News

ਮੋਗਾ,26 ਅਪ੍ਰੈਲ (ਜਸ਼ਨ): ਲਿਖਾਰੀ ਸਭਾ ਮੋਗਾ ਵੱਲੋਂ ਮਾ. ਆਤਮਾ ਸਿੰਘ ਚੜਿੱਕ ਦੀ ਕਾਵਿ-ਪੁਸਤਕ ‘ਬੇਪਤੇ ਦਾ ਪਤਾ’ ਉਪਰ ਗੋਸ਼ਟੀ ਮਿਤੀ 29 ਅਪ੍ਰੈਲ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2 ਵਜੇ ਸਤੀਸ਼ ਲੂੰਬਾ ਭਵਨ ਨਛੱਤਰ ਸਿੰਘ ਧਾਲੀਵਾਲ ਹਾਲ ਮੋਗਾ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੌਕੇ ਸੁਰਜੀਤ ਸਿੰਘ ਕਾਉਂਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੌਕੇ ਸਾਹਿਤਕਾਰ ਤੇ ਕਾਲਮ ਨਵੀਸ ਗੁਰਚਰਨ ਸਿੰਘ ਨੂਰਪੁਰ ਮੁੱਖ ਮਹਿਮਾਨ ਵਜੋਂ...
ਮੋਗਾ,26 ਅਪਰੈਲ (ਜਸ਼ਨ)-ਐਨ.ਆਰ.ਆਈ.ਦਲਜੀਤ ਸਿੰਘ ਚੀਮਾ ਕੈਨੇਡਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦੇ ਵਿਦਿਆਰਥੀਆਂ ਲਈ 20 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਦਿੰਦਿਆਂ ਆਖਿਆ ਕਿ ਬੱਚੇ ਦੇਸ਼ ਦਾ ਭਵਿੱਖ ਹਨ, ਇਸ ਕਰਕੇ ਪ੍ਰਵਾਸੀ ਪੰਜਾਬੀਆਂ ਨੂੰ ਸਰਕਾਰੀ ਸਕੂਲਾਂ ਦੀ ਦਸ਼ਾ ’ਚ ਸੁਧਾਰ ਲਿਆਉਣ ਅਤੇ ਕਾਬਲ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਖੇ ਹੋਏ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਪ...
ਮੋਗਾ, 26 ਅਪ੍ਰੈਲ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ: ਹਰਜੋਤ ਕਮਲ ਨੇ ਮੰਡੀ ਦੇ ਪ੍ਰਬੰਧਾਂ ਸਬੰਧੀ ਜ਼ਿਲਾ ਮੰਡੀ ਅਫ਼ਸਰ ਜਸਵੀਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਮੰਡੀ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਡਾ: ਹਰਜੋਤ ਨੇ ਕਿਹਾ ਕਿ ਮੰਡੀਆਂ ਵਿੱਚ ਕਿਸੇ ਵੀ ਕਿਸਾਨ ਨੂੰ ਕਿਸੇ ਤਰਾਂ ਦੀ ਸਮੱਸਿਆਂ ਨਾ ਆਵੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਡਾ: ਹਰਜੋਤ ਨੇ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿੱਚ ਕੋਈ ਪਰੇਸ਼ਾਨੀ ਹੋ...
ਚੰਡੀਗੜ, 26 ਅਪਰੈਲ(ਪੱਤਰ ਪਰੇਰਕ)-ਜੇਲ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਸੈਂਟਰਲ ਜੇਲ ਅੰਮਿ੍ਰਤਸਰ ਦੇ ਡੀ.ਐਸ.ਪੀ. ਸ੍ਰੀ ਬਲਵਿੰਦਰ ਸਿੰਘ ਅਤੇ ਹੈਡ ਵਾਰਡਨ ਸ੍ਰੀ ਭਗਵੰਤ ਸਿੰਘ ਨੂੰ ਸ਼ਾਨਦਾਰ ਕਾਰਗੁਜ਼ਾਰੀ ਨਿਭਾਉਣ ਬਦਲੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਏ.ਡੀ.ਜੀ.ਪੀ. ਜੇਲਾਂ ਸ੍ਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਵੀ ਹਾਜ਼ਰ ਸਨ। ਸ. ਰੰਧਾਵਾ ਨੇ ਦੱਸਿਆ ਕਿ ਬੀਤੇੇ ਦਿਨੀਂ ਦੋਵਾਂ ਅਧਿਕਾਰੀਆਂ ਵੱਲੋਂ ਮੁਸਤੈਦੀ ਨਾਲ ਡਿੳੂਟੀ ਨਿਭਾਉਂਦਿਆਂ...
ਮੋਗਾ 26 ਅਪ੍ਰੈਲ:(ਜਸ਼ਨ)- 1 ਮਈ 2018 ਤੋਂ ਖ਼ਸਰਾ (ਮੀਜ਼ਲਜ਼) ਅਤੇ ਹਲਕਾ ਖਸਰਾ (ਰੁਬੈਲਾ) ਨੂੰ ਖਤਮ ਕਰਨ ਲਈ ਚਲਾਈ ਜਾ ਰਹੀ ਰਾਸ਼ਟਰ ਵਿਆਪੀ ਮੁਹਿੰਮ ਤਹਿਤ ਜ਼ਿਲੇ ਭਰ ਵਿੱਚ ਇਸ ਮੁਹਿੰਮ ਨੂੰ ਸਫ਼ਲਤਾ ਪੂਰਵਿਕ ਨੇਪਰੇ ਚਾੜਨ ਲਈ ਹਰ ਸੰਭਵ ਯਤਨ ਕੀਤੇ ਜਾਣ, ਤਾਂ ਜੋ ਤਾਂ ਜੋ ਪੋਲੀਓ ਵਾਂਗ ਖਸਰੇ ਦੀ ਬਿਮਾਰੀ ਨੂੰ ਵੀ ਜੜ ਤੋਂ ਖਤਮ ਕੀਤਾ ਜਾ ਸਕੇ। ਇਹ ਹਦਾਇਤ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਿਹਤ ਵਿਭਾਗ ਦੇ...
ਮੋਗਾ,26 ਅਪਰੈਲ (ਜਸ਼ਨ)- ਬੂਟਾ ਸਿੰਘ ਸੋਸਣ ਚੇਅਰਮੈਨ ਮਾਰਕੀਟ ਸੁਸਾਇਟੀ ਮੋਗਾ ਦੇ ਮਾਤਾ ਰੇਸ਼ਮ ਕੌਰ ਸੁਪਤਨੀ ਸ. ਜਿਉਣ ਸਿੰਘ ਬਰਾੜ ਸਾਬਕਾ ਮੈਂਬਰ ਪੰਚਾਇਤ ਪਿੰਡ ਸੋਸਣ 19 ਅਪਰੈਲ ਨੂੰ ਪ੍ਰਲੋਕ ਗਮਨ ਕਰ ਗਏ ਸਨ। ਉਨਾਂ ਦੀ ਆਤਮਿਕ ਸ਼ਾਂਤੀ ਲਈ ਪਾਠਾਂ ਦੇ ਭੋਗ ਪਿੰਡ ਸੋਸਣ ਵਿਖੇ 27 ਅਪ੍ਰੈਲ ਨੂੰ ਪਾਏ ਜਾਣਗੇ । ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਬੂਟਾ ਸਿੰਘ ਦੌਲਤਪੁਰਾ ਮੈਂਬਰ ਜ਼ਿਲਾ ਪ੍ਰੀਸ਼ਦ ਨੇ ਦੱਸਿਆ ਕਿ ਮਾਤਾ ਰੇਸ਼ਮ ਕੌਰ ਨਮਿੱਤ ਅੰਤਿਮ ਅਰਦਾਸ...
ਮੋਗਾ, 26 ਅਪਰੈਲ (ਜਸ਼ਨ)- ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ,ਐਸ.ਸੀ.ਈ.ਆਰ.ਟੀ, ਮਾਨਯੋਗ ਸਿੱਖਿਆ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਅਤੇ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਤੇ ਗੁਰਦਰਸ਼ਨ ਸਿੰਘ ਬਰਾੜ ਜ਼ਿਲਾ ਸਿੱਖਿਆ ਅਫਸਰ (ਸੈ.ਸਿੱ) , ਡਾਈਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ ਅਤੇ ਅੰਗਰੇਜ਼ੀ ਵਿਸ਼ੇ ਦੇ ਡੀ.ਐਮ. ਸੁਖਜਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲਾ ਸਿਖਲਾਈ ਸੰਸਥਾ ਮੋਗਾ ਵਿਖੇ 9ਵੀਂ ਅਤੇ 10ਵੀਂ ਜਮਾਤ ਦੇ...
ਸੁਖਾਨੰਦ,26 ਅਪਰੈਲ(ਜਸ਼ਨ)- ਅੰਤਰਰਾਸ਼ਟਰੀ ਯੋਗ ਅਤੇ ਸੰਸਕਾਰ ਚੈਂਪੀਅਨਸ਼ਿਪ, ਭਾਰਤੀ ਲੋਕ ਸਿੱਖਿਆ ਪਰਿਸ਼ਦ ਵੱਲੋਂ ਰਿਸ਼ੀਕੇਸ਼ ਵਿੱਚ ਆਯੋਜਿਤ ਕੀਤੀ ਗਈ। ਇਸ ਚੈਂਪੀਅਨਸ਼ਿਪ ਵਿੱਚ ਯੋਗਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਦੀ ਟੀਮ ਨੇ ਦੂਜਾ ਸਥਾਨ ਅਤੇ ਰਾਜਦੀਪ ਕੌਰ ਬੀ.ਏ. ਭਾਗ ਤੀਜਾ ਨੇ ਵਿਅਕਤੀਗਤ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ। ਯੋਗਾ ਮੁਕਾਬਲਿਆਂ ਦੌਰਾਨ ਸਹਾਇਕ ਪ੍ਰੋਫ਼ੈਸਰ ਕਿਰਨਜੀਤ ਕੌਰ ਨੇ ਜੱਜਾਂ ਦੇ...
ਸਮਾਲਸਰ,26 ਅਪ੍ਰੈਲ (ਜਸਵੰਤ ਗਿੱਲ)- ਸਮਾਲਸਰ ਸਮਾਜ ਸੇਵਾ ਸੰਮਤੀ ਦੇ ਪ੍ਰਧਾਨ,ਮਾਨਵ ਸੇਵਾ ਫਾਊਡੇਸ਼ਨ ਪੰਜਾਬ ਦੇ ਕੈਸ਼ੀਅਰ ਅਤੇ ਇਲਾਕੇ ਦੇ ਉੱਘੇ ਸਮਾਜਸੇਵੀ ਡਾ.ਬਲਰਾਜ ਸਿੰਘ ਰਾਜੂ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋ ਗਏ ਸਨ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆ ਸੰਮਤੀ ਦੇ ਅਹੁਦੇਦਾਰ ਕਿਰਮਲ ਸਿੰਘ,ਰਾਕੇਸ਼ ਕੁਮਾਰ ਬਿੱਟਾ,ਬਾਵਾ ਭੱਲਾ ਅਤੇ ਸੁਖਦੇਵ ਸਿੰਘ ਸੋਢੀ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦ ਡਾ.ਬਲਰਾਜ ਸਿੰਘ ਰਾਜੂ ਕਸਬੇ ਅੰਦਰ ਹੀ ਮੱਲਕੇ ਰੋਡ...
ਕੋਟ ਈਸੇ ਖਾਂ ,25 ਅਪ੍ਰੈਲ (ਖੇਤਪਾਲ ਸਿੰਘ) :ਕੋਟ ਈਸੇ ਖਾਂ ਇਲਾਕੇ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਵਿੱਚ ਕੋਈ ਕਮੀ ਆਉਂਦੀ ਨਜਰ ਨਹੀਂ ਆ ਰਹੀ, 24ਅਪ੍ਰੈਲ ਰਾਤ 7.30 ਵਜੇ ਮੋਗੇ ਤੋਂ ਵਾਪਸ ਆਪਣੇ ਪਿੰਡਾ ਲੁਹਾਰਾ ਪਰਤ ਰਹੇ ਜਸਪਾਲ ਸਿੰਘ ਮਠਾੜੂ ਪੁੱਤਰ ਕੇਹਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦ ਉਹ ਆਪਣੇ ਪਿੰਡ ਲੁਹਾਰਾ ਨੂੰ ਆ ਰਿਹਾ ਸੀ ਤਾਂ ਪਿੰਡ ਦੇ ਇੱਟਾਂ ਦੇ ਭੱਠੇ ਕੋਲ ਉਸਦੇ ਬਰਾਬਰ ਇੱਕ ਮੋਟਰ ਸਾਇਕਲ ਤੇ ਸਵਾਰ ਦੋ...

Pages