News

ਮੋਗਾ, 28 ਅਪ੍ਰੈਲ (ਜਸ਼ਨ) ਮੋਗਾ ਦੋ ਬਲਾਕ ਦੇ 27 ਪ੍ਰਾਈਵੇਟ ਸਕੂਲ ਆਖਰ ਖਸਰਾ ਤੇ ਰੁਬੈਲਾ ਦੇ ਟੀਕਾਕਰਨ ਕਰਵਾਉਣ ਲਈ ਰਾਜ਼ੀ ਹੋ ਗਏ ਹਨ ਜਦਕਿ ਨਵੇਂ ਖੁੱਲੇ ਇਕ ਸਕੂਲ ‘ਦਾ ਲਰਨਿੰਗ ਫੀਲਡ‘ ਨੇ ਕੁਝ ਦਿਨਾਂ ਦੀ ਮੋਹਲਤ ਮੰਗੀ ਹੈ। ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਜੈਨ ਦੀ ਕਮਾਨ ਹੇਠ ਜਿਲੇ ਵਿੱਚ ਚੱਲ ਰਹੀ ਖਸਰਾ ਤੇ ਰੁਬੈਲਾ ਮੁਹਿੰਮ ਤਹਿਤ ਇੱਕ ਮਈ ਤੋਂ 15 ਮਈ ਤੱਕ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਖਸਰੇ ਤੇ ਰੂਬੈਲਾ ਦਾ ਟੀਕਾ...
ਮੋਗਾ 28 ਅਪ੍ਰੈਲ(ਜਸ਼ਨ)-ਸਿਹਤ ਵਿਭਾਗ ਮੋਗਾ ਵੱਲੋਂ ਕੱਲ ਖਸਰਾ ਅਤੇ ਰੁਬੈਲਾ ਨੂੰ ਜੜੋਂ ਖਤਮ ਕਰਨ ਦੇ ਮਕਸਦ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲੇ ਦੇ ਵੱਖ-ਵੱਖ ਨਰਸਿੰਗ ਕਾਲਜਾਂ ਅਤੇ ਸਰਕਾਰੀ ਨਰਸਿੰਗ ਸਕੂਲ, ਸਿਵਲ ਹਸਪਤਾਲ ਮੋਗਾ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਸੁਸ਼ੀਲ ਜੈਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 1 ਮਈ, 2018...
ਬਰਗਾੜੀ 28 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ)- ਯੁਵਕ ਸੇਵਾਵਾਂ ਕਲੱਬ ਬੁਰਜ ਹਰੀਕਾ ਦੇ ਸ੍ਰਪਰਸਤ ਜਸਦੀਸ਼ ਸਿੰਘ ਬਰਾੜ ਅਤੇ ਗੁਰਮੀਤ ਸਿੰਘ ਬਰਾੜ ਯੂ. ਐਸ. ਏ ਦੇ ਮਾਤਾ ਬਲਦੇਵ ਕੌਰ (60) ਸੰਖੇਪ ਬੀਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਮੌਤ ’ਤੇ ਜਸਵਿੰਦਰ ਸਿੰਘ ਪ੍ਰਧਾਨ, ਸਤਨਾਮ ਬੁਰਜ ਹਰੀਕਾ, ਮੱਖਣ ਸਿੰਘ ਸਰਪੰਚ, ਨਛੱਤਰ ਸਿੰਘ ਨੰਬਰਦਾਰ, ਮਾ. ਬਲਦੇਵ ਸਿੰਘ ਹਲਕਾ ਵਿਧਾਇਕ ਜੈਤੋ, ਜਗਰੂਪ ਸਿੰਘ ਪੰਚ, ਬਲਦੀਪ ਸਿੰਘ ਸਾਬਕਾ ਸਰਪੰਚ, ਨਿਰਮਲ...
ਮੋਗਾ,28 ਅਪਰੈਲ(ਜਸ਼ਨ)- ਕਿ੍ਰਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਬੁੱਧ ਸਿੰਘ ਵਾਲਾ, ਮੋਗਾ ਦੇ ਡਿਪਟੀ ਡਾਇਰੈਕਟਰ ਡਾ. ਅਮਨਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝੋਨੇ ਦੀ ਨਵੀਂ ਕਿਸਮ ਪੀ.ਆਰ. 127 ਜੋ ਕਿ ਪੂਸਾ 44 ਨੂੰ ਸੋਧ ਕੇ ਬਣਾਈ ਗਈ ਹੈ, ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਝੁਲਸ ਰੋਗ ਦੇ ਸਾਰੇ ਜੀਵਾਣੂਆਂ ਦਾ ਟਾਕਰਾ ਕਰ ਸਕਦੀ ਹੈ। ਉਹਨਾਂ ਦੱਸਿਆ ਕਿ ਇਹ ਨਵੀਂ ਕਿਸਮ ਦਾ ਬੀਜ ਕੇ.ਵੀ...
ਮੋਗਾ, 26 ਅਪ੍ਰੈਲ (ਜਸ਼ਨ )-ਸਿਹਤਮੰਦ ਜੀਵਨ ਜਿਉਣ ਲਈ ਯੋਗ ਬਹੁਤ ਹੀ ਮਹੱਤਵਪੂਰਨ ਹੈ। ਇਹ ਸ਼ਰੀਰ ਦੇ ਸਾਰੇ ਅੰਗਾਂ ਨੂੰ ਚੁਸਤ ਅਤੇ ਦਰੁਸਤ ਰੱਖਦਾ ਹੈ। ਯੋਗ ਨਾਲ ਸਾਡਾ ਮਨ ਅਤੇ ਸ਼ਰੀਰ ਵੀ ਤੰਦਰੁਸਤ ਰਹਿੰਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਲਿਟਲ ਮਿਲੇਨੀਅਮ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਬੱਚਿਆਂ ਦੇ ਲਗਾਏ ਯੋਗ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆ ਕੀਤਾ। ਉਹਨਾਂ ਕਿਹਾ ਕਿ ਸਵੇਰੇ ਜਲਦੀ ਉਠ ਕੇ ਯੋਗਾ ਕਰਨ ਨਾਲ...
ਮੋਗਾ,27 ਅਪਰੈਲ (ਜਸ਼ਨ)-ਅੱਜ ਮੋਗਾ ਵਿਖੇ ਕਾਂਗਰਸ ਦੇ ਦਫਤਰ ਵਿਚ ਦਿੱਲੀ ਵਿਖੇ ਹੋਣ ਜਾ ਰਹੀ ਜਨ ਆਕਰੋਸ਼ ਰੈਲੀ ਦੇ ਸਬੰਧ ਵਿਚ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ 29 ਅਪਰੈਲ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਹੋਣ ਵਾਲੀ ਰੈਲੀ ਕਾਂਗਰਸ ਦੀ ਕੇਂਦਰ ਵਿਚ ਵਾਪਸੀ ਦਾ ਮੁੱਢ ਬੰਨੇਗੀ ਕਿਉਂਕਿ ਦੇਸ਼ ਦੇ ਹਰ ਬਸ਼ਿੰਦੇ ਦੇ ਮਨ...
ਮੋਗਾ, 27 ਅਪਰੈਲ (ਜਸ਼ਨ)- ਮਾਰਕੀਟ ਸੋਸਾਇਟੀ ਮੋਗਾ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਬੂਟਾ ਸਿੰਘ ਸੋਸਣ ਦੀ ਮਾਤਾ ਰੇਸ਼ਮ ਕੌਰ ਪਤਨੀ ਜਿਉਣ ਸਿੰਘ ਬਰਾੜ ਨਮਿਤ ਰੱਖੇ ਗਏ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਸੋਸਣ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਬਾਬਾ ਇਕਬਾਲ ਸਿੰਘ ਲੰਗੇਆਣਾ ਵਾਲਿਆਂ ਦੇ ਕੀਰਤਨੀ ਜਥੇ ਨੇ ਵਿਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ । ਇਸ ਮੌਕੇ ਬਾਬਾ ਬਲਦੇਵ ਸਿੰਘ ਜੋਗੇ ਵਾਲਿਆਂ ਨੇ ਵਿੱਛੜੀ ਹੋਈ ਰੂਹ...
ਸਮਾਲਸਰ,27 ਅਪ੍ਰੈਲ (ਜਸਵੰਤ ਗਿੱਲ) ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਦਾ ਬਾਰ੍ਹਵੀਂ ਸਾਇੰਸ, ਕਾਮਰਸ ਤੇ ਆਰਟਸ ਦਾ ਨਤੀਜਾ ਬਹੁਤ ਵਧੀਆ ਰਿਹਾ। 70 ਬੱਚੇ ਫਸਟ ਡਵੀਜ਼ਨ ਵਿੱਚ , 30 ਬੱਚੇ ਸੈਕਿੰਡ ਡਵੀਜ਼ਨ ਵਿੱਚ ਅਤੇ 10 ਬੱਚੇ ਥਰਡ ਡਵੀਜ਼ਨ ਵਿੱਚ ਪਾਸ ਹੋਏ। ਸਕੂਲ ਵਿੱਚ ਮੈਡੀਕਲ ਦੇ ਪੁਜ਼ੀਸਨ ਵਾਲੇ ਬੱਚੇ ਮਨਵਿੰਦਰ ਕੌਰ ਨਾਥੇਵਾਲਾ ਨੇ ਪਹਿਲਾ ਸਥਾਨ 86%, ਰਮਨਦੀਪ ਕੌਰ ਨੱਥੂਵਾਲਾ ਨੇ ਦੂਜਾ ਸਥਾਨ 76%, ਜਸਕਰਨ ਸਿੰਘ...
ਫਿਰੋਜ਼ਪੁਰ,27 ਅਪਰੈਲ (ਪੰਕਜ ਕੁਮਾਰ)-ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੇ ਦੌਰੇ ਦੌਰਾਨ ਫਿਰੋਜ਼ਪੁਰ ਦੇ ਇਤਿਹਾਸਕ ਅਸਥਾਨ ਸਾਰਾਗੜੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਜਿਥੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ । ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਸਾਰਾ ਪਰਿਵਾਰ ਉਹਨਾਂ ਦੇ ਨਾਲ ਗੁਰਦੁਆਰਾ ਸਾਰਾਗੜੀ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੰੁਚਿਆ ਹੋਇਆ ਸੀ। ਗੁਰਦਵਾਰਾ ਸਾਹਿਬ ਵਿਖੇ ਮੱਥਾ ਟੇਕਣ...
ਧਰਮਕੋਟ,27 ਅਪਰੈਲ(ਜਸ਼ਨ)-ਲੌਂਗੀਵਿੰਡ ਦੇ ਸਰਪੰਚ ਕੁਲਬੀਰ ਸਿੰਘ ਸੰਧੂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਕਸ਼ਮੀਰ ਕੌਰ ਪਤਨੀ ਸਵਰਗੀ ਮਲੂਕ ਸਿੰਘ ਸੰਧੂ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ 2 ਮਹੀਨਿਆਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਕੁਝ ਦਿਨ ਪਹਿਲਾਂ ਉਹ ਦਿਲ ਦੀ ਬੀਮਾਰੀ ਤੋਂ ਵੀ ਗ੍ਰਸਤ ਹੋ ਗਏ ਸਨ । ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਪਰਿਵਾਰ ਦੇ ਅਤਿ ਨਜ਼ਦੀਕੀ ਸਾਬਕਾ ਚੇਅਰਮੈਨ ਸ: ਕੁਲਬੀਰ ਸਿੰਘ ਲੌਂਗੀਵਿੰਡ ਦੇ ਮਾਤਾ...

Pages