੀ ਲੋਕ ਅਧਿਕਾਰ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿਚ ਪੰਜਾਬ ਭਰ ਤੋਂ ਅੰਗਹੀਣ, ਵਿਧਵਾ, ਬਜ਼ੁਰਗ ਅਤੇ ਨਰੇਗਾ ਕਿਰਤੀ ਲੋਕ ਸ਼ਾਮਲ ਹੋਏ। ਰੈਲੀ ਵਿਚ ਪੰਜਾਬ ਭਰ ਤੋਂ ਪੁੱਜੇ ਹਜ਼ਾਰਾਂ ਦੀ ਤਾਦਾਦ ਵਿਚ ਅੰਗਹੀਣਾਂ, ਕਿਰਤੀਆਂ, ਬੁਢਾਪਾ ਅਤੇ ਵਿਧਵਾ ਪੈਨਸ਼ਨਰਾਂ ਦੀ ਹਾਜ਼ਰੀ ਵਿਚ ਪੰਜ ਮਤੇ ਪਾਸ ਕੀਤੇ ਗਏ ਜਿਸ ਵਿਚ ਪੰਜਾਬ ਸਰਕਾਰ ਚੋਣ ਮੈਨੀਫੈਸਟੋ 2017 ਅਨੁਸਾਰ ਅਸੂਲ ਮੰਚ ਨਾਲ ਮੰਗੀਆਂ ਮੰਗਾਂ, ਅੰਗਹੀਣਾਂ...
ਮੋਗਾ,1 ਅਕਤੂਬਰ (ਜਸ਼ਨ)-ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਮਾਨਵਤਾ ਨੂੰ ਸਮਰਪਿਤ ਅਨੇਕਾਂ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ, ਜਿਨਾਂ ਨੂੰ ਦੇਖ ਅਤੇ ਸੁਣ ਕੇ ਸਿਰ ਆਪਣੇ ਆਪ ਡਾ: ਉਬਰਾਏ ਜੀ ਦੀਆਂ ਸੇਵਾਵਾਂ ਅੱਗੇ ਝੁਕ ਜਾਂਦਾ ਹੈ । ਵਿਧਵਾ ਔਰਤਾਂ ਨੂੰ ਪੈਨਸ਼ਨ, ਹੁਸ਼ਿਆਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ ਨੌਜਵਾਨਾਂ ਲਈ ਮੁਫਤ ਕਿੱਤਾਮੁਖੀ ਸਿਖਲਾਈ, ਲੋੜਵੰਦਾਂ ਅਤੇ ਗਰੀਬਾਂ ਲਈ ਇਲਾਜ਼ ਵਿੱਚ ਸਹਾਇਤਾ ਅਤੇ ਅੱਖਾਂ ਦੇ ਮੁਫਤ ਅਪਰੇਸ਼ਨ, ਗੁਰਦਾ ਰੋਗੀਆਂ ਲਈ ਡਾਇਲਸਿਸ ਸੁਵਿਧਾ,...
ਨੱਥੂਵਾਲਾ ਗਰਬੀ, 1 ਅਕਤੂਬਰ (ਜਸ਼ਨ)-ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿੱਚ ਸੁਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ਼ਲੀਣਾ (ਮੋਗਾ) ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸ਼ਹੀਦੀ ਜੋੜ ਮੇਲਾ 3 ਅਕਤੂਬਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਚੱਲ ਰਹੇ ਹਨ। 29...
ਮੋਗਾ, 30 ਸਤੰਬਰ (ਜਸ਼ਨ)-ਵਿਧਾਇਕ ਧਰਮਕੋਟ ਸ. ਸੁਖਜੀਤ ਸਿੰਘ ਲੋਹਗੜ,ਵਿਧਾਇਕ ਮੋਗਾ ਡਾ: ਹਰਜੋਤ ਕਮਲ ਅਤੇ ਵਿਧਾਇਕ ਬਾਘਾਪੁਰਾਣਾ ਸ. ਦਰਸਨ ਸਿੰਘ ਬਰਾੜ ਨੇ ਸਾਂਝੇ ਤੌਰ ‘ਤੇ ਬਦੀ ‘ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਉਹਾਰ ‘ਤੇ ਮੋਗਾ ਜਿਲੇ ਦੇ ਸਮੂਹ ਨਾਗਰਿਕਾਂਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਇਹ ਤਿਉਹਾਰ ਆਪਸੀ ਮਿਲਵਰਤਣ ਅਤੇ ਭਾਈਚਾਰਕ ਸਾਂਝ ਨਾਲ ਮਨਾਉਣਾ ਚਾਹੀਦਾ ਹੈ। ਉਨਾਂ ਸਭਨਾਂ ਨੇ ਕਿਹਾ ਕਿ ਦੁਸਹਿਰਾ ਸਾਡੇ ਸਮਾਜ ਦੀਆਂ ਸਾਂਝੀਆਂ ਕਦਰਾਂ-...
ਮੋਗਾ, 30 ਸਤੰਬਰ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਮੋਗਾ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੰਦਿਆਂ ਆਖਿਆ ਕਿ ਬਦੀ ‘ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਉਹਾਰ ਨੂੰ ਸਾਨੂੰ ਆਪਸੀ ਮਿਲਵਰਤਣ ਅਤੇ ਭਾਈਚਾਰਕ ਸਾਂਝ ਨਾਲ ਮਨਾਉਣਾ ਚਾਹੀਦਾ ਹੈ, ਕਿਉਂਕਿ ਵਿਸ਼ਵ ਭਰ ਵਿਚ ਭਾਰਤ ਦੀ ਅਮੀਰ ਸੰਸਿਤੀ ਅਤੇ ਵਿਰਾਸਤ ਇਸ ਗੱਲ ਦੀ ਪ੍ਰਤੀਕ ਹੈ ਕਿ ਭਾਰਤੀ ਲੋਕ ਧਰਮ, ਜਾਤ-ਪਾਤ ਅਤੇ ਰੰਗਭੇਦ ਤੋਂ ਉੱਪਰ ਉੱਠ ਕੇ ਵਿਰਾਸਤੀ...
ਮੋਗਾ, 30 ਸਤੰਬਰ (ਜਸ਼ਨ)ਮਾਲਵਾ ਖੇਤਰ ਦੀ ਆਰ.ਆਈ.ਈ.ਸੀ. ਸੰਸਥਾ ਆਏ ਦਿਨ ਵਿਦਿਆਰਥੀਆਂ ਦੇ ਮਨਚਾਹੇ ਵਿਦੇਸ਼ੀ ਵੀਜ਼ੇ ਲਗਵਾ ਰਹੀ ਹੈ, ਜਿਸ ਦੀ ਮਿਸਾਲ ਸੰਸਥਾ ਨੇ ਅੱਜ ਹਰ ਵਾਰ ਦੀ ਤਰਾਂ ਇਸ ਵਾਰ ਸੁਖਪਾਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਮਾਲੋਕਾ (ਮਾਨਸਾ) ਦਾ ਆਸਟ੍ਰੇਲੀਆ ਦਾ 12 ਦਿਨਾਂ ਵਿਚ ਸਟੂਡੈਂਟ ਵੀਜ਼ਾ ਲਗਵਾ ਕੇ ਕਾਇਮ ਕੀਤੀ ਹੈ। ਉਨਾਂ ਦੱਸਿਆ ਕਿ ਸੰਸਥਾ ਵੱਲੋਂ ਵਿਦੇਸ਼ ਵਿਚ ਵਿਦਿਆਰਥੀ ਨੂੰ ਉੱਚ ਕਾਲਜ ਵਿਚ ਐਡਮਿਸ਼ਨ ਦਵਾਈ ਜਾਂਦੀ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ...
ਮੋਗਾ, 30 ਸਤੰਬਰ (ਜਸ਼ਨ) : ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਕੋਟ ਈਸੇ ਖਾਂ ਦੇ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਨੇ ਸਮੂਹ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਬਦੀ ਦੇ ਪ੍ਰਤੀਕ ਰਾਵਣ ਤੇ ਅੱਜ ਦੇ ਦਿਨ ਭਗਵਾਨ ਰਾਮ ਨੇ ਜਿੱਤ ਪ੍ਰਾਪਤ ਕੀਤੀ ਸੀ, ਪਰ ਅਜੇ ਵੀ ਸਾਡੇ ਸਮਾਜ ਵਿਚ ਰਾਵਣ ਵਾਲੀ ਜ਼ਹਿਨੀਅਤ ਵਾਲੇ ਲੋਕ ਮੌਜੂਦ ਹਨ, ਇਸ ਕਰਕੇ ਅੱਜ ਦੇ ਦਿਨ ਜਿੱਥੇ ਸਾਨੂੰ ਭਗਵਾਨ ਰਾਮ ਵੱਲੋਂ ਸਥਾਪਤ...
ਮੋਗਾ,30 ਸਤੰਬਰ (ਜਸ਼ਨ) -: ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ ਨੇ ਮੋਗਾ ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈ ਦਿੰਦਿਆਂ ਆਖਿਆ ਕਿ ਇਹ ਤਿਉਹਾਰ ਸਾਂਝੇ ਤੌਰ ‘ਤੇ ਬਦੀ ‘ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ ਅਤੇ ਅਮੀਰ ਭਾਰਤੀ ਸੰਸਿਤੀ ਦੀ ਮਹਾਨ ਵਿਰਾਸਤ ਆਪਣੇ ਅੰਦਰ ਸਮੋਈ ਬੈਠਾ ਹੈ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਇਹ ਤਿਉਹਾਰ ਆਪਸੀ ਮਿਲਵਰਤਣ ਅਤੇ ਭਾਈਚਾਰਕ...
ਮੋਗਾ,30 ਸਤੰਬਰ (ਜਸ਼ਨ)-ਮੋਗਾ ਦੇ ਵਿਧਾਨ ਸਭਾ ਹਲਕੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰੀ ਨੇ ਪੰਜਾਬੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਇਹ ਪਵਿੱਤਰ ਤਿਉਹਾਰ ਆਪਸੀ ਮਿਲਵਰਤਨ ਅਤੇ ਭਾਈਚਾਰੇ ਦੀ ਭਾਵਨਾ ਦਾ ਪ੍ਰਤੀਕ ਹੈ। ਉਨਾਂ ਨੇ ‘ਸਾਡਾ ਮੋਗਾ ਡਾਟ ਕਾਮ’ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਬੇਸ਼ੱਕ ਭਗਵਾਨ ਰਾਮ ਵੱਲੋਂ ਬੁਰਾਈ ਦੇ ਪ੍ਰਤੀਕ ਰਾਵਣ ਤੇ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਵਜੋਂ ਇਹ ਤਿਉਹਾਰ ਮਨਾਇਆ ਜਾਂਦਾ ਹੈ, ਪਰ...