News

ਫਿਰੋਜ਼ਪੁਰ 19 ਅਗਸਤ ( ਸੰਦੀਪ ਕੰਬੋਜ ਜਈਆ) : ਅਜਾਦੀ ਦਿਵਸ ਮੌਕੇ ਹਲਕਾ ਗੂਰੁਹਰਸਹਾਏ ਦੇ ਪਿੰਡ ਬੂਲਾ ਰਾਏ ਉਤਾੜ ਦੇ ਨੌਜਵਾਨਾਂ ਵੱਲੋਂ ਸਮੁੱਚੇ ਪਿੰਡ ਦੀਆਂ ਗਲੀਆਂ ਨਾਲੀਆਂ, ਰਸਤੇ, ਸਕੂਲ, ਸ਼ਮਸ਼ਾਨ ਘਾਟ ਆਦਿ ਨੂੰ ਸਾਫ - ਸੁਥਰਾ ਰੱੱਖਣ ਲਈ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਪਿੰਡ ਦੀਆਂ ਵੱਖ ਵੱਖ ਥਾਵਾਂ ਉਪਰ ਫਲਦਾਰ, ਫੁੱਲਦਾਰ, ਛਾਂ ਵਾਲੇ ਬੂਟੇ ਲਗਾਏ ਗਏ ਹਨ। ਇਸ ਸਮੇਂ ਕਲੱਬ ਮੈਂਬਰ ਜਗਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਕੋਈ ਅਜਾਦੀ...
ਮੋਗਾ,19 ਅਗਸਤ (ਜਸ਼ਨ) : ਅੱਜ ਗੁਰਦਵਾਰਾ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਮੋਗਾ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਸੇਵਾਮੁਕਤ ਸਹਾਇਕ ਰਜਿਸਟਰਾਰ ਦਰਸ਼ਨ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਧਾਰਨ ਪਾਠਾਂ ਦੇ ਭੋਗ ਪਾਏ ਗਏ। ਭਾਈ ਗੁਰਬਚਨ ਸਿੰਘ ਹਜ਼ੂਰੀ ਰਾਗੀ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਸ: ਦਰਸ਼ਨ ਸਿੰਘ ਦੀਆਂ ਦੋਨੋਂ ਬੇਟੀਆਂ ਗਗਨਦੀਪ ਕੌਰ ਅਤੇ ਅਮਨਦੀਪ ਕੌਰ ਤੋਂ ਇਲਾਵਾ ਪਰਿਵਾਰਕ...
ਮੋਗਾ,19 ਅਗਸਤ (ਜਸ਼ਨ)- ਅੱਜ ਪਿੰਡ ਲੋਪੋ ਵਿਖੇ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੇ ਦਾਅਵੇ ਨੂੰ ਝੁਠਲਾਉਂਦਿਆਂ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਨੇ ਆਖਿਆ ਕਿ ਇਹ ਰਾਜਸੀ ਤਮਾਸ਼ੇ ਤੋਂ ਵੱਧ ਕੁਝ ਵੀ ਨਹੀਂ ਸੀ । ਉਹਨਾਂ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਫੋਨ ’ਤੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਖਬਰ ਦੇ ਸਬੰਧ ਵਿਚ ਉਹਨਾਂ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰੀ ਨਾਲ...
ਬੱਧਨੀ ਕਲਾਂ, 20 ਅਗਸਤ (ਅਰਮੇਜ ਲੋਪੋਂ): ਦਿਨੋਂ ਦਿਨ ਆਮ ਆਦਮੀ ਪਾਰਟੀ ਦੇ ਗਰਾਫ਼ ਵਿਚ ਆ ਰਹੇ ਨਿਘਾਰ ਅਤੇ ਮੂਹਰੇ ਆ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ‘ਆਪ’ ਪਾਰਟੀ ਦੇ ਵਰਕਰਾਂ ਨੇ ਦੂਜੀਆਂ ਪਾਰਟੀਆਂ ਵੱਲ ਆਪਣਾ ਰੁੱਖ ਕਰਨਾ ਸ਼ੁਰੂ ਕਰ ਦਿੱਤਾ ਹੈ । ਅੱਜ ਪਿੰਡ ਲੋਪੋ ਵਿਖੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਪਾਰਟੀ ’ਚ ਸ਼ਮੂਲੀਅਤ ਕਰ ਲਈ ਹੈ। ਪੰਚਾਇਤੀ ਅਤੇ ਸੰਮਤੀ ਚੋਣਾਂ ਦੇ ਮੱਦੇਨਜ਼ਰ ਅੱਜ ਪਿੰਡ ਲੋਪੋਂ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ...
ਮੋਗਾ,19 ਅਗਸਤ (ਜਸ਼ਨ) : ਪੰਜਾਬ ਵਿਚ ਬੇਰੋਜ਼ਗਾਰੀ ਦੇ ਉੱਚ ਸਿੱਖਿਆ ਲਈ ਮਿਆਰੀ ਸੰਸਥਾਵਾਂ ਦੀ ਘਾਟ ਕਾਰਨ ਵਿਦਿਆਰਥੀਆਂ ਵੱਲੋਂ ਵਿਦੇਸ਼ਾਂ ਵਿਚ ਜਾਣ ਦੀਆਂ ਕੋਸ਼ਿਸ਼ਾਂ ਹੁਣ ਉਹਨਾਂ ਦੀ ਜਾਨ ’ਤੇ ਬਣ ਆਈਆਂ ਹਨ । ਅੱਜ ਤੜਕਸਾਰ ਅਜਿਹੀ ਹੀ ਘਟਨਾ ਮੋਗਾ ਜ਼ਿਲੇ ਦੇ ਪਿੰਡ ਕੋਕਰੀ ਕਲਾਂ ਵਿਖੇ ਵਾਪਰੀ ਜਿਥੇ ਵਿਦਿਆਰਥਣ ਵੱਲੋਂ ਵਿਦੇਸ਼ ਪੜਨ ਜਾਣ ਲਈ ਦਿੱਤੀ ਆਈਲਜ਼ ਪ੍ਰੀਖਿਆ ਵਿਚੋਂ ਘੱਟ ਬੈਂਡ ਆਉਣ ਕਰਕੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਆਤਮ ਹੱਤਿਆ ਕਰ ਲਈ ਗਈ। ਇਹ ਘਟਨਾ ਹੋਰ ਵੀ ਦੁਖਦਾਈ...
ਜੈਤੋ, 19 ਅਗਸਤ (ਮਨਜੀਤ ਢੱਲਾ)- ਸਥਾਨਕ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਵਣ ਮਹੀਨੇ ਨੂੰ ਮੁੱਖ ਰੱਖ ਕੇ ਤੀਆਂ ਦਾ ਮੇਲਾ ਮਨਾਇਆ ਗਿਆ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਰਪਰਸਤ ਸ੍ਰੀ ਪਵਨ ਕੁਮਾਰ ਗੋਇਲ, ਪ੍ਰਧਾਨ ਰਮੇਸ਼ ਵਰਮਾ, ਸਕੱਤਰ ਅਸ਼ੋਕ ਤਾਇਲ, ਮੈਨੇਜਰ ਮਦਨ ਲਾਲ ਗੋਇਲ, ਖਜਾਨਚੀ ਦਿਨੇਸ਼ ਗੋਇਲ, ਸਾਲਸੀ ਬੋਰਡ ਗੁਰਬਚਨ ਸਿੰਘ ਮਿੱਤਲ ਅਤੇ ਮੈਂਬਰ ਜਿੰਦਰਪਾਲ ਬਾਂਸਲ ਜੀ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਪ੍ਰਬੰਧਕੀ ਕਮੇਟੀ ਦੇ ਸਰਪਰਸਤ ਸ੍ਰੀ ਪਵਨ ਕੁਮਾਰ...
ਬਾਘਾ ਪੁਰਾਣਾ,18 ਅਗਸਤ(ਰਣਵਿਜੇ ਸਿੰਘ ਚੌਹਾਨ) ਬੀਤੇ ਦਿਨੀਂ 15 ਅਗਸਤ ਅਜਾਦੀ ਦਿਵਸ ਦੇ ਸੰਦਰਭ ਵਿੱਚ ਪਿੰਡ ਬੰਬੀਹਾ ਭਾਈ ਦੇ ‘ਕਰ ਭਲਾ ਹੋ ਭਲਾ ਵੈਲਫੇਅਰ ਸੋਸਾਇਟੀ ’ਵਲੋਂ ਬਜੁਰਗ ਵਾਤਾਵਰਣ ਪ੍ਰੇਮੀ ਬਿੱਕਰ ਸਿੰਘ ਬੰਬੀਹਾ ਦਾ ਸਨਮਾਨ ਚਿੰਨ੍ਹ ਤੇ ਨਗਦ ਇਨਾਮ ਦੇ ਕੇ ਕੀਤਾ ਗਿਆ ।ਬਿੱਕਰ ਸਿੰਘ ਜੋ ਕਿ ਅੱਜ ਕੱਲ ਆਪਣੀਆਂ ਵਿਆਹਤ ਧੀਆਂ ਕੋਲ ਪਿੰਡ ਅਟਾਰੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਹੇ ਹਨ । ਉਨ੍ਹਾਂ ਦੇ ਕਹਿਣ ਅਨੁਸਾਰ ਉਹ ਆਪਣੇ ਜੱਦੀ ਪਿੰਡ ਬੰਬੀਹਾ ਭਾਈ ਵਿਚਲੇ...
ਮੋਗਾ,18 ਅਗਸਤ (ਜਸ਼ਨ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਪਾਂਡੋ ਵਿਖੇ ਸੇਵਾਵਾਂ ਨਿਭਾਅ ਰਹੇ ਮੈਥ ਮਾਸਟਰ ਡਾ: ਜਸਕਰਨਜੀਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਸਹੁਰਾ ਸਾਹਿਬ ਸ.ਦਰਸ਼ਨ ਸਿੰਘ ਪਿਛਲੇ ਦਿਨੀਂ ਆਕਾਲ ਚਲਾਣਾ ਕਰ ਗਏ । ਸ: ਦਰਸ਼ਨ ਸਿੰਘ (ਉਮਰ 65 ਸਾਲ) ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਹਾਇਕ ਰਜਿਸਟਰਾਰ ਵਜੋਂ ਸੇਵਾ ਮੁਕਤ ਹੋਏ ਸਨ ਅਤੇ ਅੱਜ ਕੱਲ ਉਹ ਪੱਕੇ ਤੌਰ ’ਤੇ ਮੋਗਾ ਵਿਖੇ ਨਿਵਾਸ ਕਰ ਰਹੇ ਸਨ । ਉਹ ਅਚਾਨਕ ਦਿਲ...
ਮੋਗਾ,18 ਅਗਸਤ (ਜਸ਼ਨ)- ਅੱਜ ਤੜਕ ਸਵੇਰ 2 ਵਜੇ ਦੇ ਕਰੀਬ ਲੁਟੇਰੇ ਮਾਰਕਫੈੱਡ ਦੇ ਗੋਦਾਮ ਵਿਚੋਂ ਕਣਕ ਦੀਆਂ 288 ਬੋਰੀਆਂ ਟਰੱਕ ’ਤੇ ਲੱਦ ਕੇ ਫਰਾਰ ਹੋ ਗਏ। ਇਹ ਗੋਦਾਮ ਮੋਗਾ ਜਲੰਧਰ ਰੋਡ ’ਤੇ ਪਿੰਡ ਜਲਾਲਾਬਾਦ ਪੂਰਬੀ ਕੋਲ ਸਥਿਤ ਹੈ । ਮਾਰਕਫੈੱਡ ਦੇ ਸੇਲਜ਼ਮੈਨ ਬਲਵਿੰਦਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 25 ਦੇ ਕਰੀਬ ਲੁਟੇਰੇ ਓਪਨ ਪਲੈਂਥ ਗੋਦਾਮ ਵਿਚ ਆਏ ਅਤੇ ਉਹਨਾਂ ਨੇ ਚਾਰ ਚੌਂਕੀਦਾਰਾਂ ਨੂੰ ਕਾਬੂ ਕਰ ਲਿਆ । ਉਹਨਾਂ ਨੇ...
ਮੋਗਾ,18 ਅਗਸਤ (ਜਸ਼ਨ): ਜ਼ਿਲ੍ਹਾ ਮੋਗਾ ਦੇ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਗੁਰੂ ਕੇ ਮਹਿਲ ਪਾਤਸਾਹੀ ਛੇਵੀਂ, ਸੱਤਵੀਂ, ਨੌਵੀਂ ਵਿਖੇ ਸ੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ ਤੋਂ ਵਰੋਸਾਏ ਕੌਮੀ ਸਹੀਦ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਸ਼ਹੀਦੀ ਦਿਵਸ ‘ਤੇ ਗੁਰਮਤਿ ਸਮਾਗਮ ਹੋਇਆ । ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਸਜੇ ਗੁਰਮਤਿ ਸਮਾਗਮ ‘ਚ ਭਾਈ ਜਗਰੂਪ ਸਿੰਘ, ਭਾਈ ਮੇਹਰ ਸਿੰਘ ਦੇ ਜਥਿਆਂ ਵੱਲੋਂ ਰਾਗ ਅਧਾਰਿਤ...

Pages