ਮੋਗਾ,3 ਅਕਤੂਬਰ (ਜਸ਼ਨ): ਦਫਤਰ ਸਿਵਲ ਸਰਜਨ ਮੋਗਾ ਵਿਖੇ ਅੱਜ ਡਾ ਮਨਜੀਤ ਸਿੰਘ ਨੇ ਬਤੌਰ ਸਿਵਲ ਸਰਜਨ ਵਜੋ ਆਪਣਾ ਅਹੁਦਾ ਸੰਭਾਲਿਆ।ਇਸ ਮੌਕੇ ਸਿਹਤ ਵਿਭਾਗ ਮੋਗਾ ਦੇ ਸਮੂਹ ਅਧਿਕਾਰੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਹਾਰਦਿਕ ਸਵਾਗਤ ਕੀਤਾ।ਇਸ ਮੌਕੇ ਡਾ ਮਨਜੀਤ ਸਿੰਘ ਸਿਵਲ ਸਰਜਨ ਮੋਗਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਿਭਾਗ ਦੀ ਤਰੱਕੀ ਲਈ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣੀ ਹੈ ਅਤੇ ਕਿਸੇ...
News
ਮੋਗਾ,3 ਅਕਤੂਬਰ (ਜਸ਼ਨ)-ਇਸ ਸਾਲ ਮੋਗਾ ਜ਼ਿਲਾ ਡੇਂਗੂ, ਚਿਕਨਗੁਨੀਆ ਅਤੇ ਸਵਾਈਨ ਫਲੂ ਦੇ ਕੇਸਾਂ ਵਿੱਚ ਪੰਜਾਬ ਵਿੱਚੋਂ ਸਭ ਤੋਂ ਹੇਠਲੇ ਪਾਇਦਾਨ ਤੇ ਹੈ, ਜਿਸ ਦਾ ਪੂਰਾ ਸਿਹਰਾ ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰ ਰਹੀ ਮੋਗਾ ਜਿਲੇ ਦੀ ਐਨ.ਵੀ.ਬੀ.ਡੀ.ਸੀ.ਪੀ. ਟੀਮ ਨੂੰ ਜਾਂਦਾ ਹੈ, ਜਿਸ ਨੇ ਪੂਰੀ ਮਿਹਨਤ ਕਰ ਕੇ ਮੋਗਾ ਜਿਲੇ ਦੇ ਲੋਕਾਂ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਅ ਕੇ ਰੱਖਿਆ ਹੈ। ਇਹਨਾਂ ਵਿਚਾਰਾਂ ਦਾ ਪ੍ਗਟਾਵਾ ਜਿਲਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਅਰੋੜਾ ਨੇ ‘ਸਾਡਾ ਮੋਗਾ...
ਅਜੀਤਵਾਲ, 03 ਅਕਤੂਬਰ ( ਅਵਤਾਰ ਸਿੰਘ )- ਥਾਣਾ ਅਜੀਤਵਾਲ ਦੇ ਸਿਪਾਹੀ ਲਖਵੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਮਨਜੂਰ ਕੀਤੀਆਂ ਗਿਣਵੀਆਂ ਚੁਣਵੀਆਂ ਛੁੱਟੀਆਂ ਵਿੱਚੋਂ ਡਿਊਟੀ ਨੂੰ ਪਹਿਲ ਦਿੰਦਿਆ ਆਪਣਾ ਜਨਮ ਦਿਨ ਆਪਣੇ ਬੱਚਿਆਂ ਅਤੇ ਦੋਸਤਾ ਮਿਤਰਾ ਤੋਂ ਦੂਰ ਰਹਿ ਕੇ ਥਾਣਾ ਅਜੀਤਵਾਲ ਦੇ ਸਟਾਫ ਨਾਲ ਮਨਾਇਆ। ਲਖਵੀਰ ਸਿੰਘ ਦੇ ਜਨਮ ਦਿਨ ਦਾ ਕੇਕ ਕੱਟਣ ਸਮੇਂ ਥਾਣਾ ਮੁਖੀ ਜਸਵੰਤ ਸਿੰਘ ਨੇ ਸਿਪਾਹੀ ਲਖਵੀਰ ਸਿੰਘ ਨੂੰ ਵਧਾਈ ਦਿੰਦਿਆ ਕਿਹਾ ਕਿ ਲਖਵੀਰ ਸਿੰਘ ਨੇ ਆਪਣੇ ਹੋਰਨਾ ਕੰਮਾ...
ਮੋਗਾ, 3 ਅਕਤੂਬਰ (ਜਸ਼ਨ)-ਮਾਉਟ ਲਿਟਰਾ ਜੀ ਸਕੂਲ ਵਿਖੇ ਅੱਜ ਪੌਦਿਆਂ ਤੇ ਰੁੱਖਾਂ ਦੀ ਮਹੱਤਤਾ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕੀਤੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਬੱਚਿਆਂ ਨੂੰ ਬੀਜ ਤੋਂ ਤਿਆਰ ਹੋਣ ਵਾਲੇ ਪੌਦਿਆ ਬਾਰੇ ਮਹੱਤਵਪੂਰਨ ਜਾਣਕਾਰੀ ਦਿਤੀ। ਉਹਨਾਂ ਕਿਹਾ ਕਿ ਬੀਜ ਨੂੰ ਜ਼ਮੀਨ ਵਿਚ ਬੀਜਣ ਨਾਲ ਪੌਦਾ ਤਿਆਰ ਹੁੰਦਾ ਹੈ ਅਤੇ ਇਹਨਾਂ ਪੌਦਿਆਂ ਤੋਂ...
ਮੋਗਾ, 3 ਅਕਤੂਬਰ (ਜਸ਼ਨ): ਮੋਗਾ ਹਲਕੇ ਦੇ ਪਿੰਡ ਥੰਮਣਵਾਲਾ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਸਸਤੀ ਕਣਕ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਗੁਲਵਿੰਦਰ ਸਿੰਘ, ਪਰਦੀਪ ਕੁਮਾਰ ਸਰਪੰਚ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਅਮਨਾ ਸੇਖੋਂ, ਰਾਣਾ ਸੇਖੋਂ ਨੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡਣ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਗੁਲਵਿੰਦਰ ਸਿੰਘ ਨੇ ਕਿਹਾ ਕਿ ਨੀਲੇ ਕਾਰਡ ਧਾਰਕਾਂ ਨੂੰ ਸਸਤੀ ਕਣਕ...
ਸਮਾਲਸਰ, 3 ਸਤੰਬਰ (ਜਸਵੰਤ ਗਿੱਲ)- ਬੀਤੀ ਰਾਤ ਨਜ਼ਦੀਕੀ ਪਿੰਡ ਡੇਮਰੂ ਕਲਾਂ ਦੇ ਕਰਜਾਈ ਕਿਸਾਨ ਵਲੋਂ ਘਰ ਅੰਦਰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਿੰਡ ਡੇਮਰੂ ਕਲਾਂ ਦੇ ਕਿਸਾਨ ਚਮਕੌਰ ਸਿੰਘ (49 ਸਾਲ) ਪੁੱਤਰ ਗੁਰਦੇਵ ਸਿੰਘ ਨੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਘਰ ਦੇ ਕਮਰੇ ਵਿੱਚ ਲੱਗੇ ਪੱਖੇ ਨਾਲ ਪਰਨਾ ਪਾ ਕੇ ਫਾਹਾ ਲੈ...
ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 2 ਅਕਤੂਬਰ (ਜਸ਼ਨ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਅਤੇ ਮਿੳੂਜ਼ੀਅਮ ਦੇ ਉਸਾਰੀ ਕਾਰਜ ਦੇ ਪਿਛਲੇ ਅੱਠ ਸਾਲਾਂ ਤੋਂ ਲਟਕਣ ਦਾ ਗੰਭੀਰ ਨੋਟਿਸ ਲੈਂਦਿਆਂ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਉਚ ਅਧਿਕਾਰੀਆਂ ਨੂੰ ਨਾਲ ਲੈ ਕੇ ਪ੍ਰਾਜੈਕਟ ਦਾ ਨਿੱਜੀ ਤੌਰ ’ਤੇ ਜਾਇਜ਼ਾ ਲਿਆ। ਪ੍ਰਾਜੈਕਟ ਦਾ ਜਾਇਜ਼ਾ ਲੈਣ ਉਪਰੰਤ ਸ. ਸਿੱਧੂ ਨੇ ਐਲਾਨ ਕੀਤਾ ਕਿ...
ਲੁਧਿਆਣਾ: 2 ਅਕਤੂਬਰ(ਜਸ਼ਨ)-ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਕਵੀ ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ ਰਾਵੀ ਨੂੰ ਲੋਕ ਅਰਪਨ ਕਰਦਿਆਂ ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਹੈ ਕਿ ਗੁਰਭਜਨ ਗਿੱਲ ਮੇਰਾ ਮਾਣਮੱਤਾ ਵਿਦਿਆਰਥੀ ਹੈ ਜਿਸਨੇ ਗੁੱਜਰਾਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਦੇ ਮਾਹੌਲ ਤੋਂ ਪ੍ਰੇਰਨਾ ਲੈ ਕੇ 1971 ਚ ਲਿਖਣਾ ਸ਼ੁਰੂ ਕੀਤਾ। ਰਾਵੀ ਗ਼ਜ਼ਲ ਸੰਗ੍ਰਹਿ ਵਿੱਚ ਸ਼ਾਮਿਲ ਗ਼ਜ਼ਲਾਂ ਬਾਰੇ ਉਨਾਂ...
ਮੋਗਾ 2 ਅਕਤੂਬਰ (ਜਸ਼ਨ)-ਡਿਪਟੀ ਕਮਿਸਨਰ ਮੋਗਾ ਸ: ਦਿਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ‘ਚ ਝੋਨੇ ਦੀ ਸਰਕਾਰੀ ਖ੍ਰੀਦ ਸ਼ੁਰੂ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਅੱਜ ਸ਼ਾਮ ਤੱਕ 2,286 ਮੀਟਿ੍ਰਕ ਟਨ ਝੋਨਾ ਮੰਡੀਆਂ ਵਿੱਚ ਪੁੱਜਾ ਹੈ, ਜਦ ਕਿ 1,077 ਮੀਟਿ੍ਰਕ ਟਨ ਝੋਨੇ ਦੀ ਮੰਡੀਆਂ ‘ਚ ਆਮਦ ਹੋਈ ਹੈ। ਉਨਾਂ ਦੱਸਿਆ ਕਿ 1,339 ਮੀਟਿ੍ਰਕ ਟਨ ਝੋਨੇ ਦੀ ਖ੍ਰੀਦ ਵੀ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋ 798 ਮੀਟਿ੍ਰਕ ਟਨ ਝੋਨੇ ਦੀ ਚੁਕਾਈ ਵੀ ਕਰਵਾਈ...
ਸਮਾਲਸਰ,2 ਅਕਤੂਬਰ (ਜਸਵੰਤ ਗਿੱਲ ਸਮਾਲਸਰ)-ਨਜ਼ਦੀਕੀ ਪਿੰਡ ਸੇਖਾ ਕਲਾਂ ਦੇ ਨਾਬਾਲਗ ਮਨਪ੍ਰੀਤ ਸਿੰਘ ਦੇ ਲਾਪਤਾ ਹੋਣ ਦੀਆਂ ਖਬਰਾਂ ਜਿੱਥੇ ਬੀਤੇ ਸ਼ੁਕਰਵਾਰ ਤੋਂ ਹੀ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਗਈਆਂ ਸਨ ਉੱਥੇ ਹੀ ਅੱਜ ਉਸ ਦੇ ਨਿਰਦੋਸ਼ ਅਤੇ ਕਿਸੇ ਵੀ ਗਰਮਖਿਆਲੀ ਜੱਥੇਬੰਦੀ ਨਾਲ ਸਬੰਧ ਨਾ ਹੋਣ ਦੇ ਚਰਚੇ ਵੀ ਪਿੰਡ ਦੇ ਹਰ ਗਲੀ-ਮੋੜ ਤੇ ਚੱਲ ਰਹੇ ਹਨ। ਸ਼ੁਕਰਵਾਰ 29 ਸਤੰਬਰ ਨੂੰ ਘਰੋਂ ਤਕਰੀਬਨ ਦੁਪਹਿਰ ਸਮੇਂ ਲਾਪਤਾ ਹੋਏ ਮਨਪ੍ਰੀਤ ਸਿੰਘ (15-16) ਪੁੱਤਰ...