News

ਮੋਗਾ 25 ਅਕਤੂਬਰ(ਜਸ਼ਨ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਵਿਭਾਗ ਅਤੇ ਮੱਛੀ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਸ: ਬਲਵੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ, ਇੰਦਰਜੀਤ ਸਿੰਘ ਸਰਾਂ ਦੇ ਦਿਸ਼ਾ-ਨਿਰਦੇਸਾਂ ਅਤੇ ਡਿਪਟੀ ਡਾਇਰੈਕਟਰ, ਡੇਅਰੀ ਮੋਗਾ ਨਿਰਵੈਰ ਸਿੰਘ ਬਰਾੜ ਦੀ ਯੋਗ ਰਹਿਨੁਮਾਈ ਅਧੀਨ ਪਿੰਡ ਰਣਸ਼ੀਹ ਕਲਾਂ ਵਿਖੇ ਇਕ ਦਿਨਾਂ ਦੁੱਧ ਉਤਪਾਦਕ ਡੇਅਰੀ ਸਿਖਲਾਈ ਅਤੇ ਸੇਵਾ ਕੈਂਪ ਲਗਾਇਆ ਗਿਆ। ਜਿਸ...
ਫਰੀਦਕੋਟ, 25 ਅਕਤੂਬਰ (ਟਿੰਕੂ) :- ਪਿਛਲੇ ਦਿਨੀ ਭਾਰਤੀ ਦਲਿਤ ਸਾਹਿਤ ਅਕੈਡਮੀ ਪੰਜਾਬ ਵਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਮਲੋਟ ਮੰਡੀ ਦੇ ਸਥਾਨਿਕ ਰੋਇਲ ਹੋਟਲ ’ਚ ਅਸ਼ੋਕਾ ਵਿਜੇ ਦਸਮੀਂ ਅਤੇ ਡਾ. ਅੰਬੇਦਕਰ ਕ੍ਰਾਂਤੀ ਦਿਵਸ ਨੂੰ ਸਮਰਪਿਤ ਬਹੁਜਨ ਦੇ ਅਧਿਕਾਰਾਂ ਅਤੇ ਸਨਮਾਨ ਚਿੰਤਨ ਤੇ ਇੱਕ ਵਿਸ਼ੇਸ਼ ਸੈਮੀਨਰ ਕਰਵਾਇਆ ਗਿਆ।।ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਆਦਿ ਤੋਂ ਬੁੱਧੀਜੀਵੀ ਲੇਖਕ, ਚਿੰਤਕ ਪੁੱਜੇ। ਇਸ ਸਮਾਗਮ ਦੇ ਮੁੱਖ ਮਹਿਮਾਨ ਭਾਰਤੀ ਦਲਿਤ...
ਫ਼ਿਰੋਜ਼ਪੁਰ/ ਗੂਰੁਹਰਸਹਾਏ 25 ਅਕਤੂਬਰ( ਸੰਦੀਪ ਕੰਬੋਜ ਜਈਆ, ਮਨੀਸ਼ ਪਿੰਡੀ) : ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ ਵਿਖੇ ਸਕੂਲੀ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰ ਤੇ ਬਾਲ ਸਾਹਿਤ ਲਿਖਤੀ ਕੁਇਜ਼ ਮੁਕਾਬਲੇ ਤਿੰਨ ਵਰਗਾਂ (ੳ, ਅ, ੲ) ਵਿੱਚ ਕਰਵਾਏ ਗਏ। ਜਿਸ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ, ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ...
ਜੈਤੋ,25 ਅਕਤੂਬਰ (ਮਨਜੀਤ ਸਿੰਘ ਢੱਲਾ)-ਅੱਜ ਸਥਾਨਕ ਜੈਤੋ ਦੇ ਦਿਹਾਤੀ ਕੋਠੇ ਮਾਹਲਾ ਸਿੰਘ ਵਾਲਾ ਲਿੰਕ ਰੋਡ ਤੇ ਡੀਏਵੀ ਪਬਲਿਕ ਸਕੂਲ ਜੈਤੋ ਦੀ ਵੈਨ ਪਲਟ ਗਈ । ਜਦਕਿ ਇਸ ਹਾਦਸੇ ਵੱਖ-ਵੱਖ ਪਿੰਡਾਂ ਦੇ 10 ਦੇ ਕਰੀਬ ਬੱਚੇ ਜਖਮੀ ਹੋ ਗਏ ਜਿਨ੍ਹਾਂ ਵਿੱਚ ਕੁੱਝ ਦੀ ਹਾਲਤ ਗੰਭੀਰ ਦੱਸੀ ਗਈ, ਮੌਕੇ ਤੇ ਇਕੱਤਰ ਹੋਏ ਲੋਕਾਂ ਤੇ ਬੱਚਿਆਂ ਦੇ ਮਾਪਿਆਂ ਦਾ ਗੁੱਸਾ ਸਕੂਲ ਵੈਨ ਦੇ ਡਰਾਈਵਰ ਅਤੇ ਸਕੂਲ ਦੇ ਮਾੜੇ ਪ੍ਰਬੰਧਾਂ ਕਾਰਨ ਰੜਕ ਰਹਾ ਸੀ । ਜ਼ਖਮੀ ਹੋਏ ਸਕੂਲ ਦੇ ਬੱਚਿਆਂ ਨੂੰ ਸਿਵਲ...
ਫਿਰੋਜ਼ਪੁਰ 25 ਅਕਤੂਬਰ, (ਸੰਦੀਪ ਕੰਬੋਜ ਜਈਆ) : ਪਿੰਡ ਭਾਵੜਾ ਆਜਮ ਸ਼ਾਹ ਵਿਚ ਬੀਤੇ ਦਿਨੀ ਇਕ ਨੌਜਵਾਨ ਵੱਲੋਂ ਆਪਣੀ ਪਤਨੀ ਦੀ ਹੱਤਿਆ ਕਰਕੇ ਖੁੱਦ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਬੇਟਾ ਸਵਰਣ ਸਿੰਘ ਵਿਆਹੁਤਾ ਸੀ ਅਤੇ ਉਸ ਦੇ ਦੋ ਬੇਟਾ-ਬੇਟੀ ਹਨ। ਸਵਰਣ ਸਿੰਘ ਝੋਨੇ ਦੀ ਕਟਾਈ ਦੇ ਕੰਮ ਤੋਂ ਵਿਹਲਾ ਹੋ ਕੇ ਚਾਰ ਦਿਨ ਪਹਿਲਾਂ ਹੀ ਘਰ ਆਇਆ ਸੀ ਅਤੇ ਉਹ ਤਦ ਤੋਂ ਉਹ ਪ੍ਰੇਸ਼ਾਨ ਨਜਰ...
ਫਿਰੋਜ਼ਪੁਰ 25 ਅਕਤੂਬਰ ( ਸੰਦੀਪ ਕੰਬੋਜ ਜਈਆ) : ਪਸੂ ਪਾਲਣ , ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋ ਡੇਅਰੀ ਫਾਰਮਰਾਂ ਲਈ (30 ਦਿਨਾਂ) ਦਾ ਡੇਅਰੀ ਉਦੱਮ ਸਿਖਲਾਈ ਕੋਰਸ 12 ਨਵੰਬਰ ਤੋਂ ਪੰਜਾਬ ਵਿੱਚ ਅਲੱਗ-2 ਡੇਅਰੀ ਟ੍ਰੇਨਿੰਗ ਸੈਂਟਰਾਂ ਤੇ ਚਲਾਇਆ ਜਾ ਰਿਹਾ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਰਣਦੀਪ ਕੁਮਾਰ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਲਈ ਕੋਸਲਿੰਗ 1 ਨਵੰਬਰ ਨੂੰ ਰੱਖੀ ਗਈ ਹੈ ਜਿਸ ਵਿੱਚ ਦੁੱਧ ਤੋ ਪਦਾਰਥ ਬਣਾਉਣ, ਡੇਅਰੀ...
ਮੋਗਾ 25 ਅਕਤੂਬਰ(ਜਸ਼ਨ)- ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜ਼ਿਲੇ ਦੇ ਸਮੂਹ ਕਿਸਾਨਾਂ ਨੂੰ ਪ੍ਰਦੂਸ਼ਣ ਰਹਿਤ ਵਾਤਾਵਰਣ ਰੱਖਣ ਲਈ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਆਧੁਨਿਕ ਤਕਨੀਕ ਵਾਲੇ ਖੇਤੀਬਾੜੀ ਸੰਦਾਂ ਰਾਹੀਂ ਇਸ ਨੂੰ ਵਰਤੋਂ ਵਿੱਚ ਲਿਆਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਪਰਾਲੀ ਦੇ ਧੂੰਏ ਕਾਰਣ ਮਨੁੱਖਾਂ ਅਤੇ ਜੀਵ-ਜੰਤੂਆਂ ਨੂੰ ਅਨੇਕ ਤਰਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਉਨਾਂ ਦੱਸਿਆ...
ਮੋਗਾ 25 ਅਕਤੂਬਰ(ਜਸ਼ਨ)- ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਐਡਮਨਿਸਟ੍ਰੇਸ਼ਨ (ਮਗਸੀਪਾ) ਪੰਜਾਬ ਦੇ ਖੇਤਰੀ ਕੇਦਰ ਬਠਿੰਡਾ ਵੱਲੋ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀ.ਓ.ਪੀ.ਟੀ.) ਦੇ ਸਹਿਯੋਗ ਨਾਲ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਚਨਾ ਅਧਿਕਾਰ ਐਕਟ 2005 ਬਾਰੇ ਜ਼ਿਲਾ ਮੋਗਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ 2 ਦਿਨਾਂ ਦਾ ਸਿਖਲਾਈ ਪ੍ਰੋਗਰਾਮ ਮੋਗਾ ਵਿਖੇ ਸ਼ੁਰੂ ਕੀਤਾ ਗਿਆ। ਇਸ ਮਹੱਤਵਪੂਰਨ ਲੋਕ ਪੱਖੀ ਪ੍ਰੋਗਰਾਮ ਦੀ ਰੂਪ ਰੇਖਾ ਪੰਜਾਬ...
ਮੋਗਾ, 25 ਅਕਤੂਬਰ (ਨਵਦੀਪ ਮਹੇਸਰੀ ):- ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਦੇਰ ਸ਼ਾਮ ਮੋਗਾ ਦੇ ਪਿੰਡ ਦੱਦਾਹੂਰ ਕੋਲ ਗਸ਼ਤ ਕਰ ਰਹੇ ਮੁਲਾਜ਼ਮਾਂ ਨੇ ਇੱਕ ਗੱਡੀ ਚੋਂ 1 ਕਿੱਲੋ ਅਫੀਮ ਨਾਲ 4 ਤਸਕਰਾਂ ਨੂੰ ਕਾਬੂ ਕਰ ਲਿਆ । ਥਾਣਾ ਸਦਰ ਮੁੱਖੀ ਜੇ.ਜੇ. ਅਟਵਾਲ ਨੇ ਦੱਸਿਆ ਕਿ ਗਸ਼ਤ ਦੌਰਾਨ ਇਕ ਕਾਰ ਨੂੰ ਦੂਰੋਂ ਹੱਥ ਦਿੱਤਾ ਗਿਆ ਤਾਂ ਗੱਡੀ ਚਾਲਕਾਂ ਨੇ ਪੁਲਸ ਨੂੰ ਦੇਖ ਕੇ ਗੱਡੀ ਵਾਪਿਸ ਭਜਾਉਣ ਦੀ ਕੋਸ਼ਿਸ ਕੀਤੀ ਪਰ ਪੁਲਸ ਨੇ ਉਹਨਾਂ ਦਾ ਪਿੱਛਾ ਕਰਦਿਆਂ ਜਾ...
ਮੋਗਾ, 25 ਅਕਤੂਬਰ (ਜਸ਼ਨ)-ਪਪੀਤਾ ਸਿਹਤ ਦੇ ਲਾਭਾਂ ਨਾਲ-ਨਾਲ ਸਭ ਤੋਂ ਚੰਗਾ ਫਲ ਮੰਨਿਆ ਜਾਂਦਾ ਹੈ। ਪਪੀਤਾ ਇਕ ਲੋਕਪਿ੍ਰਯਾ ਫਲ ਹੈ ਜੋ ਸਿਹਤ ਖਾਸਕਰ ਚਮੜੀ ਲਈ ਬੇਹੱਦ ਲਾਭਦਾਇਕ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਉਟ ਲਿਟਰਾ ਜੀ ਸਕੂਲ ਵਿਚ ਮਨਾਏ ਪਪੀਤਾ ਦਿਵਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਪਿ੍ਰੰਸੀਪਲ ਡਾ: ਨਿਰਮਲ ਧਾਰੀ ਨੇ ਕੀਤਾ। ਉਹਨਾਂ ਕਿਹਾ ਕਿ ਪਪੀਤੇ ਵਿਚ ਕਈ ਤਰਾਂ ਦੇ ਵਿਟਾਮਿਨ ਹੁੰਦੇ ਹਨ ਜੋ ਸਾਡੇ ਸ਼ਰੀਰ ਨੂੰ ਫਾਇਦਾ ਦਿੰਦੇ ਹਨ। ਸਕੂਲ ਡਾਇਰੈਕਟਰ ਅਨੁਜ...

Pages