News

ਮੋਗਾ,13 ਅਕਤੂਬਰ(ਜਸ਼ਨ): ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਸੀ. ਬੀ. ਐੱਸ. ਈ. ਬਾਸਕਿਟਬਾਲ ਕਲੱਸਟਰ 16 ਟੂਰਨਾਮੈਂਟ ਦਾ ਉਦਘਾਟਨ ਮੈਡਮ ਹਰਗੁਰਜੀਤ ਕੌਰ ਮਾਣਯੋਗ ਸਕੱਤਰ ਕਮ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਵੱਲੋਂ ਕੀਤਾ ਗਿਆ। ਉਦਘਾਟਨੀ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਮੈਡਮ ਰਸਲੀਨ ਬਰਾੜ ਸਕਾਰੀਆ (ਕੈਪਟਨ, ਡਾਇਮੰਡ ਏਅਰ ਲਾਈਨਜ ਗੁਜਰਾਤ) ਮੈਡਮ ਸਤਿੰਦਰ ਕੌਰ (ਪਿ੍ਰੰਸੀਪਲ, ਸਰਕਾਰੀ ਪੋਲੀਟੈਕਨੀਕਲ ਕਾਲਜ ਕੋਟਕਪੂਰਾ...
ਮੋਗਾ 13 ਅਕਤੂਬਰ:(ਜਸ਼ਨ)-‘ਮਿਸ਼ਨ ਤੰਦਰੁਸਤ ਪੰਜਾਬ‘ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਜ਼ਿਲਾ ਪੱਧਰੀ ਅੰਡਰ-14 ਸਾਲ, 18 ਸਾਲ ਅਤੇ 25 ਸਾਲ (ਲੜਕੇ-ਲੜਕੀਆਂ) ਦੇ ਖੇਡ ਮੁਕਾਬਲੇ ਬਲੂਮਿੰਗ ਬਡਜ਼ ਸਕੂਲ ਮੋੋਗਾ, ਗੁਰੂ ਨਾਨਕ ਕਾਲਜ ਮੋੋਗਾ ਅਤੇ ਹਾਕੀ ਦੇ ਮੈਚ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਜਾਣਗੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜਿੰਦਰ ਬਤਰਾ ਨੇ ਇਨਾਂ ਖੇਡ ਮੁਕਾਬਲਿਆਂ ਲਈ ਬਲੂਮਿੰਗ ਬਡਜ਼ ਸਕੂਲ ਦੇ ਖੇਡ ਦੇ...
ਕੋਟਕਪੂਰਾ, 13 ਅਕਤੂਬਰ (ਟਿੰਕੂ) :-ਜ਼ਿਲਾ ਪ੍ਰਸ਼ਾਸ਼ਨ, ਸਿੱਖਿਆ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਫਰੀਦਕੋਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡਾ: ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਐਨਐਸਐਸ ਯੂਨਿਟ 1 ਅਤੇ 2 ਦੇ ਵਲੰਟੀਅਰਾਂ ਦੀ ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਪਿ੍ਰੰ. ਸਰਬਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਝੋਨੇ ਦੀ ਪਰਾਲੀ ਸਾੜਨ ਨਾਲ ਹੁੰਦੇ ਨੁਕਸਾਨ ਤੋਂ...
ਮੋਗਾ,13 ਅਕਤੂ੍ਵੁਬਰ (ਜਸ਼ਨ):ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਮੋਗਾ ਸਤਿਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਡ ਕਰਾਸ ਸੋਸਾਇਟੀ ਵੱਲੋਂ ਗੋਧੇਵਾਲਾ ਵਿਖੇ ਮੰਦਬੁੱਧੀ ਬੱਚਿਆਂ ਲਈ ਸਕੂਲ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਕੂਲ ਦੇ ਬੱਚਿਆਂ ਵੱਲੋਂ ਸਵੈ ਅਭਿਆਨ ਸੈਲਫ਼ ਹੈਲਪ ਗਰੁੱਪ ਮੋਗਾ ਦੀ ਸਹਾਇਤਾ ਨਾਲ ਆਉਣ ਵਾਲੇ ਦੀਵਾਲੀ ਦੇ ਤਿਉਹਾਰ ਲਈ ਮੋਮਬੱਤੀਆਂ, ਦੀਵੇ ਅਤੇ ਇਸ ਪਵਿੱਤਰ ਤਿਉਹਾਰ ਨਾਲ ਸਬੰਧਤ ਕੁੱਝ ਹੋਰ ਆਈਟਮਾਂ ਤਿਆਰ ਕੀਤੀਆਂ ਗਈਆਂ ਹਨ। ਉਨਾਂ...
ਚੰਡੀਗੜ, 12 ਅਕਤੂਬਰ:(ਪੱਤਰ ਪਰੇਰਕ): ਸ੍ਰੀ ਚੈਤੰਨਿਆ ਇੰਸਟੀਚੳੂਟ, ਚੰਡੀਗੜ ਵਿਖੇ ਪੜ ਰਿਹਾ ਵਿਦਿਆਰਥੀ ਅਨਿਰੁੱਧ ਸੈਣੀ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ, ਜਿਸ ਸਬੰਧੀ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਲਾਪਤਾ ਵਿਦਿਆਰਥੀ ਅਨਿਰੁੱਧ ਸੈਣੀ ਦੇ ਪਿਤਾ ਸ੍ਰੀ ਅਨਿਲ ਕੁਮਾਰ ਵਾਸੀ ਜਗਾਧਰੀ, ਹਰਿਆਣਾ ਨੇ ਦੱਸਿਆ ਕਿ ਅਨਿਰੁੱਧ ਸੈਣੀ ਦੀ ਉਮਰ 17 ਸਾਲ ਹੈ। ਉਹ ਆਖਰੀ ਵਾਰ 5 ਅਕਤੂਬਰ, 2018 ਤੋਂ ਜਗਾਧਰੀ, ਹਰਿਆਣਾ ਬੱਸ ਸਟੈਂਡ ਤੋਂ ਚੰਡੀਗੜ ਦੀ ਬੱਸ ਵਿੱਚ ਚੜਦਾ ਵੇਖਿਆ...
ਫ਼ਰੀਦਕੋਟ, (ਮਨਜੀਤ ਸਿੰਘ ਢੱਲਾ)- ਬਰਗਾੜੀ ਇੰਨਸਾਫ ਮੋਰਚਾ ਨੂੰ ਲੈ ਕੇ 14 ਨੂੰ ਸ਼ਹੀਦੀ ਸਮਾਗਮ ਵਿੱਚ ਹੋਣ ਵਾਲੇ ਭਾਰੀ ਇਕੱਠ ਦੇ ਮੱਦੇਨਜ਼ਰ ਪੰਜਾਬ ਦੀਆਂ ਜਾਂਚ ਏਜੰਸੀਆਂ ਦੀ ਸ਼ਰਾਰਤੀ ਅਨਸਰਾਂ ਤੇ ਤਿੱਖੀ ਨਜ਼ਰ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਅਤੇ ਅਮਨ ਸ਼ਾਂਤੀ ਕਾਇਮ ਰਹੇ । ਜੋ ਕਿ ਪੁਲਿਸ ਆਪਣੀ ਡਿਊਟੀ ਉੱਪਰ ਤਾਇਨਾਤ ਹੈ । ਜ਼ਿਲ੍ਹਾ ਫ਼ਰੀਦਕੋਟ ਪੁਲਿਸ ਪ੍ਰਸ਼ਾਸਨ ਵੱਲੋਂ 7 ਅਕਤੂਬਰ ਨੂੰ ਸਿੱਖ ਸੰਗਤ ਦੇ ਰਿਕਾਰਡ ਇਕੱਠ ਮਗਰੋਂ ਪੰਜਾਬ ਸਰਕਾਰ ਹਰਕਤ ਵਿੱਚ ਆ...
ਮੋਗਾ,12 ਅਕਤੂਬਰ (ਜਸ਼ਨ): ਅੱਜ ਗੁਰਦੁਆਰਾ ਅਮਰ ਸਾਗਰ ਦੀ ਮੁੱਖ ਸੇਵਾਦਾਰ ਬੀਬਾ ਸੁਖਜੀਤ ਕੌਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਪੁੱਜੇ ਜਿੱਥੇ ਉਹਨਾਂ ਸਕੂਲੀ ਬੱਚਿਆਂ ਅਤੇ ਸਟਾਫ਼ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਸਕੂਲ ਪਹੁੰਚਣ ‘ਤੇ ਸਕੂਲ ਮੈਨੇਜਮੈਂਟ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ । ਸਵਾਗਤ ਕਰਨ ਵਾਲਿਆਂ ਵਿਚ ਸਕੂਲ ਦੇ ਚੇਅਰਮੈਨ ਸ: ਦਵਿੰਦਰ ਪਾਲ ਸਿੰਘ ਰਿੰਪੀ,ਪ੍ਰੈਜ਼ੀਡੈਂਟ ਸ: ਕੁਲਦੀਪ ਸਿੰਘ ਸਹਿਗਲ,ਵਾਈਸ ਪ੍ਰੈਜੀਡੈਂਟ ਡਾ: ਇਕਬਾਲ ਸਿੰਘ, ਡਾ: ਗੁਰਚਰਨ ਸਿੰਘ ਅਤੇ...
ਮੋਗਾ,12 ਅਕਤੂਬਰ (ਜਸ਼ਨ): ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਦਿਨੋ ਦਿਨ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਫਸਟ ਚੁਆਇਸ ਬਣਦਾ ਜਾ ਰਿਹਾ ਹੈ।ਇਥੇੇ ਬਹੁਤ ਸਾਰੇ ਵਦਿਆਰਥੀਆਂ ਜਿੰਨਾਂ ਦੀ ਫਾਈਲ ਹੋਰ ਕਨਸਲਟੈਂਟ ਵਲੋਂ ਮਨਾ ਕਰ ਦਿਤੀ ਗਈ ਸੀ,ਉਹ ਇਸ ਸੰਸਥਾਂ ਤੋ ਵੀਜਾ ਲਗਵਾ ਕੇ ਕੈਨੇਡਾ ਅਤੇ ਅਸਟ੍ਰੇਲਿਆ ਵਿਚ ਆਪਣਾ ਸੁਪਨਾ ਸਾਕਾਰ ਕਰ ਰਹੇ ਹਨ।ਇਹ...
ਮੋਗਾ,12 ਅਕਤੂਬਰ (ਜਸ਼ਨ):-ਸ਼ਹਿਰ ਦੀ ਵਿਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਵਿਸ਼ਵ ਫੂਡ ਡੇ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਸਿਹਤ ਸੰਦੇਸ਼ ਫੈਲਾਉਣ ਵਿਚ ਸਫਲ ਹੋਣ ਲਈ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।ਇਸ ਮੌਕੇ ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਲਾਦ ਬਣਾਉਣ, ਸਜਾਉਣ, ਅੱਗ ਦੇ ਬਿਨਾ ਖਾਣਾ ਪਕਾਉਣ...
ਬਾਘਾਪੁਰਾਣਾ,12 ਅਕਤੂਬਰ(ਜਸ਼ਨ): ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ , ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਸ੍ਰੀ ਪ੍ਰਵੀਨ ਕੁਮਾਰ ਥਿੰਦ ਦੀ ਯੋਗ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ ਜ਼ਿਲਾ ਮੋਗਾ ਵਿਖੇ ਮਕੈਨੀਕਲ ਵਿਭਾਗ ਦੇ 14 ਵਿਦਿਆਰਥੀਆਂ ਦੀ ਡੀ ਸੀ ਐਮ ਇੰਜੀਨੀਅਰਿੰਗ ਪ੍ਰੋਡਕਟਸ ਰੋਪੜ ,ਪੰਜਾਬ ਵਿੱਚ ਚੋਣ ਹੋਣ ’ਤੇ ਨਿਯੁਕਤੀ ਪੱਤਰ ਵੰਡ ਸਮਾਗਮ ਕਰਵਾਇਆ ਗਿਆ। ਇਸ ਕੰਪਨੀ ਦੇ...

Pages