News

ਮੋਗਾ,27 ਸਤੰਬਰ (ਜਸ਼ਨ)- ਏ ਈ ਓ ਇੰਦਰਪਾਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਨਗਰ ਨਿਗਮ ਮੋਗਾ ਦੀ ਬਾਸਕਟਬਾਲ ਗਰਾੳੂਂਡ ਵਿਖੇ 22ਵੀਆਂ ਜ਼ਿਲ੍ਹਾ ਸਕੂਲ ਖੇਡਾਂ ਹੋਈਆਂ, ਜਿਸ ਵਿਚ ਅੰਡਰ-14, 17, 19 (ਲੜਕਿਆਂ) ਦੀਆਂ ਟੀਮਾਂ ਨੇ ਹਿੱਸਾ ਲਿਆ। ਇਨਾਂ ਖੇਡਾਂ ਵਿਚ ਅੰਡਰ-19 ਦਾ ਮੁਕਾਬਲਾ ਐਸਡੀ ਸੀਨੀਅਰ ਸੈਕੰਡਰੀ ਸਕੂਲ ਮੋਗਾ, ਅੰਡਰ- 14 ਤੇ 17 ਔਕਸਫੌਰਡ ਸਕੂਲ ਨੇ ਜਿੱਤਿਆ। ਇਹ ਮੁਕਾਬਲੇ ਮੋਗਾ ਅਤੇ ਕੋਟ ਈਸੇ ਖਾਂ ਦੀਆਂ ਟੀਮਾਂ ਵਿਚਾਲੇ ਹੋਇਆ ਸੀ। ਇਸ ਮੌਕੇ ਮੁੱਖ ਮਹਿਮਾਨ ਵਜੋਂ...
ਮੋਗਾ,27 ਸਤੰਬਰ (ਜਸ਼ਨ)-ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਇੰਮੀਗਰੇਸ਼ਨ ਸਰਵਿਸਜ਼ ਅਕਾਲਸਰ ਚੌਂਕ, ਜੀ ਟੀ ਰੋਡ ਮੋਗਾ ਵੱਲੋਂ ਆਪਣੀ ਨਵੀਂ ਬਰਾਂਚ ਬਾਘਾਪੁਰਾਣਾ ਵਿਖੇ ਖੋਲ੍ਹੀ ਜਾ ਰਹੀ ਹੈ, ਜਿਸ ਦਾ ਉਦਘਾਟਨ ਮਿਤੀ 1 ਅਕਤੂਬਰ ਦਿਨ ਐਤਵਾਰ ਨੂੰ ਕੋਟਕਪੂਰਾ ਰੋਡ ਸਾਹਮਣੇ ਪਟਰੌਲ ਪੰਪ ਬਾਘਾਪੁਰਾਣਾ ਵਿਖੇ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਐਮ.ਡੀ ਕਮਲਜੀਤ ਸਿੰਘ, ਡਾਇਰੈਕਟਰ ਜਸਪ੍ਰੀਤ ਸਿੰਘ ਅਤੇ ਡਾਇਰੈਕਟਰ...
ਚੰਡੀਗੜ੍ਹ, 27 ਸਤੰਬਰ: (ਜਸ਼ਨ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਿਹੰਮ ਤਹਿਤ ਪੰਜਾਬ ਪੁਲਿਸ ਵੱਲੋਂ ਫਾਜਿਲਕਾ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ‘ਦੌੜਤਾ ਪੰਜਾਬ’ ਮਿਨੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੈਰਾਥਨ ਦੌੜ ਨੂੰ ਕਰਵਾਉਣ ਦਾ ਮੁੱਖ ਮਕਸਦ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨਾਂ ਨੂੰ ਦੇਸ਼, ਪੰਜਾਬ, ਆਪਣੇ ਪਰਿਵਾਰ ਤੇ ਆਪਣਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕਰਕੇ ਅੱਗੇ ਵਧਣ ਲਈ...
ਨੱਥੂਵਾਲਾ ਗਰਬੀ , 27 ਸਤੰਬਰ (ਜਸ਼ਨ):ਵਿਕਾਸ ਦੇ ਵਾਅਦੇ ਕਰ ਕੇ ਸੱਤਾ ਵਿੱਚ ਆਈ ਹੋਈ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਇਸ ਕਦਰ ਦੁਖੀ ਹੋ ਚੁੱਕੇ ਹਨ ਕਿ ਉਹ ਗੁਰਦਾਸਪੁਰ ਲੋਕ ਸਭਾ ਦੀ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ਵਾਸਤੇ ਤਿਆਰ ਬੈਠੇ ਹਨ ਇੰਨਾ੍ਹ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲਾ੍ਹ ਮੋਗਾ ਦੇ ਪ੍ਰਧਾਨ ਅਤੇ ਹਲਕਾ ਬਾਘਾਪੁਰਾਣਾ ਦੇ ਇੰਚਾਰਜ਼ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਉਸ ਸਮੇ ਕੀਤਾ ਜਦੋਂ ਉਹ ਆਪਣੇ...
ਮੋਗਾ,27 ਸਤੰਬਰ (ਜਸ਼ਨ) -ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਬਲਾਕ ਮੋਗਾ-2 ਦੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਕੱਲ ਡੀਸੀ ਦਫਤਰ ਮੋਗਾ ਮੂਹਰੇ ਰੋਸ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਦੇ ਨਾਂਅ ਤਹਿਸੀਲ ਮੋਗਾ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਧਰਨੇ ਨੰੂ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ...
ਕੋਟ ਈਸੇ ਖਾਂ,27 ਸਤੰਬਰ (ਜਸ਼ਨ) -ਪਿੰਡ ਕਾਦਰਵਾਲਾ ਵਿਖੇ ਨਰੇਗਾ ਕਾਮਿਆਂ ਨੇ ਹਰਪਾਲ ਸਿੰਘ ਕਾਦਰਵਾਲਾ ਦੀ ਅਗਵਾਈ ਹੇਠ ਭਾਜਪਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੇ 110 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਜਪਾ ਜ਼ਿਲਾ ਪ੍ਰਧਾਨ ਤਰਲੋਚਨ ਸਿੰਘ ਗਿੱਲ, ਜ਼ਿਲ੍ਹਾ ਆਗੂ ਸ਼ਮਸ਼ੇਰ ਸਿੰਘ ਕੈਲਾ, ਕਸ਼ਮੀਰ ਸਿੰਘ ਚੌਹਾਨ ਆਦਿ ਭਾਜਪਾ ਆਗੂਆਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਸੰਬੋਧਨ ਕਰਦਿਆਂ ਨਰੇਗਾ ਕਾਮਿਆਂ ਦੇ...
ਚੜਿੱਕ,27 ਸਤੰਬਰ (ਜਸ਼ਨ)-ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਪੱਤੀ ਜੰਗੀਰ ਦੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਹਾਲ ਦੀ ਨੀਂਹ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲਿਆਂ ਨੇ ਆਪਣੇ ਹੱਥੀਂ ਇੱਟ ਲਗਾ ਕੇ ਰੱਖੀ ਤੇ ਦਰਬਾਰ ਹਾਲ ਦੀ ਉਸਾਰੀ ਦਾ...
ਕੋਟ ਈਸੇ ਖਾਂ,27 ਸਤੰਬਰ (ਜਸ਼ਨ)-ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋ ਰਹੀ ਉਪ ਚੋਣ ’ਚ ਵਧੀਆ ਪ੍ਰਦਰਸ਼ਨ ਕਰਦਿਆਂ ਆਪ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਸਿਰਜੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਆਗੂ ਅਤੇ ਪੀ ਡੀ ਐੱਫ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਗੁਰਦਾਸਪੁਰ ਉਪ ਚੋਣ ਸਬੰਧੀ ਹਲਕਾ ਧਰਮਕੋਟ ਦੇ ਆਪ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਉਣ ਮੌਕੇ ਕੀਤਾ। ਦਲਜੀਤ ਸਿੰਘ ਸਦਰਪੁਰਾ ਨੇ ਆਖਿਆ ਕਿ ਰਵਾਇਤੀ ਪਾਰਟੀਆਂ ਨੇ ਹਮੇਸ਼ਾ ਲੋਕ...
ਬਿਲਾਸਪੁਰ,27 ਸਤੰਬਰ(ਜਸ਼ਨ)-ਲੋਕ ਸਭਾ ਹਲਕਾ ਗੁਰਦਾਸਪੁਰ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਚੋਣ ਪ੍ਰਚਾਰ ਲਈ ਰਵਾਨਾ ਹੋਣ ਸਮੇਂ ਕੀਤਾ। ਉਨਾਂ ਕਿਹਾ ਕਿ ਜਿੱਥੇੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੇ ਨੋਟ ਬੰਦੀ, ਜੀ.ਐਸ.ਟੀ., ਮਹਿੰਗਾਈ ਵਿੱਚ ਲਗਾਤਾਰ ਵਾਧਾ ਕੀਤਾ ਹੈ ਅਤੇ ਨਵੇਂ ਟੈਕਸ ਲਾ ਕੇ ਹਰ ਵਰਗ ਨੂੰ ਨਪੀੜ ਕੇ ਰੱਖ ਦਿੱਤਾ...
ਬਿਲਾਸਪੁਰ,27 ਸਤੰਬਰ (ਜਸ਼ਨ)- ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਵੱਲੋਂ ਕਰਤਾਰ ਮੋਟਰਜ ਗੈਰਿਜ ਦੇ ਮਾਲਕ ਦੀ ਮਾਲੀ ਸਹਾਇਤਾ ਕਰਕੇ ਉਸ ਨੂੰ ਫਿਰ ਤੋਂ ਪੈਰਾਂ ਸਿਰ ਕਰਨ ਦਾ ਨੇਕ ਕਾਰਜ ਕੀਤਾ ਗਿਆ ਹੈ । ਬੀਤੇ ਦਿਨੀਂ ਸਤਿ ਕਰਤਾਰ ਮੋਟਰਜ ਗੈਰਿਜ ਬੱਧਨੀ ਕਲਾਂ ਚ’ ਅਚਾਨਕ ਅੱਗ ਲੱਗਣ ਨਾਲ ਗੈਰਿਜ ਦਾ ਸਮਾਨ ਪੂਰੀ ਤਰਾਂ ਸੜ ਕੇ ਸੁਆਹ ਹੋ ਗਿਆ ਸੀ । ਗੈਰਿਜ ਮਾਲਕ ਕਮਲਦੀਪ ਸਿੰਘ ਮੁਤਾਬਕ...

Pages