News

ਮੋਗਾ 14 ਅਕਤੂਬਰ (ਜਸ਼ਨ)-ਨਾਬਾਰਡ ਵੱਲੋਂ ਅਭੀਵਿਅਕਤੀ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਬਾਘਾਪੁਰਾਣਾ ਵਿਖੇ ਪਰਾਲੀ ਸੁਰੱਖਿਆ ਅਭਿਆਨ 2018 ਤਹਿਤ ਬਲਾਕ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਡੀ.ਐਮ ਨਾਬਾਰਡ ਨਰਿੰਦਰ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਅੱਡੈਪਟੇਸ਼ਨ ਫੰਡ ਫ਼ਾਰ ਕਲਾਈਮੇਟ ਚੇਂਜ ਦੇ ਤਹਿਤ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧ ਸਬੰਧੀ ਜਾਗਰੂਕਤਾ ਪ੍ਰੋਗਰਾਮ ਜ਼ਿਲੇ ਦੇ ਸਾਰੇ ਪਿੰਡਾਂ ਵਿੱਚ ਕੀਤਾ ਜਾਵੇਗਾ। ਉਨਾਂ ਦੱਸਿਆ ਕਿ...
ਲੋਪੋ ,14 ਅਕਤੂਬਰ (ਅਰਮੇਜ ਸਿੰਘ ਲੋਪੋ / ਜਸ਼ਨ): ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪ੍ਰਦਾਇ ਲੋਪੋਂ ਜ਼ਿਲਾ ਮੋਗਾ ਦੇ ਬਾਨੀ ਸ੍ਰੀ ਮਾਨ ਸੁਆਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਦੀ 40 ਵੀਂ ਸਾਲਾਨਾ ਬਰਸੀ ਸੰਬੰਧੀ ਅੱਜ ਸੰਤ ਆਸ਼ਰਮ ਲੋਪੋਂ ਵਿਖੇ ਸਮਾਗਮ ਪ੍ਰਾਰੰਭ ਹੋ ਗਏ ਹਨ। ਮੌਜੂਦਾ ਮਹਾਂਪੁਰਸ਼ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਦੀ ਅਗਵਾਈ ਹੇਠ ਅੱਜ ਪਹਿਲੀ ਲੜੀ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 101 ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ...
ਨੱਥੂਵਾਲਾ ਗਰਬੀ , 14 ਅਕਤੂਬਰ (ਜਸ਼ਨ)-ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਪ੍ਰਾਪਤ ਲੈਕਚਰਾਰ ਦਿਲਬਾਗ ਸਿੰਘ ਬਰਾੜ(ਜਿਲਾ੍ਹ ਕੋਆਰਡੀਨੇਟਰ ਰਸਮਾ ਮੋਗਾ) ਦੇ ਸਨਮਾਨ ਵਾਸਤੇ ਗ੍ਰਾਮ ਪੰਚਾਇਤ ਭਲੂਰ ਅਤੇ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸੰਤ ਨਛੱਤਰ ਸਿੰਘ ਹਾਈ ਸਕੂਲ ਭਲੂਰ ਦੇ ਵਿੱਚ ਲਖਵੀਰ ਸਿੰਘ ਬਰਾੜ ਅਤੇ ਪਿ੍ਰੰਸੀਪਲ ਰਮਨਦੀਪ ਕੌਰ ਬਰਾੜ ਦੇ ਪ੍ਰਬੰਧ ਹੇਠ ਕਰਵਾਏ ਸਾਦਾ, ਪਰ ਪ੍ਰਭਾਵਸ਼ਾਲੀ ਸਮਾਗਮ ਯਾਦਗਾਰੀ...
ਕੋਟਕਪੂਰਾ, 13 ਅਕਤੂਬਰ (ਟਿੰਕੂ ਕੁਮਾਰ) ਸ਼ਹਿਰ ਕੋਟਕਪੂਰਾ ਵਿਚ ਜਿੱਥੇ ਸੜਕਾਂ ਤੇ ਟੋਏ ਅਤੇ ਖੱਡੇ ਪਏ ਹਨ ਉੱਥੇ ਮੇਨ ਬਾਜ਼ਾਰਾਂ ਵਿਚ ਖੜੀਆਂ ਕਾਰਾਂ ਜੀਪਾਂ ਕਾਰਨ ਜਾਮ ਲੱਗ ਜਾਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਆਲ ਇੰਡੀਆ ਖੱਤਰੀ ਸਭਾ ਅਤੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਕੀਤਾ। ਉਨਾਂ ਅੱਗੇ ਕਿਹਾ ਕਿ ਬਾਜ਼ਾਰਾ ਵਿਚ ਖਾਸ ਕਰਕੇ ਰੇਲਵੇ ਰੋਡ, ਢੋਡਾ ਚੌਂਕ, ਪੁਰਾਣੀ ਦਾਣਾ ਮੰਡੀ, ਸ਼ਾਸ਼ਤਰੀ ਮਾਰਕਿਟ, ਗੁਰੂਦੁਆਰਾ ਬਾਜ਼ਾਰ ਵਿਚ ਤਾਂ ਅਕਸਰ...
ਮੋਗਾ 13 ਅਕਤੂਬਰ:(ਜਸ਼ਨ): ਜ਼ਿਲ੍ਹੇ ਦੀਆਂ ਮੰਡੀਆਂ ਝੋਨੇ ਦੀ ਖ੍ਰੀਦ ਨਿਰਵਿਘਨ ਜਾਰੀ ਹੈ ਅਤੇ ਬੀਤੀ ਸ਼ਾਮ ਤੱਕ 5,687 ਮੀਟਿ੍ਰਕ ਟਨ ਝੋਨਾ ਮੰਡੀਆਂ ਵਿੱਚ ਪੁੱਜਾ ਹੈ, ਜਿਸ ਵਿੱਚੋਂ ਵੱਖ-ਵੱਖ ਖ੍ਰੀਦ ਏਜੰਸੀਆਂ ਵੱਲੋਂ 4,464 ਮੀਟਿ੍ਰਕ ਟਨ ਝੋਨੇ ਦੀ ਖ੍ਰੀਦ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਆਈ.ਏ.ਐਸ ਨੇ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਕੇਵਲ ਸੁੱਕੀ ਜਿਣਸ ਹੀ ਲੈ ਕੇ ਆਉਣ, ਤਾਂ ਜੋ ਨਮੀ ਦੀਆਂ ਸ਼ਰਤਾਂ ਮੁਤਾਬਕ...
ਮੋਗਾ 13ਅਕਤੂਬਰ(ਜਸ਼ਨ): ਕਿਸਾਨਾਂ ਵੱਲੋਂ ਝੋਨੇ ਦੀ ਫਸਲ ਵੱਢਣ ਤੋਂ ਬਾਅਦ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਪ੍ਰਕਿਰਿਆ ਕਾਫੀ ਪੁਰਾਣੀ ਹੈ ਕਿਉਂਕਿ ਝੋਨੇ ਦੀ ਕਟਾਈ ਅਤੇ ਕਣਕ ਤੇ ਆਲੂ ਦੀ ਫਸਲ ਦੀ ਬਿਜਾਈ ਦੇ ਦੌਰਾਨ ਕੋਈ ਸਮਾਂ ਨਹੀਂ ਹੁੰਦਾ ਪਿਛਲੇ ਕਈ ਸਾਲ ਤੋਂ ਇਨ੍ਹਾਂ ਦਿਨਾਂ ਵਿੱਚ ਝੋਨੇ ਦੀ ਪਰਾਲੀ ਸਾੜਨ ਤੇ ਹਵਾ ਵਿੱਚ ਪ੍ਰਦੂਸ਼ਣ ਇੰਨਾ ਜ਼ਿਆਦਾ ਮਾਤਰਾ ਵਿੱਚ ਹੋ ਜਾਂਦਾ ਹੈ ਕਿ ਫੇਫੜਿਆਂ ਦੀ ਬਿਮਾਰੀ ਦੇ ਮਰੀਜ਼, ਬੱਚਿਆਂ ਤੇ ਬਜੁਰਗਾਂ ਲਈ ਤਾਂ ਇਹ ਵੱਡੀ ਸਮੱਸਿਆ ਹੈ ਹੀ ਪਰ ਆਮ...
ਸੁਖਾਨੰਦ ,13 ਅਕਤੂਬਰ (ਜਸ਼ਨ): ਸੰਤ ਬਾਬਾ ਹਜੂਰਾ ਸਿੰਘ ਦੀ ਸੁਯੋਗ ਰਹਿਨੁਮਾਈ ਵਿੱਚ ਚੱਲ ਰਹੀ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਵਿਖੇ ਪੰਜਾਬੀ ਵਿਭਾਗ ਵਿੱਚ ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੀਆਂ ਸੂਖ਼ਮਤਾਵਾਂ ਨੂੰ ਸਮਝਣ ਲਈ ਸੈਮੀਨਾਰ ਕਰਵਾਇਆ ਗਿਆ। ਜਿਹਨਾਂ ਦੇ ਉੱਪ-ਵਿਸ਼ੇ ਮੱਧਕਾਲੀ ਅਤੇ ਆਧੁਨਿਕ ਪੰਜਾਬੀ ਕਵਿਤਾ, ਪਰਵਾਸੀ ਪੰਜਾਬੀ ਕਹਾਣੀ, ਪੰਜਾਬੀ ਭਾਸ਼ਾ, ਸੱਭਿਆਚਾਰ ਪੰਜਾਬੀ ਨਾਟਕ ਅਤੇ ਰੰਗ ਮੰਚ ਦੇ ਵਿਸ਼ਿਆਂ ਨੂੰ ਵਿਚਾਰਿਆ...
ਨੱਥੂਵਾਲਾ ਗਰਬੀ , 13 ਅਕਤੂਬਰ (ਜਸ਼ਨ)-14 ਅਕਤੂਬਰ ਨੂੰ ਬਰਗਾੜੀ ਵਿਖੇ ਹੋ ਰਹੇ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਆ ਰਹੀਆਂ ਸੰਗਤਾਂ ਲਈ ਲੰਗਰਾਂ ਦਾ ਪੁੂਰਾ ਪ੍ਰਬੰਧ ਕੀਤਾ ਗਿਆ ਹੈ । ਇਸ ਦਿਨ ਸੰਗਤਾਂ ਵਾਸਤੇ ਕੜੀ-ਚਾਵਲਾ ਦਾ ਲੰਗਰ ਲਗਾਇਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਲਾਲ ਦਾਸ ਲੰਗੇਆਣੇ ਵਾਲੇ,ਸੰਤ ਰਿਸ਼ੀ ਰਾਮ ਜੈਤੋਂ ਅਤੇ ਸੰਤ ਬਾਬਾ ਮੋਹਨ ਦਾਸ ਬਰਗਾੜੀ ਵਾਲਿਆਂ ਨੇ ਕੀਤਾ। ਉਨਾ੍ਹ ਕਿਹਾ ਕਿ ਸੰਗਤਾਂ ਦੇ ਇਸ ਲੰਗਰ ਦੇ ਪ੍ਰਬੰਧ ਵਿੱਚ ਪਿੰਡ ਕਰਾੜਵਾਲਾ...
ਬੱਧਨੀ ਕਲਾਂ, 13 ਅਕਤੂਬਰ (ਅਰਮੇਜ ਸਿੰਘ ਲੋਪੋਂ ): ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਬਾਨੀ, ਇਸਤਰੀ ਵਿਦਿਆ ਦੇ ਚਾਨਣ ਮੁਨਾਰੇ, ਧੰਨ ਧੰਨ ਸ਼੍ਰੀਮਾਨ ਸੁਆਮੀ ਸੰਤ ਦਰਬਾਰਾ ਸਿੰਘ ਮਹਾਰਾਜ ਲੋਪੋਂ ਵਾਲਿਆਂ ਦੀ 40ਵੀਂ ਸਲਾਨਾ ਬਰਸੀ ਧੰਨ ਧੰਨ ਸ੍ਰੀਮਾਨ ਸੁਆਮੀ ਸੰਤ ਜੋਰਾ ਸਿੰਘ ਲੋਪੋਂ ਵਾਲਿਆਂ ਤੋਂ ਵਰੋਸਾਏ ਹੋਏ ਅਤੇ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਸੁਆਮੀ ਜਗਜੀਤ ਸਿੰਘ ਲੋਪੋਂ ਦੀ ਅਗਵਾਈ ਹੇਠ 14 ਅਕਤੂਬਰ ਤੋਂ 22 ਅਕਤੂਬਰ ਤੱਕ ਮਨਾਈ ਜਾ ਰਹੀ ਹੈ...
ਮੋਗਾ, 13 ਅਕਤੂਬਰ (ਜਸ਼ਨ): ਵਰਡ ਫੀਲਡ ਅਰਚਰੀ ਚੈਂਪੀਅਨਸ਼ਿੱਪ 2018 ਜੋ ਕਿ ਸਾੳੂਥ ਅਫ਼ਰੀਕਾ ਵਿੱਚ ਚੱਲ ਰਹੀ ਹੈ, ਇਨਾਂ ਮੁਕਾਬਿਲਾਂ ਵਿੱਚ ਮੋਗਾ ਦੇ ਪਿ੍ਰੰਸਵਿੰਦਰ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਜਿੱਥੇ ਆਪਣੇ ਜਿਲੇ ਮੋਗਾ ਦਾ ਨਾਮ ਰੋਸ਼ਨ ਕੀਤਾ ਉਥੇ ਹੀ ਭਾਰਤ ਦਾ ਨਾਮ ਵੀ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ। ਅੱਜ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿ੍ਰੰਸਵਿੰਦਰ ਦੇ ਪਿਤਾ ਦਵਿੰਦਰ ਸਿੰਘ ਅਤੇ ਕੋਚ ਧਰਮਿੰਦਰ ਸੰਧੂ ਅਤੇ ਗਗਨ ਕੁਮਾਰ ਸਕੱਤਰ ਪੰਜਾਬ ਫੀਲਡ...

Pages