News

ਮੋਗਾ,2 ਦਸੰਬਰ (ਜਸ਼ਨ)- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਵਿਸ਼ਵ ਏਡਜ਼ ਦਿਵਸ ਮੌਕੇ ਪੰਜਾਬ ਰਾਜ ਸਿਹਤ ਵਿਭਾਗ ਟੇ੍ਰਨਿਗ ਸੈਂਟਰ 6 ਫੇਜ਼ ਮੋਹਾਲੀ ਵਿਖੇ ਇੱਕ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਿ੍ਰਸੀਪਲ ਸਕੱਤਰ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਸ੍ਰੀ ਮਤੀ ਅੰਜਲੀ ਬਾਵੜਾ ਨੇ ਮੁੱਖ ਮਹਿਮਾਨ ਵਜੋਂ ਪਹੰੁਚੇ । ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਕਮ ਐਡੀਸ਼ਨਲ ਸੈਕਟਰੀ ਹੈਲਥ ਬੀ. ਸ੍ਰੀ ਨਿਵਾਸਨ ਅਤੇ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ...
ਸੁਖਾਨੰਦ,2 ਦਸੰਬਰ(ਜਸ਼ਨ)-ਸੰਤ ਬਾਬਾ ਹਜ਼ੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਕਾਰਜਸ਼ੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿਖੇ ਇਤਿਹਾਸ ਵਿਭਾਗ ਵੱਲੋਂ ਪਾਸਾਰ ਭਾਸ਼ਣ ਕਰਵਾਇਆ ਗਿਆ। ਨਾਰੀ ਸਸ਼ੱਕਤੀਕਰਣ ਬਾਰੇ ਮਹੱਤਵਪੂਰਣ ਜਾਣਕਾਰੀ ਦੇਣ ਲਈ ਰਿਸੋਰਸ ਪਰਸਨ ਵਜੋਂ ਡਾ.ਬਲਜੀਤ ਕੌਰ, ਸਹਾਇਕ ਪ੍ਰੋਫ਼ੈਸਰ ਐਸ.ਡੀ. ਕਾਲਜ ਫ਼ਾਰ ਵੂਮੈਨ ਨੇ ਸ਼ਿਰਕਤ ਕੀਤੀ। ਡਾ.ਬਲਜੀਤ ਕੌਰ ਨੇ ਜਾਣਕਾਰੀ ਦਿੰਦਆਂ ਕਿਹਾ ਕਿ ਔਰਤ ਤਾਂ ਹੀ ਤਰੱਕੀ ਦੀਆਂ ਪੁਲਾਗਾਂ ਤੈਅ ਕਰ ਸਕਦੀ ਹੈ...
ਸੁਖਾਨੰਦ ,2 ਦਸੰਬਰ (ਜਸ਼ਨ)-ਸੰਤ ਬਾਬਾ ਹਜ਼ੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੀ ਜਿਮਨਾਸਟਿਕ ਟੀਮ ਨੇ 54 ਵੀਂ ਸੀਨੀਅਰ ਪੰਜਾਬ ਸਟੇਟ ਜਿਮਨਾਸਟਿਕ ਚੈਂਪੀਅਨਸ਼ਿਪ ਜੋ ਕਿ ਜਲੰਧਰ ਵਿਖੇ ਕਰਵਾਈ ਗਈ ਵਿੱਚ ਡਾ.ਸੁਖਜੀਤ ਢਿੱਲੋਂ ਮੁਖੀ ਖੇਡ ਵਿਭਾਗ ਦੀ ਅਗਵਾਈ ਹੇਠ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਲ ਕੀਤਾ। ਰੂਬੀ ਯਾਦਵ ਬੀ.ਏ. ਭਾਗ ਪਹਿਲਾ ਨੇ ਵਿਅਕਤੀਗਤ ਤੌਰ...
*ਰੇਲਵੇ ਅੰਡਰ ਬਿ੍ਰਜ ਦੇ ਨਿਰਮਾਣ ਸਬੰਧੀ ਚੰਨੀ ਵਲੋਂ ਡਵੀਜਨਲ ਰੇਲਵੇ ਮੈਨੇਜਰ ਨਾਲ ਮੁਲਾਕਾਤ ਚੰਡੀਗੜ, 1 ਦਸੰਬਰ(ਪੱਤਰ ਪਰੇਰਕ) ਮੋਰਿਡਾ ਸ਼ਹਿਰ ਵਿਚ ਰੇਲਵੇ ਫਾਟਕ ਦੇ ਬੰਦ ਹੋਣ ਕਾਰਨ ਲੱਗਣ ਵਾਲੇ ਟ੍ਰੈਫਿਕ ਜਾਮ ਹਮੇਸ਼ਾ ਹੀ ਵੱਡਾ ਚੋਣ ਮੁੱਦਾ ਰਿਹਾ ਹੈ, ਪਰ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕਦੇ ਵੀ ਇਸ ਵਆਦੇ ਨੂੰ ਪੂਰਾ ਕਰਨ ਲਈ ਕੋਈ ਯਤਨ ਨਹੀਂ ਕੀਤਾ, ਪਰ ਹੁਣ ਮੋਰਿੰਡਾ ਵਿਖੇ ਫਾਟਕ ’ਤੇ ਕੋਈ ਜਾਮ ਨਹੀਂ ਲੱਗੇਗਾ ਕਿਉਂਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ...
ਮੋਗਾ,1 ਦਸੰਬਰ (ਜਸ਼ਨ)-ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂੁਨੀਅਨ (ਏਟਕ) ਦੀ ਸੂਬਾਈ ਮੀਟਿੰਗ ਕਾਮਰੇਡ ਗੁਰਦੀਪ ਸਿੰਘ ਮੋਤੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਥੇਬੰਦੀ ਦੇ ਸੂਬਾਈ ਜ.ਸਕੱਤਰ ਸਾਥੀ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦਾ ਸਮੁੱਚਾ ਕਾਮਾ ਕੈਪਟਨ ਸਰਕਾਰ ਦੀ 8 ਮਹੀਨਿਆਂ ਦੀ ਟ੍ਰਾਂਸਪੋਰਟ ਵਿਭਾਗ ਪ੍ਰਤੀ ਕਾਰਗੁਜ਼ਾਰੀ ਤੋਂ ਬਹੁਤ ਖਫ਼ਾ ਹੈ। ਪੰਜਾਬ ਸਰਕਾਰ ਦੀ ਕਹਿਣੀ ਤੇ...
ਚੰਡੀਗੜ, 1 ਦਸੰਬਰ: (ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਅੰਮਿ੍ਰਤਸਰ, ਪਟਿਆਲਾ ਅਤੇ ਫਰੀਦਕੋਟ ਦੇ ਤਿੰਨ ਮੈਡੀਕਲ ਕਾਲਜਾਂ ਵਿੱਚ ਸਥਾਪਤ ਹੁਨਰ ਵਿਕਾਸ ਕੇਂਦਰਾਂ ਦੇ ਕੰਮਕਾਜ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। 18 ਕਰੋੜ ਰੁਪਏ ਦੀ ਰਾਸ਼ੀ ਨਾਲ ਹੋਂਦ ਵਿੱਚ ਆਈਆਂ ਇਨਾਂ ਸੁਵਿਧਾਵਾਂ ਦੇ ਬੇਕਾਰ ਪਏ ਹੋਣ ਦੀ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਉਨਾਂ ਨੇ ਇਹ ਹੁਕਮ ਜਾਰੀ ਕੀਤੇ। ਇੱਕ ਸਰਕਾਰੀ ਬੁਲਾਰੇ ਦੇ ਅਨੁਸਾਰ ਇਹ ਤਿੰਨ...
ਪਟਿਆਲਾ, 1 ਦਸੰਬਰ :(ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਵਾਇਤੀ ਖੇਤੀ ਤੋਂ ਘੱਟ ਮੁਨਾਫ਼ਾ ਹੋਣ ਕਾਰਨ ਪਸ਼ੂਧਨ ਖੇਤਰ ਦਾ ਵੱਡੇ ਪੱਧਰ ’ਤੇ ਵਿਕਾਸ ਕਰਨ ਉਪਰ ਜੋਰ ਦਿਤਾ ਹੈ। ਮੁੱਖ ਮੰਤਰੀ ਅੱਜ ਇਥੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੇ ਸਹਿਯੋਗ ਨਾਲ ਕਰਵਾਈ ਗਈ 10ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ-2017 ਦੇ ਉਦਘਾਟਨ ਮੌਕੇ...
ਘੱਲ ਕਲਾਂ, 1 ਦਸੰਬਰ (ਜਸ਼ਨ)-: ਮੋਗਾ ਜ਼ਿਲੇ ਦੇ ਪਿੰਡ ਘੱਲ ਕਲਾਂ ਸਥਿਤ ਸੈਂਟ ਜੌਸਫ ਸਕੂਲ ਵਿਖੇ ਸਾਲਾਨਾ ਸਮਾਰੋਹ ਆਯੋਜਿਤ ਕੀਤਾ ਗਿਆ,ਜਿਸ ਵਿਚ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਸਕੂਲ ਦੇ ਮੈਨੇਜਰ ਫਾਦਰ ਐਟਨੀ ਨੇ ਹਰਜੋਤ ਕਮਲ ਦਾ ਸਵਾਗਤ ਕੀਤਾ। ਡਾ: ਹਰਜੋਤ ਕਮਲ ਨੇ ਸ਼ਮਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰਜਨੀ ਅਰੋੜਾ ਪਿ੍ਰੰ: ਆਰ.ਕੇ.ਐਸ. ਸਕੂਲ, ਪ੍ਰਵੀਨ ਗਰਗ ਚੇਅਰਮੈਨ ਆਈ.ਐਸ.ਐਫ. ਕਾਲਜ,...
ਬਾਘਾ ਪੁਰਾਣਾ, 1ਦਸੰਬਰ (ਜਸਵੰਤ ਸਿੰਘ ਗਿੱਲ)- ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਣ ਸਿੱਖੀ ਦਾ ਪ੍ਰਚਾਰਕ ਕੇਂਦਰ ਜਾਣਿਆ ਜਾਦਾ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨੱਛਤਰ ਸਿੰਘ ਜੀ ਚੰਦ ਪੁਰਾਣਾ ਮੋਗਾ ਵਿਖੇ ਹਰ ਮਹੀਨੇ ਦੀ ਤਰਾਂ ਪੂਰਨਮਾਸੀ ਦਾ ਦਿਹਾੜਾ ਬੜੀ ਸਰਧਾ ਅਤੇ ਸਤਿਕਾਰ ਨਾਲ ਇਸ ਵਾਰ 3 ਦਸੰਬਰ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ...
ਮੋਗਾ, 1 ਦਸੰਬਰ (ਜਸ਼ਨ)- ਕੈਂਬਰਿੱਜ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਏਡਜ਼ ਪ੍ਰਤੀ ਜਾਗਰੂਕ ਕਰਵਾਉਣ ਦੇ ਉਦੇਸ਼ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੌਰਾਨ ਸਕੂਲ ਪਿ੍ਰੰਸੀਪਲ ਮੈਡਮ ਸਤਵਿੰਦਰ ਕੌਰ ਵੱਲੋਂ ਵਿਸ਼ੇਸ਼ ਤੌਰ ’ਤੇ +1 ਅਤੇ +2 ਦੇ ਵਿਦਿਆਰਥੀਆਂ ਨੂੰ ਏਡਜ਼ ਪ੍ਰਤੀ ਜਾਗਰੂਕ ਕੀਤਾ ਗਿਆ । ਉਹਨਾਂ ਵਿਦਿਆਰਥੀਆਂ ਨੂੰ ਏਡਜ਼ ਦੇ ਲੱਛਣਾਂ,ਪਛਾਣ ਅਤੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਬੱਚਣ ਲਈ ਕਈ ਸੁਝਾਅ ਦਿੱਤੇ । ਉਹਨਾਂ ਕਿਹਾ ਕਿ ਸਿਹਤਮੰਦ...

Pages