News

ਮੋਗਾ 25 ਅਪ੍ਰੈਲ: (ਜਸ਼ਨ):ਮੋਗਾ ਜ਼ਿਲੇ ਦੇ ਪਿੰਡ ਕਿਸ਼ਨਪੁਰਾ ਵਿਖੇ ਬਣੀ ਸਰਕਾਰੀ ਗਊਸ਼ਾਲਾ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਵਿਸ਼ੇਸ਼ ਤੌਰ ਤੌਰ ‘ਤੇ ਦੌਰਾ ਕਰਕੇ ਗਊਸ਼ਾਲਾ ਕਮੇਟੀ ਨਾਲ ਗਊਆਂ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਉਨਾਂ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਗਊ-ਧਨ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਉਨਾਂ ਗਊਆਂ ਨੂੰ ਪਾਏ ਜਾਣ ਵਾਲੇ ਹਰੇ...
ਚੰਡੀਗੜ 25 ਅਪ੍ਰੈਲ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੀ ਡਾਇਰੈਕਟਰ ਚੇਅਰਪਰਸਨ ਨਿਯੁਕਤ ਕਰਕੇ ਸੱਚੇ ਕਾਂਗਰਸੀਆਂ ਦੇ ਨਾਲ ਨਾਲ ਦਲਿਤਾਂ ਅਤੇ ਪਛੜੇ ਵਰਗਾਂ ਦੇ ਮੈਂਬਰਾਂ ਦੇ ਜ਼ਖ਼ਮਾਂ ਉੱਤੇ ਵੀ ਨਮਕ ਛਿੜਕਿਆ ਹੈ। ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੂੰ ਦੱਸਣਾ...
ਫਤਿਹਗੜ ਪੰਜਤੂਰ , 25 ਅਪਰੈਲ (ਰਾਜਵਿੰਦਰ ਸਿੰਘ )- ਫਤਿਹਗੜ ਪੰਜਤੂਰ ਲਾਗਲੇ ਪਿੰਡ ਕੜਾਹੇ ਵਾਲਾ ਵਿਚ ਪਾਣੀ ਦੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ। ਸਾਰੇ ਪਿੰਡ ਦਾ ਪਾਣੀ ਪਿੰਡ ਦੇ ਛੱਪੜ ਵਿੱਚ ਪੈਂਦਾ ਹੈ ਜੋ ਕਿ ਪੂਰੀ ਤਰਾ ਜੰਗਲੀ ਬੂਟੀ ਨਾਲ ਭਰਿਆ ਹੋਇਆ ਹੈ। ਜ਼ਿਆਦਾ ਬਾਰਿਸ਼ ਦੇ ਮੌਸਮ ਵਿਚ ਛੱਪੜ ਪਾਣੀ ਨਾਲ ਭਰ ਜਾਂਦਾ ਹੈ ਤੇ ਨਾਲ ਖੜੀਆਂ ਫਸਲਾਂ ਨੂੰ ਬਹੁਤ ਨੁੁਕਸਾਨ ਹੁੰਦਾ ਹੈ । ਛੱਪੜ ਤੋਂ ਇਕ ਸੇਮਨਾਲਾ ਵੀ ਨਿਕਲਦਾ ਹੈ ਜਿਸ ਦੀ ਖੁਦਾਈ ਹੋਣ ਵਾਲੀ ਹੈ ।ਇਸ ਪਿੰਡ ਵਿਚ ਕਈ...
ਮੋਗਾ,25 ਅਪਰੈਲ(ਜਸ਼ਨ)- ਭਾਰਤ ਸਰਕਾਰ ਨੇ 2021 ਤੱਕ ਮਲੇਰੀਏ ਦੇ ਖਾਤਮੇ ਦਾ ਟੀਚਾ ਮਿਥਿਆ ਹੈ ਤੇ ਇਸ ਟੀਚੇ ਦੀ ਪ੍ਾਪਤੀ ਲਈ ਸਿਹਤ ਵਿਭਾਗ ਨੂੰ ਆਮ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ । ਜਾਗਰੂਕ ਲੋਕ ਹੀ ਵਿਭਾਗ ਦੀ ਮਦਦ ਕਰ ਸਕਦੇ ਹਨ, ਇਸ ਜਾਗਰੂਕਤਾ ਗਤੀਵਿਧੀਆਂ ਵਿੱਚ ਤੇਜ਼ੀ ਲਿਆਂਦੀ ਗਈ ਹੈ । ਬੱਚੇ ਜਾਗਰੂਕਤਾ ਪੈਦਾ ਕਰਨ ਲਈ ਸਭ ਤੋਂ ਮਹੱਤਵਪੂਰਨ ਕੜੀ ਹੋ ਸਕਦੇ ਹਨ, ਇਸੇ ਲਈ ਸਿਹਤ ਵਿਭਾਗ ਵੱਲੋਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ...
ਚੰਡੀਗੜ, 25 ਅਪ੍ਰੈਲ(ਪੱਤਰ ਪਰੇਰਕ)-ਪੰਜਾਬ ਸਰਕਾਰ ਨੇ ਡੇਂਗੂ ਅਤੇ ਮਲੇਰੀਏ ਤੋਂ ਪ੍ਰਭਾਵਤ ਸ਼ੱਕੀ ਮਰੀਜ਼ਾਂ ਦੀ ਤੁਰੰਤ ਜਾਂਚ ਯਕੀਨੀ ਬਣਾਉਣ ਹਿੱਤ ਅਹਿਮ ਫ਼ੈਸਲਾ ਲੈਂਦਿਆਂ ਡੇਂਗੂ ਦੀ ਮੁਫ਼ਤ ਜਾਂਚ ਦੀ ਸਹੂਲਤ 33 ਹੋਰ ਸਰਕਾਰੀ ਹਸਪਤਾਲਾਂ ਤੱਕ ਵਧਾ ਦਿੱਤੀ ਹੈ। ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਵਿਸ਼ਵ ਮਲੇਰੀਆ ਦਿਵਸ ਮੌਕੇ ਪੰਜਾਬ ਭਵਨ ਵਿਖੇ ਡੇਂਗੂ ਸਬੰਧੀ ਸਟੇਟ ਟਾਸਕ ਫ਼ੋਰਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਸੂਬੇ ਵਿੱਚ ਡੇਂਗੂ ਨੰੂ ਕੰਟਰੋਲ ਕਰਨ ਲਈ ਸਾਰੇ...
ਚੰਡੀਗੜ, 25 ਅਪ੍ਰੈਲ(ਪੱਤਰ ਪਰੇਰਕ)- ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪੰਚਾਇਤੀ ਰਾਜ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡਾਂ ਦੇ ਵਿਕਾਸ ਦੇ ਨਾਲ ਨਾਲ ਸੂਬੇ ਦੇ ਵਾਤਾਵਰਣ ਖਾਸ ਕਰਕੇ ਪਾਣੀ ਦੀ ਸੰਭਾਲ ਕਰਨ ਲਈ ਅੱਗੇ ਆਉਣ। ਉਨਾਂ ਚਿਤਾਵਨੀ ਦਿੱਤੀ ਕਿ ਹੈ ਕਿ ਜੇਕਰ ਪੰਜਾਬੀਆਂ ਨੇ ਅਜੇ ਵੀ ਪਾਣੀ ਨੂੰ ਸੰਭਾਲਣ ਅਤੇ ਇਸ ਦੀ ਸੰਕੋਚਵੀਂ ਵਰਤੋਂ ਨਾ ਕੀਤੀ ਤਾਂ ਕੁਝ ਸਾਲਾਂ ਬਾਅਦ ਪੰਜਾਬ ਨੂੰ ਪਾਣੀ...
ਸੁਖਾਨੰਦ,25 ਅਪਰੈਲ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਮੋਗਾ ਦੇ ਅਕਾਦਮਿਕ ਸੈਸ਼ਨ 2017-18 ਦੀ ਸਮਾਪਤੀ ਮੌਕੇ ਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਦੀਆਂ ਜੂਨੀਅਰ ਵਿਦਿਆਰਥਣਾਂ ਵੱਲੋਂ ਸੀਨੀਅਰ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।’ਮਹਿਫ਼ਲ-ਏ-ਰੁਖ਼ਸਤ’ ਦੌਰਾਨ ਮੰਚ ਸੰਚਾਲਨ ਵਿਦਿਆਰਥਣਾਂ ਦੁਆਰਾ ਹੀ ਕੀਤਾ ਗਿਆ। ਇਸ ਮੌਕੇ ਰੰਗ ਬਿਰੰਗੇ ਅੰਦਾਜ਼ ਵਿੱਚ ਤੋਹਫ਼ੇ, ਤਾਰੀਫ਼ ਭਰੇ ਸ਼ਬਦਾਂ...
ਮੋਗਾ,25 ਅਪਰੈਲ (ਜਸ਼ਨ)-ਕੱਲ ਕੌਮੀ ਪੰਚਾਇਤ ਦਿਵਸ ਮੌਕੇ ਪੰਜਾਬ ਦੀਆਂ ਸੱਤ ਪੰਚਾਇਤਾਂ ਅਤੇ ਇੱਕ ਗ੍ਰਾਮ ਸਭਾ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਰਾਸ਼ਟਰੀ ਸਮਾਗਮ ਦੌਰਾਨ ਪੁਰਸਕਾਰ ਪ੍ਰਦਾਨ ਕੀਤੇ। ਸਨਮਾਨ ਹਾਸਿਲ ਕਰਨ ਵਲਿਆਂ ਵਿਚ ਮੋਗਾ ਦੇ ਪਿੰਡ ਡਾਲਾ ਦੀ ਪੰਚਾਇਤ ਨੇ ਇਹ ਕੌਮੀ ਪੁਰਸਕਾਰ ਹਾਸਿਲ ਕੀਤਾ। ਡਾਲਾ ਦੀ ਸਰਪੰਚ ਸ਼੍ਰੀਮਤੀ ਨਰਿੰਦਰ ਕੌਰ ਨੇ ਮਾਣਮੱਤੇ ਪੁਰਸਕਾਰ ਨੂੰ ਹਾਸਲ ਕਰਨ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼...
ਚੰਡੀਗੜ, 24 ਅਪ੍ਰੈਲ(ਪੱਤਰ ਪਰੇਰਕ)-ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਅੱਜ ਪੰਚਾਇਤ ਦਿਵਸ ਮੌਕੇ ਸੂਬੇ ਦੇ ਚੁਣੇ ਹੋਏ ਪੰਚਾਂ-ਸਰਪੰਚਾਂ ਨੂੰ ਕਿਹਾ ਹੈ ਕਿ ਉਹ ਪਿੰਡਾਂ ਦੀ ਤਰੱਕੀ ਲਈ ਬਣਾਈਆਂ ਗਈਆਂ ਵਿਕਾਸ ਸਕੀਮਾਂ ਨੂੰ ਲਾਗੂ ਕਰਨ ਵਿਚ ਸਰਕਾਰ ਨੂੰ ਸਰਗਰਮ ਸਹਿਯੋਣ ਦੇਣ ਤਾਂ ਕਿ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ। ਪੇਂਡੂ ਵਿਕਾਸ ਮੰਤਰੀ ਨੇ ਕਿਹਾ ਮਹਿਕਮੇ ਵਲੋਂ ਪਾਣੀ ਦੀ ਸੰਭਾਲ, ਛੱਪੜਾਂ ਦੀ ਸਫਾਈ ਅਤੇ ਗਲੀਆਂ ਨਾਲੀਆਂ ਦੇ ਗੰਦੇ ਪਾਣੀ ਨੂੰ ਸੋਧ...
ਮੋਗਾ,24 ਅਪਰੈਲ (ਜਸ਼ਨ)-ਭਾਰਤ ਸਰਕਾਰ ਨੇ 2021 ਤੱਕ ਮਲੇਰੀਏ ਦੇ ਖਾਤਮੇ ਦਾ ਟੀਚਾ ਮਿਥਿਆ ਹੈ, ਜਿਸ ਦੀ ਪ੍ਾਪਤੀ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਿਮਾਰੀ ਪ੍ਤੀ ਜਾਗਰੂਕ ਕਰਕੇ ਇਸ ਤੋਂ ਬਚਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ । ਇਸ ਸਬੰਧੀ ਸਿਹਤ ਵਿਭਾਗ ਦੇ ਮਿਹਨਤੀ ਕਰਮਚਾਰੀਆਂ ਵੱਲੋਂ ਚੇਚਕ ਅਤੇ ਪੋਲੀਓ ਵਰਗੀਆਂ ਬਿਮਾਰੀਆਂ ਨੂੰ ਖਤਮ ਕਰਨ ਤੋਂ ਬਾਅਦ ਮਲੇਰੀਏ ਖਿਲਾਫ ਮੁਹਿੰਮ ਵਿੱਢ ਦਿੱਤੀ ਗਈ ਹੈ । ਇਹਨਾਂ...

Pages