News

ਫਤਿਹਗੜ੍ਹ ਪੰਜਤੂਰ,10 ਅਕਤੂਬਰ(ਰਾਜਵਿੰਦਰ ਸਿੰਘ ): ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਬਲਾਕ ਸੰਮਤੀ ਦੀ ਚੋਣ ਲੜ ਚੁੱਕੇ ਬੀਬੀ ਅਮਨਦੀਪ ਕੌਰ ਕੜਾਹੇ ਵਾਲਾ ਨੇ ਕਾਂਗਰਸ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਆਪਣੇ 18 ਮਹੀਨਿਆਂ ਦੇ ਕਾਰਜਕਾਲ ਦੌਰਾਨ ਪੂਰੀ ਤਰਾਂ ਫੇਲ੍ਹ ਰਹੀ ਹੈ ਅਤੇ ਸੱਤਾ ‘ਚ ਆ ਕੇ ਸਰਕਾਰ ਨੇ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ । ਉਹਨਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦਾ ਕਰਜ਼ ਤਾਂ ਕੀ ਮੁਆਫ ਕਰਨਾ ਸੀ ਸਗੋਂ ਕਿਸਾਨ ਆਪਣੇ ਕਰਜ਼ ਮੁਆਫੀ...
ਲੁਧਿਆਣਾ, 10 ਅਕਤੂਬਰ (ਪੱਤਰ ਪਰੇਰਕ): ਅੱਜ ਤੜਕਸਾਰ ਲੁਧਿਆਣਾ ‘ਚ ਚਾਰ ਮੰਜ਼ਿਲਾ ਨਿੱਜੀ ਹੌਜ਼ਰੀ ਦੀ ਇਕਾਈ ‘ਚ ਅੱਗ ਲੱਗਣ ਨਾਲ ਚਾਰ ਕਾਮਿਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਰੀਬ ਸਾਢੇ ਚਾਰ ਵਜੇ ਪੁਲਿਸ ਨੂੰ ਕਾਲੜਾ ਨਿਟਵੀਅਰ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ‘ਤੇ ਫਾਇਰ ਬਿ੍ਰਗੇਡ ਦੀਆਂ ਪੰਜ ਗੱਡੀਆਂ ਘਟਨਾ ਵਾਲੇ ਸਥਾਨ ‘ਤੇ ਪਹੁੰਚ ਗਈਆਂ ਤੇ ਕਰੀਬ ਸਾਢੇ ਛੇ ਵਜੇ ਅੱਗ ਤੇ ਪੂਰੀ ਤਰਾਂ ਕਾਬੂ ਪਾ ਲਿਆ ਗਿਆ । ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ...
ਮੋਗਾ,9 ਅਕਤੂਬਰ(ਜਸ਼ਨ): ਅੱਜ ਦੇਰ ਸ਼ਾਮ ਮੋਗਾ ਜੀ ਟੀ ਰੋਡ ’ਤੇ ਹੋਏ ਸੜਕ ਹਾਦਸੇ ਦੌਰਾਨ ਮਹਿਣਾ ਥਾਣਾ ’ਚ ਤੈਨਾਤ ਏ ਐੱਸ ਆਈ ਗੁਲਜ਼ਾਰ ਸਿੰਘ ਦੀ ਮੌਤ ਹੋ ਗਈ । ਉਹ ਅੱਜ ਸ਼ਾਮ 7.30 ਵਜੇ ਦੇ ਕਰੀਬ ਮਹਿਣੇ ਥਾਣੇ ਤੋਂ ਵਾਪਸ ਮੋਗਾ ਆ ਰਹੇ ਸਨ ਕਿ ਬਿੱਗ ਬੈਨ ਹੋਟਲ ਦੇ ਨੇੜੇ ਮੇਨ ਜੀ ਟੀ ਰੋਡ ’ਤੇ ਇਕ ਟਰੱਕ ਨੇ ਉਹਨਾਂ ਨੂੰ ਲਪੇਟ ਵਿਚ ਲੈ ਲਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ । ਸਿਰ ,ਮੂੰਹ ਅਤੇ ਜਬਾੜੇ ’ਤੇ ਸੱਟਾਂ ਹੋਣ ਕਾਰਨ ਉਹਨਾਂ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ...
ਚੰਡੀਗੜ/ਬਠਿੰਡਾ, 9 ਅਕਤੂਬਰ(ਪੱਤਰ ਪਰੇਰਕ)- 2019 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਲੋਕ-ਪੱਖੀ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਸਤੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਵੱਲੋਂ ਕਾਇਮ ਕੀਤੀ ਗਈ ਚੋਣ ਮੈਨੀਫੈਸਟੋ ਡਰਾਫਟਿੰਗ ਕਮੇਟੀ ਵੱਲੋਂ ਅੱਜ ਚੇਨੱਈ ਵਿੱਚ ਬੈਠਕ ਕੀਤੀ ਗਈ। ਕਾਂਗਰਸ ਦੀ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਲੀ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਮਹਾਰਾਸ਼ਟਰ ਤੋਂ ਸੰਸਦ ਮੈਂਬਰ ਸ੍ਰੀਮਤੀ ਰਜਨੀ...
ਨਿਹਾਲ ਸਿੰਘ ਵਾਲਾ,9ਅਕਤੂਬਰ(ਸਰਗਮ ਰੌਂਤਾ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਹੇਠ ਸਾਂਝਾ ਅਧਿਆਪਕ ਮੋਰਚਾ ਬਲਾਕ ਨਿਹਾਲ ਸਿੰਘ ਵਾਲਾ ਵੱਲੋਂ ਪਿੰਡ ਭਾਗੀਕੇ ਵਿਖੇ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ,ਪਰ ਜਦੋਂ ਉਹਨਾਂ ਨੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਰਾਜਵਿੰਦਰ ਕੌਰ ਭਾਗੀਕੇ ਨੂੰ ਮੰਗ ਪੱਤਰ ਦੇਣਾ ਚਾਹਿਆ ਤਾਂ ਬੀਬੀ ਨੇ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ । ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ...
ਜੈਤੋ, (ਮਨਜੀਤ ਸਿੰਘ ਢੱਲਾ) -ਬਰਗਾੜੀ ਦੀ ਦਾਣਾ ਮੰਡੀ ਵਿੱਚ ਸਰਬੱਤ ਖ਼ਾਲਸਾ ਜਥੇਦਾਰਾਂ ਵੱਲੋਂ ਪਿਛਲੇ 131ਦਿਨਾਂ ਤੋਂ ਬੇਅਦਬੀ ਦੇ ਇਨਸਾਫ਼ ਲਈ ਮੋਰਚਾ ਜਾਰੀ ਹੈ ।ਅੱਜ 131ਵੇਂ ਦਿਨ ਤੇ ਆਪਣਾ ਸਮਰਥਣ ਦੇਣ ਪੁੱਜੇ ਸੰਤ ਮਹਾਂਪੁਰਸ਼ਾਂ ਧਾਰਮਿਕ ਰਾਜਨੀਤਕ ਆਗੂਆਂ ਅਤੇ ਸਿੱਖ ਸੰਗਤਾਂ ਦਾ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਭਰਵਾਂ ਸੁਆਗਤ ਕੀਤਾ ।ਰੋਜ਼ਾਨਾ ਦੀ ਤਰ੍ਹਾਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਅਸੀਂ...
ਮਿਤੀ 9 ਅਕਤੂਬਰ 2018(ਚੰਡੀਗੜ੍ਹ) 30 ਸਤੰਬਰ ਨੂੰ ਬੱਚਿਆ ਨਾਲ ਕੈਬਿਨਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਬਾਹਰ ਕੀਤੇ ਐਕਸ਼ਨ ਦੋਰਾਨ ਮੀਟਿੰਗ ਲਈ ਦਿੱਤੇ ਸਮੇਂ ਅਨੁਸਾਰ ਅੱਜ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਵਫਦ ਦੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਹੋਈ।ਮੀਟਿੰਗ ਦੋਰਾਨ ਮੰਤਰੀ ਨੂੰ ਕੀਤੇ ਵਾਅਦੇ ਤੇ ਸਵਾਲ ਕਰਦੇ ਹੋਏ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਅਜੇ ਤੱਕ ਪੂਰਾ ਨਹੀ ਹੋਇਆ ਅਤੇ 18 ਮਹੀਨਿਆ ਦੋਰਾਨ ਮੁੱਖ ਮੰਤਰੀ ਵੱਲੋਂ ਇਕ ਵੀ ਮੀਟਿੰਗ...
ਮੋਗਾ 9 ਅਕਤੂਬਰ: (ਜਸ਼ਨ)-‘ਮਿਸ਼ਨ ਤੰਦਰੁਸਤ ਪੰਜਾਬ‘ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਜ਼ਿਲਾ ਪੱਧਰੀ ਅੰਡਰ-14 ਸਾਲ, 18 ਸਾਲ ਅਤੇ 25 ਸਾਲ (ਲੜਕੇ-ਲੜਕੀਆਂ) ਦੇ ਖੇਡ ਮੁਕਾਬਲੇ ਬਲੂਮਿੰਗ ਬਡਜ਼ ਸਕੂਲ ਮੋੋਗਾ, ਗੁਰੂ ਨਾਨਕ ਕਾਲਜ ਮੋੋਗਾ ਅਤੇ ਹਾਕੀ ਦੇ ਮੈਚ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਜਾਣਗੇ। ਇਹ ਪ੍ਰਗਟਾਵਾ ਜ਼ਿਲਾ ਖੇਡ ਅਫ਼ਸਰ ਮੋਗਾ ਬਲਵੰਤ ਸਿੰਘ ਨੇ ਅੱਜ ਇਨਾਂ ਖੇਡ ਮੁਕਾਬਲਿਆਂ ਲਈ ਖੇਡ ਮੈਦਾਨ ਦਾ ਮੁਆਇਨਾ ਕਰਨ ਸਮੇਂ ਕੀਤਾ। ਇਸ...
ਮੋਗਾ,9 ਅਕਤੂਬਰ (ਜਸ਼ਨ)- ਨੌਜਵਾਨ ਪੀੜ੍ਹੀ ਦੇ ਵਿਦੇਸ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਵਾਲੀ ਸੰਸਥਾ ਆਪਣਾ ਚੰਗਾ ਨਾਮ ਖੱਟ ਰਹੀ ਹੈ ਜਿਸ ਸਦਕਾ ਇਹ ਸੰਸਥਾ ਇਲਾਕੇ ਦੀ ਪਹਿਲੀ ਪਸੰਦ ਬਣ ਚੁੱਕੀ ਹੈ ।ਸੰਸਥਾ ਦੇ ਐੱਮ ਡੀ ਗੁਰਮਿਲਾਪ ਸਿੰਘ ਡੱਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾ ਨੇ ਜਸਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਮਹਿਲ ਕਲਾਂ ਬਰਨਾਲਾ ਦਾ ਓਪਨ ਵਰਕ ਪਰਮਿਟ ਵੀਜਾ ਬਹੁਤ ਹੀ ਘੱਟ ਸਮੇਂ ਵਿਚ ਲਗਵਾ ਕੇ ਦਿੱਤਾ ਹੈ ।...
ਕੋਟਕਪੂਰਾ, 9 ਅਕਤੂਬਰ (ਜਸ਼ਨ) :- ‘ਨਵੀਂ ਸੋਚ ਨਵੀਂ ਜ਼ਿੰਦਗੀ’ ਵੈਲਫੇਅਰ ਸੁਸਾਇਟੀ ਨੇ ਸਰਪ੍ਰਸਤ ਜੈ ਪ੍ਰਕਾਸ਼, ਪ੍ਰਧਾਨ ਨਰੇਸ਼ ਬਾਬਾ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਹਿਯੋਗ ਨਾਲ ਰਾਮਬਾਗ ਵਿੱਚ ਹਾਥੀ ਵਾਲੇ ਪਾਰਕ ਨੂੰ ਸੁੰਦਰ ਬਣਾਉਣ ਦਾ ਬੀੜਾ ਚੁੱਕਿਆ। ਇਸ ਲਈ ਉਨਾ ਨੇ ਵਾਤਾਵਰਣ ਪ੍ਰਤੀ ਸ਼ਹਿਰ ਨੂੰ ਜਾਗਰੂਕ ਕਰਵਾਉਣ ਲਈ ਅਤੇ ਚੰਗੀ ਸੋਚ ਪੈਦਾ ਕਰਨ ਲਈ, ਉਕਤ ਪਾਰਕ ਵਿੱਚ ਲੋਕਾਂ ਨੂੰ ਜਨਮ ਦਿਨ, ਵਿਆਹ ਦੀ ਵਰੇਗੰਢ, ਨਵਜਨਮੇ ਬੱਚੇ ਦੇ ਜਨਮ ਦੀ ਖੁਸ਼ੀ, ਵਿਆਹ ਜਾਂ...

Pages