ਜੈਤੋ,26 ਨਵੰਬਰ (ਮਨਜੀਤ ਢੱਲਾ)- ਬੀਤੀ ਰਾਤ ਕਰੀਬ 8:00 ਵਜੇ ਸਹਾਰਾ ਕਲੱਬ ਜੈਤੋ ਦੇ ਅੈਮਰਜੈਂਸੀ ਨੰਬਰ ਤੇ ਪ੍ਰਧਾਨ ਨਵਦੀਪ ਸਪਰਾ ਨੂੰ ਕਿਸੇ ਰਾਹਗੀਰ ਵਿਅਕਤੀਨੇ ਫ਼ੋਨ ਸੂਚਨਾ ਦਿੱਤੀ ਜੈਤੋ ਨਜ਼ਦੀਕ ਪਿੰਡ (ਡੇਲਿਆਵਾਲੀ) ਵਿਖੇ ਪੋਲਟਰੀ ਫਾਰਮ ਕੋਲ ਇਕ ਮੋਟਰਸਾਈਕਲ ਸਵਾਰ ਨੂੰ ਕਿਸੇ ਰਾਹਗੀਰ ਨੇ ਟੱਕਰ ਮਾਰਨ ਉਪਰੰਤ ਅੈਕਸੀਡੈਂਟ ਹੋ ਗਿਆ, ਸੂਚਨਾ ਮਿਲਦੇ ਹੀ ਅੈਂਬੂਲੈਂਸ ਚਾਲਕ ਸਤਵੀਰ ਸਿੰਘ, ਸੰਸਥਾ ਅਾਗੂ ਨਵਦੀਪ ਸਪਰਾ, ਮੈਂਬਰ: ਯਤਿਨ ਜਿੰਦਲ, ਦੀਪਕ ਸਿੰਗਲਾ, ਲਲਿਤ ਕੁਮਾਰ,...
News
ਫਿਰੋਜ਼ਪੁਰ, ਫਾਜਿਲਕਾ 26 ਨਵੰਬਰ (ਸੰਦੀਪ ਕੰਬੋਜ ਜਈਆ ) : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐਸ.ਏ.ਐਸ ਨਗਰ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਿਰੋਜ਼ਪੁਰ ਵੱਲੋਂ 2 ਦਸੰਬਰ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਪਿੰਡ ਮਹੀਆਂ ਕਲਾਂ ਜ਼ੀਰਾ ਵਿਖੇ ਲੀਗਲ ਸਰਵਿਸਜ਼ ਕੈਂਪ (ਚੇਤਨਾ ਕੈਂਪ) ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਕਾਊਂਟਰ ਲਗਾਏ ਜਾਣਗੇ...
ਪਹਿਲੀ ਅਤੇ ਦੂਜੀ ਕਲਾਸ ਦੇ ਬੱਚਿਆਂ ਦਾ ਹੋਮ ਵਰਕ ਖਤਮ ,ਬਸਤੇ ਦਾ ਬੋਝ ਹੋਇਆ ਘੱਟ,ਬੱਚਿਆਂ ਅਤੇ ਮਾਪਿਆਂ ‘ਚ ਖੁਸ਼ੀ ਦੀ ਲਹਿਰ
ਨਵੀਂ ਦਿੱਲੀ,26 ਨਵੰਬਰ (ਪੱਤਰ ਪਰੇਰਕ): ਪਿਛਲੇ ਕਈ ਸਾਲਾਂ ਤੋਂ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀਆਂ ਪਿੱਠਾਂ ਤੋਂ ਭਾਰੇ ਬੱਸਤਿਆਂ ਦਾ ਬੋਝ ਘਟਾਉਣ ਲਈ ਕੀਤੀਆਂ ਜਾ ਰਹੀਆਂ ਚਾਰਾਂਜੋਈਆਂ ਨੂੰ ਅੱਜ ਬੂਰ ਪੈ ਗਿਆ ਹੈ ,ਬਹੁਤ ਸਮੇਂ ਤੋਂ ਸਕੂਲੀ ਬੱਸਤਿਆਂ ਦਾ ਵਜ਼ਨ ਘੱਟ ਕਰਨ ਦੀ ਮੰਗ ਉੱਠ ਰਹੀ ਸੀ। ਮਾਪਿਆਂ ਦਾ ਆਖਣਾ ਸੀ ਕਿ ਸਕੂਲ ਨਿੱਜੀ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਚਲਾਉਣ ਲਈ ਸਕੂਲੀ ਬਸਤਿਆਂ ਨੂੰ ਲਗਾਤਾਰ ਭਾਰੀ ਕਰ ਰਹੇ ਸੀ ਅਤੇ ਹੋਮਵਰਕ ਤੋਂ ਛੋਟੇ ਬੱਚੇ ਅਤੇ ਉਹਨਾਂ ਦੇ...
ਮੋਗਾ,26 ਨਵੰਬਰ (ਜਸ਼ਨ): ਸਿਟੀ ਯੂਨੀਵਰਸਿਟੀ ਜਗਰਾਉਂ ਵਿਖੇ ਇੰਡੀਆ ਪੱਧਰ ਦੀ ਚੈਂਪੀਅਨਸ਼ਿਪ ਸਲ੍ਹੀਣਾ ਕਲਾਸਿਕ ਮਿਸਟਰ ਇੰਡੀਆ ਧੂਮ ਧੜਾਕੇ ਨਾਲ ਹੋਇਆ ਸਮਾਪਤ ਜਿੰਮ ਜਗਰਾਉਂ ਤੇ ਟੀਮ ਵੱਲੋਂ ਮਿਸਟਰ ਇੰਡੀਆ ,ਅਤੇ ਮਿਸਟਰ ਸਟਰਾਂਗਮੈਨ ਇੰਡੀਆ, ਮਿਸ ਇੰਡੀਆ, ਮਿਸ ਸਟਰਾਂਗਵੂਮੈਨ ਇੰਡੀਆ, ਮਿਸਟਰ ਮੈਨ ਫਿਜ਼ੀਕ ਇੰਡੀਆ ਦੇ ਪੰਜ ਵੱਡੇ ਕੰਪੀਟੀਸ਼ਨ ਕਰਵਾਏ ਗਏ। ਮੁੱਖ ਪ੍ਰਬੰਧਕ ਉੱਘੇ ਖੇਡ ਪਰਮੋਟਰ ਪੁਸ਼ਪਿੰਦਰ ਸਿੰਘ ਪੱਪੀ,ਹਰਵਿੰਦਰ ਸਿੰਘ ਸਲੀਣਾ , ਤਰਸੇਮ ਸਿੰਘ ਸਰਾਂ, ਮੇਅਰ ਅਕਸ਼ਿਤ ਜੈਨ,...
ਦੁਬਈ,26 ਨਵੰਬਰ (ਪੱਤਰ ਪਰੇਰਕ) : ਭਾਰਤ ਦੀ ਸਟਾਰ ਬੱਲੇਬਾਜ ਅਰਜੁਨ ਐਵਾਰਡ ਜੇਤੂ ਹਰਮਨਪ੍ਰੀਤ ਕੌਰ ਨੂੰ ਅੱਜ ਆਈ ਸੀ ਸੀ ਮਹਿਲਾ ਵਿਸ਼ਵ ਟਵੰਟੀ -20 (11) ਟੀਮ ਦਾ ਕਪਤਾਨ ਬਣਾਇਆ ਗਿਆ ਏ, ਜਿਸ ਵਿਚ ਸਮਰਿਤੀ ਮੰਧਾਨਾ ਅਤੇ ਲੈੱਗ ਸਪਿਨਰ ਪੂਨਮ ਯਾਦਵ ਵੀ ਸ਼ਾਮਲ ਹਨ। ਦੁਬਈ ਵਿਚ ਆਈ.ਸੀ.ਸੀ. ਦੀ ਇਕ ਚੋਣ ਕਮੇਟੀ ਵੱਲੋਂ ਟੂਰਨਾਮੈਂਟ ਵਿਚ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਟੀਮ ਨੂੰ ਚੁਣਿਆ ਗਿਆ ਹੈ, ਜਿਸ ਨਾਲ ਅੱਜ ਆਸਟ੍ਰੇਲੀਆ ਨੇ ਖਿਤਾਬ ਜਿੱਤਿਆ ਹੈ। ਇੰਗਲੈਂਡ ਦੇ ਤਿੰਨ...
ਚੰਡੀਗੜ, 25 ਨਵੰਬਰ : (ਪੱਤਰ ਪਰੇਰਕ): ਮਿਊਜ਼ੀਅਮ ਆਰਟ ਗੈਲਰੀ ਵਿਖੇ ਕੌਮਬੈਟ ਐਪੀਸੋਡ ਵਿਚਾਰਚਰਚਾ ਦੌਰਾਨ ਅਨੁਭਵੀ ਰੱਖਿਆ ਮਾਹਿਰਾਂ ਵੱਲੋਂ ਭਾਰਤੀ ਸੈਨਾ ਦੁਆਰਾ ਸਰਹੱਦ ਅਤੇ ਦੇਸ਼ ਦੀ ਸੁਰੱਖਿਆ ਲਈ ਨਿਭਾਈਆਂ ਲਾਮਿਸਾਲ ਬਹਾਦਰੀ ਅਤੇ ਨਿਡਰਤਾ ਦੀਆਂ ਸੇਵਾਵਾਂ ਦੀਆਂ ਦੀਆਂ ਗਾਥਾਵਾਂ ਨੇ ਦਰਸ਼ਕਾਂ ਨੂੰ ਬੇਹੱਦ ਹੈਰਾਨ ਕਰ ਦਿੱਤਾ। ਮਿਊਜ਼ੀਅਮ ਆਰਟ ਗੈਲਰੀ ਵਿਖੇ ਪਹਿਲੀ ਵਿਸ਼ਵ ਜੰਗ, ਦੂਜੀ ਵਿਸ਼ਵ ਜੰਗ, 1947 ਦੀ ਜੰਗ, ਪਾਕਿਸਤਾਨ ਅਤੇ ਚੀਨ ਨਾਲ ਲੜਾਈਆਂ ਤੋਂ ਲੈ ਕੇ ਕਾਰਗਿਲ ਦੀ ਲੜਾਈ...
ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਮੋਗਾ ਜ਼ਿਲ੍ਹੇ ਦੇ ਪਿੰਡ ਬੱਡੂਵਾਲ ਵਿਖੇ ਕਰਵਾਇਆ ਗਿਆ
ਮੋਗਾ/ਧਰਮਕੋਟ, 25 ਨਵੰਬਰ(ਜਸ਼ਨ)- 1914 ਤੋਂ 1919 ਦੇ ਪਹਿਲੇ ਸੰਸਾਰ ਯੁੱਧ ‘ਚ ਜੰਗੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਅੱਜ ਮੋਗਾ ਜ਼ਿਲੇ ਦੇ ਪਿੰਡ ਬੱਡੂਵਾਲ ਵਿਖੇ ਕਰਵਾਇਆ ਗਿਆ। ਅੱਜ ਦਾ ਸ਼ਤਾਬਦੀ ਸਮਾਗਮ ਸੰਤ ਬਾਬਾ ਸੰਤੋਖ ਸਿੰਘ ਫੁੱਟਵਾਲ ਕਲੱਬ ,ਖਾਲਸਾ ਸੇਵਾ ਸੁਸਾਇਟੀ , ਸਮਾਗਮ ਦੇ ਮੁੱਖ ਪ੍ਰਬੰਧਕ ਸ.ਕਰਮਜੀਤ ਸਿੰਘ ਕੈਲਾ ਯੂ ਐੱਸ ਏ ਅਤੇ ਲੈਫ. ਰਾਮ ਸਿੰਘ ਬਹਾਦਰ ਦੇ ਪਰਿਵਾਰ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਜ਼ਿਕਰਯੋਗ ਹੈ...
ਚੰਡੀਗੜ੍ਹ, 25 ਨਵੰਬਰ (ਪੱਤਰ ਪਰੇਰਕ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦ ਦੇ ਪਰਲੇ ਪਾਸੇ ਕਰਤਾਰਪੁਰ ਲਾਂਘੇ ਲਈ ਨੀਂਹ ਪੱਥਰ ਰੱਖਣ ਦੇ ਮੌਕੇ ਸ਼ਾਮਲ ਹੋਣ ਦੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੱਲੋਂ ਦਿੱਤੇ ਗਏ ਸੱਦੇ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਪਾਕਿਸਤਾਨ ਉਨ੍ਹਾਂ ਦੇ ਸੂਬੇ ਵਿੱਚ ਲਗਾਤਾਰ ਅੱਤਵਾਦੀ ਹਮਲੇ ਕਰਵਾ ਰਿਹਾ ਹੈ ਅਤੇ ਪਾਕਿਸਤਾਨ ਫੌਜ ਵੱਲੋਂ ਭਾਰਤੀ ਫੌਜੀਆਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਂਆ ਹਨ।...
ਨਿਹਾਲ ਸਿੰਘ ਵਾਲਾ,25 ਨਵੰਬਰ (ਸਰਗਮ ਰੌਂਤਾ) : ਨਿਹਾਲ ਸਿੰਘ ਵਾਲਾ ਸਥਿਤ ਦੀਪ ਹਸਪਤਾਲ ਵੱਲੋਂ ਪੰਜਾਬੀ ਸਾਹਿਤ ਨਾਲ ਮੋਹ ਪਾਲਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਦੋ ਰੋਜ਼ਾ ਪੁਸਤਕ ਮੇਲਾ ਲਗਵਾਇਆ ਗਿਆ। ਇਸ ਮੇਲੇ ਵਿੱਚ ਨਿਹਾਲ ਸਿੰਘ ਵਾਲਾ ਅਤੇ ਇਲਾਕੇ ਦੇ ਪੁਸਤਕ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਪੁਸਤਕਾਂ ਦਿਲਚਸਪੀ ਵਿਖਾਈ। ਦੋ ਰੋਜ਼ਾ ਪੁਸਤਕ ਮੇਲੇ ਦਾ ਉਦਘਾਟਨ ਕੌਮਾਂਤਰੀ ਕਬੱਡੀ ਖਿਡਾਰੀ ਤੇ ਕੋਚ ਸੁੱਖੀ ਭਾਗੀਕੇ ਨੇ ਕੀਤਾ ਉਹਨਾਂ ਕਿਹਾ ਕਿ ਸਾਹਿਤ...
ਫਿਰੋਜ਼ਪੁਰ, ਫਾਜਿਲਕਾ 25 ਨਵੰਬਰ(ਸੰਦੀਪ ਕੰਬੋਜ ਜਈਆ) : ਅਬੋਹਰ ਨਗਰ ਥਾਣਾ ਮੁਖੀ ਪਰਮਜੀਤ ਕੁਮਾਰ, ਸਹਾਇਕ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਵੱਲੋਂ ਅਮਨਦੀਪ ਪੁੱਤਰ ਕਰਮਜੀਤ ਸਿੰਘ ਵਾਸੀ ਪਠਾਨਕੋਟ ਪ੍ਰੇਮਨਗਰ, ਸੈਨਗਡ਼੍ਹ ਨੂੰ 9 ਸਾਲ ਪਹਿਲਾਂ ਹੋਏ ਜਬਰ-ਜ਼ਨਾਹ ਦੇ ਮਾਮਲੇ ਵਿਚ ਕਾਬੂ ਕਰ ਲਿਆ ਗਿਆ ਅਤੇ ਦੋਸ਼ੀ ਨੂੰ ਸੀਨੀਅਰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। 2 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਦੋਸ਼ੀ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਗਿਆ...

