ਮੋਗਾ,8 ਜਨਵਰੀ (ਲਛਮਣਜੀਤ ਸਿੰਘ ਪੁਰਬਾ/ਜਸ਼ਨ)-ਅੱਜ ਉਸ ਸਮੇਂ ਮੋਗਾ ਵਿਚ ਸੋਗ ਦੀ ਲਹਿਰ ਦੌੜ ਗਈ ਜਦੋਂ ਲੋਕਾਂ ਨੂੰ ਸਾਬਕਾ ਐਮ ਸੀ ਬਲਵੀਰ ਸਿੰਘ(ਸਾਬਕਾ ਕੌਂਸਲਰ ਸਤਵਿੰਦਰ ਸਿੰਘ) ਦੀ ਮੌਤ ਹੋਣ ਦੀ ਸੂਚਨਾ ਮਿਲੀ । ਘਟਨਾਕਰਮ ਮੁਤਾਬਕ ਮੋਗਾ ਬੋਹਨਾ ਰੋਡ ’ਤੇ ਗੰਦੇ ਸੇਮ ਨਾਲੇ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਦਿੱਸਣ ’ਤੇ ਜੋਗੀਆ ਮੁਹੱਲੇ ਦੇ ਲੋਕਾਂ ਨੇ ਫੋਕਲ ਪੁਆਇੰਟ ਪੁਲਿਸ ਨੂੰ ਸੂਚਿਤ ਕੀਤਾ । ਮੌਕੇ ’ਤੇ ਪਹੰੁਚੇ ਹਵਲਦਾਰ ਚਮਕੌਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼...
News
ਮੋਗਾ, 8 ਜਨਵਰੀ (ਲਛਮਣਜੀਤ ਸਿੰਘ ਪੁਰਬਾ/ਜਸ਼ਨ)- ਮੋਗਾ ਜ਼ਿਲ੍ਹੇ ਦੇ ਜਵਾਹਰ ਸਿੰਘ ਵਾਲਾ ਦੇ ਆਦਰਸ਼ ਸਕੂਲ ਦੇ ਦੋ ਵਿਦਿਆਰਥੀਆਂ ਵੱਲੋਂ ਆਤਮਹੱਤਿਆ ਕਰਨ ਦੀ ਘਟਨਾ ਵਾਲੀ ਖਬਰ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਅੱਜ ਮੋਗਾ ਸ਼ਹਿਰ ਦੇ ਇਕ ਸਕੂਲੀ ਵਿਦਿਆਰਥੀ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ ਹੋ ਗਈ । ਸਵੇਰੇ 10 ਵਜੇ ਦੇ ਕਰੀਬ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਦਿਆਰਥੀ ਫਾਟਕਾਂ ਨਜ਼ਦੀਕ ਰੇਲ ਲਾਈਨ ਤੇ ਖੜਾ ਸੀ ਕਿ ਗੱਡੀ ਆ ਗਈ । ਲੋਕਾਂ ਨੇ ਲੜਕੇ ਨੂੰ ਸੁਚੇਤ ਕਰਨ ਲਈ ਆਵਾਜ਼ਾਂ...
ਅਮਰੀਕਾ,8 ਜਨਵਰੀ (ਜਸ਼ਨ)-‘ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਝਾ ,ਮਾਲਵਾ ਅਤੇ ਦੁਆਬੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਜਾਣਨ ਲਈ ‘ਕੈਪਟਨ ਕਿਸਾਨ ਯਾਤਰਾ’ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨਜ਼ਦੀਕ ਹੋ ਕੇ ਸੁਣਨ ਉਪਰੰਤ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ । ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਅਤੇ ਉਹਨਾਂ ਨੂੰ...
ਬਾਘਾਪੁਰਾਣਾ,8 ਜਨਵਰੀ (ਜਸ਼ਨ)-ਬਾਘਾਪੁਰਾਣਾ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਹੋ ਰਹੇ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦਿਆਂ ਵਿਧਾਇਕ ਅਤੇ ਸਾਬਕਾ ਮੰਤਰੀ ਸ: ਦਰਸ਼ਨ ਸਿੰਘ ਬਰਾੜ ਨੇ ਔਰਤਾਂ ਨੂੰ ਮਾਣ ਸਤਿਕਾਰ ਦਿੰਦਿਆਂ ਨਗਰ ਕੌਂਸਲ ਦਾ ਪ੍ਰਧਾਨ ਅਨੂੰ ਮਿੱਤਲ ਨੂੰ ਬਣਾਇਆ ਜਦਕਿ ਮੀਤ ਪ੍ਰਧਾਨਗੀ ਦਾ ਤਾਜ ਜਗਸੀਰ ਗਰਗ ਦੇ ਸਿਰ ਸਜਿਆ। ਅੱਜ ਨਗਰ ਕੌਂਸਲ ਦੇ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਕੌਂਸਲਰਾਂ ਦੀ ਮੌਜੂਦਗੀ ਵਿਚ ਇਹ ਚੋਣ ਸਪੂਰਨ ਹੋਈ...
ਮੋਗਾ, 8 ਜਨਵਰੀ (ਜਸ਼ਨ)- ਮੋਗਾ ਜ਼ਿਲੇ ਵਿਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਚੱਲਦਿਆਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਵੱਲੋਂ ਕਈ ਲੁਟੇਰਿਆਂ ਨੂੰ ਗਿ੍ਰਫਤਾਰ ਕਰਨ ਦੇ ਬਾਵਜੂਦ ਘਟਨਾਵਾਂ ਨਿਰੰਤਰ ਜਾਰੀ ਨੇ । ਬੀਤੀ ਰਾਤ ਮੋਗਾ ਅਮਿ੍ਰਤਸਰ ਰੋਡ ’ਤੇ ਨੈਸ਼ਨਲ ਕਾਨਵੈਂਟ ਸਕੂਲ ਦੇ ਨੇੜੇ ਸਥਿਤ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਲੱਖਾਂ ਰੁਪਏ ਦਾ ਸਮਾਨ ਲੈ ਜਾਣ ਵਿਚ ਸਫਲ ਹੋ ਗਏ। ਜ਼ਿਕਰਯੋਗ ਹੈ ਕਿ ਮੋਗਾ ਅਿਮਤਸਰ ਰੋਡ ਸ਼ਾਹਰਗ ਵਜੋਂ...
ਮੋਗਾ, 7 ਜਨਵਰੀ (ਜਸ਼ਨ) : ਮੋਗਾ ਨੇੜਲੇ ਪਿੰਡ ਰੱਤੀਆਂ ਵਿਖੇ ਸਰਬੰਸ ਦਾਨੀ ਸਾਹਿਬ ਏ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਨੰੂ ਮੁੱਖ ਰੱਖਦਿਆਂ ਪਿੰਡ ਦੇ ਗੁਰਦੁਆਰਾ ਕਲਗੀਧਰ ਸਾਹਿਬ ਤੋ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ ਸਲਾਨਾਂ ਵਿਸ਼ਾਲ ਨਗਰ ਕੀਰਤਨ ਅੱਜ ਪਿੰਡ ਦੇ ਵੱਖ ਵੱਖ ਪੜਾਵਾ ਲਈ ਰਵਾਨਾ ਹੋਇਆ। ਇਸ ਨਗਰ ਕੀਰਤਨ ਨੰੂ ਲੈਕੇ ਜਿਥੇ ਪਿੰਡ ਦੀਆਂ ਸੰਗਤਾਂ ਵੱਲੋਂ ਗਲੀ ਮਹੁੱਲਿਆ ਦੀ ਸਾਫ ਸਫਾਈ ਕੀਤੀ ਗਈ ਗਈ ਉਥੇ ਪਿੰਡ ਦੀਆਂ ਸੰਗਤਾਂ...
ਮੋਗਾ,7 ਜਨਵਰੀ (ਦੀਪਕ)- ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਅੱਜ ਮੋਗਾ ਵਿਖੇ ਲੰਗਰ ਲਗਾਇਆ ਗਿਆ ਅਤੇ ਸੇਵਾ ਭਾਵਨਾ ਵਜੋਂ ਸ਼ਮੂਲੀਅਤ ਕਰਦਿਆਂ ਕਲੱਬ ਮੈਂਬਰਾਂ ਦੇ ਨਾਲ ਨਾਲ ਮੋਗਾ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਅਤੇ ਮੇਅਰ ਅਕਸ਼ਿਤ ਜੈਨ ਨੇ ਹੱਥੀਂ ਲੰਗਰ ਵਰਤਾ ਕੇ ਸੰਗਤ ਦੀ ਸੇਵਾ ਕੀਤੀ। ਸਥਾਨਕ ਸਨਾਤਨ ਮੰਦਰ ਦੇ ਬਾਹਰ ਲਗਾਏ ਲੰਗਰ ਦੌਰਾਨ ਚਾਹ ਬਿਸਕੁਟ ਤੋਂ ਇਲਾਵਾ ਪੂਰੀਆਂ ਅਤੇ ਛੋਲਿਆਂ ਦਾ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਵਿਧਾਇਕ ਜੋਗਿੰਦਰ ਪਾਲ ਜੈਨ ਨੇ ‘ਸਾਡਾ...
ਮੋਗਾ,7ਜਨਵਰੀ (ਜਸ਼ਨ)-ਮਾਲਵੇ ਦੀ ਉੱਘੀ ਇੰਮੀਗ੍ਰੇਸ਼ਨ ਸੰਸਥਾ ਆਰ.ਆਈ.ਈ.ਸੀ.ਵੱਲੋਂ ਵਿਦਿਆਰਥੀਆਂ ਦੇ ਵਿਦੇਸ਼ ਜਾ ਕੇ ਉੱਚ ਸਿੱਖਿਆ ਹਾਸਲ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਲੜੀ ਤਹਿਤ ਜਸਪ੍ਰੀਤ ਕੌਰ ਆਈਲਟਸ ਟਰੇਨਰ ਪੁੱਤਰੀ ਪਰਮਜੀਤ ਸਿੰਘ ਵਾਸੀ ਮੋਗਾ ਦਾ ਕੈਨੇਡਾ ਦਾ ਸਟੂਡੈਂਟ ਵੀਜਾ ਲਗਵਾਇਆ ਗਿਆ। ਸੰਸਥਾ ਦੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਸਪ੍ਰੀਤ ਕੌਰ ਨੇ ਆਈਲਟਸ ਵਿਚੋਂ 6...
ਫਿਰੋਜ਼ਪੁਰ ,7 ਜਨਵਰੀ (ਪੰਕਜ ਕੁਮਾਰ)-ਬੀਤੇ ਕੱਲ ਕਾਊਂਟਰ ਇੰਟੈਲੀਜੈਂਸਨੇ ਪਾਕਿਸਤਾਨ ਵਿਚ ਬੈਠੀਆਂ ਭਾਰਤ ਵਿਰੋਧੀ ਤਾਕਤਾਂ ਵੱਲੋਂ ਭੇਜੀ ਗਈ 16 ਕਰੋੜ ਤੋਂ ਵੱਧ ਦੀ ਹੈਰੋਇਨ ਤੇ ਹੈਰੋਇਨ ਵੇਚ ਕੇ ਕਮਾਏ 4 ਲੱਖ ਰੁਪਏ ਸਣੇ ਦੋ ਭਾਰਤੀ ਤਸਕਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ’ਚੋਂ ਕਾਬੂ ਕੀਤੇ ਭਾਰਤੀ ਤਸਕਰਾਂ ਬਾਰੇ ਦੱਸਦਿਆਂ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਨੇ ਸੁਰਜੀਤ ਤੇ ਪ੍ਰੇਮ ਨਾਮੀ ਤਸਕਰਾਂ ਤੋਂ 3 ਕਿਲੋ 270 ਗ੍ਰਾਮ...
ਮੋਗਾ 7 ਜਨਵਰੀ: (ਜਸ਼ਨ) ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ ਆਪਣੇ ਤੈਅ ਕੀਤੇ ਹੋਏ ਚੋਣ ਪ੍ੋਗਰਾਮ ਅਨੁਸਾਰ ਅੱਜ ਬਲਾਕ ਬਾਘਾਪੁਰਾਣਾ ਦੀਆਂ ਪੇਂਡੂ ਕਲੱਬਾਂ ਦੀ ਚੋਣ ਇਕੱਤਰਤਾ ਪਿੰਡ ਘੋਲੀਆ ਕਲਾਂ ਵਿਖੇ ਹੋਈ । ਇਸ ਚੋਣ ਵਿੱਚ ਬਲਾਕ ਦੀਆਂ ਪੇਂਡੂ ਕਲੱਬਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਇਹ ਚੋਣ ਐਨ.ਜੀ.ਓ. ਦੇ ਜਿਲਾ ਚੇਅਰਮੈਨ ਮਹਿੰਦਰ ਪਾਲ ਲੂੰਬਾ ਅਤੇ ਮੁੱਖ ਸਲਾਹਕਾਰ ਹਰਜਿੰਦਰ ਚੁਗਾਵਾਂ ਦੀ ਦੇਖਰੇਖ ਹੇਠ ਸੰਪੰਨ ਹੋਈ । ਇਸ ਮੌਕੇ ਮਹਿੰਦਰ ਪਾਲ ਲੂੰਬਾ ਨੇ...

